ਵਿਚ ਗਏ ਜਿਸ ਦਾ ਨਾਂ ਲਾ ਵਿਕਟੋਰੀਆ ਸੀ । ਇਸ ਖਾਨ ਦੇ ਪ੍ਰਵੇਸ਼-ਦੁਆਰ 'ਤੇ ਹੀ ਇਕ ਛੋਟਾ ਲੱਗਾ ਹੋਇਆ ਸੀ। ਇਹ ਫੱਟਾ ਦਸਦਾ ਸੀ ਕਿ ਇਹ ਉਹ ਜਗ੍ਹਾ ਹੈ ਜਿੱਥੇ ਹੇਕਟਰ ਸਪੀਕੀ ਸੇਡੇਸ ਦੀ ਮੌਤ ਹੋਈ ਸੀ। ਹੈਕਟਰ ਉਰੂਗਵੇ ਦਾ ਮਹਾਨ ਕਾਰ ਰੈਲੀ ਚਾਲਕ ਸੀ। ਉਹ ਇੱਥੋਂ ਇਕ ਥਾਂ ਰੁਕ ਕੇ ਤੇਲ ਭਰਵਾ ਰਿਹਾ ਸੀ ਕਿ ਪਿੱਛੋਂ ਇਕ ਹੋਰ ਚਾਲਕ ਨੇ ਉਸਨੂੰ ਟੱਕਰ ਮਾਰ ਦਿੱਤੀ ਸੀ।
ਲਗਾਤਾਰ ਮਿਲੇ ਟਰੱਕਾਂ 'ਤੇ ਅਸੀਂ ਇਸ ਇਲਾਕੇ ਤੱਕ ਤੇ ਆਖ਼ਿਰਕਾਰ ਆਇਕਕ ਤਕ ਪਹੁੰਚ ਹੀ ਗਏ । ਅਸੀਂ ਲਸਣ ਘਾਹ ਦੇ ਗਰਮ ਕੰਬਲਾਂ ਵਿਚ ਲਪੇਟੇ ਹੋਏ ਸਾਂ। ਟਰੱਕਾਂ ਦੇ ਕਾਫ਼ਲੇ ਨੇ ਸਾਨੂੰ ਆਖ਼ਰੀ ਪੜਾਅ ਤਕ ਪੁਚਾ ਹੀ ਦਿੱਤਾ। ਸਾਡੀ ਆਮਦ ਵੇਲੇ ਪਿੱਠ ਪਿੱਛੇ ਸੂਰਜ ਚੜ੍ਹ ਰਿਹਾ ਸੀ। ਸਾਡੇ ਪ੍ਰਤੀਬਿੰਬ ਸਵੇਰ ਦੇ ਬੁੱਧ ਨੀਲੇ ਸਮੁੰਦਰ ਵਿਚ ਦਿਸ ਰਹੇ ਸਨ। ਇਹ ਸਭ ਕੁਝ ਅਲਿਫ਼ ਲੈਲਾ ਦੀਆਂ ਕਹਾਣੀਆਂ ਵਰਗਾ ਪ੍ਰਭਾਵ ਸੀ। ਟਰੱਕ ਇਕ ਜਾਦੂਈ ਕਾਲੀਨ ਵਾਂਗ ਲਗਦਾ ਸੀ । ਬੰਦਰਗਾਹ ਦੀਆਂ ਚੱਟਾਨਾਂ ਕਿਸੇ ਚਿਹਰੇ ਦਾ ਅਕਸ ਜਾਪਦੀਆਂ ਸਨ । ਪਹਿਲੇ ਗੇਅਰ ਨਾਲ ਹੌਲੀ ਹੋਈ ਰਫਤਾਰ ਨੇ ਸਾਡੀ ਉਡਾਨ ਨੂੰ ਥੱਲੇ ਉਤਾਰਿਆ ਤੇ ਅਸੀਂ ਦੇਖਿਆ ਜਿਵੇਂ ਕਿ ਸਾਰਾ ਸ਼ਹਿਰ ਸਾਨੂੰ ਮਿਲਣ ਲਈ ਆਇਆ ਹੈ।
ਆਇਕਕ ਵਿਚ ਇਕ ਵੀ ਕਿਸ਼ਤੀ ਨਹੀਂ ਸੀ। ਨਾ ਅਰਜਨਟੀਨੀ ਨਾ ਕੋਈ ਹੋਰ। ਸੋ ਬੰਦਰਗਾਹ ਤੇ ਰੁਕਣਾ ਫਜ਼ੂਲ ਸੀ। ਇਸ ਹਾਲਤ ਵਿਚ ਐਰੀਕਾ ਜਾਣ ਵਾਲੇ ਪਹਿਲੇ ਟਰੱਕ ਤੋਂ ਹੀ ਪਨਾਹ ਮੰਗਣ ਦਾ ਫੈਸਲਾ ਕੀਤਾ।
-0-