ਮੀਲੋ-ਮੀਲ ਬੰਜਰ ਧਰਤੀ
ਹੁਣ ਸਾਡੀ ਪਾਣੀ ਵਾਲੀ ਬੋਤਲ ਗਵਾਚ ਪਈ। ਪੈਦਲ ਤੁਰ ਕੇ ਰੇਗਿਸਤਾਨ ਪਾਰ ਕਰਨ ਦੀ ਸਮੱਸਿਆ ਬਦਤਰ ਹੋ ਗਈ ਸੀ । ਤਾਂ ਵੀ ਬਿਨਾਂ, ਕਿਸੇ ਡਰ ਤੋਂ ਅਸੀਂ ਰਵਾਨਾ ਹੋਏ। ਅਸੀਂ ਚਿਊਕਮਾਟਾ ਕਸਬੇ ਦੀ ਜੂਹ ਦਰਸਾਉਂਦੇ ਨਾਕੇ ਤੋਂ ਬਾਹਰ ਆ ਗਏ। ਕਸਬੇ ਦੇ ਰਿਹਾਇਸ਼ੀ ਇਲਾਕਿਆਂ ਦੀ ਹੱਦ ਤਕ ਤਾਂ ਸਾਡੀ ਗਤੀ ਬੇਹੱਦ ਤੇਜ਼ ਰਹੀ, ਪਰ ਬਾਦ ਵਿਚ ਵੀਰਾਨ ਏਂਡੀਜ਼ ਦੇ ਖੁੱਲ੍ਹੇ ਖੇਤਰ ਵਿਚ ਸੂਰਜ ਦੀ ਤੇਜ਼ ਧੁੱਪ ਸਾਡੀਆਂ ਗਰਦਨਾਂ 'ਤੇ ਪੈਣ ਲੱਗੀ ਤੇ ਸਾਡੀਆਂ ਪਿੱਠਾਂ ਉੱਪਰ ਲੱਦੇ ਬੇਤਰਤੀਬ ਜਿਹੇ ਭਾਰ ਨੇ ਸਾਨੂੰ ਹਕੀਕਤ ਦੀ ਦੁਨੀਆਂ ਵਿਚ ਲਿਆ ਧਰਿਆ। ਸਾਡਾ ਇਹ ਸਾਰਾ ਕਾਰਜ ਕਿਸ ਪੜਾਅ ਉੱਪਰ 'ਨਾਇਕਤਵ' ਵਾਲਾ ਸੀ, ਸਾਨੂੰ ਨਹੀਂ ਪਤਾ ਪਰ ਇਕ ਪੁਲਿਸ ਵਾਲੇ ਨੇ ਇਹ ਕਿਹਾ ਤਾਂ ਅਸੀਂ ਖ਼ੁਦ 'ਤੇ ਸ਼ੱਕ ਕਰਨ ਲੱਗੇ। ਮੈਨੂੰ ਬਹੁਤ ਨਿੱਗਰ ਕਾਰਨਾਂ ਨਾਲ ਲਗਦਾ ਹੈ, ਸਾਨੂੰ ਦਿੱਤਾ ਇਹ ਵਿਸ਼ੇਸ਼ਣ 'ਮੂਰਖ' ਸ਼ਬਦ ਵਰਗੇ ਕੁਝ ਡੂੰਘੇ ਅਰਥ ਆਪਣੇ ਵਿਚ ਸਮੋਈ ਬੈਠਾ ਸੀ ।
ਲਗਾਤਾਰ ਦੋ ਘੰਟੇ 10 ਕਿਲੋਮੀਟਰ ਪੈਦਲ ਤੁਰਨ ਤੋਂ ਬਾਦ ਅਸੀਂ ਇਕ ਦਿਸ਼ਾ- ਖੰਭੇ ਦੀ ਛਾਂ ਥੱਲੇ ਰੁਕ ਗਏ, ਇਹ ਕਹਿੰਦੇ ਹੋਏ ਕਿ ਮੈਨੂੰ ਕੁਝ ਨਹੀਂ ਪਤਾ ਕੀ ਹੈ? ਇਹ ਬੋਰਡ ਹੀ ਇਕ ਮਾਤਰ ਚੀਜ਼ ਸੀ ਜੋ ਸੂਰਜ ਦੀ ਤੇਜ਼ ਧੁੱਪ ਤੋਂ ਸਾਨੂੰ ਛਾਂ ਰੂਪੀ ਕੁਝ ਰਾਹਤ ਦੇ ਰਹੀ ਸੀ। ਅਸੀਂ ਸਾਰਾ ਦਿਨ ਰੁਕੇ ਰਹੇ । ਘੱਟੋ ਘੱਟ ਆਪਣੀਆਂ ਅੱਖਾਂ ਨੂੰ ਛਾਂ ਵਿਚ ਰੱਖਣ ਲਈ ਇਧਰ ਉਧਰ ਹਿੱਲਦੇ ਰਹੇ।
ਆਪਣੇ ਨਾਲ ਲਿਆਂਦਾ ਲਿਟਰ ਪਾਣੀ ਜਲਦੀ ਹੀ ਪੀ ਗਏ ਅਤੇ ਬਾਦ ਦੁਪਹਿਰ ਤੰਗ ਕਰ ਰਹੀ ਪਿਆਸ ਤੋਂ ਹਾਰ ਕੇ ਸ਼ਹਿਰ ਦੀ ਜੂਹ ਤੇ ਬਣੀ ਚੌਕੀ ਵੱਲ ਵਾਪਸ ਪਰਤ ਆਏ।
ਇੱਥੇ ਅਸੀਂ ਛੋਟੇ ਜਿਹੇ ਕਮਰੇ ਵਿਚ ਸ਼ਰਨਾਰਥੀਆਂ ਦੇ ਤੌਰ 'ਤੇ ਰਾਤ ਬਿਤਾਈ। ਹਲਕੀ ਜਿਹੀ ਅੱਗ ਨੇ ਬਾਹਰ ਦੀ ਠੰਢ ਦੇ ਮੁਕਾਬਲੇ ਬੜਾ ਸੁਖਦ ਤਾਪਮਾਨ ਬਣਾਈ ਰੱਖਿਆ। ਚੌਕੀਦਾਰ ਨੇ ਚਿੱਲੀ ਦੀ ਪ੍ਰਸਿੱਧ ਮੇਜ਼ਬਾਨੀ ਮੁਤਾਬਿਕ ਆਪਣਾ ਭੋਜਨ ਸਾਡੇ ਨਾਲ ਵੰਡ ਲਿਆ । ਸਾਰਾ ਦਿਨ ਭੁੱਖੇ ਰਹਿਣ ਤੋਂ ਬਾਦ ਇਹ ਬਹੁਤ ਹੀ ਤਰਸਨਾਕ ਦਾਅਵਤ ਸੀ। ਪਰ ਕੁਝ ਨਾ ਹੋਣ ਨਾਲੋਂ ਤਾਂ ਚੰਗਾ ਹੀ ਸੀ।
ਅਗਲੇ ਦਿਨ ਤੜਕੇ ਇਕ ਸਿਗਰਟ ਕੰਪਨੀ ਦਾ ਟਰੱਕ ਉੱਥੋਂ ਗੁਜ਼ਰਿਆ ਤੇ ਸਾਨੂੰ ਸਾਡੇ ਸਥਾਨ ਦੇ ਕਰੀਬ ਲੈ ਗਿਆ । ਪਰ ਜਦੋਂ ਅਸੀਂ ਟੋਕੋਪਿਲਾ ਦੀ ਬੰਦਰਗਾਹ ਵੱਲ