ਹੁਣ ਸੂਰਜ ਤਪ ਰਿਹਾ ਸੀ ਤੇ ਜਿਵੇਂ ਜਿਵੇਂ ਅਸੀਂ ਉਤਰਾਈ ਤੋਂ ਹੇਠਾਂ ਆ ਰਹੇ ਸਾਂ ਤਾਪਮਾਨ ਵਧਦਾ ਜਾ ਰਿਹਾ ਸੀ। ਇਹ ਬਿਲਕੁਲ ਉਸ ਨਦੀ ਵਾਂਗ ਹੀ ਸੀ, ਜਿਸਨੂੰ ਅਸੀਂ ਪਹਾੜਾਂ ਉੱਪਰ ਸ਼ੁਰੂ ਹੁੰਦੀ ਦੇਖਦੇ ਹਾਂ ਤੇ ਬਾਦ ਵਿਚ ਚੰਗੇ ਖਾਸੇ ਆਕਾਰ ਵਿਚ ਬਦਲ ਰਹੀ ਸੀ। ਟਰੱਕ ਜਿਵੇਂ ਜਿਵੇਂ ਥੱਲੇ ਵੱਲ ਨੂੰ ਜਾ ਰਿਹਾ ਸੀ ਸਾਨੂੰ ਪਹਾੜਾਂ ਦੀਆਂ ਬਰਫ਼ ਨਾਲ ਢਕੀਆਂ ਸਿਖਰਾਂ ਚਾਰੇ ਪਾਸੇ ਦਿਖਾਈ ਦੇ ਰਹੀਆਂ ਸਨ ਤੇ ਨਾਲ ਹੀ ਲਾਮਾ ਅਤੇ ਅਲਪਾਕਾ* ਦੇ ਝੁੰਡ ਆਮ ਦਿਖਾਈ ਦੇ ਰਹੇ ਸਨ ਜੋ ਬਿਨਾਂ ਕਿਸੇ ਹੈਰਾਨੀ ਦੇ ਦੇਖਦੇ, ਜਦੋਂ ਟਰੈਕ ਕੋਲੋਂ ਦੀ ਲੰਘਦਾ। ਇਸ ਦੇ ਨਾਲ ਹੀ ਕੁਝ ਅਸਭਿਅਕ ਵਿਕੂਨਾ ਦੌੜ ਕੇ ਰੁਕਾਵਟ ਪਾ ਗਏ ਸਨ।
ਸੜਕ ਉੱਤੇ ਬਹੁਤ ਸਾਰੀਆਂ ਥਾਵਾਂ 'ਤੇ ਰੁਕਣ ਤੋਂ ਬਾਦ ਇਕ ਜਗ੍ਹਾ ਇਕ ਘਬਰਾਇਆ ਹੋਇਆ ਇੰਡੀਅਨ ਆਪਣੇ ਬੇਟੇ ਨਾਲ ਸਾਨੂੰ ਟੱਕਰਿਆ। ਮੁੰਡਾ ਬਹੁਤ ਚੰਗੀ ਸਪੈਨਿਸ਼ ਬੋਲ ਲੈਂਦਾ ਸੀ। ਉਸਨੇ ਸਾਡੇ ਕੋਲੋਂ ਹੈਰਾਨੀਜਨਕ 'ਪੇਰੋਨ ਦੀ ਧਰਤੀ' ਬਾਰੇ ਪੁੱਛਣਾ ਸ਼ੁਰੂ ਕੀਤਾ। ਇਸ ਰਸਤੇ 'ਤੇ ਸਫ਼ਰ ਕਰਦਿਆਂ ਸ਼ਾਨਦਾਰ ਨਜ਼ਾਰਿਆਂ ਨਾਲ ਸਾਡੀ ਕਲਪਨਾਸ਼ੀਲਤਾ ਜਾਗਰਿਤ ਹੋ ਚੁੱਕੀ ਸੀ। ਹੁਣ ਇਹ ਸਾਡੇ ਲਈ ਬਹੁਤ ਸੌਖਾ ਸੀ। ਕਿ ਅਸੀਂ ਗੈਰ ਸਾਧਾਰਣ ਮੌਕਿਆਂ ਨੂੰ ਆਪਣੀ ਮਰਜ਼ੀ ਮੁਤਾਬਕ ਘੜ੍ਹ ਕੇ ਪੇਸ਼ ਕਰੀਏ। ਕਾਪੋ ਦੀਆਂ ਕਰਤੂਤਾਂ ਨੂੰ ਸਰੋਤਿਆਂ ਦੀ ਇੱਛਾ ਮੁਤਾਬਕ ਸੁਣਾਈਏ ਤੇ ਆਪਣੇ ਦੇਸ਼ ਦੀ ਸੁੰਦਰ ਜ਼ਿੰਦਗੀ ਦਾ ਅਲੰਕ੍ਰਿਤ ਤਰੀਕੇ ਨਾਲ ਵਿਖਿਆਨ ਕਰੀਏ। ਉਸ ਵਿਅਕਤੀ ਨੇ ਆਪਣੇ ਮੁੰਡੇ ਦੇ ਜ਼ਰੀਏ ਅਰਜਨਟੀਨੀ ਸੰਵਿਧਾਨ ਦੀ ਕਾਪੀ ਦੀ ਮੰਗ ਕੀਤੀ ਜਿਸ ਵਿਚ
––––––––––––––––––––––
ਦੱਖਣੀ ਅਮਰੀਕਾ ਵਿਚ ਪਾਏ ਜਾਣ ਵਾਲੇ ਜਾਨਵਰ