ਪੰਜਾਬੀ ਚੁਟਕਲਿਆਂ ਦਾ ਸੰਗ੍ਰਹਿ

ਪੰਜਾਬੀ ਚੁਟਕਲੇ ਹਾਸੇ-ਮਜ਼ਾਕ ਨਾਲ ਭਰਪੂਰ ਕਿੱਸੇ ਹੁੰਦੇ ਹਨ ਜੋ ਪੰਜਾਬੀ ਲੋਕਾਂ ਦੀ ਸਮਝਦਾਰੀ, ਹਾਸੇ-ਮਜ਼ਾਕ ਅਤੇ ਸੱਭਿਆਚਾਰਕ ਸੂਖਮਤਾ ਨੂੰ ਦਰਸਾਉਂਦੇ ਹਨ। ਚੁਟਕਲੇ ਅਕਸਰ ਸਮਾਜਿਕ ਇਕੱਠਾਂ ਵਿੱਚ ਸਾਂਝੇ ਕੀਤੇ ਜਾਂਦੇ ਹਨ। ਚੁਟਕਲੇ ਦੋਸਤਾਂ ਅਤੇ ਪਰਿਵਾਰ ਨਾਲ ਹਲਕੇ-ਫੁਲਕੇ ਪਲਾਂ ਦਾ ਆਨੰਦ ਲੈਣ ਦਾ ਵਧੀਆ ਤਰੀਕਾ ਹਨ। ਇਸ ਸੈਕਸ਼ਨ ਵਿੱਚ ਪਾਠਕਾਂ ਲਈ ਚੁਟਕਲਿਆਂ ਦਾ ਸੰਗ੍ਰਹਿ ਪੇਸ਼ ਕੀਤਾ ਗਿਆ ਹੈ।

ਪਤਨੀ – ਕਿਵੇਂ ਦੀ ਲੱਗ ਰਹੀ ਹਾਂ, ਹੁਣੇ-ਹੁਣੇ ਬਿਊਟੀ ਪਾਰਲਰ ਤੋਂ ਆਈ ਹਾਂ…
ਪਤੀ – ਕੀ ਗੱਲ ਬਿਊਟੀ ਪਾਰਲਰ ਬੰਦ ਸੀ…?

ਹੋਰ ਪੜ੍ਹੋ

ਬਾਪੂ ਕਹਿੰਦਾ ਦਿਲ ਮੇਰਾ ਨਹੀਂ ਲੱਗਦਾ,
ਤੂੰ ਜਦੋਂ ਦੀ ਇੰਡੀਆ ਛੱਡੀ ਆ,
ਕਾਕਾ ਫੋਨ ਭੇਜ ਇੰਗਲੈਂਡ ਤੋਂ ਤੂੰ,
ਜੀਹਦੇ ਸੇਬ ਤੇ ਦੰਦੀ ਵੱਢੀ ਆ।

ਹੋਰ ਪੜ੍ਹੋ

ਪਤੀ - ਅੱਜ ਬਾਹਰ ਖਾਣਾ ਖਾਵਾਂਗੇ।
ਪਤਨੀ - ਠੀਕ ਹੈ ਮੈਂ 2 ਮਿੰਟ ਵਿੱਚ ਤਿਆਰ ਹੋ ਕੇ ਆਈ।
ਪਤੀ - ਠੀਕ ਹੈ ਮੈਂ ਬਾਹਰ ਚਟਾਈ ਵਿਛਾਂਦਾ ਹਾਂ । 😄😄 😀😀😀
 

ਹੋਰ ਪੜ੍ਹੋ

ਕ੍ਰਿਕਟ ਦੇ ਬੱਲੇਬਾਜ਼ ਦੀ ਨਿਗ੍ਹਾ ਬਹੁਤ ਕਮਜ਼ੋਰ ਸੀ। ਮੈਚ ਤੋਂ ਪਹਿਲਾਂ ਉਸ ਦੀ ਐਨਕ ਅਚਾਨਕ ਗੁੰਮ ਹੋ ਗਈ। ਫਿਰ ਵੀ ਉਹ ਹਿੰਮਤ ਕਰਕੇ ਬੱਲੇਬਾਜ਼ੀ ਕਰਨ ਲਈ ਮੈਦਾਨ ਵਿਚ ਪਹੁੰਚ ਗਿਆ। ਗੇਂਦ ਸੁੱਟਣ ਵਾਲਾ ਗੇਂਦਬਾਜ਼ ਬੜਾ ਫਾਸਟ ਬਾਲਰ ਸੀ। ਉਸ ਦੀਆਂ ਪੰਜ ਗੇਂਦਾਂ ‘ਸ਼ੂੰ’ ਕਰਕੇ ਆਈਆਂ ਤੇ ਨਿਕਲ ਗਈਆਂ। ਬੱਲੇਬਾਜ਼ ਨੂੰ ਦਿਖਾਈ ਹੀ ਨਾ ਦਿੱਤੀਆਂ। 
6ਵੀਂ ਗੇਂਦ ’ਤੇ ਉਹ ਚੀਕ ਕੇ ਅੰਪਾਇਰ ਨੂੰ ਕਹਿਣ ਲੱਗਾ, ‘ਇਹ ਕੀ ਹੋ ਰਿਹਾ ਹੈ? ਬਾਲਰ ਪੂਰੇ ਜ਼ੋਰ ਨਾਲ ਦੌੜਦਾ ਆਉਂਦਾ ਹੈ ਪਰ ਬਾਲ ਸੁੱਟੇ ਬਗੈਰ ਹੀ ਵਾਪਸ ਚਲਾ ਜਾਂਦਾ ਹੈ।’

ਹੋਰ ਪੜ੍ਹੋ

ਭੋਲਾ : ਤੈਨੂੰ ਐਨੀ ਮਾਰ ਕਿਓਂ ਪਈ? 
ਪੱਪੂ : ਕੱਲ ਬਰਾਤ ਵਿਚ ਬੋਲੀ ਗਲਤ ਪੈ ਗਈ ਸੀ.......? 
ਭੋਲਾ : ਕੇਹੜੀ......? 
ਪੱਪੂ : 'ਬਾਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦੀ ਤਾਰ, ਭੰਗੜਾ ਤਾਂ ਸਜਦਾ-ਜੇ ਨੱਚੇ ਕੁੜੀ ਦਾ ਯਾਰ....? 
ਭੋਲਾ : ਫਿਰ ਤਾਂ ਮਾਰ ਪੈਣੀ ਹੀ ਸੀ .....। 
ਪੱਪੂ : ਮੈਨੂੰ ਤਾਂ ਸਿਰਫ ਮਾਰ ਹੀ ਪਈ , ਜੇਹੜਾ ਨੱਚਿਆ ਸੀ ਉਹਦਾ ਪਰਸੋਂ ਭੋਗ ਹੈ........!!

ਹੋਰ ਪੜ੍ਹੋ

ਇੱਕ ਬਰਬਾਦ ਹੋਏ ਸ਼ਰਾਬੀ ਨੇ ਸੌਂਹ ਖਾਧੀ ਤੇ ਘਰ ਚੋਂ ਦਾਰੂ ਦੀਆਂ ਖਾਲੀ ਬੋਤਲਾਂ ਬਾਹਰ ਸੁੱਟਣ ਲੱਗਾ.. ਪਹਿਲੀ ਬੋਤਲ ਸੁੱਟ ਕੇ ਬੋਲਿਆ- ਤੇਰੀ ਵਜ੍ਹਾ ਨਾਲ ਮੇਰੀ ਨੌਕਰੀ ਗਈ..! ਦੂਜੀ ਬੋਤਲ ਸੁੱਟ ਕੇ ਬੋਲਿਆ- ਤੇਰੀ ਵਜ੍ਹਾ ਨਾਲ ਮੇਰਾ ਘਰ ਵਿਕਿਆ..!! ਤੀਜੀ ਬੋਤਲ ਸੁੱਟ ਕੇ ਬੋਲਿਆ- ਤੇਰੀ ਵਜ੍ਹਾ ਨਾਲ ਮੇਰੀ ਘਰਵਾਲੀ ਚਲੀ ਗਈ..!!! ਚੌਥੀ ਬੋਤਲ ਚੁੱਕੀ ਤਾਂ ਭਰੀ ਹੋਈ ਸੀ ਤੇ ਉਹ ਬੋਲਿਆ- ਤੂੰ ਸਾਈਡ ਤੇ ਹੋ ਜਾ, ਤੂੰ ਤਾਂ ਹਾਲੇ ਬੇਕਸੂਰ ਏਂ...

ਹੋਰ ਪੜ੍ਹੋ

ਮਾਸਟਰ: ਬੱਚਿਓ ਦੱਸੋ ਬੱਦਲ ਕਾਲੇ ਕਿਓਂ ਹੁੰਦੇ ਨੇ?
ਸ਼ਰਾਰਤੀ ਬੱਚਾ: ਸਾਰੀ ਦਿਹਾੜੀ ਧੁੱਪ ਵਿੱਚ ਘੁੰਮਦੇ ਰਹਿੰਦੇ ਨੇ ਕਾਲੇ ਨੀ ਹੋਣਗੇ ਤਾਂ ਹੋਰ ਕੀ ਹੋਣਗੇ।

ਹੋਰ ਪੜ੍ਹੋ

ਇੱਕ ਬੱਸ ਵਿੱਚ ਇੱਕ ਬੰਦਾ ਸਿਗਰਟ ਪੀ ਰਿਹਾ ਸੀ। ਕੰਡਕਟਰ ਉਸ ਕੋਲ ਆਇਆ ਤੇ ਬੋਲਿਆ, ਭਾਈ ਸਾਹਿਬ! ਤੁਸੀਂ ਬੱਸ ਵਿੱਚ ਲਿਖਿਆ ਬੋਰਡ ਨਹੀਂ ਪੜ੍ਹਿਆ, ਜਿਥੇ ਲਿਖਿਆ ਹੈ- ਸਿਗਰਟ ਪੀਣਾ ਮਨ੍ਹਾ ਹੈ। 
ਆਦਮੀ ਬੋਲਿਆ, ‘ਬੋਰਡ ’ਤੇ ਤਾਂ ਇਹ ਵੀ ਲਿਖਿਆ ਹੈ ਕਿ ਬਨਾਰਸੀ ਸਾੜੀਆਂ ਪਾਓ, ਕੀ ਹੁਣ ਮੈਂ ਬਨਾਰਸੀ ਸਾੜੀਆਂ ਵੀ ਪਾਵਾਂ।’

ਹੋਰ ਪੜ੍ਹੋ

ਇੱਕ ਕੁੜੀ ਨੇ ਪ੍ਰਿੰਸੀਪਲ ਨੂੰ ਸ਼ਿਕਾਇਤ ਕੀਤੀ ਕਿ "ਕਲਾਸ ਦੇ ਸਾਰੇ ਬੱਚੇ ਮੈਨੂੰ ਭੂਆ ਕਹਿੰਦੇ ਨੇ।" 
ਪ੍ਰਿੰਸੀਪਲ : ਹੱਥ ਖੜ੍ਹੇ ਕਰੋ ਕੌਣ ਇਸ ਕੁੜੀ ਨੂੰ ਭੂਆ ਕਹਿੰਦਾ ਹੈ। 
ਇੱਕ ਮੁੰਡੇ ਨੂੰ ਛੱਡ ਕੇ ਬਾਕੀਆਂ ਨੇ ਹੱਥ ਖੜ੍ਹੇ ਕਰ ਦਿੱਤੇ। 
ਪ੍ਰਿੰਸੀਪਲ : ਓਏ ਤੂੰ ਹੱਥ ਕਿਓਂ ਨੀ ਖੜਾ ਕੀਤਾ...
ਮੁੰਡਾ : ਜਿੰਨਿਆਂ ਦੇ ਹੱਥ ਖੜੇ ਨੇ ਮੈਂ ਇਹਨਾਂ ਸਭ ਦਾ ਫੁੱਫੜ ਲੱਗਦਾਂ।

