ਪੰਜਾਬੀ ਚੁਟਕਲਿਆਂ ਦਾ ਸੰਗ੍ਰਹਿ

ਪੰਜਾਬੀ ਚੁਟਕਲੇ ਹਾਸੇ-ਮਜ਼ਾਕ ਨਾਲ ਭਰਪੂਰ ਕਿੱਸੇ ਹੁੰਦੇ ਹਨ ਜੋ ਪੰਜਾਬੀ ਲੋਕਾਂ ਦੀ ਸਮਝਦਾਰੀ, ਹਾਸੇ-ਮਜ਼ਾਕ ਅਤੇ ਸੱਭਿਆਚਾਰਕ ਸੂਖਮਤਾ ਨੂੰ ਦਰਸਾਉਂਦੇ ਹਨ। ਚੁਟਕਲੇ ਅਕਸਰ ਸਮਾਜਿਕ ਇਕੱਠਾਂ ਵਿੱਚ ਸਾਂਝੇ ਕੀਤੇ ਜਾਂਦੇ ਹਨ। ਚੁਟਕਲੇ ਦੋਸਤਾਂ ਅਤੇ ਪਰਿਵਾਰ ਨਾਲ ਹਲਕੇ-ਫੁਲਕੇ ਪਲਾਂ ਦਾ ਆਨੰਦ ਲੈਣ ਦਾ ਵਧੀਆ ਤਰੀਕਾ ਹਨ। ਇਸ ਸੈਕਸ਼ਨ ਵਿੱਚ ਪਾਠਕਾਂ ਲਈ ਚੁਟਕਲਿਆਂ ਦਾ ਸੰਗ੍ਰਹਿ ਪੇਸ਼ ਕੀਤਾ ਗਿਆ ਹੈ।

ਮੁੰਡਾ (ਕੁੜੀ ਦੇ ਪਿਓ ਨੂੰ)- ਮੈਨੂੰ ਤੁਹਾਡੀ ਕੁੜੀ ਦਾ ਹੱਥ ਚਾਹੀਦਾ,
ਕੁੜੀ ਦਾ ਪਿਓ - ਮੈਂ ਸਾਲਿਆ ਇੱਥੇ ਕੁੜੀ ਦੇ ਸਪੇਅਰ ਪਾਰਟਸ ਵੇਚਦਾਂ 😀😀😀 

ਹੋਰ ਪੜ੍ਹੋ

ਸਕੂਲ ਦੀ ਮੈਡਮ ਨੇ ਰਾਜੂ ਦੀ ਮੰਮੀ ਨੂੰ ਲਿਖ ਕੇ ਭੇਜਿਆ :- ਰਾਜੂ ਨੂੰ ਸਕੂਲ ਨਹਾਕੇ ਭੇਜਿਆ ਕਰੋ। 
ਮੰਮੀ ਨੇ ਵਾਪਿਸ ਲਿਖ ਕੇ ਭੇਜਿਆ :- ਰਾਜੂ ਨੂੰ ਸਕੂਲ ਵਿੱਚ ਪੜ੍ਹਾਇਆ ਕਰੋ, ਕੁੱਤੇ ਵਾਂਗੂੰ ਸੁੰਘਿਆ ਨਾ ਕਰੋ । 😀😀😀

ਹੋਰ ਪੜ੍ਹੋ

ਇੱਕ ਕੁੜੀ ਮੁੰਡੇ ਸਾਹਮਣੇ ਸਕੂਟੀ ਤੋਂ ਡਿੱਗ ਗਈ, ਮੁੰਡੇ ਨੇ ਪੁੱਛਿਆ ਸੱਟ ਤਾਂ ਨਹੀਂ ਲੱਗੀ। 
ਕਹਿੰਦੀ ਨਾ ਨਾ ਮੈਂ ਤਾਂ ਉੱਤਰਦੀ ਹੀ ਇੱਦਾਂ ਆਂ 😀😀😀

