ਜ਼ਿਆਦਾ ਹੈ। ਅਧਿਕਾਰੀ ਮਜ਼ਦੂਰਾਂ ਨੂੰ ਬਹੁਤ ਹੀ ਘੱਟ ਸੁਰੱਖਿਆ ਉਪਲਬਧ ਕਰਵਾਉਂਦੇ ਹਨ (ਭਾਵੇਂ ਇਹ ਮਹਾਂਦੀਪ ਦੇ ਉੱਤਰੀ ਖਿੱਤੇ ਦੇ ਮੁਕਾਬਲੇ ਬਿਹਤਰ ਹੈ)। ਚਿੱਲੀ ਦੇ ਲੋਕਾਂ ਦੇ ਭਿੰਨ-ਭਿੰਨ ਝੁੰਡ ਅਰਜਨਟੀਨਾ ਵਿਚ ਪਰਵਾਸ ਲਈ ਲਗਾਤਾਰ ਘੁੰਮਦੇ ਰਹਿੰਦੇ ਹਨ। ਇਹ ਝੁੰਡ ਸੋਨੇ ਵਾਂਗ ਦੰਤਕਥਾਵੀ ਸ਼ਹਿਰਾਂ ਦੀ ਤਲਾਸ਼ ਕਰਦੇ ਹਨ। ਇੰਡੀਜ਼ ਦੇ ਪੱਛਮ ਵਿਚ ਰਹਿਣ ਵਾਲਿਆਂ ਵੱਲੋਂ ਇਹ ਭਰਮਾਊ ਰਾਜਨੀਤਕ ਪ੍ਰਚਾਰ ਕੀਤਾ ਜਾਂਦਾ ਹੈ। ਇਸ ਦੇਸ਼ ਦੇ ਉੱਤਰੀ ਖੇਤਰ ਵਿਚ ਤਾਂਬੇ, ਨਾਈਟ੍ਰੇਟ, ਸੋਨੇ ਅਤੇ ਗੰਧਕ ਦੀਆਂ ਖਾਨਾਂ ਵਿਚ ਕੰਮ ਕਰਦੇ ਮਜ਼ਦੂਰਾਂ ਨੂੰ ਬਿਹਤਰ ਮਜ਼ਦੂਰੀ ਮਿਲਦੀ ਹੈ, ਪਰ ਇੱਥੇ ਜੀਣਾ ਵਧੇਰੇ ਮਹਿਗਾ ਹੈ। ਨਾਲ ਹੀ ਲੋਕ, ਲੋੜ ਦੀਆਂ ਸਾਧਾਰਣ ਚੀਜ਼ਾਂ ਦੀ ਕਮੀ ਅਤੇ ਜ਼ਾਲਮ ਪਹਾੜੀ ਮੌਸਮ ਦਾ ਵੀ ਸਾਮ੍ਹਣਾ ਕਰਦੇ ਹਨ। ਮੇਰੇ ਦਿਮਾਗ ਵਿਚ ਆ ਰਿਹਾ ਹੈ ਕਿ ਚਿਊਕਮਾਟਾ ਦੇ ਇਕ ਮੈਨੇਜਰ ਨੇ ਅਰਥਪੂਰਨ ਢੰਗ ਨਾਲ ਮੋਢੇ ਹਿਲਾਉਂਦਿਆਂ ਮੇਰੇ ਇਕ ਪ੍ਰਸ਼ਨ ਦਾ ਉੱਤਰ ਦਿੱਤਾ। ਇਸ ਪ੍ਰਸ਼ਨ ਵਿਚ ਮੈਂ ਸਥਾਨਕ ਕਬਰਿਸਤਾਨ ਵਿਚ ਦਫ਼ਨ ਕੀਤੇ 10,000 ਮਜ਼ਦੂਰਾਂ ਦੇ ਪਰਿਵਾਰਾਂ ਲਈ ਮੁਆਵਜ਼ੇ ਸੰਬੰਧੀ ਪੁੱਛਿਆ ਸੀ।
ਰਾਜਸੀ ਦ੍ਰਿਸ਼ ਬੇਹੱਦ ਭਰਮਾਊ ਹੈ (ਇਹ ਉਨ੍ਹਾਂ ਚੋਣਾਂ ਤੋਂ ਪਹਿਲਾਂ ਲਿਖਿਆ ਗਿਆ ਸੀ ਜਿਸ ਵਿਚ ਇਬਾਨੇਜ਼ ਜਿੱਤੇ ਸਨ) ਇੱਥੇ ਰਾਸ਼ਟਰਪਤੀ ਪਦ ਲਈ ਚਾਰ ਉਮੀਦਵਾਰ ਹਨ। ਇਨ੍ਹਾਂ ਵਿਚੋਂ ਕਾਰਲੋਸ ਇਬਾਨੇਜ਼ ਡੇਲ ਕੈਂਪੋ ਦੇ ਜਿੱਤਣ ਦੇ ਜ਼ਿਆਦਾ ਆਸਾਰ ਹਨ। ਤਾਨਾਸ਼ਾਹੀ ਪ੍ਰਵਿਰਤੀਆਂ ਵਾਲਾ ਇਕ ਸੇਵਾ ਮੁਕਤ ਸਿਪਾਹੀ ਜੋ ਪੇਰੋਨ ਵਾਂਗ ਰਾਜਨੀਤਿਕ ਮਹੱਤਵਅਕਾਂਖਿਆਵਾਂ ਨਾਲ ਭਰਪੂਰ ਹੈ। ਉਹ ਕਿਸੇ ਨਾਇਕ ਵਾਂਗ ਆਪਣੇ ਲੋਕਾਂ ਨੂੰ ਉਤਸ਼ਾਹਿਤ ਕਰਦਾ ਹੈ। ਉਸਦੀ ਤਾਕਤ ਦਾ ਆਧਾਰ ਮਕਬੂਲ ਸੋਸ਼ਲਿਸਟ ਪਾਰਟੀ ਹੈ ਜਿਸ ਦੇ ਪਿੱਛੇ ਬਹੁਤ ਸਾਰੇ ਸਮੂਹ ਇਕੱਠੇ ਹੋ ਗਏ ਹਨ। ਜਿੱਥੇ ਤੱਕ ਮੈਂ ਦੇਖ ਸਕਦਾ ਹਾਂ ਕਤਾਰ ਵਿਚ ਦੂਸਰੇ ਨੰਬਰ 'ਤੇ ਪੈਡਰਿਕ ਐਨਰਿਕ ਅਲਫਾਂਸੋਂ ਹੈ। ਉਹ ਸਰਕਾਰੀ ਉਮੀਦਵਾਰ ਹੈ ਤੇ ਰਾਜਨੀਤਕ ਤੌਰ ਤੇ ਅਸਪਸ਼ਟ, ਤੇ ਸ਼ੱਕੀ ਵਿਚਾਰਾਂ ਵਾਲਾ ਹੈ । ਉਹ ਅਮਰੀਕਨਾਂ ਪ੍ਰਤੀ ਮਿੱਤਰਤਾਪੂਰਨ ਵਿਹਾਰ ਰੱਖਦਾ ਹੈ, ਤੇ ਬਾਕੀ ਸਾਰੀਆਂ ਪਾਰਟੀਆਂ ਦੀ ਚਾਪਲੂਸੀ ਕਰਦਾ ਹੈ। ਸੱਜਿਆਂ ਦਾ ਉਮੀਦਵਾਰ ਆਰਟੂਰੋ ਮੈਟੇ ਲੌਰੀਅਨ ਹੈ, ਜੋ ਸਾਬਕਾ ਰਾਸ਼ਟਰਪਤੀ ਅਲਸਾਂਦਰੀ ਦਾ ਜਵਾਈ ਹੈ। ਇਸ ਨੂੰ ਜਨਸੰਖਿਆ ਦੇ ਪ੍ਰਤੀਕਿਰਿਆਵੀ ਤੱਤਾਂ ਦੀ ਹਮਾਇਤ ਹਾਸਿਲ ਹੈ।"ਇਸ ਸੂਚੀ ਦੇ ਅਖੀਰ 'ਤੇ ਲੋਕਪ੍ਰਿਯ ਮੋਰਚੇ ਦੇ ਉਮੀਦਵਾਰ ਸਲਵਾਡੋਰ ਅਲਾਂਡੀ" ਹੈ। ਇਸ ਨੂੰ ਕਮਿਊਨਿਸਟਾਂ ਦਾ ਸਮਰਥਨ ਪ੍ਰਾਪਤ ਹੈ। ਹਾਲਾਂਕਿ ਉਸਦੀਆਂ 40,000 ਵੋਟਾਂ ਘਟ ਗਈਆਂ ਹਨ। ਕਿਉਂਕਿ ਉਨ੍ਹਾਂ ਲੋਕਾਂ ਨੂੰ ਕਮਿਊਨਿਸਟ ਪਾਰਟੀ ਨਾਲ ਸੰਬੰਧਿਤ ਹੋਣ ਕਾਰਨ ਵੋਟ ਦੇ ਅਧਿਕਾਰ ਤੋਂ ਵਾਂਝੇ ਕਰ ਦਿੱਤਾ ਗਿਆ ਹੈ।
ਇੰਜ ਲਗਦਾ ਹੈ ਕਿ ਇਬਾਨੇਜ਼ ਦੱਖਣੀ ਅਮਰੀਕੀਵਾਦ ਦੀ ਰਾਜਨੀਤੀ ਨੂੰ ਸਮਾਣਗੇ ਤੇ ਸੰਯੁਕਤ ਰਾਜ ਅਮਰੀਕਾ ਪ੍ਰਤੀ ਨਫ਼ਰਤ ਨੂੰ ਆਪਣੀ ਲੋਕਪ੍ਰਿਯਤਾ ਲਈ
––––––––––––––––
ਅਲਾਂਡੀ 1970 ਤੋਂ 1973 ਤਕ ਚਿੱਲੀ ਦਾ ਰਾਸ਼ਟਰਪਤੀ ਚੁਣਿਆ ਗਿਆ। ਉਸਨੂੰ ਸੰਯੁਕਤ ਰਾਜ ਅਮਰੀਕਾ ਦਾ ਸਮਰਥਨ ਪ੍ਰਾਪਤ ਸੀ ਤੇ ਉਸਨੇ ਜਨਰਲ ਪਿਨੋਚਟ ਦੀ ਤਾਨਾਸ਼ਾਹੀ ਖ਼ਤਮ ਕੀਤੀ ਸੀ ।