ਦੀਨਾ ਨਾਥ ਬਹੁਤ ਘਬਰਾਇਆ ਹੋਇਆ ਥਾਣੇ ਪਹੁੰਚਿਆ। ਥਾਣੇਦਾਰ ਨੇ ਜਦੋਂ ਘਬਰਾਹਟ ਦਾ ਕਾਰਨ ਪੁੱਛਿਆ ਤਾਂ ਉਸ ਨੇ ਕਿਹਾ, ਮੇਰੀ ਪਤਨੀ ਪੇਕੇ ਗਈ ਹੈ। 'ਅੱਜ ਸਵੇਰੇ ਮੈਂ ਜਦੋਂ ਸੌਂ ਕੇ ਉਠਿਆ ਤਾਂ ਦੇਖਿਆ ਮੇਰੇ ਕਮਰੇ ਦੀ ਅਲਮਾਰੀ ਖੁੱਲ੍ਹੀ ਸੀ। ਮੇਰਾ ਕੀਮਤੀ ਸਾਮਾਨ ਅਤੇ ਰੁਪਏ ਚੋਰੀ ਹੋ ਚੁੱਕੇ ਸਨ। ਸਾਮਾਨ ਇਧਰ-ਉਧਰ ਖਿਲਰਿਆ ਸੀ। ਸੰਦੂਕ ਟੁੱਟੇ ਹੋਏ ਮਿਲੇ। ਮੇਰੇ ਤਾਂ ਤੋਤੇ ਹੀ ਉੱਡ ਗਏ।’
ਥਾਣੇਦਾਰ ਨੇ ਕਲਮ ਚੁੱਕੀ ਅਤੇ ਤੁਰੰਤ ਪੁੱਛਿਆ, ‘ਕੁੱਲ ਕਿੰਨੇ ਤੋਤੇ ਸਨ?’
ਸੰਤਾ (ਮਹਿਮਾਨ ਨੂੰ ) :- ਠੰਡਾ ਲਉਂਗੇ ਕਿ ਗਰਮ ? ਮਹਿਮਾਨ :- ਦੋਵੇਂ ਲੈ ਆਓ !
ਸੰਤਾ (ਆਪਣੀ ਘਰਵਾਲੀ ਨੂੰ ) :- ਜੀਤੋ , ਇੱਕ ਗਿਲਾਸ ਫ੍ਰੀਜ਼ਰ ਚੋਂ ਤੇ ਇੱਕ ਗਿਲਾਸ ਗੀਜ਼ਰ ਚੋਂ ਲੈ ਕੇ ਆ !
ਸੰਤਾ ਦੁਕਾਨਦਾਰ ਨੂੰ - ਮੈਨੂੰ ਭਾਰਤ ਦਾ ਝੰਡਾ ਦਿਖਾ। ਦੁਕਾਨਦਾਰ ਨੇ ਝੰਡਾ ਵਿਖਾਇਆ ਤਾਂ ਸੰਤਾ ਕਹਿਣ ਲੱਗਾ, ਇਹਦੇ ਵਿੱਚ ਕੋਈ ਹੋਰ ਰੰਗ ਵਿਖਾ...
ਹੋਰ ਪੜ੍ਹੋਸੰਤੇ ਨੇ ਫਾਈਨਾਂਸ ਤੇ ਕਾਰ ਲਈ, ਪਰ ਉਹ ਕਿਸ਼ਤਾਂ ਸਮੇਂ ਤੇ ਨਾ ਭਰ ਸਕਿਆ ਜਿਸ ਕਰਕੇ ਫਾਇਨਾਂਸ ਵਾਲੇ ਉਸਦੀ ਕਾਰ ਚੁੱਕ ਕੇ ਲੈ ਗਏ ! ਸੰਤੇ ਨੇ ਮੱਥੇ 'ਤੇ ਹੱਥ ਮਾਰ ਕੇ ਕਿਹਾ, ਜੇ ਮੈਨੂੰ ਪਹਿਲਾਂ ਪਤਾ ਹੁੰਦਾ ਤਾਂ ਮੈਂ ਵਿਆਹ ਵੀ ਫਾਇਨਾਂਸ ਤੇ ਹੀ ਕਰਵਾਉਂਦਾ !
ਹੋਰ ਪੜ੍ਹੋਪਤੀ - ਅੱਜ ਬਾਹਰ ਖਾਣਾ ਖਾਵਾਂਗੇ।
ਪਤਨੀ - ਠੀਕ ਹੈ ਮੈਂ 2 ਮਿੰਟ ਵਿੱਚ ਤਿਆਰ ਹੋ ਕੇ ਆਈ।
ਪਤੀ - ਠੀਕ ਹੈ ਮੈਂ ਬਾਹਰ ਚਟਾਈ ਵਿਛਾਂਦਾ ਹਾਂ । 😄😄 😀😀😀
ਸੱਸ (ਆਪਣੇ ਜਵਾਈ ਨੂੰ) - ਪੁੱਤ ਅਗਲੇ ਜਨਮ ਵਿੱਚ ਕੀ ਬਣੇਂਗਾ।
ਜਵਾਈ - ਜੀ ਛਿਪਕਲੀ ਬਣੂੰਗਾ।
ਸੱਸ - ਉਹ ਕਿਉਂ ?
ਜਵਾਈ - ਕਿਉਂਕਿ ਤੁਹਾਡੀ ਕੁੜੀ ਸਿਰਫ ਛਿਪਕਲੀ ਤੋਂ ਹੀ ਡਰਦੀ ਹੈ । 😂😂😂
ਗਰਮੀ ਤੇ ਬੇਇੱਜ਼ਤੀ ਜਿੰਨੀ ਮਹਿਸੂਸ ਕਰੋਗੇ,
ਓਨੀ ਜਿਆਦਾ ਲੱਗੇਗੀ । 😀😀😀
ਪਤਨੀ : ਸ਼ਾਦੀ ਤੋਂ ਪਹਿਲਾਂ ਤੁਸੀ ਮੈਨੂੰ ਕਦੀ ਸਿਨੇਮਾ, ਮਾਲ ਪਤਾ ਨੀ ਕਿੱਥੇ ਕਿੱਥੇ ਘੁਮਾਉਣ ਲੈ ਕੇ ਜਾਂਦੇ ਸੀ। ਸ਼ਾਦੀ ਹੋਈ ਤਾਂ ਘਰ ਦੇ ਬਾਹਰ ਵੀ ਨਹੀਂ ਲੈ ਕੇ ਜਾਂਦੇ।
ਪਤੀ: ਕਦੇ ਵੋਟਾਂ ਤੋਂ ਬਾਅਦ ਪ੍ਰਚਾਰ ਦੇਖਿਆ । 😀😀😀
ਮੈਂ ਪੈਟਰੋਲ ਪੰਪ ਤੇ - 1 ਰੁਪਏ ਦਾ ਤੇਲ ਪਾ ਦੋ।
ਪੰਪ ਵਾਲਾ - ਇੰਨਾ ਤੇਲ ਪਵਾਕੇ ਕਿੱਥੇ ਜਾਏਂਗਾ।
ਮੈਂ : ਕਿਤੇ ਨਹੀਂ , ਅਸੀਂ ਤਾਂ ਐਂਵੇ ਹੀ ਪੈਸੇ ਉਡਾਂਦੇ ਹਾਂ । 😂😂
ਪੱਪੂ ਦਾ ਸਿਰ ਪਾਟ ਗਿਆ...
ਨਰਸ : - ਨਾਮ ਕੀ ਹੈ
ਪੱਪੂ : ਪੱਪੂ
ਨਰਸ : ਉਮਰ ?
ਪੱਪੂ : 26 ਸਾਲ
ਨਰਸ : ਸ਼ਾਦੀਸ਼ੁਦਾ ਹੋ ?
ਪੱਪੂ : ਉਹ ਗੱਲ ਨਹੀਂ ਹੈ, ਤਿਲਕ ਕੇ ਡਿੱਗ ਪਿਆ ਸੀ ।😃😃
Convent ਸਕੂਲ ਦੇ ਬੱਚੇ :-
"Oh !! Look a Monkey 🐒 Is sleeping , let's don't disturb"
ਤੇ ਸਰਕਾਰੀ ਸਕੂਲ ਦੇ ਬੱਚੇ : -
'ਦੇਖ ਤੇਰਾ ਬੁੜਾ ਸੁੱਤਾ ਪਿਆ' ਰੋੜਾ ਮਾਰ ਸਾਲੇ ਦੇ 😀😀😀
ਜਿੰਦਗੀ ਬਰਬਾਦ ਕਰਨ ਦੇ ਕਈ ਤਰੀਕੇ ਨੇ,
ਪਰ ਮੈਨੂੰ Facebook ਤੇ Whatsapp ਹੀ ਲੱਗਿਆ । 😀😀😀
ਬੰਤਾ : ਮੈਨੂੰ ਵਿਆਹ ਚ BMW ਮਿਲੀ ਹੈ।
ਸੰਤਾ : ਪਰ ਤੇਰੇ ਕੋਲ ਤਾਂ ਕੋਈ ਹੋਰ ਕਾਰ ਹੈ,
ਬੰਤਾ : ਓਏ ਖੋਤੇ !
BMW ਦਾ ਮਤਲਬ ਹੈ - Bahut Motti Wife 😀😀😀