ਇਸ ਨਿੱਕੇ ਕਸਬੇ ਵਿਚ ਇਕ ਅਜਿਹਾ ਕਿਰਦਾਰ ਵੀ ਸੀ ਜੋ ਸਟੇਸ਼ਨ ਵੈਗਨ ਓਸੋਰਨੋ ਲਿਜਾਣਾ ਚਾਹੁੰਦਾ ਸੀ, ਜਿੱਥੇ ਅਸੀਂ ਜਾ ਰਹੇ ਸਾਂ । ਉਸਨੇ ਮੈਨੂੰ ਪੁੱਛਿਆ ਕਿ ਕੀ ਮੈਂ ਅਜਿਹਾ ਕਰਾਂਗਾ। ਅਲਬਰਟੋ ਨੇ ਮੈਨੂੰ ਗੇਅਰ ਬਦਲਣ ਸੰਬੰਧੀ ਫੁਰਤੀ ਨਾਲ ਕੁਝ ਸਬਕ ਦਿੱਤੇ। ਮੈਂ ਆਪਣੀ ਸਾਰੀ ਗੰਭੀਰਤਾ ਨਾਲ ਇਸ ਨਵੀਂ ਜ਼ਿੰਮੇਵਾਰੀ 'ਤੇ ਨਿਕਲ ਪਿਆ। ਪਰ ਅਸਲ ਵਿਚ ਕਿਸੇ ਕਾਰਟੂਨ ਵਾਂਗ ਅਲਬਰਟੋ ਦੇ ਜ਼ਿੰਮੇ ਬਹੁਤ ਸਾਰੀਆਂ ਆਸ਼ਾਵਾਂ ਤੇ ਝਟਕੇ ਛੱਡ ਕੇ ਤੁਰ ਪਿਆ। ਜਿਸਨੇ ਮੋਟਰਸਾਈਕਲ ਚਲਾ ਕੇ ਆਉਣਾ ਸੀ। ਹਰ ਮੋੜ ਇਕ ਤਸੀਹੇ ਵਾਂਗ ਸੀ। ਬਰੇਕ, ਕਲੱਚ, ਪਹਿਲਾ, ਦੂਜਾ, ਮਦਦ, ਮਾਂ....। ਇਹ ਸੜਕ ਖੂਬਸੂਰਤ ਪੇਂਡੂ ਖੇਤਰਾਂ ਵਿੱਚੋਂ ਲੰਘੀ। ਓਸੋਰਨੋ ਲਾਗੁਨਾ ਦੁਆਲੇ ਘੁੰਮੀ, ਜਿਸਦੇ ਪਿੱਛੇ ਇਸੇ ਨਾਂ ਦਾ ਵੱਡਾ ਜੁਆਲਾਮੁਖੀ ਪਹਿਰੇਦਾਰ ਵਾਂਗ ਖੜ੍ਹਾ ਸੀ । ਮਾੜੇ ਭਾਗੀਂ ਦੁਰਘਟਨਾ ਦੀ ਸੰਭਾਵਨਾ ਵਾਲੀ ਇਸ ਸੜਕ 'ਤੇ ਗੱਡੀ ਚਲਾਉਂਦਿਆਂ ਮੈਂ ਇਸ ਸਥਿਤੀ ਵਿਚ ਨਹੀਂ ਸਾਂ ਕਿ ਖ਼ੂਬਸੂਰਤ ਨਜ਼ਾਰਿਆਂ ਨੂੰ ਮਾਣ ਸਕਾਂ । ਇਕ ਮਾਤਰ ਟੱਕਰ ਉਦੋਂ ਹੋਈ ਜਦੋਂ ਅਸੀਂ ਪਹਾੜੀ ਤੋਂ ਥੱਲੇ ਉੱਤਰ ਰਹੇ ਸਾਂ ਤਾਂ ਇਕ ਜੰਗਲੀ ਸੂਰ ਅਚਾਨਕ ਗੱਡੀ ਅੱਗੇ ਆ ਗਿਆ। ਬਰੇਕ ਲਾਉਣ ਅਤੇ ਕਲੱਚ ਦੀ ਵਰਤੋਂ ਦੀ ਕਲਾ ਵਿਚ ਮੇਰੇ ਮਾਹਿਰ ਹੋਣ ਤੋਂ ਇਹ ਪਹਿਲਾਂ ਦੀ ਘਟਨਾ ਸੀ।
