ਬਜ਼ੁਰਗਾਂ ਲਈ ਵਿਸ਼ੇਸ਼ ਅਧਿਕਾਰਾਂ ਦਾ ਜ਼ਿਕਰ ਹੈ। ਅਸੀਂ ਬਹੁਤ ਜੋਸ਼ ਨਾਲ ਉਸਨੂੰ ਇਕ ਕਾਪੀ ਭੇਜਣ ਦਾ ਵਾਅਦਾ ਕੀਤਾ। ਜਦੋਂ ਅਸੀਂ ਦੁਬਾਰਾ ਆਪਣੀ ਯਾਤਰਾ ਦੀ ਸ਼ੁਰੂਆਤ ਕੀਤੀ ਤਾਂ ਉਸ ਬਜ਼ੁਰਗ ਨੇ ਆਪਣੇ ਕੱਪੜਿਆਂ ਵਿਚ ਲੁਕੋਈ ਇਕ ਭੁੱਖ ਦੀ ਇੱਛਾ ਜਗਾਉਣ ਵਾਲੀ ਮੱਕੀ ਦੀ ਛੱਲੀ ਸਾਨੂੰ ਭੇਂਟ ਕੀਤੀ। ਅਸੀਂ ਲੋਕਤੰਤਰੀ ਤਰੀਕੇ ਨਾਲ ਇਸਨੂੰ ਆਪੋ ਵਿਚ ਵੰਡ ਲਿਆ ਅਤੇ ਤੇਜ਼ੀ ਨਾਲ ਇਸ ਛੱਲੀ ਨੂੰ ਖ਼ਤਮ ਕਰ ਦਿੱਤਾ।
ਦੁਪਹਿਰ ਬਾਦ ਦੇ ਵਿਚਕਾਰਲੇ ਜਿਹੇ ਸਮੇਂ ਦੌਰਾਨ, ਜਦੋਂ ਅਸਮਾਨ 'ਤੇ ਸੰਘਣੇ ਭੂਰੇ ਬੱਦਲ ਛਾਏ ਹੋਏ ਸਨ, ਅਸੀਂ ਇਕ ਵਚਿੱਤਰ ਸਥਾਨ ਦੇ ਕੋਲੋਂ ਦੀ ਗੁਜ਼ਰੇ । ਇੱਥੇ ਭੋਂ- ਖੋਰ ਤੋਂ ਬਚਾਅ ਲਈ ਸੜਕ ਦੇ ਨਾਲ-ਨਾਲ ਬਹੁਤ ਵੱਡੇ-ਵੱਡੇ ਗੋਲ ਪੱਥਰਾਂ ਨੂੰ ਜਾਗੀਰੂ ਯੁਗ ਦੇ ਕਿਲਿਆਂ ਵਾਂਗ ਟਿਕਾਇਆ ਗਿਆ ਸੀ। ਉਨ੍ਹਾਂ ਕਿਲਿਆਂ ਵਰਗੀਆਂ ਵੱਡੀਆਂ ਕੰਧਾਂ ਵਿੱਚੋਂ ਪਰਨਾਲੇ ਹੈਰਾਨੀਜਨਕ ਢੰਗ ਨਾਲ ਸਾਡੇ ਵੱਲ ਵੇਖ ਰਹੇ ਸਨ । ਇਹ ਸੰਰਚਨਾਵਾਂ ਕਿਸੇ ਦਿਓ ਦੇ ਟਿਕਾਣਿਆਂ ਵਾਂਗ ਖੜ੍ਹੀਆਂ ਮੇਜ਼ਬਾਨਾਂ ਨੂੰ ਉਡੀਕ ਰਹੀਆਂ ਜਾਪਦੀਆਂ ਸਨ । ਇਹ ਸਭ ਦੇਖਦਿਆਂ ਇਸੇ ਸਥਾਨ ਦੇ ਕਈ ਮਿੱਥਕ-ਕਿਰਦਾਰਾਂ ਦਾ ਚੇਤਾ ਆਉਂਦਾ ਰਿਹਾ। ਹਲਕੀ-ਹਲਕੀ ਬੂੰਦਾਬਾਂਦੀ ਜਿਸਨੇ ਸਾਡੇ ਚਿਹਰਿਆਂ ਨੂੰ ਕਿਉਂ ਦਿੱਤਾ ਸੀ, ਹੁਣ ਤੇਜ਼ ਹੋ ਗਈ ਸੀ ਤੇ ਬਾਰਿਸ਼ ਵਿਚ ਬਦਲ ਗਈ। ਉਦੋਂ ਹੀ ਚਾਲਕ ਨੇ 'ਅਰਜਨਟੀਨੀ ਡਾਕਟਰਾਂ' ਨੂੰ ਆਪਣੇ ਕੋਲ ਅੱਗੇ ਕੈਬਿਨ ਵਿਚ ਬੁਲਾ ਲਿਆ, ਜਿੱਥੇ ਬਿਨਾਂ ਸ਼ੱਕ ਵਧੇਰੇ ਆਰਾਮ ਸੀ। ਛੇਤੀ ਹੀ ਅਸੀਂ 'ਪੂਨੋ' ਦੇ ਇਕ ਸਕੂਲ ਅਧਿਆਪਕ ਨੂੰ ਆਪਣਾ ਮਿੱਤਰ ਬਣਾ ਲਿਆ ਜਿਸਨੂੰ ਸਰਕਾਰ ਨੇ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਸੀ, ਕਿਉਂਕਿ ਉਹ 'ਅਮਰੀਕਨ ਪਾਪੂਲਰ ਰੈਵੇਲਿਊਸ਼ਨਰੀ ਐਲਾਇੰਸ' ਦਾ ਮੈਂਬਰ ਸੀ। ਸਾਫ਼ ਤੌਰ 'ਤੇ ਉਹ ਸ਼ੁੱਧ ਦੇਸੀ ਨਸਲ ਵਾਲਾ ਸੀ ਤੇ ਇਸ ਤੋਂ ਵੀ ਅਹਿਮ ਗੱਲ ਕਿ ਉਹ ਇਕ 'ਐਪਰਿਸਟਾ' ਸੀ। ਸਾਡੇ ਲਈ ਇਸਦੇ ਚਾਹੇ ਕੋਈ ਅਰਥ ਨਾ ਵੀ ਹੋਣ ਉਸ ਕੋਲ ਰੈੱਡ ਇੰਡੀਅਨ ਕਹਾਣੀਆਂ ਤੇ ਰਸਮਾਂ-ਰਿਵਾਜਾਂ ਦੇ ਨਾਲ-ਨਾਲ ਜਾਣਕਾਰੀਆਂ ਦਾ ਖ਼ਜ਼ਾਨਾ ਸੀ। ਉਸ ਬੰਦੇ ਨੇ ਆਪਣੇ ਪੂਰਬਜਾਂ ਅਤੇ ਅਧਿਆਪਕ ਦੇ ਤੌਰ 'ਤੇ ਯਾਦਾਂ ਦੀ ਪੇਸ਼ਕਾਰੀ ਨਾਲ ਸਾਨੂੰ ਖੁਸ਼ ਕਰ ਦਿੱਤਾ। ਇੰਡੀਅਨ ਨਸਲ ਦਾ ਕਹੋ ਜਾਣ 'ਤੇ ਉਸਨੇ ਆਪਣੇ ਆਇਮਾਰਾ ਹੋਣ ਦੀ ਗੱਲ ਕਹੀ। ਉਸਨੇ ਇਹ ਕਹਿ ਕੇ ਇਸ ਇਲਾਕੇ ਵਿਚਲੇ ਵਿਸ਼ੇਸ਼ਗਾਂ ਦੀਆਂ ਕਦੇ ਖ਼ਤਮ ਨਾ ਹੋਣ ਵਾਲੀਆਂ ਬਹਿਸਾਂ ਨਾਲ ਤੁਆਰਫ਼ ਕਰਾਇਆ। ਇਹ ਬਹਿਸਾਂ ਉਨ੍ਹਾਂ 'ਕੌਮਾਂ' ਦੇ ਖਿਲਾਫ਼ ਹੁੰਦੀਆਂ ਹਨ, ਜਿਨ੍ਹਾਂ ਨੂੰ ਬੁਜ਼ਦਿਲ 'ਲਾਰਿਨੋਸ'* ਕਿਹਾ ਜਾਂਦਾ ਸੀ।
ਇਸ ਬੰਦੇ ਨੇ ਸਵੇਰੇ-ਸਵੇਰੇ ਸਾਡੇ ਵੱਲੋਂ ਦੇਖੇ ਉਸ ਕਰਮਕਾਂਡ ਬਾਰੇ ਵੀ ਸਾਨੂੰ ਦੱਸਿਆ। ਪਹਾੜ ਦੀ ਸਿਖਰ 'ਤੇ ਪਹੁੰਚਣ ਤੋਂ ਬਾਦ ਇੰਡੀਅਨ ਆਪਣੇ ਸਾਰੇ ਦੁੱਖ ਤੇ ਉਦਾਸੀ ਪਾਚਾਮਾਮਾ ਯਾਨੀ ਧਰਤੀ ਮਾਂ ਨੂੰ ਭੇਂਟ ਕਰ ਦਿੰਦੇ ਹਨ। ਇਸ ਦੇ ਪ੍ਰਤੀਕ ਵਜੋਂ ਉਹ ਇਕ ਪੱਥਰ ਨੂੰ ਸੁੱਟਦੇ ਹਨ ਜਿਹੜੇ ਹੌਲੀ-ਹੌਲੀ ਉਸ ਪਿਰਾਮਿਡ ਵਾਂਗ ਬਣ ਜਾਂਦੇ ਹਨ, ਜਿਸ ਨੂੰ ਅਸੀਂ ਸਵੇਰੇ-ਸਵੇਰੇ ਦੇਖਿਆ ਸੀ । ਜਦੋਂ ਸਪੇਨੀ ਲੋਕ ਇਸ ਥਾਂ 'ਤੇ ਕਬਜ਼ਾ ਕਰਨ
––––––––––––––––––
* ਸਪੈਨਿਸ਼ ਬੋਲਣ ਵਾਲੇ ਲਾਤੀਨੀ ਅਮਰੀਕੀ ਇਸ ਸ਼ਬਦ ਨਾਲ ਸਪੇਨੀ ਤੌਰ-ਤਰੀਕੇ ਅਪਨਾਉਣ ਵਾਲੇ ਇੰਡੀਅਨਾਂ ਨੂੰ ਸੰਬੋਧਿਤ ਕਰਦੇ ਹਨ।