ਲਈ ਇੱਥੇ ਆਏ ਤਾਂ ਉਨ੍ਹਾਂ ਨੇ ਫੌਰੀ ਤੌਰ 'ਤੇ ਅਜਿਹੀਆਂ ਕੁਝ ਰਸਮਾਂ ਨੂੰ ਖਤਮ ਕਰਨ ਲਈ ਕੋਸ਼ਿਸ਼ ਕੀਤੀ ਪਰ ਉਹ ਕਾਮਯਾਬ ਨਹੀਂ ਹੋਏ। ਸੋ ਸਪੇਨੀ ਪਾਦਰੀਆਂ ਨੇ ਇਨ੍ਹਾਂ ਰਿਵਾਜਾਂ ਨੂੰ ਸਵੀਕਾਰ ਕਰਨ ਦਾ ਫੈਸਲਾ ਕੀਤਾ ਤੇ ਉਨ੍ਹਾਂ ਨੇ ਪੱਥਰਾਂ ਦੇ ਹਰ ਢੇਰ ਉੱਪਰ ਇਕ ਕਰਾਸ ਲਗਵਾ ਦਿੱਤਾ। ਇਹ ਸਭ ਕੁਝ ਚਾਰ ਸਦੀਆਂ ਪਹਿਲਾਂ ਵਾਪਰਿਆ। ਜਿਵੇਂ ਕਿ ਗਾਰਸੀਲਾਸੋ ਡੀ ਲਾ ਵੇਗਾ ਨੇ ਦੱਸਿਆ ਹੈ (ਗਾਰਸੀਲਾਸੋ ਨੂੰ ਇਕਾ ਗਾਰਸੀਲਾਸੋ ਵੀ ਕਿਹਾ ਜਾਂਦਾ ਹੈ। ਉਸਦਾ ਜਨਮ ਇਕ ਇਕਾ ਰਾਜਕੁਮਾਰੀ ਅਤੇ ਇਕ ਹਮਲਾਵਰ ਦੇ ਸੰਗਮ ਨਾਲ ਹੋਇਆ ਸੀ । ਉਹ ਜੇਤੂਆਂ ਦਾ ਇਕ ਲੇਖਕ ਸੀ) ਪਰ ਇਨ੍ਹਾਂ ਧਾਰਮਿਕ ਵਿਅਕਤੀਆਂ ਕਾਰਨ ਬਹੁਤੀ ਤਬਦੀਲੀ ਨਹੀਂ ਆਈ। ਆਵਾਜਾਈ ਦੇ ਆਧੁਨਿਕ ਸਾਧਨਾਂ ਦੇ ਆਉਣ ਨਾਲ ਯਕੀਨ ਕਰਨ ਵਾਲੇ ਪੱਥਰ ਸੁੱਟਣ ਦੀ ਜਗ੍ਹਾ ਚਬਾਈਆਂ ਹੋਈਆਂ ਕੋਕਾ ਪੱਤੀਆਂ ਨੂੰ ਸੁੱਟਦੇ ਹਨ ਤੇ ਇਹ ਕਿਰਿਆ ਉਨ੍ਹਾਂ ਦੀਆਂ ਤਕਲੀਫ਼ਾਂ ਨੂੰ ਪਾਚਾਮਾਮਾ ਤਕ ਪਹੁੰਚਾ ਕੇ ਉਨ੍ਹਾਂ ਨੂੰ ਨਿਜਾਤ ਦਿਵਾਉਂਦੀ ਹੈ।
ਜਦੋਂ ਵੀ ਉਹ ਅਧਿਆਪਕ ਇੰਡੀਅਨਾਂ ਬਾਰੇ ਜਾਂ ਉਨ੍ਹਾਂ ਦੀ ਕਿਸੇ ਸਮੇਂ ਵਿਦਰੋਹੀ ਰਹੀ ਆਇਮਾਰਾ ਨਸਲ ਬਾਰੇ ਗੱਲ ਕਰਦਾ, ਜਿਨ੍ਹਾਂ ਨੇ ਇਕਾ ਦੀਆਂ ਫੌਜਾਂ ਨੂੰ ਰੋਕ ਦਿੱਤਾ ਸੀ, ਤਾਂ ਉਸਦੀ ਉਤਸ਼ਾਹ ਨਾਲ ਭਰੀ ਆਵਾਜ਼ ਉੱਚੀ ਹੋ ਜਾਂਦੀ। ਤੇ ਜਦੋਂ ਉਹ ਇੰਡੀਅਨਾਂ ਦੀ ਵਰਤਮਾਨ ਦਸ਼ਾ ਬਾਰੇ ਗੱਲ ਕਰਦਾ ਤਾਂ ਇਹੀ ਆਵਾਜ਼ ਗਹਿਰਾਈ ਵਿਚ ਗਵਾਚ ਜਾਂਦੀ । ਉਹ ਦੱਸਦਾ ਕਿ ਕਿਵੇਂ ਇਹ ਨਸਲ ਆਧੁਨਿਕ ਸਭਿਅਤਾ ਅਤੇ ਉਸਦੇ ਪ੍ਰਸਾਰਕਾਂ ਵਲੋਂ ਫੈਲਾਏ ਜ਼ੁਲਮ ਦਾ ਸ਼ਿਕਾਰ ਬਣੀ ਹੈ। ਇਸ ਵਿਚ ਜ਼ਾਲਮਾਂ ਦਾ ਸਾਥ 'ਮੈਸਟੀਜੋਆਂ* ਨੇ ਵੀ ਦਿੱਤਾ। ਜਿਹੜੇ ਦੋ ਦੁਨੀਆਂ ਵਿਚਕਾਰ ਲਟਕੇ ਹੋਣ ਦੀ ਸਥਿਤੀ ਦਾ ਬਦਲਾ ਸਥਾਨਕ ