ਵਰਤ ਕੇ ਤਾਂਬੇ ਦੀਆਂ ਖਾਨਾਂ ਤੇ ਹੋਰ ਚੀਜ਼ਾਂ ਦਾ ਰਾਸ਼ਟਰੀਕਰਨ ਕਰਨਗੇ (ਭਾਵੇਂ ਤੱਥ ਇਹ ਹੈ ਕਿ ਸੰਯੁਕਤ ਰਾਜ ਦੀ ਪੇਰੂ ਦੇ ਵਿਸ਼ਾਲ ਖਣਿਜ-ਭੰਡਾਰ 'ਤੇ ਮਾਲਕੀ ਹੈ ਤੇ ਵਿਹਾਰਕ ਤੌਰ 'ਤੇ ਉਹ ਇਨ੍ਹਾਂ ਦੀ ਖੁਦਾਈ ਲਈ ਤਿਆਰ ਹੈ। ਤਾਂ ਵੀ ਮੇਰਾ ਯਕੀਨ ਹੈ ਕਿ ਚਿੱਲੀ ਦੀਆਂ ਖਾਨਾਂ ਦਾ ਰਾਸ਼ਟਰੀਕਰਨ ਸੰਭਵ ਹੋਵੇਗਾ, ਘੱਟੋ ਘੱਟ ਥੋੜ੍ਹੇ ਜਿਹੇ ਵਕਫ਼ੇ ਵਿਚ ਹੀ) ਨਾਲ ਹੀ ਇਬਾਨੇਜ਼ ਰੇਲ ਪਟੜੀਆਂ ਦਾ ਵੀ ਰਾਸ਼ਟਰੀਕਰਨ ਕਰਨਗੇ ਤੇ ਇਸ ਨਾਲ ਚਿੱਲੀ-ਅਰਜਨਟੀਨਾ ਦੇ ਵਪਾਰ ਵਿਚ ਵਾਧਾ ਹੋਵੇਗਾ।
ਚਿੱਲੀ ਇਕ ਐਸਾ ਦੇਸ਼ ਹੈ ਜੋ ਇਸ ਦੇਸ਼ ਲਈ ਕੰਮ ਕਰਨ ਵਾਲੇ ਹਰ ਵਿਅਕਤੀ ਲਈ ਆਰਥਿਕ ਭਰੋਸਾ ਦਿੰਦਾ ਹੈ, ਬਸ਼ਰਤੇ ਉਹ ਪ੍ਰੋਲੇਤਾਰੀ ਨਾ ਹੋਵੇ । ਮੇਰਾ ਮਤਲਬ ਉਹ ਲੋਕ ਜਿਨ੍ਹਾਂ ਨੂੰ ਸਿੱਖਿਆ ਅਤੇ ਤਕਨੀਕੀ ਗਿਆਨ ਦੀ ਨਿਸ਼ਚਿਤ ਖੁਰਾਕ ਮਿਲੀ ਹੁੰਦੀ ਹੈ। ਇਸ ਧਰਤੀ ਵਿਚ ਬਹੁਤ ਸਾਰੇ ਜੀਵਾਂ (ਵਿਸ਼ੇਸ਼ਕਰ ਭੇਡਾਂ) ਨੂੰ ਸਲਾਮਤ ਰੱਖਣ ਦੀ ਸਮਰੱਥਾ ਹੈ ਅਤੇ ਲੋਕਾਂ ਦੀਆਂ ਅੰਨ ਦੀਆਂ ਲੋੜਾਂ ਪੂਰੀਆਂ ਕਰ ਸਕਣ ਦੀ ਵੀ। ਦੇਸ਼ ਨੂੰ ਇਕ ਉਦਯੋਗਕ ਸ਼ਕਤੀ ਦੇ ਤੌਰ 'ਤੇ ਵਿਕਸਤ ਕਰਨ ਲਈ ਲੋੜੀਂਦੇ ਖਣਿਜ ਲੋਹਾ, ਤਾਂਬਾ, ਕੋਲਾ, ਟੀਨ, ਸੋਨਾ, ਚਾਂਦੀ, ਮੈਗਨੀਜ਼ ਅਤੇ ਨਾਈਟ੍ਰੇਟ ਵੀ ਇਸ ਦੇਸ਼ ਵਿਚ ਮਿਲਦੇ ਹਨ। ਚਿੱਲੀ ਨੂੰ ਸਭ ਤੋਂ ਵੱਡੀ ਜੋ ਕੋਸ਼ਿਸ਼ ਕਰਨ ਦੀ ਲੋੜ ਹੈ, ਉਹ ਹੈ ਆਪਣੀ ਅਸਹਿਜਤਾ ਨੂੰ ਛੱਡਣਾ, ਆਪਦਾ ਪਿੱਛਾ ਯੇਂਕੀ ਮਿੱਤਰ ਤੋਂ ਛੁਡਾਉਣਾ । ਮੈਨੂੰ ਪਤਾ ਹੈ ਕਿ ਇਹ ਇਕ ਵੱਡੀ ਮੁਹਿੰਮ ਹੈ। ਕਿਉਂਕਿ ਇੱਥੇ ਨਿਵੇਸ਼ ਵਜੋਂ ਸੰਯੁਕਤ ਰਾਜ ਦੇ ਡਾਲਰਾਂ ਲਈ ਵੱਡੀ ਮਾਤਰਾ ਵਰਤੀ ਗਈ ਹੈ ਤੇ ਜਦੋਂ ਉਸਦੇ ਆਰਥਿਕ ਹਿੱਤ ਖਤਰੇ ਵਿਚ ਪਏ ਉਹ ਚਿੱਲੀ ਦੀ ਆਰਥਿਕ ਕੰਗਰੋੜ੍ਹ ਤੋੜ ਦੇਵੇਗਾ।
-0-