ਹੋਰ ਪੜ੍ਹੋ

ਇੱਕ ਨੌਜਵਾਨ ਬੜਾ ਉਦਾਸ, ਬੜਾ ਨਿਰਾਸ਼ ਟੈਲੀਫੋਨ ਬੂਥ ਤੋਂ ਬਾਹਰ ਨਿਕਲਿਆ ਤਾਂ ਬਾਹਰ ਖੜ੍ਹੇ ਉਸ ਦੇ ਦੋਸਤ ਨੇ ਪੁੱਛਿਆ- ਖੈਰੀਅਤ ਤਾਂ ਹੈ? ਕਿਸ ਨੂੰ ਫੋਨ ਕਰ ਰਿਹਾ ਸੀ? 
ਨੌਜਵਾਨ ਬੋਲਿਆ – ਪ੍ਰੇਮਿਕਾ ਨੂੰ, ਮੈਂ ਉਸ ਦੇ ਸਾਹਮਣੇ ਵਿਆਹ ਦੀ ਪੇਸ਼ਕਸ਼ ਰੱਖੀ ਸੀ। 
ਦੋਸਤ ਨੇ ਕਿਹਾ – ਤਾਂ ਤੂੰ ਇੰਨਾ ਪ੍ਰੇਸ਼ਾਨ ਕਿਉਂ ਏ? ਕੀ ਉਸ ਨੇ ਵਿਆਹ ਤੋਂ ਨਾਂਹ ਕਰ ਦਿੱਤੀ? 
ਨੌਜਵਾਨ ਬੋਲਿਆ – ਨਹੀਂ ਉਹ ਤਾਂ ਫਟਾਫਟ ਵਿਆਹ ਲਈ ਤਿਆਰ ਹੋ ਗਈ।

ਹੋਰ ਪੜ੍ਹੋ

ਮੰਮੀ- ਨਿਸ਼ੂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਮਹਿੰਗਾਈ ਦਾ ਜ਼ਮਾਨਾ ਹੈ ਅਤੇ ਤੂੰ ਫਜ਼ੂਲਖਰਚੀ ਕਰ ਰਿਹਾ ਏਂ। 
ਨਿਸ਼ੂ- ਮੰਮੀ ਉਹ ਕਿਵੇਂ? 
ਮੰਮੀ- ਤੂੰ ਇਕ ਹੀ ਸਲਾਈਸ ‘ਤੇ ਮੱਖਣ ਅਤੇ ਜੈਮ ਦੋ-ਦੋ ਚੀਜ਼ਾਂ ਲਗਾ ਕੇ ਕਿਉਂ ਖਾ ਰਿਹਾ ਏਂ? 
ਨਿਸ਼ੂ- ਮੰਮੀ ਮੈਂ ਤਾਂ ਬੱਚਤ ਕਰ ਰਿਹਾ ਹਾਂ। ਇਸ ਤਰ੍ਹਾਂ ਇਕ ਹੀ ਸਲਾਈਸ ਲੱਗੇਗੀ। ਵੱਖ-ਵੱਖ ਲਗਾਉਣ ਨਾਲ ਦੋ ਸਲਾਈਸਾਂ ਲੱਗਣਗੀਆਂ।

ਹੋਰ ਪੜ੍ਹੋ

ਇੱਕ ਵਾਰ ਇੱਕ ਔਰਤ ਥਾਣੇ ਵਿੱਚ ਰਿਪੋਰਟ ਲਿਖਾਉਣ ਪੁੱਜੀ ਕਿ ਮੇਰੇ ਪਤੀ ਕੱਲ੍ਹ ਦੇ ਸਬਜ਼ੀ ਮੰਡੀ ਸਬਜ਼ੀ ਲੈਣ ਗਏ ਹਨ, ਪਰੰਤੂ ਹੁਣ ਤੱਕ ਵਾਪਸ ਨਹੀਂ ਪੁੱਜੇ। 
ਥਾਣੇਦਾਰ – ਬੀਬੀ, ਜੇਕਰ ਤੇਰੇ ਪਤੀ ਸਬਜ਼ੀ ਲੈ ਕੇ ਨਹੀਂ ਮੁੜੇ, ਤਾਂ ਤੂੰ ਦਾਲ ਧਰ ਲੈ।

ਹੋਰ ਪੜ੍ਹੋ

ਗਰਮੀ ਦੇ ਦਿਨਾਂ ‘ਚ ਇਕ ਅੰਗਰੇਜ਼ ਹਿੰਦੀ ਸਿੱਖਣ ਲਈ ਦਿੱਲੀ ਆਇਆ। ਪਰਤ ਕੇ ਜਦੋਂ ਉਹ ਲੰਡਨ ਪਹੁੰਚਿਆ ਤਾਂ ਉਸਦੇ ਦੋਸਤਾਂ ਨੇ ਪੁੱਛਿਆ- "ਕੀ ਸਿੱਖਿਆ?" 
ਅੰਗਰੇਜ਼ ਬੋਲਿਆ- "ਬਿਜਲੀ ਚਲੀ ਗਈ, ਬਿਜਲੀ ਆ ਗਈ।"

ਹੋਰ ਪੜ੍ਹੋ

ਇਹ ਇਸ਼ਕ ਨਾ ਛੱਡਦਾ ਕੱਖ ਪੱਲੇ,
ਕਮਲਾ ਕਰ ਦਿੰਦਾ ਸਿਆਣਿਆਂ ਨੂੰ,
ਮੈਂ ਐਤਵਾਰ ਸਕੂਲ ਛੱਡ ਆਇਆ,
ਸੁਪਨੇ ਚ ਤੇਰੇ ਮੇਰੇ ਨਿਆਣਿਆਂ ਨੂੰ 🙈🤣

ਹੋਰ ਪੜ੍ਹੋ

ਮੈਂ ਪੈਟਰੋਲ ਪੰਪ ਤੇ - 1 ਰੁਪਏ ਦਾ ਤੇਲ ਪਾ ਦੋ।
ਪੰਪ ਵਾਲਾ - ਇੰਨਾ ਤੇਲ ਪਵਾਕੇ ਕਿੱਥੇ ਜਾਏਂਗਾ।
ਮੈਂ : ਕਿਤੇ ਨਹੀਂ , ਅਸੀਂ ਤਾਂ ਐਂਵੇ ਹੀ ਪੈਸੇ ਉਡਾਂਦੇ ਹਾਂ । 😂😂

ਹੋਰ ਪੜ੍ਹੋ

ਇਕ ਵਿਅਕਤੀ ਨੇ ਆਪਣੀ ਸੱਸ ‘ਤੇ ਗੋਲੀ ਚਲਾ ਦਿੱਤੀ। ਸੱਸ ਨੇ ਉਸਨੂੰ ਗ੍ਰਿਫਤਾਰ ਕਰਵਾ ਦਿੱਤਾ। ਜਦੋਂ ਵਿਅਕਤੀ ਨੂੰ ਜੱਜ ਸਾਹਮਣੇ ਪੇਸ਼ ਕੀਤਾ ਗਿਆ ਤਾਂ ਜੱਜ ਨੇ ਕਿਹਾ,'ਮੈਨੂੰ ਦੱਸਿਆ ਗਿਆ ਹੈ ਕਿ ਤੂੰ ਰੋਜ਼ ਸ਼ਰਾਬ ਪੀਂਦਾ ਏਂ। ਹੁਣ ਮੈਂ ਤੈਨੂੰ ਦੱਸਦਾ ਹਾਂ ਕਿ ਸ਼ਰਾਬ ਕਿੰਨੀ ਨਾਮੁਰਾਦ ਚੀਜ਼ ਹੈ। ਤੂੰ ਇਹ ਹਰਕਤ ਸ਼ਰਾਬ ਦੇ ਨਸ਼ੇ ‘ਚ ਕੀਤੀ, ਸ਼ਰਾਬ ਕਾਰਨ ਤੂੰ ਆਪਣੇ ਹੋਸ਼ ‘ਚ ਨਹੀਂ ਰਿਹਾ। ਸ਼ਰਾਬ ਦੇ ਨਸ਼ੇ ‘ਚ ਹੀ ਤੂੰ ਰਿਵਾਲਵਰ ਕੱਢੀ, ਸ਼ਰਾਬ ਕਾਰਨ ਹੀ ਤੂੰ ਆਪਣੀ ਸੱਸ ‘ਤੇ ਗੋਲੀ ਚਲਾਈ ਅਤੇ ਸ਼ਰਾਬ ਕਾਰਨ ਹੀ ਤੇਰਾ ਨਿਸ਼ਾਨਾ ਖੁੰਝ ਗਿਆ।'

ਹੋਰ ਪੜ੍ਹੋ

ਸੰਤਾ ਬੰਤੇ ਨੂੰ ਕਹਿੰਦਾ: ਮੈਂ ਆਪਣਾ ਪਰਸ ਘਰ ਭੂੱਲ ਆਇਆਂ, ਮੈਨੂੰ 1000 ਰੁਪਏ ਚਾਹੀਦੇ ਸੀ। 
ਬੰਤਾ: ਦੋਸਤ ਹੀ ਦੋਸਤ ਦੇ ਕੰਮ ਆਉਂਦਾ ਹੈ, ਲੈ 10 ਰੁਪਏ ਤੇ ਰਿਕਸ਼ਾ ਕਰਕੇ ਆਪਣਾ ਪਰਸ ਲੈ ਆ।

ਹੋਰ ਪੜ੍ਹੋ

ਅਧਿਆਪਕ :– ਜਿਸ ਆਦਮੀ ਨੂੰ ਸੁਣਾਈ ਨਾ ਦਿੰਦਾ ਹੋਵੇ ਉਸਨੂੰ ਅੰਗਰੇਜ਼ੀ ‘ਚ ਕੀ ਕਹਿੰਦੇ ਆ? 
ਵਿਦਿਆਰਥੀ :– ਜੋ ਮਰਜ਼ੀ ਕਹੀ ਜਾਵੋ ਮੈਡਮ ਓਹਨੂੰ ਕਿਹੜਾ ਸੁਣਨਾ... 

ਹੋਰ ਪੜ੍ਹੋ