

ਮੈਥਿਆਂ ਤੋਂ ਪਸੀਨੇ ਪੂੰਝਦੇ ਯਾਤਰਾ ਦੇ ਇਸ ਹਿੱਸੇ ਦਾ ਕਿਰਾਇਆ ਅਦਾ ਕਰਨ ਲਈ ਨਿਕਲ ਤੁਰੇ।
ਥਾਂ-ਬਦਲੂਆਂ ਦੇ ਤੌਰ 'ਤੇ ਸਾਡੇ ਕੰਮ ਦੇ ਕਈ ਪੜਾਅ ਸਨ, ਪਹਿਲਾ ਤਾਂ ਵਿਸ਼ੇਸ਼ ਤੌਰ 'ਤੇ ਦਿਲਚਸਪੀ ਵਾਲਾ ਸੀ। ਇਸ ਵਿਚ ਘਰ ਦੇ ਮਾਲਕ ਦੀ ਗੈਰਹਾਜ਼ਰੀ ਵਿਚ ਰਿਕਾਰਡ ਸਮੇਂ ਵਿਚ ਹਰੇਕ ਵੱਲੋਂ ਦੋ-ਦੇ ਕਿੱਲੋ ਅੰਗੂਰਾਂ ਨੂੰ ਖਾਣਾ ਸੀ । ਦੂਸਰੇ ਹਿੱਸੇ ਵਿਚ ਮਾਲਕ ਦੀ ਆਮਦ ਤੋਂ ਬਾਦ ਕੁਝ ਭਾਰੇ ਕੰਮ ਕਰਨੇ ਸਨ। ਤੀਸਰੇ ਪੜਾਅ 'ਤੇ ਅਲਬਰਟੋ ਦੀ ਇਹ ਖੋਜ ਕਿ ਟਰੱਕ-ਚਾਲਕ ਦੇ ਸਹਿਕਰਮੀ ਵਿਚ ਲੋੜ ਤੋਂ ਵੱਧ ਹਉਮੈਂ ਹੈ ਵਿਸ਼ੇਸ਼ ਕਰ ਕੇ ਉਸਦੇ ਸਰੀਰ ਦੇ ਸੰਬੰਧ ਵਿਚ। ਉਹ ਵਿਚਾਰਾ ਉਹ ਸਾਰੀਆਂ ਸ਼ਰਤਾਂ ਜਿੱਤ ਗਿਆ ਜਿਹੜੀਆਂ ਅਸੀਂ ਉਸ ਨਾਲ ਸਾਡੇ ਦੋਵਾਂ ਅਤੇ ਮਾਲਕ ਨਾਲੋਂ ਜ਼ਿਆਦਾ ਫਰਨੀਚਰ ਚੁੱਕ ਕੇ ਲਿਜਾਣ ਦੇ ਮਾਮਲੇ ਵਿਚ ਲਾਈਆਂ ਸਨ, ਬਾਦ ਵਿਚ ਅਸੀਂ ਵਾਹਯਾਤ ਤਰੀਕੇ ਨਾਲ ਉਸਨੂੰ ਮੂਰਖ ਬਣਾਉਂਦੇ ਰਹੇ।
ਆਖਿਰਕਾਰ ਅਸੀਂ ਆਪਣੇ ਰਾਜ ਪ੍ਰਤੀਨਿਧੀ (ਕੌਂਸਲਰ) ਨੂੰ ਲੱਭ ਹੀ ਲਿਆ ਜੋ ਦਫ਼ਤਰ ਵਿਚ ਕੰਮ ਕਰਦਾ ਕਰਦਾ ਪੱਥਰ ਜਿਹੇ ਸਖ਼ਤ ਚਿਹਰੇ ਵਾਲਾ ਹੋ ਗਿਆ ਸੀ (ਐਤਵਾਰ ਦੇ ਨਜ਼ਰੀਏ ਤੋਂ ਉਹ ਕਾਫ਼ੀ ਜਚਦਾ ਸੀ) । ਉਸਨੇ ਸਾਨੂੰ ਵਿਹੜੇ ਵਿਚ ਸੌਣ ਦਿੱਤਾ। ਨਾਗਰਿਕਾਂ ਦੇ ਤੌਰ ਤੇ ਸਾਡੇ ਫਰਜ਼ਾਂ ਪ੍ਰਤੀ ਲੰਬੇ ਅਕਾਊ ਭਾਸ਼ਣ ਤੋਂ ਬਾਦ ਉਸਨੇ 200 ਪੀਸੋ ਦੇਣ ਦਾ ਪ੍ਰਸਤਾਵ ਰੱਖਦਿਆਂ ਆਪਣੀ ਸੁਹਿਰਦਤਾ ਪ੍ਰਗਟਾਈ। ਇਹ ਸਹਾਇਤਾ ਸਾਡੇ ਲਈ ਕਿਸੇ ਧਰਮ ਵਿਰੋਧੀ ਗੁਨਾਹ ਵਾਂਗ ਸੀ, ਸੋ ਅਸੀਂ ਮਨ੍ਹਾ ਕਰ ਦਿੱਤਾ । ਜੇ ਉਹ ਇਹੀ ਪੇਸ਼ਕਸ਼ ਤਿੰਨ ਮਹੀਨੇ ਬਾਦ ਕਰਦਾ ਤਾਂ ਇਕ ਵੱਖਰੀ ਕਹਾਣੀ ਹੁੰਦੀ। ਬਚ ਗਿਆ ਉਹ।
