ਫੀਸਦੀ ਤਾਂਬਾ ਪ੍ਰਤੀ ਟਨ ਨਿਕਲਦਾ ਹੈ। ਹਰ ਸਵੇਰੇ ਪਹਾੜ ਨੂੰ ਡਾਇਨਾਮਾਈਟ ਨਾਲ ਉਡਾਇਆ ਜਾਂਦਾ ਹੈ ਅਤੇ ਵੱਡੀਆਂ-ਵੱਡੀਆਂ ਮਸ਼ੀਨਾਂ ਇਸਨੂੰ ਰੇਲ ਦੇ ਡੱਬਿਆਂ
'ਤੇ ਲੱਦ ਕੇ ਰਗੜਾਈ ਲਈ ਗਰੈਂਡਰਾਂ ਤੇ ਲਿਜਾਂਦੀਆਂ ਹਨ। ਇਹ ਪ੍ਰਕਿਰਿਆ ਤਿੰਨ ਪੜਾਵਾਂ ਵਿੱਚੋਂ ਪੂਰੀ ਹੁੰਦੀ ਹੈ। ਪਹਿਲਾਂ ਕੱਚੀ ਧਾਤੂ ਨੂੰ ਦਰਮਿਆਨੇ ਆਕਾਰ ਦੀ ਬੱਜਰੀ ਵਿਚ ਬਦਲਿਆ ਜਾਂਦਾ ਹੈ। ਫਿਰ ਇਸ ਨੂੰ ਗੰਧਕ ਦੇ ਘੋਲ ਵਿਚ ਡੁਬੋਇਆ ਜਾਂਦਾ ਹੈ। ਇਸ ਨਾਲ ਤਾਂਬਾ ਸਲਫੇਟ ਦੇ ਰੂਪ ਵਿਚ ਬਾਹਰ ਆਉਂਦਾ ਹੈ। ਜਦੋਂ ਇਸਨੂੰ ਪੁਰਾਣੇ ਲੋਹੇ ਨਾਲ ਮਿਲਾਇਆ ਜਾਂਦਾ ਹੈ ਤਾਂ ਇਹ ਫੋਰਸਕਲੋਰਾਈਡ ਵਿਚ ਬਦਲ ਜਾਂਦਾ ਹੈ। ਫਿਰ ਇਸ ਘੋਲ ਨੂੰ ਅਖੌਤੀ 'ਗਰੀਨ ਹਾਊਸ' ਵਿਚ ਲਿਜਾਇਆ ਜਾਂਦਾ ਹੈ, ਜਿੱਥੇ ਕਾਪਰ ਸਲਫੇਟ ਦੇ ਘੋਲ ਨੂੰ ਇਕ ਹਫ਼ਤੇ ਲਈ ਵੱਡੇ ਚੁਬੱਚੇ ਵਿਚ ਡੋਬ ਕੇ 30 ਵੋਲਟ ਕਰੰਟ ਵਿੱਚੋਂ ਲੰਘਾਇਆ ਜਾਂਦਾ ਹੈ। ਇਸ ਨਾਲ ਤਾਂਬੇ ਦੇ ਲੂਣੀ ਗੁਣ ਅੱਡ ਹੋ ਜਾਂਦੇ ਹਨ ਤੇ ਤਾਂਬਾ ਉਸੇ ਧਾਤ ਦੀਆਂ ਪਤਲੀਆਂ ਚਾਦਰਾਂ ਨਾਲ ਚਿੰਬੜ ਜਾਂਦਾ ਹੈ। ਇਨ੍ਹਾਂ ਚਾਦਰਾਂ ਨੂੰ ਤੇਜ਼ ਘੋਲ ਨਾਲ ਪਹਿਲਾਂ ਹੀ ਢਾਲਿਆ ਗਿਆ ਸੀ । ਪੰਜ-ਛੇ ਦਿਨਾਂ ਬਾਦ ਚਾਦਰਾਂ ਗਲਾਉਣ ਲਈ ਤਿਆਰ ਹੋ ਜਾਂਦੀਆਂ ਹਨ। ਇਸ ਘੋਲ ਵਿੱਚੋਂ ਅੱਠ ਤੋਂ ਦਸ ਗ੍ਰਾਮ ਸਲਫੇਟ ਪ੍ਰਤੀ ਲੀਟਰ ਖ਼ਤਮ ਹੋ ਜਾਂਦਾ ਹੈ। ਨਵੀਂ ਭੋਇੰ-ਸਮੱਗਰੀ ਇਸ ਵਿਚ ਸ਼ਾਮਿਲ ਹੋ ਜਾਂਦੀ ਹੈ। ਇਸ ਤੋਂ ਬਾਦ ਚਾਦਰਾਂ ਨੂੰ ਭੱਠੀਆਂ ਵਿਚ ਪਾਇਆ ਜਾਂਦਾ ਹੈ, ਜਿੱਥੇ 2000 ਡਿਗਰੀ ਤਾਪਮਾਨ ਵਿਚ 12 ਘੰਟੇ ਤਕ ਗਲਾਉਣ ਪਿੱਛੋਂ 350 ਪੌਂਡ ਵਜ਼ਨ ਦੀ ਇੱਟ ਪ੍ਰਾਪਤ ਹੁੰਦੀ ਹੈ। ਹਰ ਰਾਤ 45 ਵੈਗਨਾਂ ਦਾ ਸਮੂਹ 20 ਟਨ ਤੋਂ ਜ਼ਿਆਦਾ ਤਾਂਬਾ ਐਂਥਾਫਗਾਸਟਾ ਤਕ ਲੈ ਜਾਂਦਾ ਹੈ। ਇਹ ਸਾਰੇ ਦਿਨ ਦੀ ਮਿਹਨਤ ਦਾ ਨਤੀਜਾ ਹੁੰਦਾ ਹੈ ।
