Back ArrowLogo
Info
Profile

ਇਸ ਵਾਰੀ ਮੁਸੀਬਤ

ਮੈਂ ਉਸਨੂੰ ਸਾਫ਼ ਤੌਰ 'ਤੇ ਦੇਖ ਸਕਦਾ ਸੀ ਕਿ ਆਪਣੇ ਬਾਕੀ ਅਧਿਕਾਰੀਆਂ ਵਾਂਗ ਹੀ ਕਪਤਾਨ ਨਸ਼ੇ ਵਿਚ ਰੱਜਿਆ ਹੋਇਆ ਹੈ। ਕੋਲ ਹੀ ਖੜ੍ਹੇ ਵੱਡੀਆਂ ਮੁੱਛਾਂ ਵਾਲੇ ਕਿਸ਼ਤੀ ਦੇ ਮਾਲਕ ਨੂੰ ਵੀ ਦੇਖਿਆ ਜਾ ਸਕਦਾ ਹੈ, ਜਿਸ ਦੀ ਗੁੱਸੇਖੋਰ ਦਿੱਖ ਬੁਰੀ ਸ਼ਰਾਬ ਦਾ ਨਤੀਜਾ ਸੀ। ਸਾਡੀ ਲੰਮੀ ਯਾਤਰਾ ਨੂੰ ਯਾਦ ਕਰਦੇ ਹੋਏ ਉਹ ਜੰਗਲੀ ਹਾਸਾ ਹੱਸਿਆ, "ਦੇਖੋ ਓਇ ! ਇਹ ਸ਼ੇਰ ਹਨ, ਹੁਣ ਇਹ ਜ਼ਰੂਰ ਬੇੜੇ 'ਤੇ ਹਨ। ਤੁਸੀਂ ਜਦੋਂ ਸਮੁੰਦਰ ਤੋਂ ਬਾਹਰ ਗਏ ਤਾਂ ਇਨ੍ਹਾਂ ਨੂੰ ਲੱਭ ਲਿਓ।” ਕਪਤਾਨ ਨੇ ਵੀ ਆਪਣੇ ਮਿੱਤਰ ਦੀ ਗੱਲ ਦੀ ਪ੍ਰੋੜਤਾ ਕਰਦੀ ਕੋਈ ਗੱਲ ਹੀ ਆਪਣੇ ਸਹਿਕਰਮੀਆਂ ਨੂੰ ਕਹੀ।

ਅਸੀਂ ਉਨ੍ਹਾਂ ਵਿੱਚੋਂ ਕਿਸੇ ਨੂੰ ਵੀ ਨਹੀਂ ਜਾਣਦੇ ਸਾਂ । ਯਾਤਰਾ ਸ਼ੁਰੂ ਹੋਣ ਤੋਂ ਘੰਟਾ ਪਹਿਲਾਂ ਹੀ ਅਸੀਂ ਆਪਣੇ ਆਪ ਨੂੰ ਕਈ ਟਨ ਮਹਿਕਦਾਰ ਹਦਵਾਣਿਆਂ ਹੇਠ ਮੂਰਖਾਂ ਵਾਂਗ ਲੁਕੋ ਲਿਆ ਸੀ । ਅਸੀਂ ਮਲਾਹਾਂ ਬਾਰੇ ਗੱਲਾਂ ਕਰ ਰਹੇ ਸਾਂ । ਉਹ ਬਹੁਤ ਚੰਗੇ ਸਨ। ਉਨ੍ਹਾਂ ਵਿੱਚੋਂ ਕਿਸੇ ਇਕ ਦੀ ਮਦਦ ਨਾਲ ਅਸੀਂ ਕਿਸ਼ਤੀ ਵਿਚ ਚੜ੍ਹੇ ਸਾਂ ਤੇ ਇਸ ਸੁਰੱਖਿਅਤ ਥਾਂ 'ਤੇ ਲੁਕਣ ਵਿਚ ਕਾਮਯਾਬ ਵੀ ਰਹੇ ਸਾਂ। ਠੀਕ ਉਦੋਂ ਹੀ ਅਸੀਂ ਇਕ ਗੁਸੈਲ ਆਵਾਜ਼ ਸੁਣੀ ਅਤੇ ਪਤਾ ਨਹੀਂ ਕਿੱਥੋਂ ਖ਼ਤਰਨਾਕ ਮੁੱਛਾਂ ਸਾਮ੍ਹਣੇ ਆ ਗਈਆਂ। ਇਸ ਨਾਲ ਅਸੀਂ ਫਿਰ ਫਰਿਆਦੀਆਂ ਦੀ ਭੂਮਿਕਾ ਵਿਚ ਆ ਗਏ। ਬਹੁਤ ਹੀ ਚੰਗੀ ਤਰ੍ਹਾਂ ਛਿੱਲੇ ਹਦਵਾਣਿਆਂ ਦੇ ਖੱਪੜਾਂ ਦੀ ਕਤਾਰ ਸ਼ਾਂਤ ਸਮੁੰਦਰ ਵਿਚ ਦੂਰ ਤਕ ਫੈਲੀ ਹੋਈ ਸੀ । ਇਹ ਸਭ ਕੁਝ ਬਹੁਤ ਬੁਰੇ ਤਰੀਕੇ ਵਾਲਾ ਵਿਹਾਰ ਸੀ । ਬਾਦ ਵਿਚ ਸਾਨੂੰ ਜਹਾਜ਼ੀ ਨੇ ਕਿਹਾ, "ਮੁੰਡਿਓ ! ਮੈਂ ਤਾਂ ਉਸਨੂੰ ਏਥੋਂ ਪਰ੍ਹੇ ਲੈ ਗਿਆ ਸੀ, ਪਰ ਉਸਨੇ ਹਦਵਾਣੇ ਦੇਖ ਲਏ ਤੇ ਉਹ ਹਮੇਸ਼ਾ ਵਾਂਗ ਹਦਵਾਣਿਆਂ ਦੇ ਢੇਰ 'ਤੇ ਡੰਡੇ ਵਰ੍ਹਾਉਂਦਾ ਕਹਿਣ ਲੱਗਾ ਕੋਈ ਬਚਕੇ ਨਾ ਜਾਵੇ, ਤੇ ਫਿਰ ਉਹ ਥੋੜ੍ਹਾ ਸ਼ਰਮਿੰਦਾ ਹੋ ਕੇ ਬੋਲਿਆ, “ਤੁਹਾਨੂੰ ਏਨੇ ਹਦਵਾਣੇ ਨਹੀਂ ਖਾਣੇ ਚਾਹੀਦੇ ਸਨ।”

