Back ArrowLogo
Info
Profile
ਦੌਰਾਨ ਅਸੀਂ ਕਿਲਕਾਰੀਆਂ ਮਾਰਦੇ ਅਤੇ ਇਕ ਖੰਭੇ ਤੋਂ ਦੂਜੇ ਤੱਕ ਦੌੜਦੇ ਰਹੇ। ਇਹ ਜਾਰੀ ਰਿਹਾ, ਜਦੋਂ ਤਕ ਦੁਮੇਲ ਤੋਂ ਇਕ ਛੋਟੇ ਟਰੱਕ ਦਾ ਦਮੇਂ ਦੇ ਮਰੀਜ਼ ਵਰਗਾ ਆਕਾਰ ਦਿਖਾਈ ਨਹੀਂ ਦਿੱਤਾ। ਇਸ ਟਰੱਕ ਨੇ ਸਾਨੂੰ ਅਗਲੇ ਸ਼ਹਿਰ ਦੇ ਅੱਧੇ ਰਸਤੇ ਤੱਕ ਛੱਡਿਆ ਜਿਸ ਦਾ ਨਾਂ ਬਾਕੂਡਾਨੋ ਸੀ।

ਉੱਥੇ ਇਕ ਵਿਆਹੁਤਾ ਜੋੜਾ ਸਾਡਾ ਦੋਸਤ ਬਣ ਗਿਆ । ਇਹ ਚਿੱਲੀ ਦੇ ਕਾਮੇ ਸਨ ਜੋ ਕਮਿਊਨਿਸਟ ਸਨ । ਇਕੱਲੀ ਮੋਮਬੱਤੀ ਦੇ ਚਾਨਣ ਵਿਚ ਮੇਟ ਪੀਂਦਿਆਂ ਅਤੇ ਰੋਟੀ ਦੇ ਟੁਕੜੇ ਪਨੀਰ ਨਾਲ ਖਾਂਦਿਆਂ ਉਸ ਬੰਦੇ ਦਾ ਭੂਤੀਆ ਆਕਾਰ ਬਹੁਤ ਸਾਰੇ ਰਹੱਸ ਅਤੇ ਤਰਸ ਦਾ ਵਾਤਾਵਰਣ ਸਿਰਜ ਰਿਹਾ ਸੀ । ਸਾਦੀ ਤੇ ਪ੍ਰਭਾਵਸ਼ਾਲੀ ਭਾਸ਼ਾ ਵਿਚ ਉਹ ਤਿੰਨ ਮਹੀਨੇ ਦੇ ਆਪਣੇ ਜੇਲ੍ਹ-ਵਾਸ ਦੀ ਗੱਲ ਕਰ ਰਿਹਾ ਸੀ। ਨਾਲ ਹੀ ਉਸਨੇ ਇਸ ਦੌਰਾਨ ਕਰੀਬਨ ਭੁੱਖਮਰੀ ਦੀ ਸ਼ਿਕਾਰ ਰਹੀ ਪਤਨੀ ਬਾਰੇ ਦੱਸਿਆ ਜੋ ਮਿਸਾਲੀ ਪ੍ਰਤੀਬੱਧਤਾ ਨਾਲ ਜ਼ਿੰਦਗੀ ਵਿਚ ਡਟੀ ਰਹੀ । ਆਪਣੇ ਬੱਚਿਆਂ ਬਾਰੇ ਵੀ ਉਸਨੇ ਦੱਸਿਆ ਜਿਨ੍ਹਾਂ ਨੂੰ ਇਕ ਦਿਆਲੂ ਗੁਆਂਢੀ ਕੋਲ ਛੱਡਿਆ ਸੀ । ਉਸਨੇ ਆਪਣੀਆਂ ਅਸਫ਼ਲ ਤੀਰਥ ਯਾਤਰਾਵਾਂ ਦੀ ਗੱਲ ਕੀਤੀ, ਜਿਹੜੀਆਂ ਉਸਨੇ ਕੰਮ ਦੀ ਤਲਾਸ਼ ਵਿੱਚ ਕੀਤੀਆਂ ਸਨ ਤੇ ਨਾਲੇ ਆਪਣੇ ਉਸ ਸਾਥੀ ਦਾ ਜ਼ਿਕਰ ਕੀਤਾ ਜੋ ਰਹੱਸਪੂਰਨ ਤਰੀਕੇ ਨਾਲ ਗਵਾਚ ਗਿਆ ਸੀ ਤੇ ਜਿਸ ਬਾਰੇ ਕਿਹਾ ਜਾਂਦਾ ਸੀ ਕਿ ਉਹ ਸਮੁੰਦਰ ਦੀਆਂ ਡੂੰਘਾਈਆਂ ਵਿਚ ਕਿਤੇ ਸਮਾ ਗਿਆ ਹੈ।

