Back ArrowLogo
Info
Profile
ਇਹ ਸਾਡੇ ਲਈ ਕੋਈ ਮੁਸ਼ਕਿਲ ਕੰਮ ਨਹੀਂ ਸੀ ਕਿਉਂਕਿ ਸਾਡੇ ਰਾਤ ਅਤੇ ਦਿਨ ਦੇ ਪਹਿਰਾਵੇ ਵਿਚਕਾਰ ਸਿਰਫ਼ ਜੁੱਤੀਆਂ ਦਾ ਹੀ ਅੰਤਰ ਹੁੰਦਾ ਸੀ। ਅਖ਼ਬਾਰ ਆਡੰਬਰੀ ਰੂਪ ਵਿਚ ਬਹੁਤ ਸਾਰੇ ਸਫਿਆਂ ਦਾ ਸੀ, ਵਿਸ਼ੇਸ਼ਕਰ ਸਾਡੇ ਗਰੀਬ ਤੇ ਸਹਿਕਦੇ ਰੋਜ਼ਾਨਾ ਅਖ਼ਬਾਰਾ ਦੇ ਮੁਕਾਬਲੇ ਤਾਂ ਬਹੁਤ ਹੀ ਵੱਡਾ। ਪਰ ਮੇਰੀ ਦਿਲਚਸਪੀ ਸਥਾਨਕ ਖ਼ਬਰ ਜੋ ਦੋ ਹਿੱਸਿਆ ਵਿਚ ਮੋਟੇ ਅੱਖਰਾਂ ਵਿਚ ਛਪੀ ਸੀ, ਤੋਂ ਬਿਨਾਂ ਕਿਸੇ ਹੋਰ ਚੀਜ਼ ਵਿਚ ਨਹੀਂ ਸੀ :

ਦੋ ਅਰਜਨਟੀਨੀ ਕੋਹੜ ਰੋਗ ਮਾਹਿਰਾਂ ਦਾ ਮੋਟਰਸਾਈਕਲ 'ਤੇ ਲਾਤੀਨੀ

ਅਮਰੀਕਾ ਦਾ ਦੌਰਾ

ਇਸ ਤੋਂ ਬਾਦ ਛੋਟੇ ਅੱਖਰਾਂ ਵਿਚ ਛਪਿਆ ਸੀ

 

