Back ArrowLogo
Info
Profile

ਅਜਿਹਾ ਕੁਝ ਨਹੀਂ ਕਿਹਾ, ਜਦੋਂ ਉਸ ਕੋਲੋਂ ਮੁਫ਼ਤ ਲਿਜਾਣ ਬਾਰੇ ਪੁੱਛਿਆ ਸੀ ? ਚਾਲਕ ਅਜਿਹਾ ਕਰਾਏ ਲਿਜਾਣ' ਦੇ ਅਰਥਾਂ ਬਾਰੇ ਨਿਸ਼ਚਿਤ ਨਹੀਂ ਸੀ, ਪਰ ਉਸਦਾ ਅਰਥ ਸੀ ਕਿ ਟਾਰਟਾ ਤੱਕ ਪੰਜ ਸੋਲਜ਼ ਹੀ ਲੱਗਦੇ ਹਨ.

""ਕੀ ਉਨ੍ਹਾਂ ਵਿੱਚੋਂ ਸਾਰੇ ਲੋਕ ਹੀ ਐਸੇ ਹੋਣਗੇ", ਖਿਝੇ ਹੋਏ ਅਲਬਰਟੋ ਨੇ ਪੁੱਛਿਆ। ਉਸਦੇ ਇਸ ਸਾਧਾਰਣ ਵਾਕ ਦੀ ਸਾਰੀ ਖਿਝ ਮੇਰੇ ਵੱਲ ਸੀ, ਕਿਉਂਕਿ ਉਸਨੂੰ ਪਹਿਲਾਂ ਹੀ ਕਿਹਾ ਸੀ ਕਿ ਸ਼ਹਿਰ ਤੋਂ ਬਾਹਰ ਜਾਣ ਲਈ ਕਿਸੇ ਕੋਲੋਂ ਲਿਫ਼ਟ ਲੈਣ ਲਈ ਉਡੀਕਣ ਦੀ ਥਾਂ ਤੁਰ ਕੇ ਜਾਣਾ ਚਾਹੀਦਾ ਹੈ। ਇਹ ਪਲ ਫੈਸਲਾਕੁੰਨ ਬਣ ਗਿਆ। ਅਸੀਂ ਵਾਪਸ ਜਾ ਸਕਦੇ ਸਾਂ, ਜਿਸਦਾ ਮਤਲਬ ਹਾਰ ਮੰਨ ਲੈਣਾ ਹੋਵੇਗਾ। ਜਾਂ ਫਿਰ ਅਸੀਂ ਤੁਰਦੇ ਰਹੀਏ, ਜੋ ਹੁੰਦਾ ਹੈ ਹੋਣ ਦੇਈਏ। ਅਸੀਂ ਦੂਸਰਾ ਵਿਕਲਪ ਚੁਣਿਆ ਅਤੇ ਤੁਰਨਾ ਸ਼ੁਰੂ ਕਰ ਦਿੱਤਾ। ਛੇਤੀ ਹੀ ਪਤਾ ਚੱਲ ਗਿਆ ਕਿ ਸਾਡਾ ਇਹ ਫੈਸਲਾ ਕੋਈ ਸਿਆਣਪ ਵਾਲਾ ਨਹੀਂ ਸੀ। ਸੂਰਜ ਪੂਰੀ ਤਰ੍ਹਾਂ ਚੜ੍ਹ ਚੁੱਕਾ ਸੀ ਅਤੇ ਤੇਜ਼ ਧੁੱਪ ਵਿਚ ਚਾਰੇ ਪਾਸੇ ਜ਼ਿੰਦਗੀ ਗੈਰਹਾਜ਼ਰ ਹੋ ਗਈ ਸੀ ਤਾਂ ਵੀ ਸਾਨੂੰ ਲਗਾਤਾਰ ਇਹੀ ਲਗਦਾ ਰਿਹਾ ਕਿ ਅਸੀਂ ਕਿਸੇ ਪਿੰਡ ਦੇ ਬਹੁਤ ਕਰੀਬ ਹਾਂ ਜਿੱਥੇ ਕੁਝ ਰਿਹਾਇਸ਼ ਹੋਵੇਗੀ ਜਾਂ ਹੋਰ ਵੀ ਕੁਝ । ਇਸੇ ਵਹਿਮ ਦੀ ਲਗਾਤਾਰਤਾ ਵਿਚ ਅਸੀਂ ਤੁਰਦੇ ਰਹੇ।

