ਕੰਪਨੀਆਂ ਨੂੰ ਬੇਨਤੀ ਕੀਤੀ ਕਿ ਉਹ ਸਾਨੂੰ ਉੱਤਰ ਦੀ ਕਿਸੇ ਬੰਦਰਗਾਹ ਤਕ ਮੁਫ਼ਤ ਪਾਸ
'ਤੇ ਲੈ ਜਾਣ। ਉਨ੍ਹਾਂ ਵਿੱਚੋਂ ਇਕ ਕਪਤਾਨ ਨੇ ਸਾਨੂੰ ਲਿਜਾਣ ਦਾ ਵਾਅਦਾ ਕੀਤਾ। ਬਸ਼ਰਤੇ ਉਹ ਜਹਾਜ਼ਰਾਨੀ ਅਧਿਕਾਰੀਆਂ ਕੋਲੋਂ ਸਾਡੇ ਕੰਮ ਕਰਨ ਲਈ ਪਾਸਾਂ ਦੀ ਆਗਿਆ ਪ੍ਰਾਪਤ ਕਰ ਸਕੇ। ਜਵਾਬ ਬਿਨਾਂ ਸ਼ੱਕ ਨਕਾਰਾਤਮਕ ਸੀ ਤੇ ਅਸੀਂ ਵਾਪਸ ਚੁਰਾਹੇ ਵਿਚ ਖੜ੍ਹੇ ਸਾਂ। ਅੱਖ ਦੇ ਫੋਰੇ ਵਿਚ ਅਲਬਰਟੋ ਨੇ ਬਹਾਦਰੀ ਵਾਲਾ ਇਕ ਫੈਸਲਾ ਲਿਆ ਜੋ ਇਜ ਸੀ ਕਿ ਅਸੀਂ ਕਿਸੇ ਕਿਸ਼ਤੀ 'ਤੇ ਚੋਰੀ ਛੁਪੇ ਜਾਵਾਂਗੇ ਤੇ ਅੰਦਰ ਹੀ ਕਿਤੇ ਲੁਕ ਜਾਵਾਂਗੇ। ਅਸੀਂ ਰਾਤ ਹੋਣ 'ਤੇ ਵਧੀਆ ਮੌਕੇ ਦੀ ਉਡੀਕ ਕਰਾਂਗੇ ਤੇ ਜਹਾਜ਼ੀ ਨੂੰ ਰਾਜ਼ੀ ਕਰਾਂਗੇ ਤੇ ਦੇਖਾਂਗੇ ਕੀ ਹੁੰਦਾ ਹੈ? ਇਸ ਯੋਜਨਾ ਲਈ ਆਪਣੀਆਂ ਕਾਫ਼ੀ ਚੀਜ਼ਾਂ ਇਕੱਠੀਆਂ ਕਰ ਲਈਆਂ। ਬਹੁਤ ਹੀ ਪਿਆਰ ਤੇ ਇੱਜ਼ਤ ਨਾਲ ਅਸੀਂ ਦੋਸਤਾਂ ਕੋਲੋਂ ਵਿਦਾ ਹੋਏ। ਬੰਦਰਗਾਹ ਦੇ ਮੁੱਖ ਰਸਤੇ ਨੂੰ ਪਾਰ ਕੀਤਾ ਮਘਦੇ ਹੋਏ ਆਪਣੀ ਕਿਸ਼ਤੀ ਵੱਲ ਵਧੇ ਤੇ ਆਪਣੀ ਦਲੇਰ ਜਹਾਜ਼ਰਾਨੀ ਵੱਲ ਵਧ ਤੁਰੇ ।
-0-