Back ArrowLogo
Info
Profile
ਰਫਲਾਂ ਚੱਕੀ ਫਿਰਦੀ ਪੁਲਿਸ ਕੁਝ ਹੀ ਮਿੰਟਾਂ ਬਾਦ ਤੁਹਾਡੇ ਕਾਗਜ਼ਾਂ ਬਾਰੇ ਪੜਤਾਲ ਕਰਨ ਲੱਗਦੀ ਹੈ। ਉਨ੍ਹਾਂ ਵਿੱਚੋਂ ਕੁਝ ਤਾਂ ਉਪਰੋਂ ਥੱਲ੍ਹੇ ਤਕ ਪੂਰੀ ਤਰ੍ਹਾਂ ਬੰਦੇ ਨੂੰ ਪੜ੍ਹਦੇ ਹਨ। ਆਹੌਲ ਬਹੁਤ ਤਣਾਅ ਭਰਿਆ ਹੈ ਤੇ ਇਵੇਂ ਲੱਗਦੈ ਜਿਵੇਂ ਇਨਕਲਾਬ ਇੱਥੇ ਸੁਲਗ ਹੀ ਰਿਹਾ ਹੋਵੇ। ਇੱਥੋਂ ਦਾ ਪੇਂਡੂ ਇਲਾਕਾ ਤਾਂ ਖੁੱਲ੍ਹਾ ਵਿਦਰੋਹ ਕਰ ਚੁੱਕਿਆ ਹੈ ਅਤੇ ਫੌਜ ਇਸ ਵਿਦਰੋਹ ਨੂੰ ਦਬਾਉਣ ਲਈ ਬਹੁਤ ਬੇਵਸ ਨਜ਼ਰ ਆਉਂਦੀ ਹੈ। ਰੂੜੀਵਾਦੀਆਂ ਵਿਚ ਆਪੋ-ਵਿੱਚੀ ਲੜਾਈ ਜਾਰੀ ਹੈ ਤੇ ਉਹ ਸਹਿਮਤ ਨਹੀਂ ਹੋ ਸਕਦੇ। 9 ਅਪ੍ਰੈਲ 1948 * ਦੀ ਯਾਦ ਅਜੇ ਵੀ ਹਰੇਕ ਦੇ ਮਨ 'ਤੇ ਹਾਵੀ ਹੈ। ਸੰਖੇਪ ਵਿਚ ਕਹਾਂ ਤਾਂ ਇਥੇ ਘੁਟਨ ਹੈ। ਜੇਕਰ ਕੋਲੰਬੀਆਈ ਇਸੇ ਘੁਟਨ ਨਾਲ ਰਹਿਣਾ ਚਾਹੁੰਦੇ ਹਨ ਤਾਂ ਉਨ੍ਹਾਂ ਲਈ ਸ਼ੁਭ ਕਾਮਨਾਵਾਂ। ਪਰ ਅਸੀਂ ਏਥੋਂ ਜਿੰਨੀ ਛੇਤੀ ਹੋਇਆ ਨਿਕਲ ਰਹੇ ਹਾਂ। ਇਸ ਤੋਂ ਬਿਨਾਂ ਅਲਬਰਟੋ ਕੋਲ ਕਾਰਾਸਸ ਵਿਚ ਕੰਮ ਲੱਭਣ ਦਾ ਵਧੀਆ ਮੌਕਾ ਹੈ।

ਮੈਨੂੰ ਸੱਚੀ ਆਸ ਹੈ ਕਿ ਕੋਈ ਕੁਝ ਸਤਰਾਂ ਲਿਖ ਦੇਵੇਗਾ ਕਿ ਤੁਹਾਡਾ ਕੀ ਹਾਲ ਹੈ। ਹੁਣ ਤੁਹਾਨੂੰ ਬੀਟਰਿਜ਼ ਜਾਂ ਕਿਸੇ ਹੋਰ ਕੋਲੋਂ ਸੂਚਨਾਵਾਂ ਇਕੱਠੀਆਂ ਨਹੀਂ ਕਰਨੀਆਂ ਪੈਣਗੀਆਂ। (ਮੈਂ ਉਸਨੂੰ ਜਵਾਬ ਨਹੀਂ ਦੇ ਰਿਹਾ ਕਿਉਂਕਿ ਅਸੀਂ ਦੋਵਾਂ ਨੇ ਇੱਕ ਚਿੱਠੀ ਪ੍ਰਤੀ ਸ਼ਹਿਰ ਤਕ ਸੀਮਤ ਕਰ ਲਿਆ ਹੈ, ਇਹੀ ਕਾਰਨ ਹੈ ਕਿ ਅਲਫਰੈਡੀਟੋ ਗਾਬੇਲਾ ਲਈ ਕਾਰਡ ਨਾਲ ਹੀ ਨੱਥੀ ਹੈ।

ਤੁਹਾਡੇ ਪੁੱਤਰ ਵਲੋਂ ਵੱਡੀ ਸਾਰੀ ਜੱਫ਼ੀ, ਜੋ ਸਿਰ ਤੋਂ ਪੈਰਾਂ ਤਕ ਤੁਹਾਡੇ ਹੇਰਵੇ ਨਾਲ ਭਰਿਆ ਪਿਆ ਹੈ। ਮੈਨੂੰ ਲਗਦੈ ਕਿ ਬੁੱਢਾ (ਅਲਬਰਟੋ) ਵੈਨਜ਼ੁਏਲਾ ਵਿਚ ਆਪਣਾ ਪ੍ਰਬੰਧ ਕਰ ਲਵੇਗਾ। ਉੱਥੇ ਰਹਿਣਾ ਇੱਥੇ ਨਾਲੋਂ ਮਹਿੰਗਾ ਹੈ, ਪਰ ਤਨਖਾਹ ਚੰਗੀ ਹੈ ਜੋ ਉਹਦੇ ਵਰਗੇ ਕੰਜੂਸ ਲਈ ਮੁਆਫਕ ਰਹੇਗੀ। ਵੈਸੇ ਇਹ ਵੀ ਸਹੀ ਹੈ ਕਿ ਜੇ ਉਹ ਕੁਝ ਦਿਨ ਉੱਥੇ ਰਿਹਾ ਤਾਂ ਅੰਕਲ ਸੈਮ (ਅਮਰੀਕਾ) ਨੂੰ ਪਿਆਰ ਵੀ ਕਰਨ ਲੱਗੇਗਾ। ਪਰ ਸਾਨੂੰ ਵੱਖ ਨਾ ਹੋਣ ਦਿਉ। ਪਾਪਾ ਸਤਰਾਂ ਦੇ ਵਿਚਕਾਰ ਆਪਣਾ ਸੁਨੇਹਾ ਪੜ੍ਹ ਸਕਦੇ ਹਨ। ਸ਼ੁਭ ਕਾਮਨਾਵਾਂ।

 

 

-0-

 

–––––––––––––––––

ਇਸ ਦਿਨ ਰੈਡੀਕਲ ਉਦਾਰਵਾਦੀ ਰਾਜਨੀਤੀਵਾਨ ਜਾਰਜ ਏਲੀਸਰ ਗਾਇਤਾਨ ਦਾ ਕਤਲ ਹੋ ਗਿਆ ਸੀ।

140 / 147
Previous
Next