Back ArrowLogo
Info
Profile

ਕਾਰਾਸਸ ਦੇ ਰਾਹ 'ਤੇ

 

ਕੁਝ ਗੈਰ-ਜ਼ਰੂਰੀ ਅਤੇ ਨਾ ਟਾਲੇ ਜਾ ਸਕਣ ਵਾਲੇ ਸਵਾਲਾਂ, ਧੱਕਾਮੁੱਕੀ ਅਤੇ ਸਾਡੇ ਪਾਸਪੋਰਟਾਂ ਦੀ ਫਰੋਲਾ-ਫਰਾਲੀ ਤੋਂ ਬਾਦ ਅਤੇ ਜਿੰਨਾ ਵੀ ਕੋਈ ਪੁਲਿਸ ਵਾਲਾ ਸ਼ੱਕੀ ਹੋ ਸਕਦੈ ਓਨੀ ਸ਼ੱਕ ਤੋਂ ਬਾਦ ਇਕ ਪੁਲਿਸ ਵਾਲੇ ਨੇ 14 ਜੁਲਾਈ ਦਾ ਵੱਡਾ ਸਾਰਾ ਵਿਦਾਇਗੀ ਠੱਪਾ ਸਾਡੇ ਪਾਸਪੋਰਟਾਂ 'ਤੇ ਲਾ ਦਿੱਤਾ। ਇਸ ਦੇ ਨਾਲ ਹੀ ਅਸੀਂ ਦੋ ਦੇਸ਼ਾਂ ਨੂੰ ਜੋੜਨ ਤੇ ਵੰਡਣ ਵਾਲੇ ਉਸ ਪੁਲ ਵੱਲ ਚੱਲ ਪਏ। ਆਪਣੇ ਕੋਲੰਬੀਅਨ ਹਮਅਹੁਦਾ ਸਿਪਾਹੀ ਵਾਂਗ ਵੈਨਜ਼ੂਏਲਾ ਦੇ ਇਕ ਸਿਪਾਹੀ ਨੇ ਬੜੇ ਢੀਠਪੁਣੇ ਨਾਲ ਸਾਡੇ ਸਮਾਨ ਦੀ ਪੜਤਾਲ ਕੀਤੀ। ਉਸਨੇ ਸਾਨੂੰ ਆਪਣੇ ਤੁਆਰਫ ਦਾ ਮੌਕਾ ਦਿੱਤੇ ਬਿਨਾਂ ਇਹ ਦਰਸਾ ਦਿੱਤਾ ਕਿ ਅਸੀਂ ਕਿਸੇ 'ਅਧਿਕਾਰੀ' ਨਾਲ ਗੱਲ ਕਰ ਰਹੇ ਹਾਂ। ਉਨ੍ਹਾਂ ਨੇ ਮਾੜੀ-ਮੋਟੀ ਪੁੱਛ-ਗਿੱਛ ਪਿੱਛੋਂ ਸਾਨੂੰ 'ਸੇਨ ਐਂਟੋਨੀਓ ਦੀ ਤਾਚੀਰਾ' ਵਿਚ ਰੋਕ ਲਿਆ, ਪਰ ਕੁਝ ਪ੍ਰਸ਼ਾਸਨਿਕ ਰਸਮਾਂ ਵਾਸਤੇ ਹੀ। ਫਿਰ ਅਸੀਂ ਇਕ ਵੈਨ ਵਿਚ ਆਪਣੀ ਅਗਲੀ ਯਾਤਰਾ ਆਰੰਭ ਕੀਤੀ ਜਿਸਨੇ ਸਾਨੂੰ 'ਸੋਨ ਕ੍ਰਿਸਟੋਬਲ’ ਸ਼ਹਿਰ ਲਿਜਾਣ ਦਾ ਵਾਅਦਾ ਕੀਤਾ। ਅੱਧੇ ਰਸਤੇ ਵਿਚ ਸਾਨੂੰ ਕਸਟਮ ਚੌਕੀ ਦਾ ਸਾਮ੍ਹਣਾ ਕਰਨਾ ਪੈ ਗਿਆ, ਜਿੱਥੇ ਸਾਡੇ ਸਮਾਨ ਸਮੇਤ ਸਾਰੇ ਲੋਕਾਂ ਦੀ ਚੰਗੀ ਤਰ੍ਹਾਂ ਪੜਤਾਲ ਕੀਤੀ ਗਈ । ਸਾਡਾ ਪ੍ਰਸਿੱਧ ਚਾਕੂ ਜਿਹੜਾ ਬਗੋਟਾ ਤੋਂ ਵਾਪਸੀ ਸਮੇਂ ਕਈ ਪਰੇਸ਼ਾਨੀਆਂ ਦਾ ਸਬਬ ਬਣਿਆ ਸੀ, ਪੁਲਿਸ ਮੁਖੀ ਨਾਲ ਲੰਮੀ ਵਾਰਤਾ ਦਾ ਕੇਂਦਰੀ-ਭਾਵ ਬਣਿਆ ਰਿਹਾ। ਅਸੀਂ ਇਹ ਗੱਲਬਾਤ ਉਸੇ ਅੰਦਾਜ਼ ਵਿਚ ਕੀਤੀ ਜਿਸ ਤਰ੍ਹਾਂ ਇਸ ਤਰ੍ਹਾਂ ਦੇ ਉੱਚੇ ਪੱਧਰ ਦੇ ਵਿਅਕਤੀ ਨਾਲ ਆਰਾਮ ਨਾਲ ਕੀਤੀ ਜਾਂਦੀ ਹੈ। ਮੇਰਾ ਰਿਵਾਲਵਰ ਸੁਰੱਖਿਅਤ ਸੀ, ਕਿਉਂਕਿ ਇਹ ਮੇਰੀ ਚਮੜੇ ਦੀ ਜੈਕਟ ਦੀ ਜੇਬ ਵਿਚ ਪਿਆ ਸੀ, ਜਿਸ ਨੂੰ ਸਰਹੱਦੀ ਚੌਕੀ ਦੇ ਅਧਿਕਾਰੀ ਨਹੀਂ ਦੇਖ ਸਕੇ ਸਨ । ਚਾਕੂ ਮਾੜੀ ਜਿਹੀ ਕੋਸ਼ਿਸ਼ ਨਾਲ ਹੀ ਉਨ੍ਹਾਂ ਨੂੰ ਲੱਭ ਪਿਆ ਸੀ ਤੇ ਹੁਣ ਇਹ ਸਾਡੇ ਲਈ ਚਿੰਤਾ ਦਾ ਵਿਸ਼ਾ ਸੀ। ਸਰਹੱਦੀ ਚੌਕੀਆਂ ਕਰਾਸਾਸ ਦੇ ਸਾਰੇ ਰਾਹਾਂ 'ਤੇ ਸਨ ਤੇ ਅਸੀਂ ਆਪਣੇ ਦਿਮਾਗ ਨੂੰ ਏਨਾ ਤੇਜ਼ ਨਹੀਂ ਕਰ ਸਕੇ ਸਾਂ ਕਿ ਇਸ ਦੇ ਇੱਥੇ ਹੋਣ ਦਾ ਕੋਈ ਯੋਗ ਤਰਕ ਲੱਭ ਸਕਦੇ । ਸੋ ਅਸੀਂ ਚਾਕੂ ਉਨ੍ਹਾਂ ਨੂੰ ਦੇ ਦਿੱਤਾ। ਦੋਵਾਂ ਦੇਸ਼ਾਂ ਦੇ ਸਰਹੱਦੀ ਕਸਬਿਆਂ ਨੂੰ ਜੋੜਨ ਵਾਲੀ ਸੜਕ ਉੱਤੇ ਚੰਗੀ ਤਰ੍ਹਾਂ ਪੱਕੀਆਂ ਇੱਟਾਂ ਲਗਾਈਆਂ ਗਈਆਂ ਸਨ। ਵਿਸ਼ੇਸ਼ ਤੌਰ 'ਤੇ ਵੈਨਜ਼ੁਏਲਾ ਵਾਲੇ ਹਿੱਸੇ ਵਿਚ। ਇਸ ਤੋਂ ਮੈਨੂੰ ਕਾਰਡੋਬਾ ਵਾਲੇ ਹਿੱਸੇ ਦੀ ਯਾਦ ਆ ਗਈ। ਮੋਟੇ ਤੌਰ 'ਤੇ ਇਹ ਦੇਸ਼ ਕੋਲੰਬੀਆ ਨਾਲੋਂ ਵੱਧ ਅਮੀਰ ਲਗਦਾ ਹੈ।

ਸੇਨ ਕ੍ਰਿਸਟੋਬਲ ਪਹੁੰਚਣ 'ਤੇ ਸਾਡਾ ਅਤੇ ਟਰਾਂਸਪੋਰਟ ਕੰਪਨੀ ਦੇ ਮਾਲਕਾਂ ਦਾ ਝਗੜਾ ਹੋ ਗਿਆ। ਅਸੀਂ ਘੱਟ ਤੋਂ ਘੱਟ ਸੰਭਵ ਖਰਚੇ 'ਤੇ ਇਹ ਯਾਤਰਾ ਕਰਨੀ ਚਾਹੁੰਦੇ ਸਾਂ। ਸਾਡੀ ਸਾਰੀ ਯਾਤਰਾ ਵਿਚ ਇਹ ਪਹਿਲਾ ਮੌਕਾ ਸੀ, ਜਦ ਉਨ੍ਹਾਂ ਦਾ ਵਿਚਾਰ ਕਿ ਵੈਨ

141 / 147
Previous
Next