ਬੇਟਿਕਟ ਸਮੁੰਦਰੀ ਸਫ਼ਰ
ਅਸੀਂ ਬਿਨਾ ਕਿਸੇ ਸਮੱਸਿਆ ਦਾ ਸਾਮ੍ਹਣਾ ਕੀਤਿਆਂ ਕਸਟਮ ਤੋਂ ਲੰਘ ਕੇ ਬਹਾਦਰੀ ਨਾਲ ਆਪਣੀ ਮੰਜ਼ਿਲ ਵੱਲ ਵਧੇ। ਜਿਹੜੀ ਕਿਸ਼ਤੀ ਦੀ ਅਸੀਂ ਚੋਣ ਕੀਤੀ ਸੀ, ਉਸਦਾ ਨਾਂ 'ਸੇਨ ਅੰਟੋਨੀਓ' ਸੀ ਤੇ ਉਹ ਬੰਦਰਗਾਰ ਵਿਚ ਰੁਝੇਵਿਆਂ ਦਾ ਕੇਂਦਰ ਸੀ। ਇਸਦੇ ਛੋਟੇ ਆਕਾਰ ਕਰਕੇ ਕਰੇਨਾਂ ਦਾ ਇਸ ਕਿਸ਼ਤੀ ਉੱਪਰ ਜਾਣਾ ਸਹੀ ਨਹੀਂ ਸੀ ਅਤੇ ਇਸ ਕਿਸ਼ਤੀ ਤੋਂ ਜਹਾਜ਼ਾਂ ਦੇ ਘਾਟ ਵਿਚਕਾਰ ਕਈ ਮੀਟਰਾਂ ਦੀ ਵਿੱਥ ਸੀ । ਸੋ ਸਾਡੇ ਕੋਲ ਇਸ ਤੋਂ ਬਿਨਾਂ ਹੋਰ ਕੋਈ ਰਾਹ ਨਹੀਂ ਸੀ ਕਿ ਅਸੀਂ ਤਦ ਤਕ ਉਡੀਕੀਏ ਜਦੋਂ ਤਕ ਸਾਡੇ ਵਾਲੀ ਬੇੜੀ ਰਵਾਨਾ ਹੋਣ ਤੋਂ ਪਹਿਲਾਂ ਘਾਟ ਦੇ ਨੇੜੇ ਆਵੇ । ਸੋ ਅਸੀਂ ਦਾਰਸ਼ਨਿਕਾਂ ਵਾਂਗ ਆਪਣੇ ਸਮਾਨ ਕੋਲ ਬੈਠ ਕੇ ਸਹੀ ਮੌਕੇ ਦੀ ਤਲਾਸ਼ ਕਰਨ ਲੱਗੇ । ਅੱਧੀ ਰਾਤ ਵੇਲੇ ਸ਼ਿਫਟ ਬਦਲਣ ਨਾਲ ਹੀ ਕਿਸ਼ਤੀ ਇਸ ਪਾਸੇ ਆਈ । ਬੰਦਰਗਾਹ ਦਾ ਅਫਸਰ ਬਹੁਤ ਹੀ ਘਟੀਆ ਕਿਰਦਾਰ ਵਾਲਾ ਸੀ । ਉਸਦੇ ਚਿਹਰੇ ਤੋਂ ਹੀ ਉਸਦਾ ਸਖ਼ਤ ਮਿਜ਼ਾਜ ਦਿਸ ਰਿਹਾ ਸੀ। ਉਹ ਆਉਣ ਜਾਣ ਵਾਲੇ ਤਖ਼ਤੇ ਉੱਪਰ ਖੜ੍ਹਾ ਹੋ ਕੇ ਖ਼ੁਦ ਮਜ਼ਦੂਰਾਂ ਦੀ ਜਾਂਚ ਕਰ ਰਿਹਾ ਸੀ। ਕਰੇਨ ਚਾਲਕ, ਜਿਸਨੂੰ ਅਸੀਂ ਉਦੋਂ ਤਕ ਦੋਸਤ ਬਣਾ ਲਿਆ ਸੀ, ਨੇ ਸਾਨੂੰ ਸਲਾਹ ਦਿੱਤੀ ਕਿ ਅਸੀਂ ਢੁਕਵੇਂ ਮੌਕੇ ਦਾ ਇੰਤਜ਼ਾਰ ਕਰੀਏ। ਉਸਨੇ ਦੱਸਿਆ ਕਿ ਬੰਦਰਗਾਹ ਦਾ ਇਹ ਅਫ਼ਸਰ ਬਹੁਤ ਹਰਾਮੀ ਕਿਸਮ ਦਾ ਹੈ। ਸੋ, ਅਸੀਂ ਲੰਮੀ ਉਡੀਕ ਦੀ ਸ਼ੁਰੂਆਤ ਕੀਤੀ ਜੋ ਰਾਤ ਭਰ ਚੱਲੀ । ਕਰੇਨ ਵਿਚ ਹੀ ਅਸੀਂ ਆਪਣੇ ਆਪ ਨੂੰ ਭਾਫ਼ ਨਾਲ ਚੱਲਣ ਵਾਲੇ ਇਕ ਪੁਰਾਣੇ ਯੰਤਰ ਦੀ ਮਦਦ ਨਾਲ ਨਿੱਘੇ ਰੱਖਿਆ । ਸੂਰਜ ਚੜ੍ਹਨ ਤੱਕ ਅਸੀਂ ਆਪਣੇ ਬਸਤਿਆਂ ਸਮੇਤ ਘਾਟ 'ਤੇ ਹੀ ਬੈਠੇ ਸਾਂ । ਕਿਸ਼ਤੀ ਰਾਹੀਂ ਚੋਰੀ ਜਾਣ ਦੀਆਂ ਸਾਡੀਆਂ ਆਸਾਂ ਲਗਭਗ ਸਮਾਪਤ ਹੋ ਚੁੱਕੀਆਂ ਸਨ ਜਦੋਂ ਬੰਦਰਗਾਹ ਦੇ ਕਪਤਾਨ ਨੇ ਇਕ ਨਵਾਂ ਤਖ਼ਤਾ ਲਗਾ ਕੇ ਸੇਨ ਅੰਟੋਨੀਓ ਦਾ ਘਾਟ ਨਾਲ ਸੰਬੰਧ ਬਣਾਇਆ। ਕਰੇਨ ਚਾਲਕ ਦੀਆਂ ਚੰਗੀਆਂ ਹਦਾਇਤਾਂ ਅਨੁਸਾਰ ਅਸੀਂ ਸਰਕਦੇ ਹੋਏ ਕਿਸ਼ਤੀ ਵਿਚ ਪਹੁੰਚ ਚੁੱਕੇ ਸਾਂ। ਅਸੀਂ ਆਪਣਾ ਸੁਮਾਨ ਅਤੇ ਆਪਣੇ ਆਪ ਨੂੰ ਅਧਿਕਾਰੀਆਂ ਦੇ ਗੁਸਲਖਾਨੇ ਵਿਚ ਬੰਦ ਕਰ ਲਿਆ।ਉਸ ਤੋਂ ਬਾਦ ਅਸੀਂ ਕੁਝ ਫੁਸਫਸਾ ਕੇ ਨਾਸਿਕੀ ਆਵਾਜ਼ਾਂ ਰਾਹੀਂ ਕੇਵਲ ਇਹੀ ਕਿਹਾ ਸੀ "ਮਾਫ ਕਰਨਾ, ਅੰਦਰ ਨਹੀਂ ਆ ਸਕਦੇ ਤੁਸੀਂ" ਜਾਂ ਫਿਰ "ਇਸ ਵਿਚ ਪਹਿਲਾਂ ਹੀ ਕੋਈ ਹੈ" ਜਦੋਂ ਅੱਧੀ ਦਰਜਨ ਤੋਂ ਜ਼ਿਆਦਾ ਵਾਰ ਕਿਸੇ ਨੇ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ।
ਛੇਤੀ ਹੀ ਦਿਨ ਦੇ ਬਾਰਾਂ ਵੱਜ ਗਏ ਤੇ ਕਿਸ਼ਤੀ ਚੱਲ ਪਈ। ਪਰ ਸਾਡੀ ਖੁਸ਼ੀ ਬਹੁਤ ਜਲਦੀ ਕਾਫੁਰ ਹੋ ਗਈ ਕਿਉਂਕਿ ਗੁਸਲਖਾਨੇ ਵਿਚ ਕੁਝ ਸਮਾਂ ਬੰਦ ਰਹਿਣ ਨਾਲ ਅਸਹਿਣਯੋਗ ਬਦਬੂ ਤੰਗ ਕਰ ਰਹੀ ਸੀ ਤੇ ਗਰਮੀ ਵੀ ਬਹੁਤ ਵਧ ਗਈ ਸੀ। ਦੁਪਹਿਰ