ਇਹ ਅਨਜਾਣ ਵੀਹਵੀਂ ਸਦੀ
ਮੇਰੇ ਦਮੇਂ ਦਾ ਬਦਤਰ ਦੌਰ ਕਰੀਬ-ਕਰੀਬ ਬੀਤ ਗਿਐ ਤੇ ਮੈਂ ਚੰਗਾ ਮਹਿਸੂਸ ਕਰ ਰਿਹਾ ਹਾਂ। ਭਾਵੇਂ ਕਈ ਵਾਰੀ ਮੈਨੂੰ ਆਪਣੀ ਨਵੀਂ ਪ੍ਰਾਪਤੀ ਫਰਾਂਸੀਸੀ ਸਾਹ ਯੰਤਰ ਦੀ ਲੋੜ ਪਈ ਹੈ। ਮੈਂ ਅਲਬਰਟੋ ਦੀ ਗੈਰਹਾਜ਼ਰੀ ਸ਼ਿੱਦਤ ਨਾਲ ਮਹਿਸੂਸ ਕਰ ਰਿਹਾ ਹਾਂ। ਮੈਨੂੰ ਹਮੇਸ਼ਾ ਇਹੀ ਲੱਗਦਾ ਰਿਹਾ ਹੈ ਕਿ ਮੈਂ ਕਿਸੇ ਸੰਭਾਵੀ ਕਲਪਿਤ ਹਮਲੇ ਦੀ ਸਥਿਤੀ ਵਿਚ ਬੁਰੀ ਹਾਲਤ ਵਿਚ ਹਾਂ, ਅਗਲੇ ਹੀ ਪਲ ਮੈਂ ਇਸ ਸਥਿਤੀ ਨੂੰ ਜਾਨਣ ਵੱਲ ਪਰਤਦਾ ਹਾਂ ਕਿ ਉਹ ਇੱਥੇ ਹੈ ਹੀ ਨਹੀਂ।
ਇਹ ਸੱਚ ਹੈ ਕਿ ਸ਼ਿਕਾਇਤ ਕਰਨ ਲਈ ਬਹੁਤਾ ਕੁਝ ਹੈ ਵੀ ਨਹੀਂ। ਹੁਣ ਤਕ ਚੰਗੀ ਦੇਖਭਾਲ, ਚੰਗਾ ਭੋਜਨ ਤੇ ਨਾਲ ਹੀ ਹੋਰ ਵੀ ਬਹੁਤ ਕੁਝ ਤੇ ਘਰ ਦੁਬਾਰਾ ਪਰਤਣ ਦਾ ਅਨੁਮਾਨ ਤੇ ਫਿਰ ਪੜ੍ਹਾਈ ਸ਼ੁਰੂ ਕਰਨ ਤੇ ਡਿਗਰੀ ਲੈ ਕੇ ਡਾਕਟਰੀ ਦਾ ਅਭਿਆਸ ਸ਼ੁਰੂ ਕਰਨ ਦੀ ਕਾਹਲ ਵੀ । ਭਾਵੇਂ ਅੰਤਿਮ ਤੌਰ 'ਤੇ ਨਿਰਣਾਇਕ ਹੋਣ ਦਾ ਵਿਚਾਰ ਮੈਨੂੰ ਕਦੇ ਵੀ ਪੂਰੀ ਤਰ੍ਹਾਂ ਖੁਸ਼ੀ ਨਹੀਂ ਦਿੰਦਾ । ਸਾਨੂੰ ਕਈ ਮਹੀਨਿਆਂ ਤਕ ਚੰਗੇ ਤੇ ਬੁਰੇ ਹਾਲਤ ਵਿਚ, ਪਰ ਇੱਕੋ ਜਿਹੀਆਂ ਸਥਿਤੀਆਂ ਵਿਚ ਇੱਕੋ ਜਿਹੇ ਸੁਪਨੇ ਲੈਣ ਦੀ ਆਦਤ ਹੋ ਗਈ ਸੀ,ਤੇ ਇਸਨੇ ਸਾਨੂੰ ਬਹੁਤ ਨੇੜੇ ਵੀ ਲੈ ਆਂਦਾ ਸੀ। ਇਹੀ ਵਿਚਾਰ ਮੇਰੇ ਮਨ ਵਿਚ, ਲਗਾਤਾਰ ਘੁੰਮਦੇ ਰਹਿੰਦੇ ਹਨ। ਮੈਂ ਆਪਣੇ ਆਪ ਨੂੰ ਕਾਰਾਸਾਸ ਦੇ ਕੇਂਦਰ ਤੋਂ ਦੂਰ ਕਰਦਾ ਮਹਿਸੂਸ ਕਰ ਰਿਹਾ ਹਾਂ। ਇਸ ਉਪਨਗਰ ਵਿਚਲਾ ਘਰ ਪਹਿਲਾਂ ਦੇ ਮੁਕਾਬਲੇ ਵਧੇਰੇ ਵੱਡਾ ਹੈ। ਕਾਰਾਸਾਸ ਦਾ ਫੈਲਾਅ ਇਕ ਭੀੜੀ ਘਾਟੀ ਦੇ ਸਮਵਿੱਥ ਹੋਇਆ ਹੈ ਜੋ ਬਿਲਕੁਲ ਕੰਢੇ ਨਾਲ ਲੱਗਵੀਂ ਹੈ। ਇਸ ਲਈ ਥੋੜ੍ਹਾ ਜਿਹਾ ਪੈਦਲ ਤੁਰ ਕੇ ਹੀ ਨਾਲ ਲਗਵੇਂ ਪਹਾੜਾਂ 'ਤੇ ਚੜ੍ਹਿਆ ਜਾ ਸਕਦਾ ਹੈ, ਤੇ ਉੱਥੋਂ ਹੀ ਵਿਕਾਸ ਕਰਦਾ ਸ਼ਹਿਰ ਤੁਹਾਡੇ ਪੈਰਾਂ ਥੱਲੇ ਹੁੰਦਾ ਹੈ। ਇੱਥੋਂ ਸ਼ਹਿਰ ਨੂੰ ਬਿਲਕੁਲ ਨਵੇਂ ਨਜ਼ਰੀਏ ਤੋਂ ਦੇਖਣ ਦੀ ਸ਼ੁਰੂਆਤ ਹੋ ਸਕਦੀ ਹੈ। ਅਫ਼ਰੀਕਨ ਨਸਲ ਦੀ ਸ਼ਾਨਦਾਰ ਉਦਾਹਰਣ ਕਾਲੇ ਲੋਕ, ਜਿਨ੍ਹਾਂ ਨੇ ਆਪਣੀ ਨਸਲੀ ਸ਼ੁੱਧਤਾ ਨੂੰ ਬਰਕਰਾਰ ਰੱਖਿਆ ਹੈ ਤੇ ਇਸ ਦਾ ਸਿਹਰਾ ਇਨ੍ਹਾਂ ਲੋਕਾਂ ਦੀ ਸੁਜਾਤੀ ਵਿਆਹ ਤੇ ਨਾ ਨਹਾਉਣ ਦੀ ਪਰੰਪਰਾ ਨੂੰ ਜਾਂਦਾ ਹੈ। ਇਨ੍ਹਾਂ ਦੀਆਂ ਸੀਮਾਵਾਂ 'ਤੇ ਨਵੀਆਂ ਸਨਕਾਂ ਦੇ ਗੁਲਾਮ ਪੁਰਤਗਾਲੀ ਲੋਕਾਂ ਵਲੋਂ ਕਬਜ਼ਾ ਕਰ ਲਿਆ ਗਿਆ ਹੈ। ਤੇ ਹੁਣ ਦੋ ਪੁਰਾਤਨ ਨਸਲਾਂ ਝਗੜੇ ਅਤੇ ਕਲੇਸ਼ ਦੇ ਖ਼ਤਰੇ ਹੇਠ ਇਕ ਮੁਸ਼ਕਿਲ ਜ਼ਿੰਦਗੀ ਦੀ ਸ਼ੁਰੂਆਤ ਕਰ ਰਹੀਆਂ ਹਨ। ਵਿਤਕਰਾ ਤੇ ਗਰੀਬੀ ਉਨ੍ਹਾਂ ਨੂੰ ਰੋਜ਼ਾਨਾ ਜ਼ਿੰਦਗੀ ਤੇ ਬਚਾਅ ਲਈ ਸੰਗਠਿਤ ਰੱਖਦੇ ਹਨ। ਕਾਲੀ ਨਸਲ ਸਕਰਮਕ ਅਤੇ ਸੁਪਨੇ ਲੈਣ ਵਾਲੀ ਹੈ, ਉਹ ਆਪਣੀ ਕਮਾਈ ਦਾ ਬਹੁਤਾ ਹਿੱਸਾ ਫ਼ਜ਼ੂਲ ਕੰਮਾਂ 'ਤੇ ਜਾਂ ਪੀਣ ਵਿਚ ਬਤੀਤ ਕਰ ਦਿੰਦੇ ਹਨ। ਯੂਰਪੀਅਨ