ਸੇਨ ਅੰਟੋਨੀਓ ਵਿਚ ਹੀ ਆ ਰਹੇ ਸਾਡੇ ਇਕ ਯਾਤਰੀ ਸਾਥੀ ਨੇ ਆਪਣੇ ਜੀਵਨ ਦਰਸ਼ਨ ਨੂੰ ਇਕ ਮੁਹਾਵਰੇ ਰਾਹੀਂ ਪੇਸ਼ ਕੀਤਾ, “ਆਪਣੀਆਂ ਬੇਵਕੂਫ਼ੀਆਂ ਉੱਪਰ ਮਾਣ ਕਰਨਾ ਬੰਦ ਕਰੋ । ਆਪਣਾ ਆਪ ਲੈ ਕੇ ਆਪਣੇ ਮੂਰਖ ਦੇਸ਼ ਵਾਪਸ ਚਲੇ ਜਾਓ।" ਇਹ ਲਗਭਗ ਉਹੀ ਕੁਝ ਸੀ ਜੋ ਅਸੀਂ ਕੀਤਾ ਸੀ। ਅਸੀਂ ਆਪਣੇ ਬਸਤੇ ਚੁੱਕੇ ਅਤੇ ਚਿਊਕਮਾਟਾ ਦੀ ਪ੍ਰਸਿੱਧ ਤਾਂਬੇ ਦੀ ਖਾਨ ਵੱਲ ਤੁਰ ਪਏ।

ਪਰ ਇਹ ਕੋਈ ਸਿੱਧਾ ਰਸਤਾ ਨਹੀਂ ਸੀ। ਇਸ ਲਈ ਇਕ ਦਿਨ ਦੀ ਰੁਕਾਵਟ ਪਈ। ਇਸ ਰੁਕਾਵਟ ਦਾ ਕਾਰਨ ਇਹ ਸੀ ਕਿ ਅਸੀਂ ਖਾਨ ਦੇ ਅਧਿਕਾਰੀਆਂ ਵਲੋਂ ਉੱਥੇ ਜਾਣ ਲਈ ਆਗਿਆ ਦੀ ਉਡੀਕ ਕਰ ਰਹੇ ਸਾਂ । ਇਸੇ ਦੌਰਾਨ ਸਾਨੂੰ ਬਕਲਾਨ ਦੇ ਮਲਾਹਾਂ ਵਲੋਂ ਉਤਸ਼ਾਹੀ ਵਿਦਾਈ ਦਿੱਤੀ ਗਈ।

ਖਾਨਾਂ ਵੱਲ ਜਾਣ ਵਾਲੀ ਸੁੰਨੀ ਸੜਕ ਉੱਤੇ ਦੋ ਚਾਨਣ-ਖੰਭਿਆਂ ਦੇ ਲਿੱਸੇ ਜਿਹੇ ਪਰਛਾਵਿਆਂ ਥੱਲੇ ਲੇਟਿਆਂ ਅਸੀਂ ਦਿਨ ਦਾ ਵਧੀਆ ਹਿੱਸਾ ਗੁਜ਼ਾਰਿਆ। ਇਸ

55 / 147
Previous
Next