ਹੋਰ ਪੜ੍ਹੋ

ਕੰਜੂਸ (ਆਪਣੇ ਦੋਸਤ ਨੂੰ)- ਯਾਰ, ਮੇਰੇ ਲੜਕੇ ਨੇ ਤਾਂ ਕਮਾਲ ਕਰ ਦਿੱਤਾ। ਮੈਂ ਉਸਨੂੰ ਦੋ-ਦੋ ਪੌੜੀਆਂ ਚੜ੍ਹ ਕੇ ਉਤਰਨ ਨੂੰ ਕਿਹਾ ਸੀ ਤਾਂ ਕਿ ਜੁੱਤੀਆਂ ਘੱਟ ਘਿਸਣ ਪਰ ਨਾਲਾਇਕ ਨੇ ਛੇ-ਛੇ ਪੌੜੀਆਂ ਪਾਰ ਕੀਤੀਆਂ। 
ਦੋਸਤ- ਇਹ ਤਾਂ ਚੰਗਾ ਹੋਇਆ। ਜੁੱਤੀਆਂ ਹੋਰ ਵੀ ਘੱਟ ਘਿਸੀਆਂ ਹੋਣਗੀਆਂ। 
ਕੰਜੂਸ- ਜੁੱਤੀਆਂ ਤਾਂ ਘੱਟ ਘਿਸੀਆਂ ਪਰ ਨਾਲਾਇਕ ਨੇ ਨਵੀਂ ਪੈਂਟ ਪਾੜ ਲਈ।

ਹੋਰ ਪੜ੍ਹੋ

ਇਕ ਡਾਕਟਰ ਬੱਚੇ ਦੇ ਪੈਰ ਦਾ ਟਾਂਕਾ ਕੱਟਣ ਆਇਆ। ਉਸਨੇ ਕਿਹਾ- ਬੇਟਾ, ਉਹ ਦੇਖੋ ਉਪਰ, ਸੋਨੇ ਦੀ ਚਿੜੀ। 
ਬੱਚਾ- ਹੇਠਾਂ ਦੇਖ, ਕਿਤੇ ਪੈਰ ਨਾ ਕੱਟ ਜਾਵੇ, ਵੱਡਾ ਆਇਆ ਚਿੜੀ ਦਾ ਮਾਮਾ।

ਹੋਰ ਪੜ੍ਹੋ

ਮਰੀਜ਼: ਡਾਕਟਰ ਸਾਬ, ਜਿਹੜੀਆਂ ਦਵਾਈਆਂ ਤੁਸੀਂ ਇਸ ਪਰਚੀ ਵਿੱਚ ਲਿਖੀਆਂ ਸਨ, ਉਨ੍ਹਾਂ ਚ ਉੱਪਰ ਵਾਲੀ ਨੀ ਮਿਲੀ.. 
ਡਾਕਟਰ: ਇਹ ਕੋਈ ਦਵਾਈ ਨਹੀਂ ਹੈ, ਮੈਂ ਤਾਂ ਪੈੱਨ ਚਲਾ ਕੇ ਚੈੱਕ ਕਰ ਰਿਹਾ ਸੀ ਕਿ ਪੈੱਨ ਚੱਲ ਰਿਹਾ ਕਿ ਨਹੀਂ.. 
ਮਰੀਜ਼: ਸਾਲਿਆ, ਮੈਂ 50 ਮੈਡੀਕਲ ਸਟੋਰਾਂ ਤੇ ਘੁੰਮ ਆਇਆ ਤੇਰੀ handwriting ਦੇ ਚੱਕਰ ਚ.. 
ਇੱਕ ਮੈਡੀਕਲ ਆਲੇ ਨੇ ਤਾਂ ਇਹ ਵੀ ਕਿਹਾ ਕਿ ਕੱਲ ਮੰਗਾ ਦੇਵਾਂਗਾ ... 😀😀😀

ਹੋਰ ਪੜ੍ਹੋ