ਛੇਤੀ ਹੀ ਹਨੇਰਾ ਹੋਣ ਲੱਗ ਪਿਆ ਤੇ ਆਬਾਦੀ ਦਾ ਕੋਈ ਨਿੱਕਾ-ਮੋਟਾ ਚਿੰਨ੍ਹ ਵੀ ਸਾਨੂੰ ਨਜ਼ਰ ਨਹੀਂ ਸੀ ਆਇਆ। ਬਦਤਰ ਹਾਲਤ ਇਹ ਸੀ ਕਿ ਸਾਡੇ ਕੋਲ ਮੇਟ ਬਣਾਉਣ ਜਾਂ ਕੁਝ ਹੋਰ ਪਕਾ ਲੈਣ ਲਈ ਪਾਣੀ ਹੀ ਨਹੀਂ ਸੀ । ਠੰਢ ਬਹੁਤ ਵਧ ਗਈ ਸੀ। ਅਸੀਂ ਜਿਸ ਉਚਾਈ 'ਤੇ ਪੁੱਜ ਗਏ ਸਾਂ, ਉੱਥੇ ਮੌਸਮ ਨੇ ਆਪਣਾ ਮਿਜ਼ਾਜ ਬਦਲ ਲਿਆ। ਸੀ । ਅਸੀਂ ਬੇਯਕੀਨੀ ਦੀ ਹੱਦ ਤਕ ਥੱਕ ਚੁੱਕੇ ਸਾਂ। ਇਸ ਦਾ ਹੱਲ ਇਹ ਕੀਤਾ ਕਿ ਆਪਣੇ ਕੰਬਲ ਜ਼ਮੀਨ ਉੱਪਰ ਵਿਛਾਏ ਅਤੇ ਸਵੇਰਾ ਹੋਣ ਤੱਕ ਸੌਣ ਲਈ ਪੈ ਗਏ। ਮੱਸਿਆ ਦੀ ਕਾਲੀ ਰਾਤ ਸੀ। ਅਸੀਂ ਕੰਬਲਾਂ ਨੂੰ ਆਪਣੇ ਦੁਆਲੇ ਲਪੇਟ ਕੇ ਆਪਣੇ ਆਪ ਨੂੰ ਵੱਧ ਤੋਂ ਵੱਧ ਚੰਗੀ ਤਰ੍ਹਾਂ ਕੱਜ ਲਿਆ ਸੀ ।

