ਹਾਸ਼ੀਏ 'ਤੇ ਇਕ ਨੋਟ
ਉਸ ਛੋਟੇ ਜਿਹੇ ਪਹਾੜੀ ਪਿੰਡ ਵਿਚ ਅਸਮਾਨ ਵਿਚ ਤਾਰਿਆਂ ਦੀ ਰੌਸ਼ਨੀ ਫੈਲੀ ਹੋਈ ਹੈ। ਚੁੱਪ ਤੇ ਠੰਢਕ ਹਨੇਰੇ ਨੂੰ ਹੂੰਝ ਦਿੰਦੇ ਹਨ। ਮੈਨੂੰ ਨਹੀਂ ਪਤਾ ਕਿਵੇਂ ਇਸਦੀ ਵਿਆਖਿਆ ਕਰਾਂ, ਪਰ ਅਜਿਹਾ ਅਹਿਸਾਸ ਹਾਵੀ ਹੈ ਕਿ ਇੱਥੇ ਜੋ ਕੁਝ ਵੀ ਠੋਸ ਸੀ, ਪਿਘਲ ਕੇ ਤਰਲ ਬਣ ਗਿਆ ਹੈ, ਸਭ ਕਿਸਮ ਦਾ ਨਿੱਜਤਵ ਮੁੱਕ ਗਿਆ ਹੈ,ਤੇ ਹਰ ਵਸਤੂ ਦ੍ਰਿੜ ਰੂਪ ਵਿਚ ਹਨੇਰੇ ਵਿਚ ਸਮੇਂਦੀ ਜਾ ਰਹੀ ਹੈ। ਬੱਦਲ ਦਾ ਕੋਈ ਵੀ ਟੋਟਾ ਅਸਮਾਨ ਦੇ ਕਿਸੇ ਵੀ ਟੁਕੜੇ ਨੂੰ ਢਕਣ ਜੋਗਾ ਨਹੀਂ ਹੈ। ਇਕ ਮੀਟਰ 'ਤੇ ਪਏ ਦੀਵੇ ਦੀ ਵੀ ਹਨੇਰਾ ਮਿਟਾਉਣ ਦੀ ਤਾਕਤ ਖ਼ਤਮ ਹੋ ਗਈ ਜਾਪਦੀ ਹੈ।
ਸਾਮ੍ਹਣੇ ਪਰਛਾਵਿਆਂ ਵਿਚ ਮਨੁੱਖੀ ਚਿਹਰਾ ਗਵਾਚਿਆ ਜਿਹਾ ਲਗਦਾ ਸੀ। ਮੈਂ ਸਾਮ੍ਹਣੇ ਚਮਕਦੀਆਂ ਅੱਖਾਂ ਅਤੇ ਸਾਮ੍ਹਣੇ ਦੇ ਚਾਰ ਦੰਦਾਂ ਨੂੰ ਹੀ ਦੇਖ ਪਾ ਰਿਹਾ ਸਾਂ।
ਮੈਂ ਇਹ ਨਹੀਂ ਕਹਿ ਸਕਦਾ ਕਿ ਇਹ ਵਾਤਾਵਰਣ ਦਾ ਪ੍ਰਭਾਵ ਸੀ ਜਾਂ ਉਸ ਵਿਅਕਤੀ ਦਾ ਜਿਸਨੇ ਮੈਨੂੰ ਰਹੱਸਾਂ ਦਾ ਉਦਘਾਟਨ ਕਰਨ ਲਈ ਤਿਆਰ ਕੀਤਾ। ਪਰ ਮੈਂ ਵਿਭਿੰਨ ਲੋਕਾਂ ਕੋਲੋਂ ਬਿਲਕੁਲ ਇਸੇ ਤਰ੍ਹਾਂ ਦੇ ਤਰਕ ਸੁਣੇ ਹਨ, ਜਿਨ੍ਹਾਂ ਦਾ ਮੇਰੇ ਉੱਪਰ ਕਦੇ ਵੀ ਪ੍ਰਭਾਵ ਨਹੀਂ ਪਿਆ । ਸਾਡਾ ਦੁਭਾਸ਼ੀਆ ਅਸਲ ਵਿਚ ਇਕ ਦਿਲਚਸਪ ਕਿਰਦਾਰ ਸੀ। ਰੂੜ੍ਹੀਵਾਦ ਦੀ ਤਲਵਾਰ ਤੋਂ ਬਚ ਕੇ ਯੂਰਪ ਦੇ ਕਿਸੇ ਦੇਸ਼ ਤੋਂ ਭੱਜਿਆ ਹੋਇਆ ਇਹ ਸ਼ਖ਼ਸ ਖੌਫ਼ ਦੇ ਸੁਭਾ ਤੋਂ ਵਾਕਫ਼ ਹੈ (ਕੁਝ ਅਨੁਭਵ ਹੀ ਤੁਹਾਡੀ ਜ਼ਿੰਦਗੀ ਨੂੰ ਮੁੱਲਵਾਨ ਬਣਾਉਂਦੇ ਹਨ)। ਉਹ ਦੇਸ਼ੋਂ-ਦੇਸ਼ ਘੁੰਮਿਆ ਹੈ। ਹਜ਼ਾਰਾਂ ਰੁਮਾਂਚ ਇਕੱਠੇ ਕੀਤੇ ਹਨ। ਜਦੋਂ ਤਕ ਕਿ ਉਸਦੀਆਂ ਹੱਡੀਆਂ ਨੇ ਇਸ ਖੇਤਰ ਵਿਚ ਉਸਨੂੰ ਅਲਗਾਵ ਵਿਚ ਨਹੀਂ ਲੈ ਆਂਦਾ। ਜਿੱਥੋਂ ਉਹ ਜਿਗਰੇ ਨਾਲ ਕਿਆਮਤ ਨੂੰ ਉਡੀਕ ਕਰ ਰਿਹਾ ਹੈ।
ਕੁਝ ਬੇਅਰਥ ਸ਼ਬਦਾਂ ਤੇ ਫ਼ਜ਼ੂਲ ਗੱਲਾਂ ਦੀ ਅਦਲਾ-ਬਦਲੀ ਤੋਂ ਬਾਦ ਅਸੀਂ ਆਪਣਾ-ਆਪਣਾ ਖੇਤਰ ਨਿਰਧਾਰਿਤ ਕਰ ਲਿਆ । ਗੱਲਬਾਤ ਖਤਮ ਹੋਣ ਹੀ ਵਾਲੀ ਸੀ ਤੇ ਆਪਣੇ-ਆਪਣੇ ਰਾਹ ਪੈਣ ਹੀ ਵਾਲੇ ਸਾਂ ਕਿ ਉਹ ਬੱਚਿਆਂ ਵਰਗੇ ਹਾਸੇ ਦੀ ਖੂਬੀ ਸਣੇ ਸਾਮ੍ਹਣੇ ਆਖਿਆ। ਉਸਨੇ ਆਪਣੇ ਸਾਮ੍ਹਣੇ ਵਾਲੇ ਚਾਰੇ ਸੰਕੇਤਕ (ਦੰਦ) ਦਿਖਾ ਕੇ ਕਿਹਾ, “ਭਵਿੱਖ ਲੋਕਾਂ ਨਾਲ ਸੰਬੰਧਿਤ ਹੁੰਦਾ ਹੈ, ਹੌਲੀ-ਹੌਲੀ ਜਾਂ ਇਕਦਮ ਹੀ ਉਹ ਇੱਥੇ ਤੇ ਹਰ ਥਾਂ ਹਰ ਦੇਸ਼ ਵਿਚ ਸੱਤਾ 'ਤੇ ਅਧਿਕਾਰ ਕਰ ਲੈਣਗੇ।"
“ਸਭ ਤੋਂ ਭਿਅੰਕਰ ਲੋੜ ਇਹ ਹੈ ਕਿ ਲੋਕਾਂ ਨੂੰ ਸਿੱਖਿਅਤ ਕੀਤਾ ਜਾਵੇ । ਇਹ ਉਨ੍ਹਾਂ ਦੇ ਸੱਤਾ ਸੰਭਾਲਣ ਤੋਂ ਬਿਨਾਂ ਨਹੀਂ ਹੋਣ ਲੱਗਾ। ਉਹ ਸਿਰਫ ਆਪਣੀਆਂ ਗਲਤੀਆਂ ਤੋਂ ਹੀ ਸਿੱਖ ਸਕਦੇ ਹਨ ਜੋ ਬਹੁਤ ਮਹਿੰਗੀਆਂ ਹੋਣਗੀਆਂ ਤੇ ਬਹੁਤ ਜਾਨੀ ਨੁਕਸਾਨ ਵੀ