

ਅਗਨੀ-ਕਾਮੇ, ਮਜ਼ਦੂਰ ਅਤੇ ਕੁਝ ਹੋਰ ਮਸਲੇ
ਜਿੱਥੋਂ ਤੱਕ ਮੈਂ ਜਾਣਦਾ ਹਾਂ ਚਿੱਲੀ ਵਿਚ ਕੋਈ ਵੀ ਗੈਰ-ਸਵੈਸੇਵੀ ਅੱਗ ਬੁਝਾਊ ਦਲ ਨਹੀਂ ਹੈ। ਇਸ ਦੇ ਬਾਵਜੂਦ ਅੱਗ ਬੁਝਾਊ ਦਲਾਂ ਦੀਆਂ ਸੇਵਾਵਾਂ ਬਹੁਤ ਹੀ ਸ਼ਾਨਦਾਰ ਹਨ, ਕਿਉਂਕਿ ਜਿੱਥੇ-ਜਿੱਥੇ ਜ਼ਿਲਿਆਂ ਅਤੇ ਕਸਬਿਆ ਵਿਚ ਇਹ ਦਲ ਕਾਰਜਸ਼ੀਲ ਹਨ, ਇਨ੍ਹਾਂ ਦੀ ਵਾਗਡੋਰ ਬਹੁਤ ਹੀ ਸਮਰੱਥ ਲੋਕਾਂ ਦੇ ਹੱਥਾਂ ਵਿਚ ਹੈ। ਇੱਥੇ ਇਹ ਯਕੀਨ ਕਰਨਾ ਮੁਸ਼ਕਿਲ ਹੈ ਕਿ ਸਿਧਾਂਤਕ ਤੌਰ ਤੇ ਇਹ ਕੋਈ ਨੌਕਰੀ ਹੈ, ਘੱਟੋ-ਘੱਟ ਦੇਸ਼ ਦੇ ਇਸ ਦੱਖਣੀ ਹਿੱਸੇ ਵਿਚ, ਜਿੱਥੇ ਅੱਗ ਹੈਰਾਨੀਜਨਕ ਤਰੀਕੇ ਨਾਲ ਲਗਾਤਾਰ ਲੱਗਦੀ ਰਹਿੰਦੀ ਹੈ। ਮੈਨੂੰ ਨਹੀਂ ਪਤਾ ਕਿ ਮੂਲ ਸਹਾਇਕ ਤੱਥ ਕੀ ਹੈ ? ਕੀ ਇਹ ਇਸ ਲਈ ਕਿ ਇੱਥੇ ਜ਼ਿਆਦਾਤਰ ਇਮਾਰਤਾਂ ਲੱਕੜੀ ਦੀਆਂ ਹਨ ਜਾਂ ਲੋਕਾਂ ਦੇ ਬੇਹੱਦ ਨੀਵੇਂ ਸਭਿਆਚਾਰਕ ਪੱਧਰ ਕਰਕੇ ਹੈ, ਜਿਸ ਕਰਕੇ ਲੋਕ ਵਧੇਰੇ ਪੜ੍ਹੇ-ਲਿਖੇ ਨਹੀਂ, ਜਾਂ ਕੋਈ ਹੋਰ ਕਾਰਨ ਹੈ? ਜਾਂ ਇਹ ਸਾਰੇ ਕਾਰਨ ਇਕੱਠੇ ਹੀ ਜ਼ਿੰਮੇਵਾਰ ਹਨ । ਇਹ ਪੱਕਾ ਹੈ ਕਿ ਜਿਹੜੇ ਤਿੰਨ ਦਿਨ ਅਸੀਂ ਇੱਥੇ ਅਗਨੀ ਕੇਂਦਰ ਵਿਚ ਰਹੇ ਉਨ੍ਹਾਂ ਦਿਨਾਂ ਵਿਚ ਦੋ ਵੱਡੀਆਂ ਅੱਗ ਦੀਆਂ ਘਟਨਾਵਾਂ ਵਾਪਰੀਆਂ ਅਤੇ ਇਕ ਛੋਟੀ ਘਟਨਾ ਵਾਪਰੀ (ਹਾਲਾਂਕਿ ਮੈਨੂੰ ਨਹੀਂ ਪਤਾ ਕਿ ਔਸਤਨ ਅਜਿਹਾ ਹੁੰਦਾ ਹੈ ਕਿ ਨਹੀਂ, ਮੈਂ ਤਾਂ ਇਸ ਨੂੰ ਤੱਥਾਂ ਵਜੋਂ ਲੈ ਰਿਹਾ ਹਾਂ)
