

ਅਸੀਂ ਇੱਥੇ ਇਕ ਮਕਬੂਲ ਜੋੜਾ ਬਣ ਗਏ ਸਾਂ । ਇਸ ਦਾ ਕਾਰਨ ਲੈਫਟੀਨੈਂਟ ਦੀਆਂ ਬੇਟੀਆਂ ਅਤੇ ਸਵੈ-ਸੇਵੀ ਕਰਮਚਾਰੀਆਂ ਨਾਲ ਸਾਡੀਆਂ ਨਿਰਵਿਘਨ ਗੱਲਾਂ ਸਨ। ਲਾਸ ਏਂਜਲਸ ਦੇ ਦਿਨ ਝੱਟ ਲੰਘ ਗਏ। ਅਤੀਤ ਦੀਆਂ ਘਟਨਾਵਾਂ ਨੂੰ ਇਕਸੁਰ ਕਰਦੀਆਂ ਤੇ ਉਨ੍ਹਾਂ ਦੇ ਚਿੱਤਰ ਬਣਾਉਂਦੀਆਂ ਮੇਰੀਆਂ ਅੱਖਾਂ ਵਿਚ ਇਸ ਸ਼ਹਿਰ ਦੀ ਪ੍ਰਤੀਕਾਤਮਕ ਪ੍ਰਤੀਨਿਧਤਾ ਅੱਗ ਦੀਆਂ ਭਿਆਨਕ ਲਾਟਾਂ ਹੀ ਕਰਨੀਆਂ। ਸਾਡੀ ਵਿਦਾਇਗੀ ਵਾਲੇ ਦਿਨ ਰੱਜ ਕੇ ਡਬਲ ਰੋਟੀ ਦੇ ਸੇਕੇ ਟੁਕੜੇ ਖਾਣ ਅਤੇ ਆਪਣੀਆਂ ਸੁੰਦਰ ਭਾਵਨਾਵਾਂ ਪ੍ਰਗਟਾਉਣ ਤੋਂ ਬਾਦ ਅਸੀਂ ਸੌਣ ਲਈ ਆਪਣੇ ਕੰਬਲਾਂ ਵਿਚ ਕੱਠੇ ਹੋ ਕੇ ਪੈ ਗਏ । ਰਾਤ ਸਮੇਂ ਦੇਰ ਤੋਂ ਉਡੀਕੇ ਜਾ ਰਹੇ ਘੁੱਗੂ ਦੀ ਆਵਾਜ਼ ਗੂੰਜ ਉੱਠੀ, ਕੰਮ ਕਰਦੇ ਤੇ ਆਵਾਜ਼ਾਂ ਮਾਰਦੇ ਸਵੈ-ਸੇਵੀ ਕਰਮਚਾਰੀ ਸੁਣਾਈ ਦਿੱਤੇ। ਜਿਵੇਂ ਹੀ ਇਹ ਆਵਾਜ਼ਾਂ ਅਲਬਰਟੋ ਕੋਲ ਪੁੱਜੀਆਂ, ਉਹ ਫੁਰਤੀ ਨਾਲ ਮੰਜੇ ਤੋਂ ਉਠਿਆ। ਛੇਤੀ ਹੀ ਅਸੀਂ 'ਚਿੱਲੀ ਸਪੇਨ' ਨਾਂ ਦੇ ਅੱਗ ਬੁਝਾਊ ਇੰਜਣ ਤੇ ਲੋੜੀਂਦੀ ਪਕੜ ਨਾਲ ਆਪਣੇ ਮੋਰਚੇ ਸੰਭਾਲ ਲਏ। ਇਹ ਇੰਜਣ ਨ੍ਹੇਰੀ ਦੀ ਰਫ਼ਤਾਰ ਨਾਲ ਸਟੇਸ਼ਨ ਤੋਂ ਨਿਕਲਿਆ। ਇਸਦੇ ਘੁੱਗੂ ਦੀ ਉੱਚੀ ਆਵਾਜ਼ ਹੁਣ ਕਿਸੇ ਨੂੰ ਹੈਰਾਨ ਨਹੀਂ ਸੀ ਕਰਦੀ, ਕਿਉਂਕਿ ਇਹ ਅਕਸਰ ਸੁਣਾਈ ਦਿੰਦੀ ਸੀ।
ਪਾਣੀ ਦੀਆਂ ਤੇਜ਼ ਫ਼ੁਹਾਰਾਂ ਜਿਵੇਂ ਹੀ ਘਰਾਂ ਦੇ ਪਿੰਜਰਾਂ ਉੱਪਰ ਪੈਂਦੀਆਂ ਲੱਕੜੀ ਦੇ ਢਾਂਚੇ ਹਿੱਲ ਜਾਂਦੇ । ਅੱਗ ਦਾ ਕੁਸੈਲਾ ਧੂੰਆਂ ਕਿਸੇ ਖ਼ਤਰਨਾਕ ਰੁਕਾਵਟ ਵਾਂਗ ਅੱਗ ਬੁਝਾਊ ਕਾਮਿਆਂ ਦੇ ਕੰਮ ਵਿਚ ਵਿਘਨ ਪਾ ਰਿਹਾ ਸੀ । ਹਾਸਿਆਂ ਦੇ ਫੁਹਾਰਿਆਂ ਵਿਚਕਾਰ ਇਹ ਕਾਮੇ ਆਸ-ਪਾਸ ਦੇ ਘਰਾਂ ਦੀ ਅੱਗ ਬੁਝਾਉਣ ਲਈ ਪਾਣੀ ਤੇ ਹੋਰ ਤਰੀਕਿਆਂ ਦੀ ਵਰਤੋਂ ਕਰ ਰਹੇ ਸਨ। ਇਕ ਘਰ ਵਿਚ ਅੱਗ ਦੀਆਂ ਲਾਟਾਂ ਇਕ ਛੋਟੇ ਹਿੱਸੇ ਤਕ ਨਹੀਂ ਪਹੁੰਚ ਸਕੀਆਂ ਸਨ। ਉਸੇ ਹਿੱਸੇ ਵਿਚੋਂ ਅੱਗ ਤੋਂ ਡਰੀ ਬਿੱਲੀ ਦੀਆਂ ਆਵਾਜ਼ਾਂ ਆ ਰਹੀਆਂ ਸਨ। ਉਹ ਲਗਾਤਾਰ ਮਿਆਉਂ-ਮਿਆਉਂ ਕਰੀ ਜਾਂਦੀ ਸੀ ਤੇ ਥੋੜ੍ਹੇ ਜਿਹੇ ਬਚੇ ਹਿੱਸੇ ਰਾਹੀਂ ਲੰਘਣ ਤੋਂ ਡਰ ਰਹੀ ਸੀ। ਅਲਬਰਟੋ ਨੇ ਖਤਰੇ ਨੂੰ ਇਕ ਤੱਕਣੀ ਨਾਲ ਹੀ ਭਾਂਪ ਲਿਆ ਕਿ ਲਾਟਾਂ ਤੋਂ 20 ਸੈਂਟੀਮੀਟਰ ਉੱਪਰ ਫਸੀ ਇਸ ਜਾਨ ਨੂੰ ਇਕ ਹੀ ਛਲਾਂਗ ਨਾਲ ਉਸਦੇ ਮਾਲਕਾਂ ਲਈ ਬਚਾਇਆ ਜਾ ਸਕਦਾ ਹੈ। ਆਪਣੇ ਅਦਭੁਤ ਨਾਇਕਤਵ ਲਈ ਵਧਾਈਆਂ ਸਵੀਕਾਰ ਕਰਦਿਆਂ ਉਸਦੀਆਂ ਅੱਖਾਂ ਉਧਾਰ ਮੰਗ ਕੇ ਪਾਏ ਵੱਡੇ ਹੈਲਮਟ ਥੱਲੇ ਖੁਸ਼ੀ ਨਾਲ ਚਮਕ ਰਹੀਆਂ ਸਨ।
ਸਭ ਕੰਮ ਨਿਪਟਣ ਤੋਂ ਬਾਦ ਲਾਸ ਏਂਜਲਸ ਨੇ ਸਾਨੂੰ ਆਖ਼ਰੀ ਵਿਦਾ ਕਹੀ। ਛੋਟਾ ਚੀ ਤੇ ਵੱਡਾ ਚੀ (ਮੈਂ ਤੇ ਅਲਬਰਟੋ) ਨੇ ਆਖਰੀ ਦੋਸਤਾਨਾ ਹੱਥ-ਘੁੱਟਣੀਆਂ ਕੀਤੀਆ ਜਿਵੇਂ ਹੀ ਟਰੱਕ ਨੇ ਆਪਣੀ ਜਾਨਦਾਰ ਪਿੱਠ 'ਤੇ ਲਾ ਪੇਦਰੋਸਾ ਦੇ ਪਿੰਜਰ ਨੂੰ ਲੱਦ ਕੇ ਸਾਂਤਿਆਗੋ ਲਈ ਆਪਣੀ ਯਾਤਰਾ ਅਰੰਭ ਕੀਤੀ।
ਐਤਵਾਰ ਦੇ ਦਿਨ ਅਸੀਂ ਸਾਂਤਿਆਗੋ ਪੁੱਜੇ, ਤੇ ਆਪਣੇ ਪਹਿਲੇ ਕਾਰਜ ਵਾਂਗ ਸਿੱਧੇ ਆਸਟਿਨ ਗੈਰਾਜ ਗਏ। ਸਾਡੇ ਕੋਲ ਗੈਰਾਜ ਦੇ ਮਾਲਕ ਦੇ ਨਾਂ ਤੁਆਰਫ਼ੀ ਚਿੱਠੀ ਵੀ ਸੀ, ਪਰ ਸਾਨੂੰ ਇਹ ਦੇਖ ਕੇ ਨਿਰਾਸ਼ਾਪੂਰਨ ਹੈਰਾਨੀ ਹੋਈ ਕਿ ਗੈਰਾਜ ਬੰਦ ਸੀ। ਉੱਥੋਂ ਦੇ ਰਖਵਾਲੇ ਨੇ ਮੋਟਰਸਾਈਕਲ ਨੂੰ ਉੱਥੇ ਰੱਖਣਾ ਸਵੀਕਾਰ ਕਰ ਲਿਆ ਅਤੇ ਅਸੀਂ ਆਪਣੇ