ਦੋ ਜਾਂ ਤਿੰਨ ਘੰਟੇ ਬਾਦ ਜਦੋਂ ਸਾਡੇ ਸਰੀਰਾਂ ਵਿੱਚੋਂ ਤਿੰਨ-ਤਿੰਨ ਲਿਟਰ ਪਾਣੀ ਪਸੀਨੇ ਦੇ ਰੂਪ ਵਿਚ ਨਿਕਲ ਚੁੱਕਿਆ ਸੀ, ਇਕ ਛੋਟੀ ਜਿਹੀ ਫੋਰਡ ਗੱਡੀ ਜਿਸ ਵਿਚ ਤਿੰਨ ਸ਼ਹਿਰੀ ਸਵਾਰ ਸਨ, ਕੋਲੋਂ ਲੰਘੀ । ਸਾਰੇ ਸ਼ਰਾਬੀ ਹੋਏ ਪਏ ਸਨ ਅਤੇ ਕਿਊਕਾਸ* ਗਾ ਰਹੇ ਸਨ। ਉਹ ਮਾਗਡੇਲੇਨਾ ਦੀਆਂ ਖਾਨਾਂ ਦੇ ਹੜਤਾਲੀ ਕਾਮੇ ਸਨ । ਇਹ ਲੋਕ ਬੇਤਰਤੀਬੀ ਵਿਚ ਲੋਕਾਂ ਦੇ ਸਾਂਝੇ ਹਿੱਤਾਂ ਦੀ ਜਿੱਤ ਦੀ ਖੁਸ਼ੀ ਆਪਣੇ ਤਰੀਕੇ ਨਾਲ ਮਨਾ ਰਹੇ ਸਨ। ਸ਼ਰਾਬੀ ਸਾਨੂੰ ਵੀ ਸਥਾਨਕ ਰੇਲਵੇ ਸਟੇਸ਼ਨ ਤਕ ਲੈ ਗਏ। ਉੱਥੇ ਸਾਨੂੰ ਮਜ਼ਦੂਰਾਂ ਦੀ ਇਕ ਟੋਲੀ ਮਿਲੀ ਜੋ ਵਿਰੋਧੀ ਟੀਮ ਨਾਲ ਫੁੱਟਬਾਲ ਮੈਚ ਦੀ ਤਿਆਰੀ ਕਰ ਰਹੀ ਸੀ।
ਅਲਬਰਟੋ ਨੇ ਆਪਣੇ ਪਿੱਠੂ ਵਿੱਚੋਂ ਦੌੜਨ ਵਾਲੇ ਬੂਟਾਂ ਦਾ ਜੋੜਾ ਕੱਢਿਆ ਤੇ ਸਭ ਦੀ ਆਵਾਜ਼ ਬੰਦ ਕਰਨੀ ਸ਼ੁਰੂ ਕਰ ਦਿੱਤੀ। ਨਤੀਜਾ ਸ਼ਾਨਦਾਰ ਰਿਹਾ। ਸਾਨੂੰ ਅਗਲੇ ਐਤਵਾਰ ਦੇ ਮੈਚ ਲਈ ਸ਼ਾਮਿਲ ਕਰ ਲਿਆ ਗਿਆ। ਇਵਜ਼ ਵਿਚ, ਭੋਜਨ, ਰਿਹਾਇਸ਼ ਅਤੇ ਆਇਕਕ ਤਕ ਯਾਤਰਾ ਦਾ ਪ੍ਰਬੰਧ ਹੋ ਗਿਆ।
ਐਤਵਾਰ ਵਿਚ ਅਜੇ ਦੋ ਦਿਨ ਬਾਕੀ ਸਨ, ਜਿਸ ਦਿਨ ਸਾਡੀ ਟੀਮ ਨੇ ਸ਼ਾਨਦਾਰ ਜਿੱਤ ਦਰਜ ਕਰਨੀ ਸੀ। ਇਸੇ ਦੌਰਾਨ ਅਲਬਰਟੋ ਨੇ ਬੱਕਰੀ ਦੇ ਮਾਸ ਦੇ ਬਾਰਬੇਕਿਊ ਬਣਾਏ ਅਰਜਨਟੀਨੀ ਭੋਜਨ ਪਕਾਉਣ ਦੀ ਕਲਾ ਦੇਖਣ ਲਈ ਆਸ ਪਾਸ ਕਾਫ਼ੀ ਭੀੜ ਜਮ੍ਹਾ ਹੋ ਗਈ। ਅਸੀਂ ਫੈਸਲਾ ਕੀਤਾ ਕਿ ਇਨ੍ਹਾਂ ਦੋ ਦਿਨਾਂ ਵਿਚ ਅਸੀਂ ਚਿੱਲੀ ਦੇ ਉਸ ਇਲਾਕੇ ਵਿਚ ਨਾਈਟੇਟ ਸ਼ੁੱਧੀਕਰਨ ਪਲਾਂਟ ਦੇਖਣ ਲਈ ਜਾਵਾਂਗੇ ।
ਦੁਨੀਆਂ ਦੇ ਇਸ ਹਿੱਸੇ ਵਿਚ ਖਾਨ ਕੰਪਨੀਆਂ ਲਈ ਖਣਿਜ ਅਮੀਰੀ ਨੂੰ ਪ੍ਰਾਪਤ ਕਰਨਾ ਕੋਈ ਬਹੁਤਾ ਔਖਾ ਕੰਮ ਨਹੀਂ ਹੈ। ਧਰਤੀ ਦੀ ਉੱਪਰਲੀ ਸਤ੍ਹਾ ਨੂੰ ਖੋਦਣ ਤੋਂ ਬਿਨਾਂ ਜ਼ਿਆਦਾ ਕੁਝ ਨਹੀਂ ਕਰਨਾ ਪੈਦਾ। ਪ੍ਰਾਪਤ ਖਣਿਜਾਂ ਨੂੰ ਵੱਡੇ-ਵੱਡੇ ਤਲਾਬਾਂ ਤਕ ਲਿਜਾ ਕੇ ਬਹੁਤ ਹੀ ਸਾਧਾਰਣ ਤਰੀਕੇ ਨਾਲ ਨਾਈਟ੍ਰੇਟ, ਲੂਣ ਅਤੇ ਮਿੱਟੀ ਨੂੰ ਵੱਖ ਕਰਨ ਦੀ ਪ੍ਰਕਿਰਿਆ ਪੂਰੀ ਹੁੰਦੀ ਹੈ। ਪਹਿਲਾਂ-ਪਹਿਲ ਇਸ ਕੰਮ ਦੀ ਛੋਟ ਜਰਮਨਾਂ ਨੂੰ ਮਿਲੀ। ਪਰ ਬਾਦ ਵਿਚ ਉਨ੍ਹਾਂ ਦੇ ਪਲਾਂਟਾਂ ਨੂੰ ਵੱਡੀ ਪੱਧਰ 'ਤੇ ਹੁਣ ਦੇ ਬਰਤਾਨਵੀ ਮਾਲਕਾਂ ਵਲੋਂ ਹਥਿਆ ਲਿਆ ਗਿਆ। ਮੌਜੂਦਾ ਸਮੇਂ ਵਿਚ ਦੋ ਵੱਡੀਆਂ ਖਾਨਾਂ ਦੇ ਕਾਮਿਆਂ ਤੇ ਉਤਪਾਦਨੀ ਕੰਮਾਂ ਦੇ ਮਜ਼ਦੂਰਾਂ ਵੱਲੋਂ ਹੜਤਾਲ ਕੀਤੀ ਗਈ ਸੀ। ਇਹ ਖਾਨਾਂ ਸਾਡੇ ਕੋਲੋਂ ਦੱਖਣ ਵਾਲੇ ਪਾਸੇ ਸਨ, ਸੋ ਅਸੀਂ ਉੱਥੇ ਨਾ ਜਾਣ ਦਾ ਫੈਸਲਾ ਕੀਤਾ। ਇਸ ਦੀ ਥਾਂ ਅਸੀਂ ਵੱਡੇ ਪਲਾਂਟ
–––––––––––––––––
* ਚਿੱਲੀ ਦੇ ਲੋਕ ਨਾਚਾਂ ਨਾਲ ਗਾਇਆ ਜਾਣ ਵਾਲਾ ਗੀਤ।