ਠੰਢ ਨਾਲ ਇਹ ਜੋੜਾ ਸੁੰਨ ਹੋਇਆ ਮਾਰੂਥਲੀ ਰਾਤ ਵਿਚ ਇਕ ਦੂਸਰੇ ਨੂੰ ਚਿੰਬੜਿਆ ਹੋਇਆ ਸੀ। ਇਹ ਜੋੜੀ ਦੁਨੀਆਂ ਦੇ ਕਿਸੇ ਵੀ ਹਿੱਸੇ ਦੇ ਪ੍ਰੋਲੇਤਾਰੀ ਦੀ ਜੀਵੰਤ ਪ੍ਰਤੀਨਿਧਤਾ ਕਰਦੀ ਸੀ। ਉਨ੍ਹਾਂ ਕੋਲ ਖੁਦ ਨੂੰ ਢਕਣ ਲਈ ਕੋਈ ਹਲਕਾ ਜਿਹਾ ਕੰਬਲ ਵੀ ਨਹੀਂ ਸੀ। ਇਸ ਲਈ ਅਸੀਂ ਆਪਣੇ ਕੰਬਲਾਂ ਵਿੱਚੋਂ ਇਕ ਉਨ੍ਹਾਂ ਨੂੰ ਦੇ ਦਿੱਤਾ । ਦੂਸਰੇ ਨਾਲ ਮੈਂ ਤੇ ਅਲਬਰਟੋ ਨੇ ਖੁਦ ਨੂੰ ਚੰਗੀ ਤਰ੍ਹਾਂ ਢਕ ਲਿਆ । ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਠਰਿਆ ਹੋਇਆ ਸਮਾਂ ਸੀ ਪਰ ਨਾਲ ਹੀ ਇਹ ਮੇਰੇ ਲਈ ਐਸਾ ਸਮਾਂ ਵੀ ਸੀ ਜਿਸ ਵਿਚ ਮੈਂ ਇਕ ਅਨਜਾਣ ਜੋੜੇ ਲਈ ਭਾਈਚਾਰਕ ਸਾਂਝ ਮਹਿਸੂਸ ਕੀਤੀ ਜੋ ਮੇਰੇ ਲਈ ਮਨੁੱਖੀ ਜੀਵ ਸਨ।

ਅਗਲੀ ਸਵੇਰ ਅੱਠ ਵਜੇ ਇਕ ਟਰੱਕ ਲੱਭ ਗਿਆ, ਜਿਸਨੇ ਸਾਨੂੰ ਚਿਊਕਮਾਟਾ ਕਸਬੇ ਤੱਕ ਲਿਜਾਣਾ ਸੀ । ਇੱਥੋਂ ਹੀ ਅਸੀਂ ਉਸ ਜੋੜੇ ਤੋਂ ਵਿਦਾ ਹੋਏ ਜੋ ਪਹਾੜਾਂ ਵਿਚ ਸਲਫ਼ਰ ਦੀਆਂ ਖਾਨਾਂ ਵਿਚ ਕੰਮ ਕਰਨ ਜਾ ਰਿਹਾ ਸੀ । ਉੱਥੇ ਮੌਸਮ ਬੇਹੱਦ ਖ਼ਰਾਬ ਸੀ ਤੇ ਜੀਉਣ ਦੀਆਂ ਸਥਿਤੀਆਂ ਬਹੁਤ ਕਠੋਰ ਸਨ । ਏਨੀਆਂ ਕਠੋਰ ਕਿ ਉੱਥੇ ਕੰਮ ਕਰਨ ਲਈ ਤੁਹਾਨੂੰ ਕਿਸੇ ਪਰਮਿਟ ਦੀ ਲੋੜ ਨਹੀਂ ਸੀ ਤੇ ਨਾ ਹੀ ਕੋਈ ਤੁਹਾਡੀ ਰਾਜਸੀ ਵਿਚਾਰਧਾਰਾ ਪੁੱਛਦਾ ਸੀ। ਇੱਥੇ ਇੱਕੋ ਹੀ ਚੀਜ਼ ਮਾਇਨੇ ਰੱਖਦੀ ਸੀ ਉਹ ਸੀ ਜੋਸ਼ । ਇਸ ਨਾਲ ਹੀ ਕਾਮੇ ਆਪਣੀ ਸਿਹਤ ਨੂੰ ਤਬਾਹ ਕਰਕੇ ਕੁਝ ਰੋਟੀ ਦੇ ਟੁਕੜੇ ਕਮਾਉਂਦੇ ਸਨ, ਜੋ ਮੁਸ਼ਕਿਲ ਨਾਲ ਹੀ ਉਨ੍ਹਾਂ ਨੂੰ ਜ਼ਿੰਦਾ ਰੱਖਦੇ ਸਨ।

ਭਾਵੇਂ ਵਿਛੜ ਕੇ ਥੋੜ੍ਹੀ ਦੂਰੀ 'ਤੇ ਹੀ ਉਹ ਜੋੜਾ ਸਾਡੇ ਲਈ ਧੁੰਦਲਾ ਜਿਹਾ ਹੋ ਗਿਆ ਸੀ, ਪਰ ਅਸੀਂ ਅਜੇ ਵੀ ਉਸ ਬੰਦੇ ਦਾ ਪਤਲਾ ਦ੍ਰਿੜ੍ਹ ਚਿਹਰਾ ਦੇਖ ਸਕਦੇ ਸਾਂ। ਸਾਨੂੰ

––––––––––––––––––––

ਚਿੱਲੀ ਦੀ ਕਮਿਊਨਿਸਟ ਪਾਰਟੀ ਉੱਪਰ ਪਾਬੰਦੀ ਲਾ ਦਿੱਤੀ ਗਈ ਸੀ ਅਤੇ ਬਹੁਤ ਸਾਰੇ ਮੈਂਬਰਾਂ ਨੂੰ 1948-58 ਦੇ ਲੋਕਤੰਤਰ ਦੀ ਰੱਖਿਆ ਦੇ ਅਖੌਤੀ ਕਾਨੂੰਨ ਅਧੀਨ ਫੜ ਲਿਆ ਗਿਆ ਸੀ।

56 / 147
Previous
Next