ਪੰਜਾਬੀ ਚੁਟਕਲਿਆਂ ਦਾ ਸੰਗ੍ਰਹਿ

ਪੰਜਾਬੀ ਚੁਟਕਲੇ ਹਾਸੇ-ਮਜ਼ਾਕ ਨਾਲ ਭਰਪੂਰ ਕਿੱਸੇ ਹੁੰਦੇ ਹਨ ਜੋ ਪੰਜਾਬੀ ਲੋਕਾਂ ਦੀ ਸਮਝਦਾਰੀ, ਹਾਸੇ-ਮਜ਼ਾਕ ਅਤੇ ਸੱਭਿਆਚਾਰਕ ਸੂਖਮਤਾ ਨੂੰ ਦਰਸਾਉਂਦੇ ਹਨ। ਚੁਟਕਲੇ ਅਕਸਰ ਸਮਾਜਿਕ ਇਕੱਠਾਂ ਵਿੱਚ ਸਾਂਝੇ ਕੀਤੇ ਜਾਂਦੇ ਹਨ। ਚੁਟਕਲੇ ਦੋਸਤਾਂ ਅਤੇ ਪਰਿਵਾਰ ਨਾਲ ਹਲਕੇ-ਫੁਲਕੇ ਪਲਾਂ ਦਾ ਆਨੰਦ ਲੈਣ ਦਾ ਵਧੀਆ ਤਰੀਕਾ ਹਨ। ਇਸ ਸੈਕਸ਼ਨ ਵਿੱਚ ਪਾਠਕਾਂ ਲਈ ਚੁਟਕਲਿਆਂ ਦਾ ਸੰਗ੍ਰਹਿ ਪੇਸ਼ ਕੀਤਾ ਗਿਆ ਹੈ।

ਆਪਣੀ ਨਜਰ ਹਮੇਸ਼ਾ ਨੀਵੀਂ ਰੱਖੋ ਕਿਉਂਕਿ ਇੱਕ ਤਾਂ ਲੋਕ ਤੁਹਾਨੂੰ ਸ਼ਰੀਫ ਸਮਝਣਗੇ ਤੇ
ਦੂਜਾ :ਥੱਲੇ ਡਿੱਗੇ ਪੈਸੇ ਵੀ ਲੱਭ ਸਕਦੇ ਨੇ 😀😀😀

ਹੋਰ ਪੜ੍ਹੋ

ਇੱਕ ਵਾਰ ਦੋ ਮੂਰਖ ਲੜਕੇ ਪ੍ਰੀਖਿਆ ਦੇ ਕੇ ਬਾਹਰ ਨਿਕਲੇ। ਪਹਿਲੇ ਨੇ ਪੁੱਛਿਆ- ਮਿੱਤਰਾ, ਤੇਰਾ ਪੇਪਰ ਕਿਸ ਤਰ੍ਹਾਂ ਦਾ ਹੋਇਆ, ਮੈਂ ਤਾਂ ਖਾਲੀ ਉਤਰ-ਪੱਤਰੀ ਦੇ ਕੇ ਆ ਰਿਹਾ ਹਾਂ। 
ਦੂਸਰੇ ਨੇ ਕਿਹਾ- ਮੈਂ ਵੀ ਖਾਲੀ ਉਤਰ-ਪੱਤਰੀ ਦੇ ਕੇ ਆਇਆ ਹਾਂ। ਤਾਂ ਪਹਿਲੇ ਨੇ ਚਿੰਤਤ ਹੋ ਕੇ ਕਿਹਾ- ਯਾਰ, ਕਿਧਰੇ ਅਧਿਆਪਕ ਇਹ ਨਾ ਸਮਝ ਲਵੇ ਕਿ ਅਸੀਂ ਦੋਹਾਂ ਨੇ ਨਕਲ ਮਾਰੀ ਹੈ।

ਹੋਰ ਪੜ੍ਹੋ

ਕਿਰਪਾ ਕਰਕੇ ਇਸ ਦੁਸਹਿਰੇ ਤੇ ਮੈਨੂੰ
"ਆਪਣੇ ਅੰਦਰ ਦੇ ਰਾਵਣ ਨੂੰ ਮਾਰੋ",
ਵਾਲੇ ਮੈਸਜ਼ ਨਾ ਭੇਜਿਓ,
ਮੈਂ ਪਿਛਲੇ ਦੁਸਹਿਰੇ ਤੇ ਮਾਰ ਦਿੱਤਾ ਸੀ🤣🤭

