Back ArrowLogo
Info
Profile

ਵਧਦੀਆਂ ਮੁਸ਼ਕਿਲਾਂ

ਟੈਮੂਕੋ ਤੋਂ ਸਾਡੀ ਰਵਾਨਗੀ ਸ਼ਹਿਰ ਤੋਂ ਬਾਹਰੀ ਸੜਕ 'ਤੇ ਪਹੁੰਚਣ ਤਕ ਠੀਕ- ਠਾਕ ਹੀ ਰਹੀ। ਬਾਹਰ ਨਿਕਲਦੇ ਹੀ ਅਸੀਂ ਦੇਖਿਆ ਕਿ ਪਿਛਲਾ ਪਹੀਆ ਪੰਚਰ ਹੈ, ਸੋ ਸਾਨੂੰ ਰੁਕ ਕੇ ਠੀਕ ਕਰਨਾ ਪਵੇਗਾ। ਅਸੀਂ ਬਹੁਤ ਜੋਸ਼ ਨਾਲ ਕੰਮ ਕਰ ਰਹੇ ਸਾਂ, ਪਰ ਜਿਵੇਂ ਹੀ ਅਸੀਂ ਰਾਖਵਾਂ ਪਹੀਆ ਦੇਖਿਆ ਹਵਾ ਇਸ ਵਿੱਚੋਂ ਨਿਕਲ ਰਹੀ ਸੀ, ਇਹ ਵੀ ਪੰਚਰ ਸੀ। ਸਾਨੂੰ ਲੱਗਿਆ ਕਿ ਇਹ ਰਾਤ ਹੁਣ ਬਾਹਰ ਖੁੱਲ੍ਹੇ ਵਿਚ ਹੀ ਗੁਜ਼ਾਰਨੀ ਪਵੇਗੀ, ਕਿਉਂਕਿ ਰਾਤ ਸਮੇਂ ਮੁਰੰਮਤ ਦਾ ਸਵਾਲ ਹੀ ਨਹੀਂ ਸੀ ਪੈਦਾ ਹੁੰਦਾ। ਪਰ ਹੁਣ ਅਸੀਂ ਐਰੇ ਗੈਰੇ ਲੋਕ ਨਹੀਂ ਬਲਕਿ 'ਮਾਹਿਰ' ਸਾਂ । ਛੇਤੀ ਹੀ ਸਾਨੂੰ ਰੇਲ ਮਾਰਗ ਦਾ ਇਕ ਮਜ਼ਦੂਰ ਮਿਲ ਗਿਆ, ਜੋ ਸਾਨੂੰ ਆਪਣੇ ਘਰ ਲੈ ਗਿਆ ਅਤੇ ਸਾਨੂੰ ਰਾਜਿਆਂ ਵਾਂਗ ਰੱਖਿਆ।

ਅਗਲੇ ਦਿਨ ਸੁਵੱਖਤੇ ਅਸੀਂ ਟਾਇਰ ਤੇ ਟਿਊਬ ਲੈ ਕੇ ਇਕ ਗੈਰਾਜ ਵਿਚ ਗਏ। ਟਿਊਬ ਵਿਚ ਖੁੱਭੇ ਧਾਤੂ ਦੇ ਕੁਝ ਟੁਕੜਿਆਂ ਨੂੰ ਬਾਹਰ ਕੱਢਿਆ ਤੇ ਪੰਚਰ ਲਾਏ। ਜਦੋਂ ਅਸੀਂ ਤੁਰੇ ਤਾਂ ਰਾਤ ਹੋਣ ਹੀ ਵਾਲੀ ਸੀ । ਪਰ ਚੱਲਣ ਤੋਂ ਪਹਿਲਾਂ ਚਿੱਲੀ ਦੇ ਰਵਾਇਤੀ ਖਾਣੇ ਦਾ ਸੱਦਾ ਸਵੀਕਾਰ ਕਰ ਲਿਆ। ਇਹ ਟ੍ਰਾਈਪ ਵਰਗਾ ਹੀ ਕੋਈ ਭੋਜਨ ਸੀ, ਬਹੁਤ ਮਸਾਲੇਦਾਰ ਜਿਸਨੂੰ ਅਸੀਂ ਚਲੰਤ ਜਿਹੀ ਸ਼ਰਾਬ ਨਾਲ ਅੰਦਰ ਲੰਘਾਇਆ। ਹਮੇਸ਼ਾ ਵਾਂਗ ਚਿੱਲੀਅਨ ਪ੍ਰਾਹੁਣਚਾਰੀ ਨੇ ਸਾਨੂੰ ਮੋਹ ਲਿਆ ਸੀ।

