Back ArrowLogo
Info
Profile
ਨਸਲ ਕੋਲ ਕੰਮ ਅਤੇ ਬੱਚਤ ਦੀ ਇਕ ਪਰੰਪਰਾ ਹੈ, ਜਿਸ ਦੀ ਬਦੌਲਤ ਉਹ ਅਮਰੀਕਾ ਦੇ ਇਕ ਕੋਨੇ ਤੋਂ ਦੂਜੇ ਤੱਕ ਗਏ, ਤਰੱਕੀ ਕੀਤੀ ਤੇ ਆਜ਼ਾਦੀ ਨਾਲ ਵਿਚਰਨ ਵਿਚ ਉਨ੍ਹਾਂ ਦੀਆਂ ਨਿੱਜੀ ਖਾਹਿਸ਼ਾਂ ਨੇ ਵੀ ਵਿਸ਼ੇਸ਼ ਭੂਮਿਕਾ ਅਦਾ ਕੀਤੀ।

ਜਿਵੇਂ-ਜਿਵੇਂ ਅਸੀਂ ਉੱਪਰ ਜਾਂਦੇ ਗਏ ਸਾਨੂੰ ਕੰਕਰੀਟ ਦੇ ਘਰ ਨਜ਼ਰ ਆਉਣੇ ਬੰਦ ਹੋ ਗਏ ਤੇ ਸਥਾਨਕ ਝੋਪੜੀਆਂ ਹੀ ਰਹਿ ਗਈਆਂ। ਮੈਂ ਉਨ੍ਹਾਂ ਵਿੱਚੋਂ ਇਕ ਨੂੰ ਨਿਹਾਰਦਾ ਰਿਹਾ। ਇਸ ਦਾ ਇਕ ਕਮਰਾ ਜਿਸਨੂੰ ਦੋ ਅੱਧੇ-ਅੱਧੇ ਹਿੱਸਿਆਂ ਵਿਚ ਵੰਡਿਆ ਹੋਇਆ ਸੀ। ਇਸ ਵਿਚ ਇਕ ਪਾਸੇ ਅੱਗ ਬਾਲਣ ਵਾਲੀ ਜਗ੍ਹਾ, ਇਕ ਮੇਜ਼ ਅਤੇ ਘਾਹ ਦਾ ਵੱਡਾ ਢੇਰ ਜ਼ਮੀਨ 'ਤੇ ਪਿਆ ਸੀ। ਇਹ ਘਾਹ ਬਿਸਤਰ ਦੀ ਥਾਂ ਵਰਤਿਆ ਜਾਂਦਾ ਸੀ । ਬਹੁਤ ਸਾਰੀਆਂ ਹੱਡਲ ਬਿੱਲੀਆਂ ਅਤੇ ਇਕ ਖਰਸ-ਖਾਧਾ ਕੁੱਤਾ ਤਿੰਨ ਨੰਗੇ ਕਾਲ਼ੇ ਬੱਚਿਆਂ ਨਾਲ ਖੇਡ ਰਹੇ ਸਨ। ਧੂਣੀ ਵਿੱਚੋਂ ਉੱਠਦੇ ਕੁਸੈਲੇ ਧੂੰਏਂ ਨਾਲ ਕਮਰਾ ਭਰਿਆ ਪਿਆ ਸੀ। ਰੁੱਖੇ-ਉਲਝੇ ਵਾਲਾਂ ਤੇ ਢਿਲਕੀਆਂ ਛਾਤੀਆਂ ਵਾਲੀ ਕਾਲੀ ਮਾਂ ਖਾਣਾ ਬਣਾ ਰਹੀ ਸੀ ਤੇ ਉਸਦੀ ਸਹਾਇਤਾ ਪੰਦਰਾ ਕੁ ਸਾਲ ਦੀ ਚੰਗੇ ਕੱਪੜੇ ਪਹਿਨੀ ਮੁਟਿਆਰ ਵਲੋਂ ਕੀਤੀ ਜਾ ਰਹੀ ਸੀ। ਅਸੀਂ ਝੌਂਪੜੀ ਦੇ ਬੂਹੇ 'ਤੇ ਗੱਲ ਕੀਤੀ ਤੇ ਮੈਂ ਪੁੱਛਿਆ ਕੀ ਉਹ ਫੋਟੋ ਖਿਚਵਾਉਣਗੇ ? ਪਰ ਉਨ੍ਹਾਂ ਨੇ ਤਦ ਤਕ ਮੇਰੀ ਗੱਲ ਮੰਨਣ ਤੋਂ ਇਨਕਾਰ ਕਰ ਦਿੱਤਾ ਜਦ ਤਕ ਮੈਂ ਸਿੱਧੀ ਫੋਟੋ ਉਨ੍ਹਾਂ ਨੂੰ ਨਹੀਂ ਦੇ ਦਿੰਦਾ। ਮੈਂ ਸਪਸ਼ਟ ਕੀਤਾ ਕਿ ਪਹਿਲਾਂ ਮੈਨੂੰ ਫੋਟੋ ਬਣਾਉਣੀ ਪਵੇਗੀ । ਪਰ ਨਹੀਂ! ਉਨ੍ਹਾਂ ਨੂੰ ਫੋਟੋ ਉਦੋਂ ਹੀ ਉੱਥੇ ਹੀ ਚਾਹੀਦੀ ਸੀ, ਨਹੀਂ ਤਾਂ ਬੱਸ। ਇਸ ਹਾਲਤ ਵਿਚ ਮੈਂ ਉੱਥੇ ਹੀ ਫੋਟੋ ਦੇਣ ਦਾ ਵਾਅਦਾ ਕੀਤਾ, ਉਨ੍ਹਾਂ ਦਾ ਸ਼ੱਕ ਬਣਿਆ ਰਿਹਾ ਤੇ ਕੋਈ ਸਹਿਯੋਗ ਨਾ ਮਿਲਿਆ। ਇਸ ਦੌਰਾਨ ਉਨ੍ਹਾਂ ਦਾ ਇਕ ਬੱਚਾ ਆਪਣੇ ਮਿੱਤਰਾਂ ਨਾਲ ਖੇਡਣ ਨਿਕਲ ਗਿਆ। ਮੈਂ ਉਨ੍ਹਾਂ ਦੇ ਦਰਵਾਜ਼ੇ 'ਤੇ ਝਾਕ ਰੱਖੀ ਤੇ ਸੋਚਿਆ ਕਿ ਜੇਕਰ ਕਿਸੇ ਨੇ ਖਿੜਕੀ ਵਿੱਚੋਂ ਸਿਰ ਵੀ ਕੱਢਿਆ ਤਾਂ ਫੋਟੋ ਖਿੱਚ ਲਵਾਂਗਾ। ਮੈਂ ਉੱਥੇ ਹੀ ਸੀ ਕਿ ਉਹ ਬੱਚਾ ਨਵੇਂ ਸਾਈਕਲ 'ਤੇ ਆਉਂਦਾ ਦਿਖਾਈ ਦਿੱਤਾ। ਮੈਂ ਫੋਕਸ ਕਰਕੇ ਕੈਮਰੇ ਦਾ ਬਟਨ ਦਬਾ ਦਿੱਤਾ। ਨਤੀਜਾ ਭਿਆਨਕ ਨਿਕਲਿਆ। ਬੱਚਾ ਫੋਟੋ ਤੋਂ ਬਚਣ ਲਈ ਕਾਹਲੀ ਨਾਲ ਘੁੰਮ ਗਿਆ ਤੇ ਜ਼ਮੀਨ 'ਤੇ ਡਿੱਗ ਪਿਆ। ਉਹ ਰੋਣ ਲੱਗਾ। ਅਚਾਨਕ ਉਨ੍ਹਾਂ ਸਭ ਦਾ ਕੈਮਰੇ ਦਾ ਡਰ ਗਵਾਚ ਗਿਆ ਤੇ ਉਹ ਮੈਨੂੰ ਗਾਹਲਾਂ ਦਿੰਦੇ ਬਾਹਰ ਨਿਕਲ ਆਏ। ਮੈ ਬਹੁਤ ਤੌਖਲੇ ਵਿਚ ਸਾਂ, ਕਿਉਂਕਿ ਉਹ ਬਹੁਤ ਵਧੀਆ ਪੱਥਰਬਾਜ਼ ਸਨ। ਉਹ ਪੂਰਾ ਟੋਲਾ ਮੇਰੇ ਪ੍ਰਤੀ ਅਪਮਾਨਜਨਕ ਸ਼ਬਦ ਬੋਲ ਰਿਹਾ ਸੀ, ਜਿਸਦਾ ਸਿਖਰ ਸੀ, “ਪੁਰਤਗਾਲੀ ।”

