ਚਿਊਕਮਾਟਾ
ਚਿਊਕਮਾਟਾ ਆਧੁਨਿਕ ਨਾਟਕ ਦੇ ਕਿਸੇ ਦ੍ਰਿਸ਼ ਵਾਂਗ ਹੈ । ਤੁਸੀਂ ਇਹ ਨਹੀਂ ਕਹਿ ਸਕਦੇ ਕਿ ਇਸ ਵਿਚ ਸੁੰਦਰਤਾ ਦੀ ਘਾਟ ਹੈ । ਪਰ ਇਹ ਸੁੰਦਰਤਾ ਖਿੱਚ ਤੋਂ ਕੋਰੀ ਹੈ। ਆਰੋਪਿਤ ਅਤੇ ਬਰਫ਼ੀਲੀ । ਜਿਵੇਂ ਹੀ ਤੁਸੀਂ ਖਾਨ ਦੇ ਕਿਸੇ ਹਿੱਸੇ ਦੇ ਕਰੀਬ ਜਾਂਦੇ ਹੋ ਸਾਰਾ ਭੂ-ਦ੍ਰਿਸ਼ ਸਿਮਟਿਆ ਲਗਦਾ ਹੈ। ਪੱਧਰੀ ਧਰਤੀ ਦੇ ਆਲੇ ਦੁਆਲੇ ਸਾਹ ਘੁੱਟਣ ਦਾ ਅਹਿਸਾਸ ਹੁੰਦਾ ਹੈ। 200 ਕਿਲੋਮੀਟਰ ਬਾਦ ਐਸਾ ਕੋਈ ਪਲ ਆਇਆ ਜਦ ਫਿੱਕਾ ਹਰਾ ਜਿਹਾ ਕਸਬਾ ਕਾਲਮਾ ਦਿਖਾਈ ਦਿੱਤਾ। ਇਹ ਕਸਬਾ ਇੱਕੋ ਤਰ੍ਹਾਂ ਦੀ ਭੂਸਲੀ ਦਿੱਖ ਨੂੰ ਖੰਡਿਤ ਕਰਦਾ ਸੀ ਅਤੇ ਮਨ ਨੂੰ ਖੁਸ਼ੀ ਨਾਲ ਭਰ ਦਿੰਦਾ ਸੀ । ਮਾਰੂਥਲ ਵਿਚ ਨਖ਼ਲਿਸਤਾਨ ਵਾਂਗ ਲਗਦਾ ਸੀ ਇਹ ਸ਼ਹਿਰ। ਇੱਥੇ ਮਾਰੂਥਲ ਵੀ ਕਿਆ ਸ਼ਾਨਦਾਰ ਸੀ। 'ਚੂਕੀ ਨੇੜੇ ਮਾਕਟੇਜੂਮਾ ਵਿਚ ਮੌਸਮ ਨਿਰੀਖਣਸ਼ਾਲਾ ਇਸਨੂੰ ਦੁਨੀਆਂ ਦੇ ਸਭ ਤੋਂ ਖੁਸ਼ਕ ਹਿੱਸੇ ਵਜੋਂ ਬਿਆਨ ਕਰਦੀ ਹੈ। ਪਹਾੜ, ਜਿਨ੍ਹਾਂ ਉੱਪਰ ਘਾਹ ਦੀ ਇਕ ਤਿੜ੍ਹ ਨਹੀਂ ਉੱਗ ਸਕਦੀ ਕਿਉਂਕਿ ਮਿੱਟੀ ਵਿਚ ਨਾਈਟ੍ਰੇਟ ਦੀ ਬਹੁਲਤਾ ਹੈ। ਇਹ ਪਹਾੜ ਹਵਾਵਾਂ ਅਤੇ ਪਾਣੀ ਦੇ ਹਮਲਿਆਂ ਸਾਹਮਣੇ ਬੇਵੱਸ ਹਨ। ਇਨ੍ਹਾਂ ਦੀ ਭੂਰੀ ਦਿੱਖ ਤੱਤਾਂ ਦੀ ਲੜਾਈ ਵਿਚ ਲੋੜ ਤੋਂ ਪਹਿਲਾਂ ਬੁੱਢੀ ਹੋਈ ਲਗਦੀ ਹੈ, ਜਦ ਕਿ ਇਨ੍ਹਾਂ ਪਹਾੜਾਂ ਦੀਆਂ ਝੁਰੜੀਆਂ ਇਨ੍ਹਾਂ ਦੀ ਅਸਲ ਭੂਗੋਲਿਕ ਉਮਰ ਨਹੀਂ ਦੱਸ ਸਕਦੀਆਂ। ਇਨ੍ਹਾਂ ਪਹਾੜਾਂ ਦੇ ਆਸ-ਪਾਸ ਇਨ੍ਹਾਂ ਦੇ ਪ੍ਰਸਿੱਧ ਭਰਾਵਾਂ ਦੇ ਢਿੱਡ ਵੀ ਇਨ੍ਹਾਂ ਵਾਂਗ ਕੀਮਤੀ ਚੀਜ਼ਾਂ ਨਾਲ ਭਰੇ ਪਏ ਹਨ ਤੇ ਜਿਵੇਂ ਉਹ ਰੂਹਹੀਣ ਬਾਹਾਂ ਅਤੇ ਭਾਰੀ ਮਸ਼ੀਨਾਂ ਦੀ ਉਡੀਕ ਕਰ ਰਹੇ ਹੋਣ, ਜੋ ਉਨ੍ਹਾਂ ਦੇ ਅੰਦਰ ਡੂੰਘਾਈ ਤਕ ਉਤਰ ਸਕਣ ਮਨੁੱਖੀ ਜਾਨਾਂ ਲਾਜ਼ਮੀ ਤੌਰ 'ਤੇ ਇਨ੍ਹਾਂ ਨੂੰ ਸੁਆਦਲਾ ਬਣਾ ਸਕਣ । ਗਰੀਬਾਂ ਦੀਆਂ ਜਾਨਾਂ ਜੋ ਲੜਾਈ ਦੇ ਗੁੰਮਨਾਮ ਨਾਇਕ ਹਨ। ਜਿਹੜੇ ਉਨ੍ਹਾਂ ਹਜ਼ਾਰਾਂ ਕੁੜਿੱਕੀਆਂ ਵਿਚ ਫਸ ਕੇ ਮਾਰੇ ਗਏ ਜਿਹੜੀਆਂ ਕੁਦਰਤ ਨੇ ਆਪਣੇ ਖ਼ਜ਼ਾਨਿਆਂ ਦੀ ਰੱਖਿਆ ਲਈ ਲਗਾਈਆਂ ਸਨ। ਇਹ ਉਦੋਂ ਵਾਪਰਿਆ ਜਦੋਂ ਉਹ ਆਪਣੀਆਂ ਰੋਟੀ ਕਮਾ ਰਹੇ ਸਨ।
ਚਿਊਕਮਾਟਾ ਮੁੱਖ ਤੌਰ 'ਤੇ ਤਾਂਬੇ ਦਾ ਵਿਸ਼ਾਲ ਪਹਾੜ ਹੈ। ਇਸਦੇ 20 ਮੀਟਰ ਉੱਚੇ ਚਬੂਤਰੇ ਇਸਦੇ ਵੱਡੇ ਕਿਨਾਰਿਆਂ ਨੂੰ ਕੱਟ ਕੇ ਬਣਾਏ ਗਏ ਹਨ ਤਾਂ ਕਿ ਇੱਥੋਂ ਖੋਦੀ ਹੋਈ ਧਾਤੂ ਨੂੰ ਆਸਾਨੀ ਨਾਲ ਰੇਲ ਰਾਹੀਂ ਬਾਹਰ ਭੇਜਿਆ ਜਾ ਸਕੇ। ਇਸ ਵਚਿੱਤਰ ਬਣਤਰ ਦਾ ਅਰਥ ਹੈ ਕਿ ਸੰਪਰਕ ਬਿਲਕੁਲ ਸ਼ਰੇਆਮ ਹੁੰਦਾ ਹੈ। ਇਸ ਨਾਲ ਭਾਰੀ ਮਾਰਰਾ ਵਿਚ ਕੱਚੀ ਧਾਤੂ ਰੂਪੀ ਸ਼ੋਸ਼ਣ ਸੰਭਵ ਬਣਦਾ ਹੈ। ਇਸ ਕੱਚੀ ਧਾਤ ਵਿੱਚੋਂ ਸਿਰਫ਼ ਇਕ