ਮਹਿਮਾਨ- ਪੱਪੂ, ਤੂੰ ਕਿੰਨੇ ਸਾਲਾਂ ਦਾ ਹੋ ਗਿਆ ਹੈਂ?
ਪੱਪੂ- ਜੀ, ਸੱਤ ਸਾਲਾਂ ਦਾ।
ਮਹਿਮਾਨ- ਪਰ ਤੂੰ ਤਾਂ ਮੇਰੀ ਛੱਤਰੀ ਤੋਂ ਵੀ ਨਿੱਕਾ ਹੈਂ?
ਪੱਪੂ- ਤੁਹਾਡੀ ਛੱਤਰੀ ਕਿੰਨੇ ਸਾਲਾਂ ਦੀ ਹੈ?
ਸੰਤਾ: ਬਾਈਕ ਤੇ ਜਾ ਰਿਹਾ ਸੀ। ਬੰਤਾ ਪੁੱਛਦਾ ਹੈ, ਕੀ ਲਿਫਟ ਹੈ?
ਬੰਤਾ: ਨਹੀਂ ਮੇਰਾ ਘਰ ਤਾਂ ਜ਼ਮੀਨੀ ਮੰਜ਼ਿਲ ਤੇ ਹੀ ਹੈ।
ਹੋਰ ਪੜ੍ਹੋਅਸ਼ੋਕ- ਜੇ ਕਿਸੇ ਮੂਰਖ ਨੂੰ ਉਡੀਕ ਕਰਵਾਉਣੀ ਹੋਵੇ ਤਾਂ ਕੀ ਕਰਨਾ ਚਾਹੀਦਾ ਹੈ?
ਗੁਰਪ੍ਰੀਤ- ਜ਼ਰਾ ਠਹਿਰ, ਮੈਂ ਥੋੜ੍ਹੀ ਦੇਰ ਬਾਅਦ ਦੱਸਾਂਗਾ।
ਮਿਸਤਰੀ ਤੇ ਇਸਤਰੀ ਨੂੰ ਹਮੇਸ਼ਾ ਖੁਸ਼ ਰੱਖੋ,😏😴
ਗ਼ੁੱਸਾ ਦੋਹਾਂ ਦਾ ਹੀ ਘਰ ਖ਼ਰਾਬ ਕਰ ਸਕਦਾ😜😃
ਪਤੀ-ਪਤਨੀ ਮਿਊਜ਼ਿਅਮ ਦੇਖਣ ਗਏ। ਪਤੀ- ਇਥੇ ਦੁਨੀਆਂ ਦੇ ਸਾਰੇ ਪੁਰਾਣੇ ਹਥਿਆਰ ਹਨ।
ਪਤਨੀ- ਇਹ ਅਜਾਇਬਘਰ ਬਣਾਉਣ ਵਾਲੇ ਜ਼ਰੂਰ ਕੁਆਰੇ ਰਹੇ ਹੋਣਗੇ?
ਪਤੀ- ਕਿਉਂ?
ਪਤਨੀ- ਇਨ੍ਹਾਂ ਵਿੱਚ ਔਰਤਾਂ ਦਾ ਹਥਿਆਰ ਵੇਲਣਾ ਤਾਂ ਹੈ ਹੀ ਨਹੀਂ।
ਘੋਲੂ – ਜੇ ਬਚਪਨ ‘ਚ ਮਾਂ ਦੀ ਗੱਲ ਸੁਣੀ ਹੁੰਦੀ ਤਾਂ ਆਹ ਦਿਨ ਨਾਂ ਦੇਖਣੇ ਪੈਂਦੇ।
ਸ਼ਿੰਦਾ – ਕੀ ਕਹਿੰਦੀ ਸੀ ਮਾਂ?
ਘੋਲੂ – ਜਦੋਂ ਗੱਲ ਹੀ ਨੀ ਸੁਣੀ… ਫੇਰ ਕੀ ਪਤਾ ਕੀ ਕਹਿੰਦੀ ਸੀ....!
ਅਧਿਆਪਕ (ਬੱਚਿਆਂ ਨੂੰ) – ਮਾਂ ਅਤੇ ਘਰਵਾਲੀ ਵਿੱਚ ਕੀ ਫਰਕ ਹੈ…?
ਪੱਪੂ – ਮਾਂ ਇਨਸਾਨ ਨੂੰ ਬੋਲਣਾ ਸਿਖਾਉਂਦੀ ਹੈ ਤੇ ਘਰਵਾਲੀ ਚੁੱਪ ਰਹਿਣਾ…
ਭਾਈ ਸਾਹਿਬ, ਤੁਹਾਡੀ ਦੁਕਾਨ ਦੇ ਕੋਲ ਇਕ ਬਾਬਾ ਜੀ ਮੱਛਰ ਮਾਰਨ ਦੀ ਦਵਾਈ ਵੇਚਦੇ ਸਨ। ਉਹ ਕੁਝ ਦਿਨਾਂ ਤੋਂ ਦਿਖਾਈ ਨਹੀਂ ਦੇ ਰਹੇ, ਕੀ ਤੁਹਾਨੂੰ ਪਤਾ ਹੈ ਕਿ ਉਹ ਕਿਥੇ ਗਏ ਨੇ?
