ਵਿਚਕਾਰ ਹੈ ਜੋ ਮੁਕਤ ਬਾਜ਼ਾਰ ਦੇ ਹਮਾਇਤੀ ਹਨ। ਦਸਰ ਸਮੂਹ ਵਾਲੇ ਖ਼ਾਨਾਂ ਦੇ ਕਾਰਜ ਪ੍ਰਬੰਧ ਲਈ ਵਧੀਆ ਪ੍ਰਬੰਧ ਦੇ ਹੱਕ ਵਿਚ ਹਨ ਚਾਹੇ ਉਹ ਪ੍ਰਬੰਧ ਬਦੇਸ਼ੀ ਹੱਥਾਂ ਵਿਚ ਹੈ. ਹੋਵੇ। ਇਨ੍ਹਾਂ ਲੋਕਾਂ ਦਾ ਮੰਨਣਾ ਹੈ ਕਿ ਰਾਜ ਦੁਆਰਾ ਚਲਾਇਆ ਜਾਂਦਾ ਪ੍ਰਬੰਧ ਏਨਾ ਪ੍ਰਭਾਵਸ਼ਾਲੀ ਨਹੀਂ ਹੁੰਦਾ। ਸੰਸਦ ਵਿਚ ਕੰਪਨੀਆਂ ਨੂੰ ਨਾਵਾਜਬ ਰਿਆਇਤਾਂ ਦੇਣ ਦੇ ਗੰਭੀਰ ਆਰੋਪ ਲੱਗੇ ਹਨ। ਇਸ ਨਾਲ ਤਾਂਬੇ ਦੇ ਉਤਪਾਦਨ ਦੇ ਆਸ-ਪਾਸ ਰਾਸ਼ਟਰਵਾਦੀ ਭਾਵਨਾਵਾਂ ਦੇ ਉਭਾਰ ਦਾ ਵਾਤਾਵਰਣ ਬਣਿਆ ਹੈ।
ਇਸ ਸੰਘਰਸ਼ ਵਿੱਚੋਂ ਜੋ ਕੁਝ ਵੀ ਨਿਕਲੇ, ਇਹ ਸਭ ਕੁਝ ਇਸ ਗੱਲੋਂ ਚੰਗਾ ਹੋਵੇਗਾ ਕਿ ਖਾਨਾਂ ਦੇ ਕਬਰਿਸਤਾਨ ਵਲੋਂ ਸਿਖਾਏ ਸਬਕ ਨੂੰ ਯਾਦ ਰੱਖਣਾ ਪਵੇਗਾ। ਲਗਾਤਾਰ ਸ਼ੋਸ਼ਣ ਦੇ ਕਾਰਨ ਇੱਥੋਂ ਦੀ ਮਿੱਟੀ ਤੇ ਪਹਾੜੀ ਮੌਸਮ ਨਰਕ ਦਾ ਨਮੂਨਾ ਬਣ ਗਿਆ ਹੈ। ਜਿਸ ਨੇ ਭਾਰੀ ਗਿਣਤੀ ਵਿਚ ਮਨੁੱਖੀ ਜ਼ਿੰਦਗੀਆਂ ਦਾ ਬਲੀ ਲਈ ਹੈ।
-0-