Back ArrowLogo
Info
Profile
ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਉਹ ਹਰ ਸੰਭਵ ਸਹਾਇਤਾ ਕਰਨਗੇ। ਜਿਸ ਤਰ੍ਹਾਂ ਦੀ ਸਾਡੇ ਵਰਗੇ ਦੋ ਵਿਗਿਆਨੀਆਂ ਨੂੰ ਲੋੜ ਹੋਵੇ ।

ਉਨ੍ਹਾਂ ਵਿਚੋਂ ਇਕ ਨੇ ਕਿਹਾ, "ਕੀ ਤੁਹਾਨੂੰ ਪਤਾ ਹੈ, ਮੈਂ ਤਾਂ ਤੁਹਾਨੂੰ ਦੇਖਦਿਆਂ ਹੀ ਪਛਾਣ ਲਿਆ ਸੀ, ਮੈਂ ਤੁਹਾਡੀ ਫੋਟੋ ਅਖ਼ਬਾਰ ਵਿਚ ਦੇਖੀ ਸੀ ਨਾ ਤਾਂ ਕਰਕੇ।"

ਪਰ ਅਸੀਂ ਉਨ੍ਹਾਂ ਤੋਂ ਕੁਝ ਨਹੀਂ ਪੁੱਛਿਆ। ਸਿਵਾਏ ਇਸਦੇ ਕਿ ਅਸੀਂ ਦੂਸਰੇ ਪਾਸੇ ਵੱਲ ਜਾਣ ਵਾਲੇ ਟਰੱਕ ਦੀ ਉਡੀਕ ਵਿਚ ਹਾਂ। ਅਸੀਂ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਮੇਟ ਬਣਾਉਣ ਲਈ ਤਿਆਰੀ ਕਰਦੇ ਰਹੇ। ਉਦੋਂ ਹੀ ਨੇੜੇ ਦੀ ਇਕ ਝੌਂਪੜੀ ਦਾ ਮਾਲਕ ਆਇਆ ਤੇ ਸਾਨੂੰ ਆਪਣੇ ਘਰ ਆਉਣ ਲਈ ਸੱਦਾ ਦਿੱਤਾ। ਅਸੀਂ ਉਸਦੀ ਰਸੋਈ ਵਿੱਚੋਂ ਕੁਝ ਲੀਟਰ ਮੇਟ ਤਾਂ ਡੱਫ ਹੀ ਗਏ। ਉੱਥੇ ਅਸੀਂ ਇਕ ਸੰਗੀਤਕ ਸਾਜ਼ ਚਰਾਂਗੋ ਵੇਖਿਆ। ਇਹ ਕਰੀਬਨ ਦੋ ਮੀਟਰ ਲੰਬੀਆਂ ਤਿੰਨ ਜਾਂ ਚਾਰ ਤਾਰਾਂ ਨੂੰ ਇਕ ਬੋਰਡ ਉੱਪਰ ਦੋ ਖਾਲੀ ਟੀਨਾਂ ਨੂੰ ਕੱਸ ਕੇ ਬਣਾਇਆ ਗਿਆ ਸੀ । ਸਾਜ਼ਿੰਦਾ ਇਕ ਖਾਸ ਕਿਸਮ ਦੀ ਧਾਤੂ ਤੋਂ ਬਣੀ ਕੁੰਜੀ ਦੀ ਵਰਤੋਂ ਨਾਲ ਕਿਸੇ ਖਿਡੌਣਾ ਗਿਟਾਰ ਵਾਂਗ ਆਵਾਜ਼ਾਂ ਕੱਢਦਾ ਸੀ । 12 ਵਜੇ ਦੇ ਕਰੀਬ ਇਕ ਵੈਨ ਆਈ ਜਿਸਦਾ ਡਰਾਇਵਰ ਬਹੁਤ ਤਰਲਿਆਂ ਤੋਂ ਬਾਦ ਸਾਨੂੰ ਅਗਲੇ ਸ਼ਹਿਰ ਲਾਓਤਾਰੋ ਤੱਕ ਛੱਡਣ ਲਈ ਰਾਜ਼ੀ ਹੋ ਗਿਆ।