ਉਹ ਤਾਂ ਕਈ ਦਿਨਾਂ ਤੋਂ ਹਸਪਤਾਲ ਵਿਚ ਨੇ।
ਕਿਉਂ, ਕੀ ਹੋਇਆ ?
"ਉਨ੍ਹਾਂ ਨੂੰ ਮਲੇਰੀਆ ਹੋ ਗਿਆ।"
ਪਤਨੀ : ਤੁਹਾਡੇ ਤੇ ਇਹ ਸ਼ਰਟ ਵਧੀਆ ਲੱਗ ਰਹੀ ਹੈ ।
ਪਤੀ : ਜਿੰਨੀ ਮਰਜ਼ੀ ਚਾਪਲੂਸੀ ਕਰਲਾ ਤੈਨੂੰ ਨਵਾਂ ਸੂਟ ਨਹੀਂ ਮਿਲਣਾ।
ਪਤਨੀ : ਸਿਰਫ ਸ਼ਰਟ ਵਧੀਆ ਲੱਗ ਰਹੀ ਹੈ ਮੂੰਹ ਉਹੀ ਹੈ, ਕੁੱਤੇ ਵਰਗਾ 😀😀😀
ਇਕ ਬੰਦੇ ਨੇ ਅਮਰੂਦ ਲਏ ਤਾਂ ਓਹਦੇ ਚੋਂ ਕੀੜਾ ਨਿਕਲਿਆ, ਬੰਦਾ ਅਮਰੂਦ ਆਲੇ ਦੇ ਗਲ ਪੈ ਗਿਆ।
ਜਾ ਕੇ- ਇਹਦੇ ਚ ਤਾਂ ਕੀੜਾ ਨਿਕਲਿਆ ਆ...
ਅਮਰੂਦ ਵਾਲਾ- ਇਹ ਤਾਂ ਕਿਸਮਤ ਦੀ ਗੱਲ ਆ!!! ਕੀ ਪਤਾ ਅਗਲੀ ਵਾਰ "Motor Cycle" ਨਿਕਲ ਜਾਏ...
ਇੱਕ ਬੁੱਢਾ ਵਿਅਕਤੀ ਡਾਕਟਰ ਕੋਲ ਆਇਆ। ਉਸ ਦੀ ਇੱਕ ਟੰਗ ਵਿੱਚ ਦਰਦ ਸੀ। ਚੈੱਕ ਕਰਨ ਤੋਂ ਬਾਅਦ ਡਾਕਟਰ ਨੇ ਦੱਸਿਆ, ਇਹ ਦਰਦ ਤਾਂ ਬਿਰਧ ਅਵਸਥਾ ਕਾਰਨ ਹੈ।
‘ਬਿਰਧ ਅਵਸਥਾ ਕਾਰਨ? ਅਜੀਬ ਗੱਲ ਹੈ ਡਾਕਟਰ ਸਾਹਿਬ’। ਬੁੱਢੇ ਵਿਅਕਤੀ ਨੇ ਕਿਹਾ, ‘ਉਮਰ ਤਾਂ ਦੋਹਾਂ ਟੰਗਾਂ ਦੀ ਇੱਕੋ ਜਿੰਨੀ ਹੈ, ਫਿਰ ਬਿਰਧ ਅਵਸਥਾ ਵਿੱਚ ਦਰਦ ਇੱਕ ਟੰਗ ਵਿੱਚ ਹੀ ਕਿਉਂ।'
ਬਿਹਾਰੀ ਦੀਆਂ ਲੱਤਾਂ ਨੀਲੀਆਂ ਹੋ ਗਈਆਂ। ਓਹ ਡਾਕਟਰ ਸ਼ਰਮਾ ਕੋਲ ਗਿਆ।
ਡਾਕਟਰ ਸ਼ਰਮਾ: ਜਹਿਰ ਦਾ ਅਸਰ ਲਗਦਾ ਹੈ, ਦੋਵੇਂ ਲੱਤਾਂ ਵੱਢਣੀਆਂ ਪੈਣਗੀਆਂ। ਡਾਕਟਰ ਸ਼ਰਮਾ ਨੇ ਬਿਹਾਰੀ ਦੀਆਂ ਦੋਵੇਂ ਲੱਤਾਂ ਵੱਢ ਕੇ ਨਕਲੀ ਲੱਤਾਂ ਲਾ ਦਿੱਤੀਆਂ ।
ਦੋ ਦਿਨ ਬਾਅਦ ਬਿਹਾਰੀ ਫੇਰ ਡਾਕਟਰ ਸ਼ਰਮਾ ਕੋਲ ਆਇਆ। ਬਿਹਾਰੀ ਨੇ ਕਿਹਾ ਕਿ ਡਾਕਟਰ ਸਾਬ ਲੱਤਾਂ ਫੇਰ ਨੀਲੀਆਂ ਹੋ ਗਈਆਂ।
ਡਾਕਟਰ ਸ਼ਰਮਾ: ਲੈ ਹੁਣ ਪਤਾ ਲੱਗ ਗਿਆ ਮੈਨੂੰ ਤੇਰੀ ਸਮੱਸਿਆ ਦਾ, ਤੇਰੀ ਧੋਤੀ ਦਾ ਰੰਗ ਲੱਥਦਾ ਹੈ।