ਦੂਰੋਂ ਚਿੱਲੀ ਦੀ ਇਕ ਝਾਕੀ
ਜਦੋਂ ਮੈਂ ਗਰਮੀ ਅਤੇ ਉਤਸ਼ਾਹ ਨਾਲ ਭਰਿਆ ਇਹ ਯਾਤਰਾ ਵਰਣਨ ਲਿਖ ਰਿਹਾ ਸਾਂ ਮੈਂ ਕੁਝ ਅਜਿਹੀਆਂ ਗੱਲਾਂ ਲਿਖੀਆਂ ਜੋ ਭੜਕੀਲੀਆਂ ਸਨ ਅਤੇ ਕੁਝ ਚੀਜ਼ਾਂ ਨੂੰ ਆਪਣੀ ਵਿਗਿਆਨਕ-ਚੇਤਨਾ ਕਰਕੇ ਮਿਟਾ ਦਿੱਤਾ। ਤੇ ਸ਼ਾਇਦ ਇਹ ਵਰਣਨ ਲਿਖੇ ਜਾਣ ਤੋਂ ਇਕ ਸਾਲ ਬਾਦ ਇਹ ਠੀਕ ਨਹੀਂ ਲਗਦਾ ਕਿ ਮੈਂ ਚਿੱਲੀ ਬਾਰੇ ਆਪਣੀ ਫੌਰੀ ਰਾਇ ਦੇਵਾਂ । ਮੈਂ ਲਿਖਣ ਲਈ ਇਨ੍ਹਾਂ ਰਾਵਾਂ ਦੀ ਦੁਬਾਰਾ ਸਮੀਖਿਆ ਨੂੰ ਪਹਿਲ ਦੇਵਾਂਗਾ।
ਸਾਡੀ ਮੁਹਾਰਤ ਦੇ ਖੇਤਰ ਦਵਾਈਆਂ ਤੋਂ ਸ਼ੁਰੂ ਕਰਦਾ ਹਾਂ । ਚਿੱਲੀ ਵਿਚ ਸਿਹਤ ਸੇਵਾਵਾਂ ਦੇ ਪੱਖ ਤੋਂ ਬਹੁਤ ਕੁਝ ਹੋਣ ਦੀ ਅਜੇ ਆਸ ਹੈ (ਹਾਲਾਂਕਿ ਬਾਦ ਵਿਚ ਮੈਂ ਮਹਿਸੂਸ ਕੀਤਾ ਕਿ ਮੈਂ ਜਿਨ੍ਹਾਂ ਦੇਸ਼ਾਂ ਨੂੰ ਜਾਣਿਆ ਹੈ ਉਨ੍ਹਾਂ ਦੇ ਮੁਕਾਬਲੇ ਇਥੇ ਸਿਹਤ ਸੇਵਾਵਾਂ ਕਿਤੇ ਬਿਤਹਰ ਹਨ)। ਮੁਫ਼ਤ ਸਰਕਾਰੀ ਹਸਪਤਾਲ ਬੇਹੱਦ ਦੁਰਲੱਭ ਹਨ। ਇੱਥੋਂ ਤੱਕ ਕਿ ਉਨ੍ਹਾਂ ਪੋਸਟਰਾਂ ਵਿਚ ਇਸ ਤਰ੍ਹਾਂ ਦੇ ਬਿਆਨ ਦਿਸਦੇ ਹਨ ਕਿ, "ਜੇ ਤੁਸੀਂ ਹਸਪਤਾਲ ਦੀ ਸਾਂਭ- ਸੰਭਾਲ ਵਿਚ ਯੋਗਦਾਨ ਨਹੀਂ ਪਾਉਂਦੇ ਤਾਂ ਆਪਣੇ ਇਲਾਜ ਸੰਬੰਧੀ ਸ਼ਿਕਾਇਤ ਕਿਉਂ ਕਰਦੇ ਹੋ ?” ਆਮ ਤੌਰ 'ਤੇ ਦੇਖਿਆ ਜਾਵੇ ਤਾਂ ਉੱਤਰ ਵਿਚ ਸਿਹਤ ਸੰਬੰਧੀ ਸਲਾਹ ਮੁਫ਼ਤ ਹੈ, ਪਰ ਮਰੀਜ਼ ਨੂੰ ਹਸਪਤਾਲ ਵਿਚ ਰਹਿਣ ਦਾ ਖਰਚਾ ਦੇਣਾ ਪੈਂਦਾ ਹੈ ਤੇ ਇਹ ਨਿਗੂਣੀ ਰਾਸ਼ੀ ਤੋਂ ਲੈ ਕੇ ਵੱਡੇ ਸਮਾਰਕਾਂ ਜਿੰਨਾ ਹੁੰਦਾ ਹੈ। ਇਸ ਤੋਂ ਚੋਰੀ ਦਾ ਆਭਾਸ ਹੁੰਦਾ ਹੈ। ਚਿਊਕਮਾਟਾ ਦੀਆਂ ਖਾਨਾਂ ਦੇ ਬੀਮਾਰ ਜਾਂ ਜ਼ਖ਼ਮੀ ਕਾਮਿਆਂ ਨੂੰ ਸਿਹਤ ਸੰਬੰਧੀ ਸੁਵਿਧਾਵਾਂ ਅਤੇ ਹਸਪਤਾਲ ਦੀ ਸੁਵਿਧਾ ਲੈਣ ਲਈ ਇਕ ਦਿਨ ਦੇ ਪੰਜ ਚਿੱਲੀਅਨ 'ਐਸਕੁਡੈਂਸ' ਦੇਣੇ ਪੈਂਦੇ ਹਨ। ਪਰ ਜਿਹੜੇ ਖਾਨਾਂ ਵਿਚ ਕੰਮ ਨਹੀਂ ਕਰਦੇ ਉਨ੍ਹਾਂ ਨੂੰ ਭੁਗਤਾਨ ਵਜੋਂ 300 ਤੋਂ 500 ਐਸਕੁਡੋਸ ਪ੍ਰਤਿ ਦਿਨ ਦੇਣੇ ਪੈਂਦੇ ਹਨ। ਹਸਪਤਾਲਾਂ ਕੋਲ ਪੈਸਾ ਨਹੀਂ ਹੈ ਤੇ ਉਨ੍ਹਾਂ ਕੋਲ ਦਵਾਈਆਂ ਤੇ ਹੋਰ ਬੁਨਿਆਦੀ ਸਹੂਲਤਾਂ ਦੀ ਵੀ ਘਾਟ ਹੈ। ਅਸੀਂ ਬਹੁਤ ਹੀ ਗੰਦੇ ਅਪਰੇਸ਼ਨ ਕਮਰੇ ਦੇਖੇ ਜਿਨ੍ਹਾਂ ਵਿਚ ਘਟੀਆ ਰੌਸ਼ਨੀ ਸੀ। ਇਹ ਹਾਲ ਛੋਟੇ ਕਸਬਿਆਂ ਦਾ ਹੀ ਨਹੀਂ ਸਗੋਂ ਵੈਲਪੋਰੇਸੋ ਵਰਗੇ ਸ਼ਹਿਰਾਂ ਦਾ ਵੀ ਸੀ। ਉੱਥੇ ਸਰਜਰੀ ਲਈ ਢੁਕਵੇਂ ਔਜ਼ਾਰਾਂ ਦੀ ਵੱਡੀ ਘਾਟ ਸੀ। ਗੁਸਲਖਾਨੇ ਬਹੁਤ ਗੰਦੇ ਸਨ, ਸਫਾਈ ਸੰਬੰਧੀ ਚੇਤਨਾ ਦੀ ਕਮੀ ਸੀ। ਇਹ ਚਿੱਲੀ ਦਾ ਰਿਵਾਜ ਹੈ (ਬਾਦ ਵਿਚ ਮੈਂ ਦੇਖਿਆ ਕਿ ਇਹ ਪੂਰੇ ਦੱਖਣੀ ਅਮਰੀਕਾ ਵਿਚ ਹੀ ਪਾਇਆ ਜਾਂਦਾ ਹੈ) ਕਿ ਟਾਇਲਟ ਪੇਪਰਾਂ ਨੂੰ ਟਾਇਲਟ ਵਿਚ ਨਾ ਸੁੱਟ ਕੇ ਫਰਸ਼ 'ਤੇ ਜਾਂ ਇਸ ਲਈ ਬਣੇ ਡੱਬਿਆਂ ਵਿਚ ਸੁੱਟਿਆ ਜਾਂਦਾ ਹੈ।
ਚਿੱਲੀ ਦਾ ਜੀਵਨ ਪੱਧਰ ਅਰਜਨਟੀਨਾ ਦੇ ਮੁਕਾਬਲੇ ਨੀਵਾਂ ਹੈ। ਸਭ ਤੋਂ ਉੱਪਰ ਇਹ ਕਿ ਦੱਖਣ ਵਿਚ ਉਜਰਤ ਬਹੁਤ ਘੱਟ ਅਦਾ ਕੀਤੀ ਜਾਂਦੀ ਹੈ ਤੇ ਬੇਰੁਜ਼ਗਾਰੀ ਬਹੁਤ