ਭਾਵੇਂ ਅਸੀਂ 80 ਕਿਲੋਮੀਟਰ ਤੋਂ ਵੀ ਘੱਟ ਦੂਰੀ ਤੈਅ ਕੀਤੀ ਹੋਵੇਗੀ ਕਿ ਇਕ ਰਖਵਾਲੇ ਦੇ ਘਰ ਸੌਣ ਲਈ ਰੁਕੇ ਜਿਸਨੂੰ ਬਖ਼ਸ਼ੀਸ਼ ਦੀ ਇੱਛਾ ਸੀ । ਜਦੋਂ ਅਸੀਂ ਬਖ਼ਸ਼ੀਸ਼ ਨਾ ਦੇ ਸਕੇ ਤਾਂ ਅਗਲੀ ਸਵੇਰ ਉਸਨੇ ਸਾਨੂੰ ਨਾਸ਼ਤੇ ਤੋਂ ਕੋਰਾ ਜਵਾਬ ਦੇ ਦਿੱਤਾ। ਇੰਜ ਅਸੀਂ ਬੁਰੀ ਮਨੋਦਸ਼ਾ ਨਾਲ ਤੁਰੇ ਕਿ ਕਿਤੇ ਅੱਗ ਬਾਲ ਕੇ ਥੋੜ੍ਹੀ ਜਿਹੀ ਮੇਟ ਬਣਾ ਲਵਾਂਗੇ। ਅਜੇ ਕੁਝ ਕਿਲੋਮੀਟਰ ਹੀ ਅੱਗੇ ਗਏ ਹੋਵਾਂਗੇ, ਮੈਂ ਰੁਕਣ ਲਈ ਕਿਸੇ ਮਾਕੂਲ ਥਾਂ ਨੂੰ ਦੇਖ ਰਿਹਾ ਸਾਂ ਜਦੋਂ ਮੋਟਰਸਾਈਕਲ ਨੂੰ ਇਕ ਵੱਡਾ ਝਟਕਾ ਬਿਨਾਂ ਕਿਸੇ ਚਿਤਾਵਨੀ ਦੇ ਲੱਗਿਆ ਤੇ ਅਸੀਂ ਹਵਾ ਵਿਚ ਉੱਡਦੇ ਹੋਏ ਜ਼ਮੀਨ 'ਤੇ ਆ ਡਿੱਗੇ। ਮੈਂ ਤੇ ਅਲਬਰਟੋ ਸੁਰੱਖਿਅਤ ਰਹੇ। ਅਸੀਂ ਉੱਠ ਕੇ ਬਾਈਕ ਦਾ ਮੁਆਇਨਾ ਕੀਤਾ। ਅਸੀਂ ਦੇਖਿਆ ਕਿ ਹੈਂਡਲ ਦਾ ਇਕ ਹਿੱਸਾ ਟੁੱਟ ਗਿਆ ਹੈ ਤੇ ਸਭ ਤੋਂ ਖ਼ਤਰਨਾਕ ਗੱਲ ਗੇਅਰ ਬਾਕਸ ਤਬਾਹ ਹੋ ਗਿਆ ਹੈ। ਹੁਣ ਇਸ ਨੂੰ ਚਲਾ ਕੇ ਜਾਣਾ ਅਸੰਭਵ ਸੀ। ਇਕੋ ਕੰਮ ਜੋ ਕੀਤਾ ਜਾ ਸਕਦਾ ਸੀ, ਉਹ ਸੀ ਠਰੰਮੇ ਨਾਲ ਕਿਸੇ ਟਰੱਕ ਦੀ ਉਡੀਕ ਕਰਨੀ ਜਿਸ ਵਿਚ ਲੱਦ ਕੇ ਅਸੀਂ ਕਿਸੇ ਅਗਲੇ ਸ਼ਹਿਰ ਤੱਕ ਮੋਟਰਸਾਈਕਲ ਸਮੇਤ ਪਹੁੰਚ ਸਕਦੇ।

ਉਲਟ ਦਿਸ਼ਾ ਵੱਲ ਜਾਂਦੀ ਇਕ ਕਾਰ ਰੁਕੀ ਅਤੇ ਇਸਦੀਆਂ ਸਵਾਰੀਆਂ ਨੇ ਬਾਹਰ ਆ ਕੇ ਦੇਖਿਆ ਕੀ ਵਾਪਰਿਆ ਹੈ, ਉਨ੍ਹਾਂ ਆਪਣੀਆਂ ਸੇਵਾਵਾਂ ਦੀ ਪੇਸ਼ਕਸ਼

37 / 147
Previous
Next