ਵੇਖ ਰਹੇ ਸਾਂ। ਸੜਕ ਦੂਰ ਤੱਕ ਲੰਮੀ ਦਿਸਦੀ ਸੀ ਤੇ ਅਸੀਂ ਆਪਣੀ ਜਾਣੀ-ਪਛਾਣੀ ਵਿਧੀ ਨਾਲ ਛੇਤੀ ਹੀ ਰੁਕ-ਰੁਕ ਕੇ ਤੁਰਨ ਲੱਗੇ। ਦੁਪਹਿਰ ਤੋਂ ਬਾਦ ਅਸੀਂ ਆਰਾਮ ਕਰਨ ਲਈ ਪੰਜ ਤੋਂ ਵਧੇਰੇ ਥਾਵਾਂ 'ਤੇ ਰੁਕੇ। ਇੰਜ ਦੂਰ ਤੋਂ ਆ ਰਹੇ ਟਰੱਕ ਵੱਲ ਵੀ ਆਸਵੰਦੀ ਨਾਲ ਝਾਕਦੇ ਸਾਂ। ਇਕ ਟਰੱਕ ਦੂਰੋਂ ਦਿਖਾਈ ਦਿੱਤਾ, ਇਸ ਉੱਪਰ ਹਮੇਸ਼ਾ ਵਾਂਗ ਮਨੁੱਖਾਂ ਦੀ ਇਕ ਭੀੜ ਸਵਾਰ ਸੀ। ਸ਼ਾਇਦ ਇਹ ਉੱਥੇ ਸਭ ਤੋਂ ਮੁਨਾਫ਼ੇ ਵਾਲਾ ਧੰਦਾ ਸੀ। ਪਰ ਸਾਡੇ ਲਈ ਹੈਰਾਨੀ ਵਾਲੀ ਗੱਲ ਸੀ ਕਿ ਟਰੱਕ ਰੁਕ ਗਿਆ। ਅਸੀਂ ਦੇਖਿਆ ਕਿ ਉਸ ਵਿਚ ਸਵਾਰ ਟਾਕਨਾ ਦਾ ਪਹਿਰੇਦਾਰ ਸਾਡੇ ਵੱਲ ਖੁਸ਼ੀ ਨਾਲ ਆਪਣਾ ਹੱਥ ਹਿਲਾ ਰਿਹਾ ਸੀ ਤੇ ਸਾਨੂੰ ਟਰੱਕ 'ਤੇ ਸਵਾਰ ਹੋਣ ਲਈ ਸੱਦਾ ਦੇ ਰਿਹਾ ਸੀ । ਬਿਨਾਂ ਸ਼ੱਕ ਇਸ ਸੱਦੇ ਨੂੰ ਦੁਹਰਾਉਣ ਦੀ ਲੋੜ ਹੀ ਨਹੀਂ ਪਈ। ਟਰੱਕ ਦੇ ਪਿਛਲੇ ਹਿੱਸੇ ਵਿਚ ਸਵਾਰ ਆਮਾਰਾ ਇੰਡੀਅਨ ਲੋਕ ਸਾਡੇ ਵੱਲ ਜਿਗਿਆਸਾ ਨਾਲ ਦੇਖ ਰਹੇ ਸਨ, ਪਰ ਉਹ ਸਾਡੇ ਕੋਲੋਂ ਕੁਝ ਪੁੱਛਣ ਦੀ ਹਿੰਮਤ ਨਹੀਂ ਜੁਟਾ ਪਾ ਰਹੇ ਸਨ । ਅਲਬਰਟੋ ਨੇ ਕੁਝ ਲੋਕਾਂ ਨਾਲ ਗੱਲਬਾਤ ਦੀ ਸ਼ੁਰੂਆਤ ਕਰਨ ਦੀ ਕੋਸ਼ਿਸ਼ ਕੀਤੀ, ਭਾਵੇਂ ਉਨ੍ਹਾਂ ਦੀ ਸਪੇਨੀ ਭਾਸ਼ਾ ਬਹੁਤ ਬੁਰੀ ਸੀ । ਟਰੱਕ ਲਗਾਤਾਰ ਇਕ ਬੰਜਰ ਪਹਾੜੀ ਟਿੱਲੇ 'ਤੇ ਚੜ੍ਹ ਰਿਹਾ ਸੀ। ਇੱਥੇ ਜ਼ਿੰਦਗੀ ਦੇ ਲੱਛਣਾਂ ਵਜੋਂ ਕੁਝ ਕੰਡਿਆਲੀਆਂ ਝਾੜੀਆਂ ਹੀ ਦਿਸਦੀਆਂ ਸਨ। ਤਦ, ਅਚਾਨਕ ਹੀ ਟਰੱਕ ਦੀ ਗੜਗੜਾਹਟ ਨੇ ਸੰਕੇਤ ਕੀਤਾ ਕਿ ਉਹ ਸਿਖਰ 'ਤੇ ਪਹੁੰਚਣ ਹੀ ਵਾਲਾ ਹੈ। ਇਸ ਨਾਲ ਸੁੱਖ ਦਾ ਸਾਹ ਆਇਆ ਕਿਉਂਕਿ ਅਸੀਂ ਪਠਾਰ ਦੇ ਸਮਾਂਤਰ ਆ ਗਏ ਸਾਂ । ਅਸੀਂ ਏਸਟਾਕ ਨਾਂ ਦੇ ਕਸਬੇ ਵਿਚ ਪ੍ਰਵੇਸ਼ ਕੀਤਾ। ਇਹ ਦ੍ਰਿਸ਼ ਲਾਜਵਾਬ ਸੀ। ਉਤਸ਼ਾਹ ਨਾਲ ਭਰੀਆਂ ਸਾਡੀਆਂ ਅੱਖਾਂ ਸਾਹਮਣੇ ਦੇ ਭੋਇ ਦ੍ਰਿਸ਼ 'ਤੇ ਕੇਂਦਰਿਤ ਹੋ ਗਈਆਂ। ਉਸ ਤੋਂ ਬਾਦ ਅਸੀਂ ਆਪਣੇ ਦੁਆਲੇ ਦਿਸਦੀਆਂ ਚੀਜਾਂ ਦੇ ਨਾਮ ਅਤੇ ਅਰਥਾਂ ਨੂੰ ਸਮਝਣ ਲੱਗ ਪਏ। ਟਰੱਕ ਵਿਚ ਸਵਾਰ ਆਸਾਰ ਮੁਸ਼ਕਿਲ ਨਾਲ ਹੀ ਸਾਡੀ ਗੱਲ ਸਮਝ ਰਹੇ ਸਨ, ਪਰ ਉਨ੍ਹਾਂ ਨੇ ਆਪਣੇ ਸੰਕੇਤਾਂ ਤੇ ਭਰਮਾਊ ਸਪੈਨਿਸ਼ ਰਾਹੀਂ ਜੋ ਪ੍ਰਭਾਵ ਸਾਨੂੰ ਦਿੱਤਾ ਉਹ ਆਸ-ਪਾਸ ਪ੍ਰਤੀ ਭਾਵੁਕ ਹੁੰਗਾਰੇ ਵਰਗਾ ਸੀ। ਅਸੀਂ ਇਕ ਪ੍ਰਸਿੱਧ ਤੇ ਮਹਾਨ ਵਾਦੀ ਵਿਚ ਸਾਂ, ਜਿਸਦਾ ਵਿਕਾਸ ਕਈ ਸੌ ਸਾਲ ਪਹਿਲਾਂ ਤੋਂ ਹੀ ਮੁਲਤਵੀ ਕੀਤਾ ਗਿਆ ਸੀ। ਅਸੀਂ 20ਵੀਂ ਸਦੀ ਦੇ ਖੁਸ਼ਕਿਸਮਤ ਲੋਕ ਸਾਂ ਕਿ ਸਾਨੂੰ ਅੱਜ ਇਹ ਦੇਖਣ ਦਾ ਸੁਭਾਗ ਮਿਲਿਆ ਸੀ। ਇੱਕਾ ਵੱਲੋਂ ਆਪਣੇ ਲੋਕਾਂ ਦੀ ਬਿਹਤਰੀ ਲਈ ਬਣਾਏ ਸਿੰਚਾਈ ਚੈਨਲ ਪਹਾੜਾਂ ਤੋਂ ਵਹਿ ਕੇ ਵਾਦੀ ਤਕ ਆਉਂਦੇ ਸਨ। ਇਹ ਹਜ਼ਾਰਾਂ ਛੋਟੇ ਝਰਨਿਆਂ ਦਾ ਨਿਰਮਾਣ ਕਰਦੇ ਸਨ ਅਤੇ ਸੱਪ ਵਾਂਗ ਵਲ ਖਾਂਦੀ ਸੜਕ ਦੇ ਨਾਲ-ਨਾਲ ਵਹਿ ਕੇ ਹੇਠਾਂ ਵੱਲ ਵਧਦੇ ਸਨ। ਪਹਾੜਾਂ ਦੀਆਂ ਚੋਟੀਆਂ ਸਾਡੇ ਸਾਮ੍ਹਣੇ ਹੀ ਨੀਵੇਂ ਬੱਦਲਾਂ ਵਿਚ ਲੁਕ ਗਈਆਂ। ਕੁਝ ਕੁ ਨਿੱਤਰੀਆਂ ਹੋਈਆਂ ਥਾਵਾਂ 'ਤੇ ਅਸੀਂ ਪੈ ਰਹੀ ਬਰਫ਼ ਨੂੰ ਵੀ ਨਿਹਾਰ ਸਕਦੇ ਸਾਂ। ਬਹੁਤ ਉੱਚੀਆਂ ਚੋਟੀਆਂ ਨੂੰ ਇਹ ਬਰਫ਼ ਹੌਲੀ-ਹੌਲੀ ਸਫੇਦ ਕਰ ਰਹੀ ਸੀ। ਪਹਾੜਾਂ ਵਿਚ ਹੀ ਪੌੜੀਦਾਰ ਖੇਤਾਂ ਵਿਚ ਇੰਡੀਅਨ ਲੋਕ ਕਈ ਤਰ੍ਹਾਂ ਦੀਆਂ ਫਸਲਾਂ ਸਾਵਧਾਨੀ ਪੂਰਵਕ ਪੈਦਾ ਕਰਦੇ ਹਨ। ਇਸ ਦ੍ਰਿਸ਼ ਵਿਚ ਅਸੀਂ ਬਨਸਪਤੀ ਵਿਗਿਆਨ ਦੇ ਨਵੇਂ ਪਸਾਰ ਦੇਖੇ, ਜਿਨ੍ਹਾਂ ਵਿੱਚੋਂ :ਓਕਾ, ਕਿਊਸ਼ਿਵਾ, ਰੋਕੋਟ, ਮੌਕਾ ਆਦਿ। ਇਸ ਕੁਦਰਤੀ ਵਾਤਾਵਰਣ ਵਿਚ ਵੀ ਇੰਡੀਅਨ ਲੋਕਾਂ ਨੇ ਵੈਸੀ ਹੀ ਪੋਸ਼ਾਕ ਪਹਿਨੀ ਹੋਈ ਸੀ, ਜੈਸੀ ਟਰੱਕ 'ਤੇ ਸਵਾਰ ਲੋਕਾਂ ਦੀ ਸੀ। ਉਨ੍ਹਾਂ