ਹੋਰ ਪੜ੍ਹੋ

ਮੁੰਡਾ ਤੇ ਕੁੜੀ ਹੋਟਲ ਵਿੱਚ ਬੈਠੇ ਖਾ ਰਹੇ ਸੀ। ਕੁੜੀ ਮੁੰਡੇ ਨੂੰ ਕਹਿੰਦੀ ਮੈਨੂੰ ਰੋਮਾਂਟਿਕ ਢੰਗ ਨਾਲ ਅਜਿਹੀ ਗੱਲ ਕਹਿ ਜਿਸ ਨਾਲ ਮੇਰਾ ਦਿਲ ਜੋਰ ਜੋਰ ਨਾਲ ਧੜਕੇ।

ਮੁੰਡਾ :- ਮੇਰੇ ਕੋਲ ਪੈਸੇ ਹੈ ਨੀ 😀😀😀

ਹੋਰ ਪੜ੍ਹੋ

ਟਿੰਕੂ ਨੂੰ ਉਸ ਦੇ ਅਧਿਆਪਕ ਨੇ ਪੁੱਛਿਆ- ਟਿੰਕੂ... ਜੇ ਇਕ ਦਰੱਖਤ ਉਤੇ ਪੰਜ ਪੰਛੀ ਬੈਠੇ ਹੋਣ ਤੇ ਤੂੰ ਆਪਣੀ ਬੰਦੂਕ ਨਾਲ ਇਕ ਨੂੰ ਮਾਰ ਦੇਵੇਂ ਤਾਂ ਦੱਸ ਉਥੇ ਬਾਕੀ ਕਿੰਨੇ ਬਚਣਗੇ? 
ਮੈਡਮ ਇਕ ਵੀ ਨਹੀਂ, ਕਿਉਂਕਿ ਗੋਲੀ ਦੀ ਆਵਾਜ਼ ਨਾਲ ਸਾਰੇ ਹੀ ਪੰਛੀ ਉਡ ਜਾਣਗੇ, ਟਿੰਕੂ ਇਕਦਮ ਬੋਲਿਆ।

ਹੋਰ ਪੜ੍ਹੋ

ਦੀਨਾ ਨਾਥ ਬਹੁਤ ਘਬਰਾਇਆ ਹੋਇਆ ਥਾਣੇ ਪਹੁੰਚਿਆ। ਥਾਣੇਦਾਰ ਨੇ ਜਦੋਂ ਘਬਰਾਹਟ ਦਾ ਕਾਰਨ ਪੁੱਛਿਆ ਤਾਂ ਉਸ ਨੇ ਕਿਹਾ, ਮੇਰੀ ਪਤਨੀ ਪੇਕੇ ਗਈ ਹੈ। 'ਅੱਜ ਸਵੇਰੇ ਮੈਂ ਜਦੋਂ ਸੌਂ ਕੇ ਉਠਿਆ ਤਾਂ ਦੇਖਿਆ ਮੇਰੇ ਕਮਰੇ ਦੀ ਅਲਮਾਰੀ ਖੁੱਲ੍ਹੀ ਸੀ। ਮੇਰਾ ਕੀਮਤੀ ਸਾਮਾਨ ਅਤੇ ਰੁਪਏ ਚੋਰੀ ਹੋ ਚੁੱਕੇ ਸਨ। ਸਾਮਾਨ ਇਧਰ-ਉਧਰ ਖਿਲਰਿਆ ਸੀ। ਸੰਦੂਕ ਟੁੱਟੇ ਹੋਏ ਮਿਲੇ। ਮੇਰੇ ਤਾਂ ਤੋਤੇ ਹੀ ਉੱਡ ਗਏ।’ 
ਥਾਣੇਦਾਰ ਨੇ ਕਲਮ ਚੁੱਕੀ ਅਤੇ ਤੁਰੰਤ ਪੁੱਛਿਆ, ‘ਕੁੱਲ ਕਿੰਨੇ ਤੋਤੇ ਸਨ?’