ਮੈਂ ਸਪਸ਼ਟ ਕਰਨਾ ਭੁੱਲ ਗਿਆ ਕਿ ਲੈਫਟੀਨੈਂਟ ਦੇ ਘਰ ਰਾਤ ਗੁਜ਼ਾਰਨ ਤੋਂ ਬਾਦ, ਅਸੀਂ ਅਗਨੀ ਕੇਂਦਰ ਜਾਣ ਦਾ ਫੈਸਲਾ ਕਰ ਲਿਆ । ਇਸ ਦਾ ਕਾਰਨ ਉੱਥੇ ਦੇ ਰਾਖੇ ਦੀਆਂ ਤਿੰਨ ਕੁੜੀਆਂ ਪ੍ਰਤਿ ਖਿੱਚ ਵੀ ਸੀ। ਉਹ ਖੂਬਸੂਰਤ ਜਾਂ ਬਦਸੂਰਤ ਜੋ ਵੀ ਹੋਣ ਚਿੱਲੀ ਦੀ ਨਾਰੀ ਸੁੰਦਰਤਾ ਦੀਆਂ ਪ੍ਰਤੀਕ ਸਨ। ਉਨ੍ਹਾਂ ਵਿਚ ਸੁਭਾਵਿਕਤਾ ਤੇ ਤਾਜ਼ਗੀ ਦੀ ਆਕਰਸ਼ਕ ਚਮਕ ਸੀ। ਪਰ ਮੈਂ ਆਪਣੀ ਮੂਲ ਹੈ ਗੱਲ ਤੋਂ ਭਟਕ ਰਿਹਾ ਹਾਂ... 1 ਉਨ੍ਹਾਂ ਨੇ ਸਾਨੂੰ ਇਕ ਕਮਰਾ ਦਿੱਤਾ ਜਿਸ ਵਿਚ ਅਸੀਂ ਆਪਣੇ ਕੈਂਪ-ਬਿਸਤਰੇ ਲਗਾ ਕੇ ਉਸ ਉੱਪਰ ਡਿੱਗ ਕੇ ਆਪਣੀ ਆਦਤ ਮੁਤਾਬਿਕ ਮੌਤ ਵਰਗੀ ਨੀਂਦ ਵਿਚ ਗੁਆਚ ਗਏ। ਮਤਲਬ ਅਸੀਂ ਘੁੱਗੂਆਂ ਦੀ ਆਵਾਜ਼ ਨਹੀਂ ਸੁਣੀ। ਕੰਮ ਕਰ ਰਹੇ ਅਗਨੀ ਕਾਮਿਆਂ ਨੂੰ ਕੋਈ ਅੰਦਾਜ਼ਾ ਨਹੀਂ ਸੀ ਕਿ ਅਸੀਂ ਅੰਦਰ ਹੀ ਹਾਂ। ਉਹ ਆਪਣੇ ਅੱਗ ਬੁਝਾਊ ਯੰਤਰਾਂ ਨਾਲ ਦੌੜ ਭੱਜ ਕਰ ਰਹੇ ਸਨ। ਜਦੋਂ ਅਸੀਂ ਸਵੇਰੇ ਦੇਰ ਤਕ ਸੁੱਤੇ ਉੱਠੇ ਫਿਰ ਸਾਨੂੰ ਪਤਾ ਚੱਲਿਆ ਕਿ ਕੀ ਵਾਪਰਿਆ ਹੈ। ਸਾਨੂੰ ਉਨ੍ਹਾਂ ਵੱਲੋਂ ਵਾਅਦਾ ਕੀਤਾ ਗਿਆ ਕਿ ਅਗਲੀ ਅੱਗ ਦੀ ਘਟਨਾ ਵਿਚ ਅਸੀਂ ਵੀ ਬੁਝਾਉਣ ਵਾਲੇ ਦਲ ਦਾ ਹਿੱਸਾ ਬਣਾਂਗੇ। ਇਨ੍ਹਾਂ ਦੋ ਦਿਨਾਂ ਵਿਚ ਅਸੀਂ ਇਕ ਟਰੱਕ ਲੱਭ ਲਿਆ ਜੋ ਸਾਨੂੰ ਮੋਟਰਸਾਈਕਲ ਸਮੇਤ ਘੱਟ ਕਿਰਾਏ ਵਿਚ ਸਾਂਤਿਆਰੀ