ਇਹ ਗੱਲਬਾਤ 'ਪਰਮਾਤਮਾ ਦੇ ਪੈਗੰਬਰ' ਵੱਲ ਮੁੜ ਗਈ। ਇਕ ਸਥਾਨਕ ਆਦਮੀ ਜੋ ਪਰਮਾਤਮਾ ਵੱਲੋਂ ਦਿੱਤੀਆਂ ਸ਼ਕਤੀਆਂ ਦੀ ਵਰਤੋਂ ਕਰਕੇ ਗੂੰਗੇ, ਬੋਲੇ, ਬਿਮਾਰ ਤੇ ਹੋਰ ਦੁਖੀ ਲੋਕਾਂ ਨੂੰ ਠੀਕ ਕਰਨ ਦਾ ਦਾਅਵਾ ਕਰਦਾ ਸੀ । ਇਹ ਧੰਦਾ ਹੋਰਾਂ ਦੇ ਮੁਕਾਬਲੇ ਏਨਾ ਵੀ ਬੁਰਾ ਨਹੀਂ ਲਗਦਾ। ਭਾਵੇਂ ਇੱਥੋਂ ਦੀਆਂ ਚੁਵਰਕੀਆਂ ਸਾਧਾਰਣ ਹੁੰਦੀਆਂ ਹਨ। ਕਿਉਂਕਿ ਲੋਕ ਭੋਲੇ-ਭਾਲੇ ਹਨ। ਇਸ ਤਰ੍ਹਾਂ ਦਾ ਸੀ ਇਹ ਸਾਰਾ ਕੁਝ। ਉਨ੍ਹਾਂ ਸਭ ਨੇ ਉਸ ਗੱਲ ਦਾ ਮਜ਼ਾਕ ਉਡਾਉਣਾ ਜਾਰੀ ਰੱਖਿਆ ਜੋ ਡੋਨਾ ਨੇ ਪੂਰੇ ਯਕੀਨ ਨਾਲ ਦੇਖੀ ਸੀ।
ਡਾਕਟਰਾਂ ਦਾ ਵਿਹਾਰ ਬਹੁਤਾ ਜ਼ਿਆਦਾ ਦੋਸਤਾਨਾ ਤਾਂ ਨਹੀਂ ਸੀ ਪਰ ਅਸੀਂ ਆਪਣਾ ਉਦੇਸ਼ ਹਾਸਿਲ ਕਰ ਲਿਆ। ਉਨ੍ਹਾਂ ਨੇ ਵੈਲਪਰੇਸੋ ਦੇ ਮੇਅਰ ਨਾਲ ਸਾਡੀ ਜਾਣ ਪਛਾਣ ਦਾ ਸਬੱਬ ਬਣਾ ਦਿੱਤਾ। ਅਸੀਂ ਇੱਥੋਂ ਰਸਮੀ ਛੁੱਟੀ ਲਈ ਅਤੇ ਟਾਊਨ ਹਾਲ ਪੁੱਜੇ। ਡੈਸਕ 'ਤੇ ਬੈਠੇ ਉਸ ਵਿਅਕਤੀ ਉੱਪਰ ਸਾਡੀ ਥੱਕੀ ਅਤੇ ਨਿਢਾਲ ਹੋਈ ਦਿੱਖ ਦੇ ਪ੍ਰਦਰਸ਼ਨ ਦਾ ਲੋੜੀਂਦਾ ਪ੍ਰਭਾਵ ਨਹੀਂ ਪਿਆ, ਪਰ ਉਸਨੇ ਸਾਨੂੰ ਅੰਦਰ ਆਉਣ ਲਈ ਕਿਹਾ।
ਸੈਕਟਰੀ ਨੇ ਸਾਡੀਆਂ ਚਿੱਠੀਆਂ ਦੇ ਜਵਾਬ ਵਿਚ ਲਿਖੀ ਚਿੱਠੀ ਦੀ ਨਕਲ ਦਿਖਾਈ। ਉਸਨੇ ਦੱਸਿਆ ਕਿ ਸਾਡੀ ਯੋਜਨਾ ਅਸੰਭਵ ਹੈ, ਕਿਉਂਕਿ ਈਸਟਰ ਟਾਪੂਆਂ ਨੂੰ ਜਾਣ ਵਾਲਾ ਇਕ ਮਾਤਰ ਜਹਾਜ਼ ਜਾ ਚੁੱਕਾ ਹੈ ਅਤੇ ਅਗਲਾ ਜਹਾਜ਼ ਇਕ ਸਾਲ ਤਕ ਜਾਣ ਦੀ ਕੋਈ ਸੰਭਾਵਨਾ ਹੀ ਨਹੀਂ ਹੈ। ਅਸੀਂ ਡਾ. ਮੋਲਿਨਾਸ ਦੇ ਸ਼ਾਨਦਾਰ ਦਫ਼ਤਰ ਵਿਚ ਗਏ, ਜਿਸਨੇ ਸੁਹਿਰਦਤਾ ਨਾਲ ਸਾਡਾ ਸਵਾਗਤ ਕੀਤਾ। ਉਸਨੇ ਕਿਸੇ ਨਾਟਕ ਦੇ ਕਿਰਦਾਰ ਵਾਂਗ ਇਕ-ਇਕ ਸ਼ਬਦ ਦੇ ਉਚਾਰਣ 'ਤੇ ਧਿਆਨ ਦਿੰਦਿਆਂ ਸਾਨੂੰ ਵਿਚਾਰ ਮਗਨ ਹੋਣ ਦਾ ਪ੍ਰਭਾਵ ਦਿੱਤਾ। ਈਸਟਰ ਟਾਪੂ ਬਾਰੇ ਗੱਲ ਕਰਦਿਆਂ ਉਹ ਜੋਸ਼ ਵਿਚ ਆ ਗਿਆ ਜਿਹੜਾ ਉਸਨੇ ਚਿੱਲੀ ਨਾਲ ਇਸ ਟਾਪੂ ਦੇ ਸੰਬੰਧਾਂ ਨੂੰ ਸਾਬਿਤ ਕਰਕੇ ਅੰਗਰੇਜ਼ਾਂ ਕੋਲੋਂ ਖੋਹਿਆ ਸੀ। ਉਸਨੇ ਸਾਨੂੰ ਇਹ ਯੋਜਨਾ ਜਾਰੀ ਰੱਖਣ ਦੀ ਸਲਾਹ ਦਿੱਤੀ ਤੇ ਕਿਹਾ ਕਿ ਉਹ ਅਗਲੇ ਸਾਲ ਸਾਨੂੰ ਉੱਥੇ ਲੈ ਜਾਏਗਾ। ਉਸਨੇ ਕਿਹਾ, "ਮੈਂ ਭਾਵੇਂ ਇਸ ਦਫ਼ਤਰ ਵਿਚ ਨਾ ਰਹਾਂ, ਪਰ ਮੈਂ ਈਸਟਰ ਟਾਪੂਆਂ ਦੇ ਦੋਸਤਾਂ ਦੀ ਸਭਾ ਦਾ ਪ੍ਰਧਾਨ ਹਾਂ । ਇਹ ਗੋਜਾਲਿਜ਼ ਵਿਡੇਲਾ ਦੀ ਆਗਾਮੀ ਚੋਣਾਂ ਵਿਚ ਹੋਣ ਵਾਲੀ ਸੰਭਾਵੀ ਹਾਰ ਦਾ ਇਕ ਤਰ੍ਹਾਂ ਇਕਬਾਲ ਸੀ। ਜਿਵੇਂ ਹੀ ਅਸੀਂ ਤੁਰੇ ਡੈਸਕ 'ਤੇ ਬੈਠੇ ਵਿਅਕਤੀ ਨੇ ਸਾਨੂੰ ਆਪਣਾ ਕੁੱਤਾ ਲਿਜਾਣ ਲਈ ਕਿਹਾ। ਸਾਡੇ ਦੇਖਣ 'ਤੇ ਉਸਨੇ ਇਕ ਕਤੂਰਾ ਦਿਖਾਇਆ ਜਿਸਨੇ ਡਿਊਢੀ ਦੇ ਗਲੀਚੇ ਉੱਪਰ 'ਆਪਣਾ ਕੰਮ' ਕਰ ਦਿੱਤਾ ਸੀ ਤੇ ਹੁਣ ਉਹ ਕੁਰਸੀ ਦੇ ਪਾਵੇ ਨੂੰ ਚੱਬ ਰਿਹਾ ਸੀ। ਕੁੱਤੇ ਨੇ ਸ਼ਾਇਦ ਸਾਡੇ ਘੁਮੱਕੜੀ ਪਹਿਰਾਵੇ ਕਰਕੇ ਸਾਡਾ ਪਿੱਛਾ ਕੀਤਾ ਸੀ ਤੇ ਦਰਬਾਨ ਨੇ ਇਸਨੂੰ ਸਾਡੇ ਫੱਕਰਪੁਣੇ ਦਾ ਇਕ ਹਿੱਸਾ ਜਾਣ ਕੇ ਅੰਦਰ ਆ ਲੈਣ ਦਿੱਤਾ ਸੀ। ਖ਼ੈਰ! ਉਸ ਵਿਚਾਰੇ ਜਾਨਵਰ ਨਾਲ ਸਾਡਾ ਇਕ ਰਿਸ਼ਤਾ ਬਣ ਗਿਆ। ਉਸ ਵਿਅਕਤੀ ਨੇ ਕੁੱਤੇ ਤੇ ਪਿਛਵਾੜੇ ਇਕ ਲੱਤ ਮਾਰੀ ਤੇ ਚਊਂ ਚਊਂ ਕਰਦੇ ਨੂੰ ਬਾਹਰ ਸੁੱਟ ਦਿੱਤਾ। ਇਹ ਜਾਨਣਾ ਹਮੇਸ਼ਾ ਤਸੱਲੀ ਦਿੰਦਾ ਹੈ ਕਿ ਕੁਝ ਜੀਵਤ ਚੀਜ਼ਾਂ ਦਾ ਵਧੀਆ ਜੀਵਨ ਸਾਡੀ ਸੁਰੱਖਿਆ ਤੇ ਨਿਰਭਰ ਕਰਦਾ ਹੈ।
ਇਸ ਸਮੇਂ ਸਾਡੇ ਮਨ ਵਿਚ ਪੱਕੀ ਤਰ੍ਹਾਂ ਵਸਿਆ ਸੀ ਕਿ ਸਮੁੰਦਰੀ ਯਾਤਰਾ ਉੱਤਰੀ ਚਿੱਲੀ ਦੇ ਮਾਰੂਥਲੀ ਖੇਤਰ ਤੋਂ ਸਾਡਾ ਬਚਾਅ ਕਰ ਸਕਦੀ ਸੀ। ਅਸੀਂ ਜਹਾਜ਼ੀ