ਹੋਰ ਪੜ੍ਹੋ

ਤੋਰੀ ਵਾਂਗੂ ਮੂੰਹ ਲਟਕਾਇਆ ਨਾ ਕਰੋ....
ਨਾਲੇ ਆਪ ਹੱਸਿਆ ਕਰੋ, ਨਾਲ ਦੂਜਿਆਂ ਨੂੰ ਹਸਾਇਆ ਕਰੋ
🙄🙄🤣🤣🤣👈

ਹੋਰ ਪੜ੍ਹੋ

ਸੰਤਾ: ਤੈਨੂੰ ਤੈਰਨਾ ਆਉਂਦਾ ਹੈ? 
ਬੰਤਾ: ਨਹੀਂ। 
ਸੰਤਾ: ਤੇਰੇ ਨਾਲੋਂ ਤਾਂ ਕੁੱਤੇ ਚੰਗੇ ਨੇ ਜਿਹੜੇ ਤੈਰ ਲੈਂਦੇ ਨੇ। 
ਬੰਤਾ: ਤੈਨੁੰ ਤੈਰਨਾ ਆਉਂਦਾ ਹੈ? 
ਸੰਤਾ: ਆਹੋ। 
ਬੰਤਾ: ਫੇਰ ਤੇਰੇ ਤੇ ਕੁੱਤੇ 'ਚ ਕੀ ਫ਼ਰਕ ਹੈ?

ਹੋਰ ਪੜ੍ਹੋ

ਬੰਤਾ: ਬਾਰਿਸ਼ ਵਿੱਚ, ਓਏ ਜਲਦੀ ਘਰ ਜਾ ਤੇਰੇ ਘਰ ਬਾਰਿਸ਼ ਦਾ ਪਾਣੀ ਚਲਾ ਗਯਾ... 
ਸੰਤਾ: ਐਵੇਂ ਹੀ ਨਾ ਮਾਰੀ ਜ਼ਿਆ ਕਰ, ਘਰ ਦੀਆਂ ਚਾਬੀਆਂ ਤਾਂ ਮੇਰੇ ਕੋਲ ਹੈ...

ਹੋਰ ਪੜ੍ਹੋ

ਇੱਕ ਬਜੁਰਗ ਵਿਅਕਤੀ - ਪੁੱਤਰ ਕਿਵੇਂ ਹੋ ?
ਬੱਚਾ - ਠੀਕ ਹਾਂ।
ਬਜੁਰਗ- ਪੜਾਈ ਕਿਵੇਂ ਚੱਲ ਰਹੀ ਹੈ ?
ਬੱਚਾ - ਬਿਲਕੁਲ ਤੁਹਾਡੀ ਜਿੰਦਗੀ ਦੀ ਤਰਾਂ।
ਬਜੁਰਗ - ਮਤਲਬ। 
ਬੱਚਾ - ਭਗਵਾਨ ਭਰੋਸੇ 😀😀😀 

ਹੋਰ ਪੜ੍ਹੋ

ਔਰਤ ਨੂੰ ਬੱਸ ਤਿੰਨ ਸੁੱਖ ਚਾਹੀਦੇ ਹੁੰਦੇ!
ਸੋਹਣੀ ਕਾਇਆ ,ਪਰਸ ਵਿੱਚ ਮਾਇਆ ,
ਤੇ ਇੱਕ ਆਵਾਜ਼ ਵਿੱਚ ਪਤੀ ਬੋਲੇ " ਆਇਆ "।

ਹੋਰ ਪੜ੍ਹੋ

ਡਾਕਟਰ ਕੇ ਬੰਦ ਕਲੀਨਿਕ ਕੇ ਆਗੇ ਲੰਬੀ ਲਾਈਨ ਥੀ। ਏਕ ਆਦਮੀ ਬਾਰ ਬਾਰ ਲਾਈਨ ਮੇਂ ਘੁਸਤਾ ਥਾ 3-4 ਲੋਗ ਉਸਕੋ ਪਕੜ ਕੇ ਪੀਛੇ ਫੇਕ ਦੇਤੇ ਥੇ। ਆਦਮੀ :- ਲਗੇ ਰਹੋ ਲਾਈਨ ਮੇਂ, ਮੈਂ ਬੀ ਕਲੀਨਿਕ ਨਹੀਂ ਖੋਲੂੰਗਾ........

ਹੋਰ ਪੜ੍ਹੋ