ਸਾਂਤਿਆਗੋ ਮਾੜੇ-ਮੋਟੇ ਫਰਕ ਨਾਲ ਕਾਰਡੋਬਾ ਵਰਗਾ ਹੀ ਹੈ। ਹਾਲਾਂਕਿ ਇਸ ਦੇ ਰੋਜ਼ਾਨਾ ਜੀਵਨ ਦੀ ਗਤੀ ਵੱਧ ਤੇਜ਼ ਤੇ ਟਰੈਫਿਕ ਬਹੁਤ ਜ਼ਿਆਦਾ ਹੈ। ਇੱਥੋਂ ਦੀਆਂ ਇਮਾਰਤਾਂ, ਗਲੀਆਂ ਦੀ ਖ਼ਸਲਤ, ਇੱਥੋਂ ਦਾ ਮੌਸਮ, ਇੱਥੋਂ ਤਕ ਕਿ ਲੋਕਾਂ ਦੇ ਚਿਹਰੇ ਸਾਨੂੰ ਸਾਡੇ ਭੂ-ਮੱਧ ਸਾਗਰੀ ਸ਼ਹਿਰਾਂ ਦੀ ਯਾਦ ਦਿਵਾਉਂਦੇ ਸਨ । ਅਸੀਂ ਜ਼ਿਆਦਾ ਚੰਗੀ ਤਰ੍ਹਾਂ ਇਸ ਸ਼ਹਿਰ ਨੂੰ ਨਹੀਂ ਜਾਣ ਸਕੇ, ਅਸੀਂ ਇੱਥੇ ਕੁਝ ਹੀ ਦਿਨਾਂ ਲਈ ਸਾਂ ਅਤੇ ਇਸ ਦਬਾਅ ਵਿਚ ਵੀ ਸਾਂ ਕਿ ਆਪਣੀ ਰਵਾਨਗੀ ਤੋਂ ਪਹਿਲਾਂ ਬਹੁਤ ਸਾਰੇ ਕੰਮ ਨਿਬੇੜਨੇ ਹਨ।
ਪੇਰੂ ਦੇ ਰਾਜ ਪ੍ਰਤੀਨਿਧੀ ਨੇ ਸਾਨੂੰ ਅਰਜਨਟੀਨਾ ਦੇ ਰਾਜ ਅਧਿਕਾਰੀ ਦੀ ਚਿੱਠੀ ਤੋਂ ਬਗੈਰ ਵੀਜ਼ਾ ਦੇਣ ਤੋਂ ਮਨ੍ਹਾ ਕਰ ਦਿੱਤਾ। ਅਰਜਨਟੀਨੀ ਅਧਿਕਾਰੀ ਨੇ ਚਿੱਠੀ ਦੇਣ ਤੋਂ ਇਹ ਕਹਿ ਕੇ ਨਾਂਹ ਕਰ ਦਿੱਤੀ ਕਿ ਸੰਭਾਵੀ ਤੌਰ 'ਤੇ ਮੋਟਰਸਾਈਕਲ ਉੱਥੇ ਨਹੀਂ ਜਾ ਸਕੇਗੀ। ਸਹਾਇਤਾ ਲਈ ਦੂਤਾਵਾਸ ਤੱਕ ਸਾਡੀ ਨੱਸ-ਭੱਜ ਵੀ ਸਮਾਪਤ ਹੋ ਗਈ। (ਉਸ ਨਿੱਕੇ ਫ਼ਰਿਸ਼ਤੇ ਨੂੰ ਇਲਮ ਨਹੀਂ ਸੀ ਕਿ ਸਾਡੀ ਮੋਟਰਸਾਈਕਲ ਦਾ ਤਾਂ ਭੋਗ ਪੈ ਚੁੱਕਾ ਹੈ ਪਰ ਆਖ਼ਿਰਕਾਰ ਉਹ ਨਰਮ ਹੋਇਆ ਅਤੇ ਚਿੱਲੀ ਦੇ 400 ਪੀਸੋ ਫੀਸ ਦੇਣ ਤੋਂ ਬਾਦ ਵੀਜ਼ਾ ਜਾਰੀ ਕਰਨ ਲਈ ਰਾਜ਼ੀ ਹੋ ਗਿਆ। ਸਾਡੇ ਲਈ ਇਹ ਵੱਡੀ ਰਕਮ ਸੀ। ਉਨ੍ਹਾਂ ਦਿਨਾਂ ਵਿਚ 'ਸਕੂਈਆ' (ਕਾਰਡੋਬਾ ਦੀ ਨਦੀ ਦਾ ਨਾਂ) ਵਾਟਰ ਪੋਲੇ ਟੀਮ ਕਾਰਡੋਬਾ ਤੋਂ ਸਾਂਤਿਆਗੋ ਪਹੁੰਚੀ ਹੋਈ ਸੀ। ਇਸ ਟੀਮ ਦੇ ਬਹੁਤੇ ਖਿਡਾਰੀ ਸਾਡੇ ਮਿੱਤਰ ਸਨ। ਜਦੋਂ ਉਹ ਮੈਚ ਖੇਡ ਰਹੇ ਸਨ ਤਾਂ ਅਸੀਂ ਉਨ੍ਹਾਂ ਨੂੰ ਦੋਸਤਾਨਾ ਆਵਾਜ਼ ਦਿੱਤੀ। ਉਨ੍ਹਾਂ ਵਿੱਚੋਂ ਇਕ ਨੇ