Back ArrowLogo
Info
Profile

ਦੌਰਾਨ ਹੋਰ ਯਾਤਰੂਆਂ ਨਾਲ ਗੱਪਾਂ ਮਾਰਦਾ ਰਿਹਾ। ਉਹ ਐਟਲਾਂਟਿਕ ਸਾਗਰ ਪਾਰ ਪੈਰਿਸ ਵਿਚ ਅੰਤਰਰਾਸ਼ਟਰੀ ਕੋਹੜ ਰੋਗ ਕਾਨਫਰੰਸ ਲਈ ਜਾਂਦੇ ਸਮੇਂ ਆਪਣੀ ਭਿਆਨਕ ਹਵਾਈ ਯਾਤਰਾ ਦਾ ਜ਼ਿਕਰ ਕਰਦਾ ਰਿਹਾ। ਉਹ ਦੱਸਦਾ ਰਿਹਾ ਕਿ ਕਿਵੇਂ ਜਹਾਜ਼ ਦੇ ਚਾਰਾਂ ਵਿੱਚੋਂ ਤਿੰਨ ਇੰਜਨ ਫੇਲ੍ਹ ਹੋ ਗਏ ਸਨ । "ਸੱਚੀਂ ਯਾਰ, ਇਹ ਸਾਲੇ ਡਗਲਸ।” ਇਹ ਕਹਿ ਕੇ ਉਹਨੇ ਏਨੀ ਤਸੱਲੀ ਨਾਲ ਗੱਲ ਖਤਮ ਕੀਤੀ ਕਿ ਮੈਂ ਆਪਣੇ ਆਪ ਤੋਂ ਹੀ ਡਰ ਗਿਆ ਸਾਂ।

ਸਾਨੂੰ ਮਹਿਸੂਸ ਹੋਇਆ ਜਿਸ ਤਰ੍ਹਾਂ ਅਸੀਂ ਦੋ ਵਾਰ ਦੁਨੀਆਂ ਦਾ ਚੱਕਰ ਲਗਾ ਚੁੱਕੇ ਹੋਈਏ। ਬਗੋਟਾ ਵਿਚ ਸਾਡਾ ਪਹਿਲਾਂ ਦਿਨ ਸ਼ਾਨਦਾਰ ਰਿਹਾ। ਏਥੇ ਯੂਨੀਵਰਸਿਟੀ ਕੈਂਪਸ ਵਿਚ ਸਾਨੂੰ ਖਾਣਾ ਤਾਂ ਮਿਲ ਗਿਆ ਪਰ ਰਹਿਣ ਲਈ ਜਗ੍ਹਾ ਨਹੀਂ ਮਿਲੀ ਕਿਉਂਕਿ ਇੱਥੇ ਸੰਯੁਕਤ ਰਾਸ਼ਟਰ ਵਲੋਂ ਆਯੋਜਿਤ ਕੋਰਸਾਂ ਵਿਚ ਵਿਦਿਆਰਥੀਆਂ ਦੀ ਭਾਰੀ ਗਿਣਤੀ ਕਾਰਨ ਸਾਰੀ ਥਾਂ ਭਰੀ ਪਈ ਸੀ । ਬੇਸ਼ਕ, ਇਨ੍ਹਾਂ ਵਿਦਿਆਰਥੀਆਂ ਵਿਚ ਅਰਜਨਟੀਨੀ ਨਹੀਂ ਸਨ। ਤੜਕੇ ਇਕ ਵਜੇ ਤੋਂ ਬਾਅਦ ਸਾਨੂੰ ਹਸਪਤਾਲ ਵਿਚ ਜਗ੍ਹਾ ਮਿਲ ਗਈ, ਮੇਰਾ ਭਾਵ ਹੈ ਰਾਤ ਗੁਜ਼ਾਰਨ ਲਈ ਇਕ ਕੁਰਸੀ । ਅਸੀਂ ਬਹੁਤੇ ਗਰੀਬ ਨਹੀਂ ਸਾਂ ਪਰ ਆਪਣੇ ਇਤਿਹਾਸ ਅਤੇ ਵਰਤਮਾਨ ਦਸ਼ਾ ਨਾਲ ਇਹ ਉਜਾਗਰ ਕੀਤਾ ਕਿ ਅਸੀਂ ਹੋਟਲ ਵਿਚ ਰਹਿ ਕੇ ਬੁਰਜੁਆ ਸੁਵਿਧਾਵਾਂ ਮਾਨਣ ਨਾਲੋਂ ਮਰ ਜਾਣਾ ਪਸੰਦ ਕਰਾਂਗੇ। ਆਖਰ ਕੁਸ਼ਟ ਰੋਗੀਆਂ ਦੀ ਕੀਤੀ ਸੇਵਾ ਨੇ ਸਾਨੂੰ ਥਾਂ ਦਿਵਾ ਹੀ ਦਿੱਤੀ । ਭਾਵੇਂ ਉਨ੍ਹਾਂ ਲੋਕਾਂ ਨੇ ਪਹਿਲੇ ਦਿਨ ਸਾਡੇ ਬਾਰੇ ਕੁਝ ਤੌਖ਼ਲਾ ਜ਼ਾਹਰ ਕੀਤਾ, ਕਿਉਂਕਿ ਅਸੀਂ ਆਪਣਾ ਤੁਆਰਫ਼ੀ ਖ਼ਤ ਪੇਰੂ ਤੋਂ ਲਿਆਏ ਸਾਂ। ਇਹ ਬਹੁਤ ਤਾਰੀਫ਼ੀ ਪੱਤਰ ਸੀ, ਜਿਸ 'ਤੇ ਡਾ. ਪੀਸੇ ਦੇ ਦਸਤਖਤ ਸਨ, ਜਿਨ੍ਹਾਂ ਨੇ ਕਦੇ ਅਰਜਨਟੀਨੀ ਫੁੱਟਬਾਲਰ ਲੂਲੀਟਾਓ ਵਾਂਗ ਇਸੇ ਸਥਿਤੀ ਵਿਚ ਖੇਡ ਖੇਡੀ ਸੀ। ਅਲਬਰਟੋ ਨੇ ਬਹੁਤ ਸਾਰੇ ਦਸਤਾਵੇਜ਼ ਉਨ੍ਹਾਂ ਦੇ ਨੱਕ ਹੇਠੋਂ ਚੁੱਪ-ਚੁੱਪੀਤੇ ਖਿਸਕਾ ਲਏ। ਉਨ੍ਹਾਂ ਨੂੰ ਮਸਾਂ ਸਾਹ ਲੈਣ ਦਾ ਮੌਕਾ ਹੀ ਮਿਲਿਆ ਹੋਵੇਗਾ ਜਦੋਂ ਮੈਂ ਐਲਰਜੀ ਸੰਬੰਧੀ ਆਪਣੇ ਕੰਮ ਬਾਰੇ ਦੱਸਣ ਲੱਗਿਆ ਤੇ ਉਨ੍ਹਾਂ ਦਾ ਧਿਆਨ ਵੰਡਾਉਣਾ ਜਾਰੀ ਰੱਖਿਆ। ਨਤੀਜਾ ਇਹ ਨਿਕਲਿਆ ਕਿ ਸਾਨੂੰ ਦੋਵਾਂ ਨੂੰ ਨੌਕਰੀਆਂ ਦੀ ਪੇਸ਼ਕਸ਼ ਮਿਲ ਗਈ। ਮੇਰਾ ਇਸ ਤਜਵੀਜ਼ ਨੂੰ ਸਵੀਕਾਰ ਕਰਨ ਦਾ ਕੋਈ ਇਰਾਦਾ ਹੀ ਨਹੀਂ ਸੀ, ਪਰ ਅਲਬਰਟੋ ਦਾ ਮਨ ਸੀ। ਉਸਦੇ ਕੁਝ ਸੁਭਾਵਿਕ ਕਾਰਨ ਵੀ ਸਨ। ਮੈਂ ਰਾਬਰਟੋ ਦੇ ਚਾਕੂ ਨਾਲ ਗਲੀ ਵਿਚ 'ਜ਼ਮੀਨ' ਤੇ ਕੁੱਝ ਵਾਹ ਦਿੱਤਾ ਤੇ ਨਾਲ ਹੀ ਪੁਲਿਸ ਨਾਲ ਸਾਡੀ ਬਹਿਸ ਹੋ ਗਈ। ਉਹ ਸਾਨੂੰ ਦੋਵਾਂ ਨੂੰ ਬੁਰੀ ਤਰ੍ਹਾਂ ਹਤਾਸ਼ ਕਰ ਰਹੇ ਹਨ। ਇਸ ਲਈ ਜਿੰਨੀ ਛੇਤੀ ਹੋ ਸਕੇ ਅਸੀਂ ਦੋਵਾਂ ਨੇ ਵੈਨਜ਼ੁਏਲਾ ਚਲੇ ਜਾਣ ਦਾ ਫੈਸਲਾ ਕਰ ਲਿਆ। ਸੋ ਜਦ ਤੁਹਾਨੂੰ ਖਤ ਮਿਲੇਗਾ ਮੈਂ ਜਾਣ ਲਈ ਇਕਦਮ ਤਿਆਰ ਹੋਵਾਂਗਾ। ਜੇ ਤੁਸੀਂ ਚਾਹੋ ਤਾਂ ਕੁਕੁਟਾ, ਸੈਂਟੇਂਡਰ ਡੇਨ ਨੋਰਟੇ ਕੋਲੰਬੀਆ ਤੇ ਜੇ ਬਹੁਤ ਹੀ ਜਲਦੀ ਹੋਵੇ ਤਾਂ ਇੱਥੇ ਬਗੋਟਾ ਲਈ ਚਿੱਠੀ ਲਿਖਣਾ। ਕੱਲ੍ਹ ਮੈਂ ਮਿਲਾਨੋਰੀਅਸ (ਕੋਲੰਬੀਅਨ ਫੁੱਟਬਾਲ ਕਲੱਬ) ਅਤੇ ਰੀਅਲ ਮੈਡਰਿਡ (ਸਪੇਨੀ ਫੁੱਟਬਾਲ ਕਲੱਬ) ਵਿਚਕਾਰ ਹੋਣ ਵਾਲੇ ਮੈਚ ਨੂੰ ਬਹੁਤ ਸਸਤੀ ਟਿਕਟ ਨਾਲ ਦੇਖਣ ਜਾ ਰਿਹਾ ਹਾਂ, ਭਾਵੇਂ ਸਾਡੇ ਵਿਰੋਧੀ ਸਾਡੇ ਖਿਡਾਰੀਆਂ ਨਾਲੋਂ ਤਕੜੇ ਹਨ। ਮੇਰੇ ਹੁਣ ਤਕ ਦੇਖੇ ਦੇਸ਼ਾਂ ਵਿੱਚੋਂ ਇੱਥੇ ਸਭ ਤੋਂ ਜ਼ਿਆਦਾ ਨਿੱਜੀ ਆਜ਼ਾਦੀ ਦਾ ਦਮਨ ਹੁੰਦਾ ਹੈ। ਗਲੀਆਂ ਵਿਚ

139 / 147
Previous
Next