ਸੜਕ ਦੇ ਕਿਨਾਰੇ ਮਾਲ ਲੈ ਜਾਣ ਵਾਲੀਆਂ ਗੱਡੀਆਂ ਦੇ ਵੱਡੇ ਬਕਸੇ ਪਏ ਸਨ। ਇਨ੍ਹਾਂ ਨੂੰ ਪੁਰਤਗਾਲੀ ਰਿਹਾਇਸ਼ੀ ਖੋਖਿਆਂ ਵਜੋਂ ਵੀ ਵਰਤਦੇ ਹਨ। ਇਨ੍ਹਾਂ ਵਿੱਚੋਂ ਜਿੱਥੇ ਇਕ ਕਾਲਾ ਪਰਿਵਾਰ ਰਹਿੰਦਾ ਸੀ, ਮੈਂ ਇਕ ਨਵਾਂ ਨਕੋਰ ਫਰਿੱਜ ਪਿਆ ਦੇਖਿਆ। ਨਾਲ ਹੀ ਕਈਆਂ ਕੋਲ ਰੇਡੀਓ ਵੀ ਸਨ, ਜਿਨ੍ਹਾਂ ਉੱਤੇ ਉਨ੍ਹਾਂ ਦੇ ਮਾਲਕ ਪੂਰੀ ਆਵਾਜ਼ ਵਿਚ ਸੰਗੀਤ ਸੁਣਦੇ ਸਨ। ਜ਼ਿਆਦਾਤਰ ਤਰਸਨਾਕ ਘਰਾਂ ਅੱਗੇ ਨਵੀਆਂ ਕਾਰਾਂ ਖੜ੍ਹੀਆਂ ਸਨ । ਸਿਰ ਉੱਪਰੋਂ ਹਰ ਤਰ੍ਹਾਂ ਦੀ ਹਵਾਈ ਆਵਾਜਾਈ ਜਾਰੀ ਸੀ, ਜੋ ਹਵਾ ਵਿਚ ਆਵਾਜ਼ਾਂ ਦੇ ਨਾਲ-ਨਾਲ ਚਾਂਦੀ ਰੰਗਾ ਪ੍ਰਤੀਬਿੰਬ ਵੀ ਪੈਦਾ ਕਰ ਰਹੀ ਸੀ। ਕਾਰਾਸਾਸ ਬਾਰੇ ਬਿਲਕੁਲ

144 / 147
Previous
Next