ਪਿੱਛੇ ਪਿੱਛੇ ਆਉਣ ਲੱਗੀ। ਅਚਾਨਕ ਉਸਨੇ ਮਹਿਸੂਸ ਕੀਤਾ ਕਿ ਉਸਦਾ ਪਤੀ ਉਸਨੂੰ ਦੇਖ ਰਿਹਾ ਹੈ ਤਾਂ ਉਸਨੇ ਕਿਹਾ ਉਹ ਇੱਥੇ ਹੀ ਰੁਕੇਗੀ। ਮੈਂ ਉਸਦਾ ਕਾਰਨ ਜਾਨਣ ਜਾਂ ਨਾਚ ਫਰਸ਼ ਦੇ ਵਿਚਾਲੇ ਉਸ ਨਾਲ ਬਹਿਸ ਕਰਨ ਦੀ ਸਥਿਤੀ ਵਿਚ ਨਹੀਂ ਸਾਂ । ਮੈਂ ਉਸਨੂੰ ਇਕ ਦਰਵਾਜ਼ੇ ਵੱਲ ਖਿੱਚਣਾ ਸ਼ੁਰੂ ਕਰ ਦਿੱਤਾ। ਹਰ ਕੋਈ ਦੇਖ ਰਿਹਾ ਸੀ ਜਦੋਂ ਉਸ ਔਰਤ ਨੇ ਮੈਨੂੰ ਲੱਤ ਮਾਰਨ ਦੀ ਕੋਸ਼ਿਸ਼ ਕੀਤੀ। ਖਿੱਚਾਧੂਹੀ ਵਿਚ ਉਸਦਾ ਸੰਤੁਲਨ ਵਿਗੜਿਆ ਤੇ ਉਹ ਡਗਮਗਾ ਕੇ ਫਰਸ਼
'ਤੇ ਡਿੱਗੀ।
ਨਾਚ ਕਰਨ ਵਾਲਿਆਂ ਦੇ ਹਜੂਮ ਦੇ ਪਿੱਛੇ ਦੌੜਨ ਤੋਂ ਬਾਦ ਅਸੀਂ ਪਿੰਡ ਵੱਲ ਭੱਜ ਪਏ। ਰਾਹ ਵਿਚ ਦੌੜਦੇ ਸਮੇਂ ਅਲਬਰਟੋ ਉਸ ਸ਼ਰਾਬ ਦੇ ਨੁਕਸਾਨ ਦੇ ਰੋਣੇ ਰੋਂਦਾ ਰਿਹਾ ਜੋ ਉਸ ਔਰਤ ਦਾ ਪਤੀ ਸਾਨੂੰ ਨਾਲ ਲਿਜਾਣ ਲਈ ਦੇ ਸਕਦਾ ਸੀ।
-0-