ਪੰਜ ਮਿੰਟ ਹੀ ਬੀਤੇ ਹੋਣਗੇ ਕਿ ਅਲਬਰਟੋ ਨੇ ਮੈਨੂੰ ਦੱਸਿਆ ਕਿ ਉਹ ਠੰਢ ਨਾਲ ਆਕੜ ਗਿਆ ਹੈ। ਮੈਂ ਜਵਾਬ ਦਿੱਤਾ ਕਿ ਮੇਰਾ ਕਮਜ਼ੋਰ ਸ਼ਰੀਰ ਤਾਂ ਹੋਰ ਵੀ ਠਰਿਆ ਹੋਇਆ ਹੈ। ਇਹ ਫਰਿੱਜ ਵਿਚ ਬੈਠਣ ਦਾ ਕੋਈ ਮੁਕਾਬਲਾ ਨਹੀਂ ਸੀ, ਸੋ ਅਸੀਂ ਸਥਿਤੀ ਦਾ ਸਾਮ੍ਹਣਾ ਕਰਨ ਦਾ ਫੈਸਲਾ ਕੀਤਾ। ਇਸ ਲਈ ਅਸੀਂ ਛੋਟੀਆਂ ਟਹਿਣੀਆਂ ਦੀ ਖੋਜ ਕਰਨੀ ਸ਼ੁਰੂ ਕੀਤੀ ਤਾਂ ਕਿ ਅੱਗ ਬਾਲ ਕੇ ਹੱਥ ਸੇਕੇ ਜਾਣ। ਨਤੀਜਾ ਬਿਨਾਂ ਕਿਸੇ ਹੈਰਾਨੀ ਤੋਂ ਤਰਸਨਾਕ ਰਿਹਾ। ਅਸੀਂ ਮੁੱਠੀ ਭਰ ਛਟੀਆਂ ਹੀ ਇਕੱਠੀਆਂ ਕਰ ਸਕੇ ਤੇ ਮਾੜੀ ਜਿਹੀ ਅੱਗ ਹੀ ਜਲਾ ਸਕੇ ਜਿਹੜੀ ਸਭ ਕੁਝ ਗਰਮਾਉਣ ਦੇ ਯੋਗ ਹੀ ਨਹੀਂ ਸੀ। ਭੁੱਖ ਨਾਲ ਜਾਨ ਨਿਕਲ ਰਹੀ ਸੀ ਪਰ ਸਭ ਤੋਂ ਜ਼ਿਆਦਾ ਔਖ ਠੰਢ ਤੋਂ ਸੀ। ਇਸ ਬਿੰਦੂ 'ਤੇ ਬਚੇ ਹੋਏ ਚਾਰ ਅੰਗਿਆਰਿਆਂ ਨੂੰ ਦੇਖਦੇ ਅਸੀਂ ਆਪਣੇ ਆਪ ਨਾਲ ਹੋਰ ਝੂਠ ਨਹੀਂ ਬੋਲ ਸਕਦੇ ਸਾਂ। ਸਾਨੂੰ ਆਪਣਾ ਸਮਾਨ ਬੰਨ੍ਹ ਕੇ ਹਨੇਰੇ ਵਿਚ ਹੀ ਅੱਗੇ ਜਾਣਾ ਪੈਣਾ ਸੀ। ਪਹਿਲਾਂ-ਪਹਿਲ ਅਸੀਂ ਗਰਮ ਹੋਣ ਲਈ ਤੇਜ਼-ਤੇਜ਼ ਤੁਰਨ ਲੱਗੇ ਪਰ ਛੇਤੀ ਹੀ ਸਾਡਾ ਸਾਹ ਫੁੱਲਣ ਲੱਗ ਪਿਆ। ਮੈਂ ਆਪਣੀ ਜੈਕਟ ਥੱਲੇ ਪਸੀਨਾ ਵਹਿੰਦਾ ਮਹਿਸੂਸ ਕੀਤਾ ਜਦ ਕਿ ਮੇਰੇ ਪੈਰ ਠੰਢ ਨਾਲ ਠਰੇ ਪਏ ਸਨ। ਤੇਜ਼ ਹਵਾ ਸਾਡੇ ਚਿਹਰਿਆ ਨੂੰ ਚਾਕੂ ਵਾਂਗ ਕੱਟ ਰਹੀ ਸੀ। ਦੇ ਘੰਟਿਆਂ ਬਾਦ ਜਦੋਂ ਮੇਰੀ ਘੜੀ ਰਾਤ ਦੇ ਸਾਢੇ ਬਾਰਾਂ ਦਾ ਸਮਾਂ ਦੱਸ ਰਹੀ ਸੀ, ਅਸੀਂ ਬੁਰੀ ਤਰ੍ਹਾਂ ਥੱਕ ਚੁੱਕੇ ਸਾਂ। ਇਕ ਆਸਵੰਦ ਅੰਦਾਜ਼ੇ ਮੁਤਾਬਿਕ ਅਜੇ ਪੰਜ ਘੰਟੇ ਹੋਰ ਰਾਤ ਦੇ ਸਾਡੇ

71 / 147
Previous
Next