ਇਹ ਤਾਂਬਾ ਉਤਪਾਦਨ ਦੀ ਪ੍ਰਕਿਰਿਆ ਦਾ ਮੋਟਾ-ਮੋਟਾ ਸਾਰ ਹੈ। ਇਹੀ ਚਿਊਕਮਾਟਾ ਦੀ ਆਬਾਦੀ ਦੀਆਂ ਤਿੰਨ ਹਜ਼ਾਰ ਜ਼ਿੰਦਗੀਆਂ ਦਾ ਰੁਜ਼ਗਾਰ ਹੈ। ਪਰ ਇਹ ਪ੍ਰਕਿਰਿਆ ਕੇਵਲ ਆਕਸਾਈਡ ਕੱਚੀ ਧਾਤੂ ਦੇ ਅਰਕ ਨਾਲ ਜੁੜੀ ਹੋਈ ਹੈ। ਚਿੱਲੀ ਐਕਸਪਲੋਰੇਸ਼ਨ ਕੰਪਨੀ ਇਕ ਨਵਾਂ ਪਲਾਂਟ ਬਣਾ ਰਹੀ ਹੈ ਜਿੱਥੇ ਸਲਫੇਟ ਕੱਚੀ ਧਾਤੂ ਦੇ ਮਿਸ਼ਰਣ ਤੋਂ ਤਾਂਬਾ ਤਿਆਰ ਹੋ ਸਕੇਗਾ । ਇਹ ਪਲਾਂਟ ਆਪਣੀ ਤਰ੍ਹਾਂ ਦਾ ਸੰਸਾਰ ਦਾ ਸਭ ਤੋਂ ਵੱਡਾ ਪਲਾਂਟ ਹੋਵੇਗਾ। ਇਸਦੀਆਂ 96 ਮੀਟਰ ਉੱਚੀਆਂ ਦੋ ਚਿਮਨੀਆਂ ਹਨ ਤੇ ਭਵਿੱਖ ਵਿਚ ਹੋਣ ਵਾਲੇ ਲਗਭਗ ਸਾਰੇ ਉਤਪਾਦਨ ਨੂੰ ਆਪਣੇ ਕਬਜ਼ੇ ਵਿਚ ਲੈ ਲਵੇਗਾ। ਵੈਸੇ ਵੀ ਪੁਰਾਣਾ ਪਲਾਂਟ ਬੰਦ ਹੋਣ ਦੀ ਕਗਾਰ 'ਤੇ ਹੈ ਕਿਉਂਕਿ ਆਕਸਾਈਡ ਰੂਪੀ ਕੱਚੀ ਧਾਤੂ ਖ਼ਤਮ ਹੋਣ ਦੇ ਨੇੜੇ ਹੈ। ਇੱਥੇ ਕੱਚੇ ਮਾਲ ਦਾ ਵਿਸ਼ਾਲ ਜ਼ਖ਼ੀਰਾ ਹੈ ਜੋ ਨਵੀਂ ਢਲਾਈ ਲਈ ਸਮੱਗਰੀ ਬਣੇਗਾ ਅਤੇ 1954 ਵਿਚ ਨਵੀਂ ਪ੍ਰਕਿਰਿਆ ਆਰੰਭ ਹੋਵੇਗੀ ਜਦੋਂ ਪਲਾਂਟ ਸ਼ੁਰੂ ਹੋਵੇਗਾ।
ਚਿੱਲੀ ਵਿਸ਼ਵ ਦਾ ਵੀਹ ਫੀਸਦੀ ਤਾਂਬਾ ਪੈਦਾ ਕਰਦਾ ਹੈ। ਅੱਜ ਦੇ ਅਨਿਸ਼ਚਿਤ ਸੰਘਰਸ਼ਾਂ ਦੇ ਦੌਰ ਵਿਚ ਤਾਂਬਾ ਬੇਹੱਦ ਮਹੱਤਵਪੂਰਨ ਆਧਾਰ-ਸਮੱਗਰੀ ਹੈ, ਜਿਸ ਤੋਂ ਕਈ ਕਿਸਮ ਦੇ ਮਾਰੂ ਹਥਿਆਰ ਬਣਦੇ ਹਨ। ਇਸ ਤਰ੍ਹਾਂ ਚਿੱਲੀ ਵਿਚ ਇਕ ਆਰਥਿਕ ਅਤੇ ਰਾਜਸੀ ਸੰਘਰਸ਼ ਸ਼ੁਰੂ ਹੋ ਗਿਆ ਹੈ। ਇਹ ਸੰਘਰਸ਼ ਰਾਸ਼ਟਰਵਾਦੀਆਂ ਅਤੇ ਖੱਬੇ ਪੱਖੀ ਸਮੂਹਾਂ ਦੇ ਗਠਜੋੜ, ਜੋ ਖਾਨਾਂ ਦੇ ਰਾਸ਼ਟਰੀਕਰਨ ਦੇ ਹੱਕ ਵਿਚ ਹਨ ਅਤੇ ਉਨ੍ਹਾਂ ਲੋਕਾਂ