Back ArrowLogo
Info
Profile
ਚਿੱਲੀ ਦੇ ਕਿਸਾਨਾਂ 'ਗੁਆਸੋਸ' ਦੇ ਵਚਿੱਤਰ ਕੱਪੜੇ ਆਦਿ ਉਨ੍ਹਾਂ ਚੀਜ਼ਾਂ ਤੋਂ ਬੇਹੱਦ ਵੱਖਰੇ ਸਨ ਜੋ ਅਸੀਂ ਆਪਣੇ ਘਰ ਦੇਖੀਆਂ ਸਨ । ਕੁਝ ਚੀਜ਼ਾਂ ਤਾਂ ਬਹੁਤ ਹੀ 'ਦੇਸੀ ਅਮਰੀਕੀ ਸਨ, ਸਾਡੀਆਂ ਰੋਡੀਆਂ ਧਰਤੀਆਂ ਉਪਰ ਕਬਜ਼ਾ ਕਰਨ ਵਾਲੇ ਬਦੇਸ਼ਵਾਦ ਤੋਂ ਅਛੂਤੀਆਂ 7 ਚਿੱਲੀ ਵਿਚਲੇ ਐਂਗਲੋ ਸੈਕਸਨ ਆਵਾਸੀ ਘੁਲਦੇ ਮਿਲਦੇ ਨਹੀਂ, ਇਸ ਲਈ ਦੇਸੀ ਨਸਲ ਆਪਣੀ ਵਿਲੱਖਣਤਾ ਬਰਕਰਾਰ ਰੱਖ ਸਕੀ, ਜਿਸਦੀ ਸਾਡੇ ਦੇਸ਼ ਵਿਚ ਵਿਹਾਰਕ ਤੌਰ 'ਤੇ ਅਣਹੋਂਦ ਸੀ।

ਇਸਦਾ ਕਾਰਨ ਬਾਇਦ ਇਹ ਹੈ ਕਿ ਪਰ ਰਸਮਾਂ ਅਤੇ ਮੁਹਾਵਰੇ ਵਿਚ ਏਂਡੀਜ਼ ਦੇ ਇਨ੍ਹਾਂ ਪਤਲੇ ਭਰਾਵਾਂ ਦੇ ਸਾਡੇ ਤੋਂ ਉਭਰਵੇਂ ਵਖਰੇਵਿਆਂ ਦੇ ਬਾਵਜੂਦ ਇਕ ਅੰਤਰਰਾਸ਼ਟਰੀ ਪੁਕਾਰ ਸਾਂਝੀ ਸੀ। ਮੇਰੀਆਂ ਖੁੱਚਾਂ ਤੱਕ ਮੇਰੇ ਪਜਾਮੇ ਨੂੰ ਦੇਖਦਿਆਂ ਹੀ ਉਨ੍ਹਾਂ ਦੇ ਸਵਾਗਤੀ ਸ਼ਬਦ ਇਹੀ ਸਨ "ਇਨ੍ਹਾਂ ਨੂੰ ਪਾਣੀ ਦਿਓ।" ਇਹ ਮੇਰੀ ਨਿੱਜੀ ਰੁਚੀ ਦਾ ਮਸਲਾ ਨਹੀਂ ਬਲਕਿ ਪਾਇਆ ਜਾਣ ਵਾਲਾ ਇਕ ਫੈਸ਼ਨ ਹੀ ਹੈ, ਕਿ 'ਜੇ ਛੋਟਾ/ਅਧੂਰਾ ਤਾਂ ਦੋਸਤ ।

 

 

-0-

34 / 147
Previous
Next