ਉਹ ਟੈਮੂਕੋ ਵਿਚ ਹਨ ਤੇ ਰਾਪਾ ਨੂਈ ਜਾਣਾ ਚਾਹੁੰਦੇ ਹਨ

ਇਹੀ ਸਾਡੀ ਦਲੇਰੀ ਦਾ ਖੁਲਾਸਾ ਸੀ । ਅਸੀਂ ਮਾਹਿਰ ਅਮਰੀਕਾ ਵਿਚ ਕੋਹੜ ਵਿਗਿਆਨ ਦੇ ਖੇਤਰ ਦੀਆਂ ਮਹਾਨ ਹਸਤੀਆਂ, ਵਿਸ਼ਾਲ ਅਨੁਭਵਾਂ ਸਮੇਤ ਤਿੰਨ ਹਜ਼ਾਰ ਤੋਂ ਜ਼ਿਆਦਾ ਮਰੀਜ਼ਾਂ ਦਾ ਇਲਾਜ ਕਰ ਚੁੱਕੇ, ਕੋਹੜ ਦੇ ਖੇਤਰ ਵਿਚ ਸਭ ਕੇਂਦਰਾਂ ਵਿਚ ਜਾਣੇ ਪਛਾਣੇ ਇਸ ਖੇਤਰ ਦੇ ਮਹਾਨ ਖੋਜਾਰਥੀ ਵਗੈਰਾ, ਨੇ ਇਸ ਛੋਟੇ/ਪਛੜੇ ਕਸਬੇ ਦੀ ਯਾਤਰਾ ਦਾ ਮਨ ਬਣਾਇਆ। ਸਾਨੂੰ ਆਸ ਸੀ ਕਿ ਕਸਬੇ ਦੇ ਲੋਕ ਕਸਬੇ ਪ੍ਰਤਿ ਸਾਡੀ ਭਾਵਨਾ ਦਾ ਪੂਰਨ ਸਨਮਾਨ ਕਰਨਗੇ । ਪਰ ਇਹ ਸਭ ਅਜਿਹੇ ਤੱਥ ਸਨ, ਜਿਨ੍ਹਾਂ ਬਾਰੇ ਸਾਨੂੰ ਪਤਾ ਹੀ ਨਹੀਂ ਸੀ। ਛੇਤੀ ਹੀ ਸਾਰਾ ਕੁਨਬਾ ਖ਼ਬਰ ਦੇ ਦੁਆਲੇ ਇਕੱਠਾ ਹੋ ਗਿਆ ਤੇ ਖ਼ਬਰ ਵਿਚ ਦੱਸੀਆਂ ਗੱਲਾਂ ਦੈਵੀ ਅਨਾਦਰ ਵਾਂਗ ਲੱਗਣ ਲੱਗੀਆਂ। ਸੋ, ਅਸੀਂ ਇਸ ਸਾਰੀ ਪ੍ਰਸ਼ੰਸਾ ਦਾ ਨਿੱਘ ਮਾਣਦੇ ਹੋਏ ਉਨ੍ਹਾਂ ਲੋਕਾਂ ਨੂੰ ਵਿਦਾ ਕਹੀ ਜਿਨ੍ਹਾਂ ਬਾਰੇ ਅਸੀਂ ਕੁਝ ਵੀ ਨਹੀਂ ਜਾਣਦੇ, ਉਨ੍ਹਾਂ ਦੇ ਨਾਂ ਤਕ ਵੀ ਨਹੀਂ।

ਅਸੀਂ ਕਸਬੇ ਤੋਂ ਬਾਹਰਵਾਰ ਰਹਿੰਦੇ ਇਕ ਵਿਅਕਤੀ ਦੀ ਗੈਰਾਜ ਵਿਚ ਆਪਣੀ ਮੋਟਰਸਾਈਕਲ ਰੱਖਣ ਦੀ ਆਗਿਆ ਮੰਗੀ ਅਤੇ ਉੱਥੇ ਟਿਕ ਗਏ। ਹੁਣ ਕਿਸੇ ਅਵਾਰਾ ਘੁਮੱਕੜ ਜੋੜੇ ਵਾਂਗ ਮੋਟਰਸਾਈਕਲ ਨੂੰ ਘੜੀਸਣ ਦੀ ਲੋੜ ਨਹੀਂ ਸੀ । ਹੁਣ ਅਸੀਂ 'ਮਾਹਿਰ' ਵੀ ਨਹੀਂ ਸਾਂ। ਇਸੇ ਅਨੁਸਾਰ ਹੀ ਸਾਨੂੰ ਵਿਹਾਰ ਕਰਨਾ ਪੈਣਾ ਸੀ । ਆਪਣਾ ਸਾਰਾ ਦਿਨ ਅਸੀਂ ਬਾਈਕ ਨੂੰ ਠੀਕ ਕਰਦੇ ਰਹੇ ਤੇ ਫਿਰ ਪੱਕੇ ਰੰਗ ਦੀ ਨੌਕਰਾਣੀ ਨਾਸ਼ਤਾ ਲੈ ਕੇ ਆਈ। ਠੀਕ ਪੰਜ ਵਜੇ ਸਾਡੇ ਮੇਜ਼ਬਾਨ ਵਲੋਂ ਪਰੋਸੀ ਦੁਪਹਿਰ ਬਾਦ ਦੀ ਸਵਾਦੀ ਚਾਹ ਤੋਂ ਬਾਦ ਅਸੀਂ ਟੈਮੂਕੋ ਨੂੰ ਵਿਦਾ ਆਖੀ ਤੇ ਉੱਤਰ ਵੱਲ ਵਧ ਤੁਰੇ।

 

 

-0-

36 / 147
Previous
Next