ਟਾਰਟਾ, ਇਕ ਨਵੀਂ ਦੁਨੀਆਂ
ਕਸਬੇ ਦੀ ਜੂਹ ਦਰਸਾਉਣ ਵਾਲੀ ਸੁਰੱਖਿਆ ਚੌਕੀ ਤੋਂ ਕੁਝ ਹੀ ਮੀਟਰ ਦੂਰ ਮੁਸ਼ਕਿਲ ਨਾਲ ਹੀ ਗਏ ਹੋਵਾਂਗੇ ਪਰ ਸਾਡੇ ਪਿੱਠੂ ਆਪਣੇ ਅਸਲ ਭਾਰ ਤੋਂ ਸੈਂਕੜੇ ਗੁਣਾਂ ਭਾਰੇ ਮਹਿਸੂਸ ਹੋਣ ਲੱਗ ਪਏ ਸਨ । ਧੁੱਪ ਸਾਨੂੰ ਬੇਹਾਲ ਕਰ ਰਹੀ ਸੀ, ਪਰ ਅਸੀਂ ਹਮੇਸ਼ਾ ਵਾਂਗ ਦਿਨ ਦੇ ਇਸ ਹਿੱਸੇ ਵਿਚ ਆਪਣੇ ਆਪ ਨੂੰ ਬਹੁਤ ਸਾਰੇ ਕੱਪੜਿਆਂ ਵਿਚ ਲਪੇਟਿਆ ਹੋਇਆ ਸੀ, ਭਾਵੇਂ ਬਾਦ ਵਿਚ ਸਾਨੂੰ ਬਹੁਤ ਠੰਢ ਵੀ ਲੱਗੀ । ਛੇਤੀ ਹੀ ਚੜ੍ਹਾਈ ਸ਼ੁਰੂ ਹੋ ਗਈ ਅਤੇ ਬਿਨਾਂ ਕਿਸੇ ਦੇਰੀ ਦੇ ਅਸੀਂ ਉਹ ਪਿਰਾਮਿਡ ਪਾਰ ਕਰ ਲਿਆ ਜੋ ਸਾਨੂੰ ਪਿੰਡ ਤੋਂ ਦਿਖਾਈ ਦੇ ਰਿਹਾ ਸੀ। ਇਹ ਪਿਰਾਮਿਡ ਉਨ੍ਹਾਂ ਪੇਰੂ ਵਾਸੀਆਂ ਨੂੰ ਸ਼ਰਧਾਂਜਲੀ ਦੇਣ ਲਈ ਬਣਾਇਆ ਗਿਆ ਸੀ ਜੋ ਚਿੱਲੀ ਨਾਲ ਜੰਗ* ਵਿਚ ਮਾਰੇ ਗਏ ਸਨ। ਅਸੀਂ ਫੈਸਲਾ ਕੀਤਾ ਕਿ ਸਾਡੇ ਪਹਿਲੇ ਪੜਾਅ ਅਤੇ ਲੰਘਦੇ ਜਾਂਦੇ ਟਰੱਕਾਂ ਪ੍ਰਤਿ ਆਪਣੀ ਕਿਸਮਤ ਅਜ਼ਮਾਉਣ ਲਈ ਇਹ ਵਧੀਆ ਜਗ੍ਹਾ ਹੋਵੇਗੀ। ਅਸੀ ਦੇਖ ਸਕਦੇ ਸਾਂ ਕਿ ਸੜਕ ਦੀ ਦਿਸ਼ਾ ਵਿਚ ਬੰਜਰ ਪਹਾੜੀ ਦ੍ਰਿਸ਼ ਸੀ। ਇਸ ਵੀਰਾਨੇ ਵਿਚ ਮੁਸ਼ਕਿਲ ਨਾਲ ਹੀ ਕੋਈ ਹਰਿਆਲੀ ਸੀ। ਥੋੜ੍ਹੀ ਜਿਹੀ ਧੂੜ ਨਾਲ ਭਰੀਆਂ ਗਲੀਆਂ ਅਤੇ ਲਾਲ ਮਿੱਟੀ ਵਾਲੀਆਂ ਛੱਤਾਂ ਵਾਲੇ ਮਕਾਨਾਂ ਵਾਲਾ ਸ਼ਾਂਤ ਸ਼ਹਿਰ ਟਾਕਨਾ ਜਿਸਦੀ ਉਡੀਕ ਅਸੀਂ ਦੂਰੋਂ ਕਰ ਰਹੇ ਸਾਂ, ਹੁਣ ਸਾਨੂੰ ਡਰਾਉਣਾ ਲੱਗਣ ਲੱਗ ਪਿਆ ਸੀ। ਇੱਧਰੋਂ ਲੰਘਣ ਵਾਲੇ ਪਹਿਲੇ ਹੀ ਟਰੱਕ ਨੇ ਸਾਡੇ ਅੰਦਰ ਖ਼ਲਬਲੀ ਭਰ ਦਿੱਤੀ। ਅਸੀਂ ਜਾਣੇ ਪਛਾਣੇ ਢੰਗ ਨਾਲ ਆਪਣੇ ਅੰਗੂਠੇ ਸਾਹਮਣੇ ਕੀਤੇ ਤਾਂ ਹੈਰਾਨ ਹੋ ਗਏ ਕਿ ਚਾਲਕ ਨੇ ਸਾਡੇ ਸਾਹਮਣੇ ਟਰੱਕ ਰੋਕ ਲਿਆ। ਇਸ ਮੁਹਿੰਮ ਦੀ ਅਗਵਾਈ ਅਲਬਰਟੋ ਨੇ ਕੀਤੀ। ਉਸਨੇ ਸਥਿਤੀ ਸਪੱਸ਼ਟ ਕਰਨ ਲਈ ਜਿਹੜੇ ਸ਼ਬਦਾਂ ਦੀ ਵਰਤੋਂ ਕੀਤੀ ਉਨ੍ਹਾਂ ਤੋਂ ਮੈਂ ਭਲੀ-ਭਾਂਤ ਵਾਕਫ਼ ਹੋ ਚੁੱਕਾ ਸਾਂ। ਸਾਡੀ ਯਾਤਰਾ ਦਾ ਉਦੇਸ਼ ਦੱਸਿਆ ਅਤੇ ਲੈ ਜਾਣ ਲਈ ਪੁੱਛਿਆ। ਚਾਲਕ ਨੇ ਸਕਾਰਾਤਮਕ ਢੰਗ ਨਾਲ ਸਿਰ ਹਿਲਾਇਆ ਜਿਸ ਦਾ ਮਤਲਬ ਸੀ ਕਿ ਸਾਨੂੰ ਇੰਡੀਅਨਾਂ ਦੇ ਪੂਰੇ ਝੁੰਡ ਨਾਲ ਟਰੱਕ ਦੇ ਪਿੱਛੇ ਚੜ੍ਹ ਜਾਣਾ ਚਾਹੀਦਾ ਹੈ।
ਅਹਿਸਾਨ ਦੇ ਭਾਰ ਥੱਲੇ ਪਾਗਲ ਹੋਏ ਆਪਣੇ ਬਸਤੇ ਸੰਭਾਲਦੇ ਅਸੀਂ ਚੜ੍ਹਨ ਹੀ ਲੱਗੇ ਸਾਂ, ਜਦੋਂ ਚਾਲਕ ਨੇ ਸਾਨੂੰ ਕਿਹਾ, "ਟਾਰਟਾ ਤੱਕ ਪੰਜ ਸੋਲਜ਼ (ਪੇਰੂ ਦੀ ਕਰੰਸੀ) ਲੱਗਣਗੇ। ਪਤਾ ਹੈ ਨਾ ਤੁਹਾਨੂੰ ?" ਅਲਬਰਟੋ ਨੇ ਖਿਝ ਕੇ ਪੁੱਛਿਆ ਕਿ ਉਸਨੇ ਪਹਿਲਾਂ
––––––––––––––––
ਚਿੱਲੀ ਨੇ 'ਨਾਈਟ੍ਰੇਟ ਜੰਗ' ਵਜੋਂ ਜਾਣੀ ਜਾਂਦੀ 1879-83 ਦੀ ਲੜਾਈ ਦੌਰਾਨ ਖਣਿਜਾਂ ਨਾਲ ਭਰਪੂਰ ਮਾਰੂਥਲ 'ਤੇ ਅਧਿਕਾਰ ਕਰ ਲਿਆ।