ਅਨੋਖੀਆਂ ਵਸਤੂਆਂ
ਸਾਡੇ ਮੋਟਰਸਾਈਕਲ ਨੂੰ ਲਿਜਾ ਰਹੇ ਪੁਰਾਣੇ ਟੱਬਨੁਮਾ ਬੇੜੇ ਦੇ ਹਰ ਛੇਕ ਵਿੱਚੋਂ ਪਾਣੀ ਸਿੰਮ ਰਿਹਾ ਸੀ। ਮੈਂ ਪੰਪ 'ਤੇ ਬੈਠਾ ਆਪਣੀ ਲੈਅ ਠੀਕ ਕਰ ਰਿਹਾ ਸੀ ਜਦੋਂ ਦਿਨ ਦੇ ਸੁਪਨੇ ਮੈਨੂੰ ਕਿਤੇ ਦੂਰ ਲੈ ਗਏ । ਪਿਊਲਾ ਤੋਂ ਯਾਤਰੀ ਕਿਸ਼ਤੀ ਵਿਚ ਵਾਪਸ ਪਰਤ ਰਿਹਾ ਇਕ ਡਾਕਟਰ ਉਸ ਥਾਂ ਕੋਲੋਂ ਅੱਗੇ ਲੰਘਿਆ ਜਿੱਥੇ ਸਾਡੀ ਸਵਾਰੀ ਬੰਨ੍ਹੀ ਹੋਈ ਸੀ। ਅਸੀਂ ਆਪਣੇ ਮੱਥੇ ਤੋਂ ਮੁੜ੍ਹਕਾ ਪੂੰਝਦੇ ਆਪਣੇ ਅਤੇ ਮੋਟਰਸਾਈਕਲ ਲਈ ਅੱਗੇ ਵਧਣ ਦਾ ਰਸਤਾ ਬਣਾ ਰਹੇ ਸਾਂ । ਸਾਨੂੰ ਆਪਣਾ ਸਮਾਨ ਸਾਂਭਦਿਆਂ ਅਤੇ ਪੰਪ ਦੇ ਤੇਲ ਅਤੇ ਪਾਣੀ ਵਿਚ ਭਿੱਜਿਆਂ ਦੇਖ ਕੇ ਉਸਦੇ ਚਿਹਰੇ ਤੇ ਉਤਸੁਕਤਾ ਦੇ ਭਾਵ ਪੈਦਾ ਹੋਏ।
ਅਸੀਂ ਆਪਣੀ ਇਸ ਯਾਤਰਾ ਦੌਰਾਨ ਬਹੁਤ ਸਾਰੇ ਡਾਕਟਰਾਂ ਨੂੰ ਮਿਲੇ ਸਾਂ, ਜਿਨ੍ਹਾਂ ਵਿੱਚੋਂ ਕੁਝ ਇਕ ਨੂੰ ਤਾਂ ਅਸੀਂ ਕੋਹੜ-ਵਿਗਿਆਨ ਬਾਰੇ ਭਾਸ਼ਣ ਹੀ ਦੇ ਦਿੱਤੇ ਸਨ। ਏਂਡੀਜ਼ ਦੇ ਦੂਸਰੇ ਪਾਸੇ ਦੇ ਆਪਣੇ ਸਾਥੀਆਂ ਨੂੰ ਉਤਸ਼ਾਹਿਤ ਕਰਨ ਲਈ ਅਸੀਂ ਇਸ ਵਿਸ਼ੇ ਨੂੰ ਵਧਾ ਚੜ੍ਹਾ ਕੇ ਪੇਸ਼ ਕੀਤਾ। ਉਹ ਪ੍ਰਭਾਵਿਤ ਹੋਏ, ਕਿਉਂਕਿ ਉਦੋਂ ਤਕ ਕੋਹੜ ਚਿੱਲੀ ਵਿਚ ਕੋਈ ਸਮੱਸਿਆ ਨਹੀਂ ਸੀ। ਉਹ ਇਸ ਰੋਗ ਬਾਰੇ ਕੁਝ ਵੀ ਨਹੀਂ ਸਨ ਜਾਣਦੇ, ਉਹ ਮੰਨ ਗਏ ਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿਚ ਕੋਈ ਕੋਹੜੀ ਦੇਖਿਆ ਹੀ ਨਹੀਂ ਸੀ। ਉਨ੍ਹਾਂ ਨੇ ਸਾਨੂੰ ਇਕ ਛੋਟੀ ਕੋਹੜੀ ਬਸਤੀ ਬਾਰੇ ਦੱਸਿਆ ਜੋ ਈਸਟਰ ਟਾਪੂ ਵਿਚ ਸਥਿਤ ਸੀ। ਉੱਥੇ ਕੁਝ ਕੋਹੜੀ ਰਹਿੰਦੇ ਸਨ। ਇਹ ਬਹੁਤ ਸੁੰਦਰ ਟਾਪੂ ਸੀ, ਉਨ੍ਹਾਂ ਦੇ ਦੱਸਣ ਤੋਂ ਬਾਦ ਸਾਡੀਆਂ ਵਿਗਿਆਨਕ ਦਿਲਚਸਪੀਆਂ ਜਾਗ ਪਈਆਂ।
ਡਾਕਟਰ ਨੇ ਸਾਨੂੰ ਲੋੜ ਪੈਣ 'ਤੇ ਕਿਸੇ ਵੀ ਸਹਾਇਤਾ ਦੀ ਪੇਸ਼ਕਸ਼ ਪ੍ਰਸੰਨਤਾਪੂਰਵਕ ਕੀਤੀ। ਇਹ ਵੀ ਕਿਹਾ ਕਿ ਅਸੀਂ ਬਹੁਤ ਦਿਲਚਸਪ ਯਾਤਰਾ ਕਰ ਰਹੇ ਹਾਂ। ਪਰ ਚਿੱਲੀ ਦੇ ਦੱਖਣੀ ਹਿੱਸੇ ਦੀ ਯਾਤਰਾ ਦੇ ਉਨ੍ਹਾਂ ਖੁਸ਼ ਦਿਨਾਂ ਵਿਚ ਜਦੋਂ ਸਾਡੇ ਢਿੱਡ ਰੱਜੇ ਹੋਏ ਸਨ ਅਤੇ ਅਸੀਂ ਅਜੇ ਪੂਰੀ ਤਰ੍ਹਾਂ ਬੇਸ਼ਰਮ ਵੀ ਨਹੀਂ ਹੋਏ ਸਾਂ, ਮੁਸ਼ਕਿਲ ਨਾਲ ਉਸਨੂੰ ਈਸਟਰ ਟਾਪੂ ਦੀ ਮਿੱਤਰ-ਮੰਡਲੀ ਦੇ ਪ੍ਰਧਾਨ ਨਾਲ ਵਾਕਫ਼ੀ ਕਰਾਉਣ ਲਈ ਕਿਹਾ ਜੋ ਉਸਦੇ ਕੋਲ ਹੀ ਵੇਲਪਰੇਸੀਓ ਵਿਚ ਰਹਿੰਦਾ ਸੀ। ਬਿਨਾਂ ਸ਼ੱਕ ਉਹ ਬਹੁਤ ਖ਼ੁਸ਼ ਹੋਇਆ।
ਝੀਲ ਦਾ ਇਹ ਰਸਤਾ ਪੇਟਰੁਹਏ ਵਿਚ ਸਮਾਪਤ ਹੋਇਆ, ਜਿੱਥੇ ਅਸੀਂ ਸਭ ਨੂੰ ਅਲਵਿਦਾ ਕਹੀ। ਇਸ ਤੋਂ ਪਹਿਲਾਂ ਕੁਝ ਕਾਲੀਆਂ ਬ੍ਰਾਜ਼ੀਲੀ ਕੁੜੀਆਂ ਨੇ ਸਾਡੀਆਂ ਤਸਵੀਰਾਂ ਖਿੱਚੀਆਂ ਜੋ ਇਨ੍ਹਾਂ ਤਸਵੀਰਾਂ ਨੂੰ ਦੱਖਣੀ ਚਿੱਲੀ ਦੀਆਂ ਆਪਣੀਆਂ ਯਾਦਾਂ ਦੇ