ਅਸੀਂ ਇਲਾਕੇ ਦੀ ਸਭ ਤੋਂ ਵਧੀਆ ਗੈਰਾਜ ਵਿਚ ਇਕ ਜਗ੍ਹਾ ਲੱਭੀ ਅਤੇ ਇਕ ਐਸਾ ਵਿਅਕਤੀ ਵੀ ਜੋ ਗੰਢ-ਤੁੱਪ ਕਰ ਸਕੇ। ਇਕ ਨਿੱਕਾ ਅਤੇ ਦੋਸਤਾਨਾ ਮੁੰਡਾ ਲੂਨਾ ਇਕ ਦੋ ਵਾਰ ਸਾਨੂੰ ਦੁਪਹਿਰ ਦੇ ਖਾਣੇ ਲਈ ਘਰ ਵੀ ਲੈ ਗਿਆ। ਅਸੀਂ ਆਪਣਾ ਸਮਾਂ ਮੋਟਰਸਾਈਕਲ ਠੀਕ ਕਰਨ ਅਤੇ ਘਰਾਂ ਵਿਚੋਂ ਕੁਝ ਖਾਣ ਲਈ ਲੱਭਣ ਦੇ ਕੰਮਾਂ ਵਿਚ ਵੰਡ ਲਿਆ। ਖਾਣਾ ਉਨ੍ਹਾਂ ਲੋਕਾਂ ਕੋਲੋਂ ਪ੍ਰਾਪਤ ਕਰਦੇ ਜਿਹੜੇ ਲੋਕ ਸਾਨੂੰ ਜਿਗਿਆਸਾ ਵੱਸ ਗੈਰਾਜ ਵਿਚ ਦੇਖਣ ਆਉਂਦੇ। ਗੈਰਾਜ ਤੋਂ ਅਗਲੇ ਦਰਵਾਜ਼ੇ 'ਤੇ ਇਕ ਜਰਮਨ ਪਰਿਵਾਰ ਜਾਂ ਜਰਮਨ ਮੂਲ ਦੇ ਕੁਝ ਲੋਕ ਰਹਿੰਦੇ ਸਨ, ਜਿਨ੍ਹਾਂ ਸਾਡੇ ਨਾਲ ਸੁਘੜ ਵਿਹਾਰ ਕੀਤਾ। ਅਸੀਂ ਸਥਾਨਕ ਬੈਰਕਾਂ ਵਿਚ ਸੌਂਦੇ ਰਹੇ।

ਮੋਟਰਸਾਈਕਲ ਮਾੜਾ-ਮੋਟਾ ਠੀਕ ਹੋ ਗਿਆ ਸੀ ਤੇ ਅਸੀਂ ਅਗਲੇ ਦਿਨ ਉੱਥੋਂ ਤੁਰਨ ਦਾ ਫੈਸਲਾ ਕੀਤਾ। ਇਹੀ ਕਾਰਨ ਸੀ ਕਿ ਜਦੋਂ ਕੁਝ ਨਵੇਂ ਵਾਕਫ਼ਾਂ ਨੇ ਸਾਨੂੰ ਪੀਣ ਦਾ ਸੱਦਾ ਦਿੱਤਾ ਤਾਂ ਅਸੀਂ ਸਭ ਸਾਵਧਾਨੀਆਂ ਹਵਾ ਵਿਚ ਉਡਾ ਦਿੱਤੀਆਂ। ਚਿੱਲੀ ਦੀ ਸ਼ਰਾਬ ਸ਼ਾਨਦਾਰ ਹੈ ਤੇ ਮੈਂ ਬੇਯਕੀਨ ਕਾਹਲੀ ਨਾਲ ਪੀ ਰਿਹਾ ਸਾਂ। ਇਸ ਦੇ ਬਾਵਜੂਦ ਅਸੀਂ ਪਿੰਡ ਦੇ ਨਾਚ ਦੇਖਣ ਲਈ ਗਏ ਅਤੇ ਮੈਂ ਦੁਨੀਆਂ ਜਿੱਤਣ ਲਈ ਤਿਆਰ ਮਹਿਸੂਸ ਕਰਨ ਲੱਗਾ । ਸ਼ਾਮ ਸੁਹਾਵਣੇ ਤਰੀਕੇ ਨਾਲ ਅੱਗੇ ਵਧ ਰਹੀ ਸੀ ਤੇ ਅਸੀਂ ਆਪਣੇ ਢਿੱਡ ਤੇ ਸਿਰ ਸ਼ਰਾਬ ਨਾਲ ਭਰੀ ਜਾ ਰਹੇ ਸਾਂ । ਇਕ ਵਿਸ਼ੇਸ਼ ਤੌਰ 'ਤੇ ਦੋਸਤਾਨਾ ਮਿਸਤਰੀ ਨੇ ਮੈਨੂੰ ਉਸਦੀ ਬੀਵੀ ਨਾਲ ਨੱਚਣ ਲਈ ਕਿਹਾ ਕਿਉਂਕਿ ਉਹ ਕਈ ਸ਼ਰਾਬਾਂ ਮਿਲਾ ਕੇ ਪੀ ਗਿਆ ਸੀ ਤੇ ਚੰਗਾ ਮਹਿਸੂਸ ਨਹੀਂ ਸੀ ਕਰ ਰਿਹਾ। ਉਸਦੀ ਪਤਨੀ ਬਹੁਤ ਉਤੇਜਿਤ ਸੀ ਕੇ ਸਪਸ਼ਟ ਤੌਰ 'ਤੇ ਲਹਿਰ ਵਿਚ ਜਾਪਦੀ ਸੀ। ਉਹ ਚਿੱਲੀ ਦੀ ਸ਼ਰਾਬ ਨਾਲ ਟੱਲੀ ਸੀ। ਮੈਂ ਉਸ ਦਾ ਹੱਥ ਫੜਿਆ ਤੇ ਉਸਨੂੰ ਬਾਹਰ ਲਿਜਾਣ ਲੱਗ ਪਿਆ। ਉਹ ਵੀ ਬਿਨਾਂ ਕਿਸੇ ਇਤਰਾਜ਼ ਦੇ ਮੇਰੇ

38 / 147
Previous
Next