ਅਸੀਂ ਓਸੋਰਨੋ ਪਹੁੰਚ ਗਏ । ਉੱਥੇ ਅਸੀਂ ਮਸਤੀਆਂ ਕਰਦੇ ਰਹੇ, ਫਿਰ ਓਸੋਰਨੋ ਨੂੰ ਛੱਡ ਕੇ ਚਿੱਲੀ ਦੇ ਪੇਂਡੂ ਇਲਾਕਿਆਂ ਵੱਲ ਉੱਤਰੀ ਦਿਸ਼ਾ ਵਿੱਚ ਵਧ ਗਏ। ਇਹ ਇਲਾਕਾ ਛੋਟੇ-ਛੋਟੇ ਟੁਕੜਿਆਂ ਵਿਚ ਵੰਡਿਆ ਹੋਇਆ ਸੀ। ਹਰ ਹਿੱਸੇ 'ਤੇ ਖੇਤੀ ਕੀਤੀ ਹੋਈ ਸੀ । ਠੋਸ ਰੂਪ ਵਿਚ ਕਹਾਂ ਤਾਂ ਸਾਡੇ ਦੱਖਣ ਨਾਲੋਂ ਬਿਲਕੁਲ ਭਿੰਨ । ਚਿੱਲੀ ਦੇ ਲੋਕ ਬਹੁਤ ਦੋਸਤਾਨਾ ਰਵੱਈਏ ਵਾਲੇ ਹਨ। ਅਸੀਂ ਜਿੱਥੇ ਵੀ ਗਏ ਉਨ੍ਹਾਂ ਸਾਡਾ ਨਿੱਘਾ ਸਵਾਗਤ ਕੀਤਾ। ਆਖ਼ਿਰਕਾਰ ਅਸੀਂ ਇਕ ਐਤਵਾਰ ਤਕ ਵੈਲਡਿਵੀਆ ਦੀ ਬੰਦਰਗਾਹ 'ਤੇ ਪੁੱਜ ਗਏ । ਅਸੀਂ ਸ਼ਹਿਰ ਦੁਆਲੇ ਆਵਾਗੌਣ ਹੀ ਘੁੰਮਦੇ ਰਹੇ। ਫਿਰ ਉੱਥੋਂ ਦੇ ਇਕ ਸਥਾਨਕ ਅਖਬਾਰ ਕੋਰੇਓ ਦੀ ਵੈਲਡਿਵੀਆ ਵੱਲ ਚਲੇ ਗਏ। ਬੜੀ ਦਿਆਲੂਤਾ ਨਾਲ ਉਨ੍ਹਾਂ ਸਾਡੇ ਬਾਰੇ ਇਕ ਲੇਖ ਲਿਖਿਆ। ਵੈਲਡਿਵੀਆ ਆਪਣੀ ਸਥਾਪਨਾ ਦੀ ਚੌਥੀ ਸ਼ਤਾਬਦੀ ਦਾ ਜਸ਼ਨ ਮਨਾ ਰਿਹਾ ਸੀ। ਅਸੀਂ ਵੀ ਇਸ ਸ਼ਹਿਰ ਦੀ ਆਪਣੀ ਯਾਤਰਾ ਉਸ ਮਹਾਨ ਜੇਤੂ ਸੂਰਮੇ ਨੂੰ ਸਮਰਪਿਤ ਕੀਤੀ ਜਿਸਦੇ ਨਾਂ ਉੱਪਰ ਇਸ ਸ਼ਹਿਰ ਦਾ ਨਾਮਕਰਣ ਹੋਇਆ ਸੀ। ਉਨ੍ਹਾਂ ਨੇ ਸਾਨੂੰ ਸ਼ਹਿਰ ਦੇ ਮੇਅਰ ਮੌਲੀਨਾਸ ਲੁਕੋ ਦੇ ਨਾਮ ਇਕ ਖ਼ਤ ਲਿਖਣ ਲਈ ਰਾਜ਼ੀ ਕਰ ਲਿਆ, ਜਿਸ ਨਾਲ ਉਸਨੂੰ ਈਸਟਰ ਟਾਪੂ ਦੇ ਆਪਣੇ ਝਮੇਲੇ ਲਈ ਤਿਆਰ ਕੀਤਾ ਜਾ ਸਕੇ ।
ਚੀਜ਼ਾਂ ਨਾਲ ਤੁਸੀ ਪਈ ਬੰਦਰਗਾਹ ਸਾਡੇ ਲਈ ਇਕਦਮ ਅਨਜਾਣ ਸੀ, ਜਿਸ ਮੰਡੀ ਵਿਚ ਉਹ ਆਪਣੀਆਂ ਚੀਜ਼ਾਂ ਵੇਚਦੇ ਸਨ। ਚਿੱਲੀ ਦੇ ਰਵਾਇਤੀ ਲੱਕੜੀ ਦੇ ਘਰ,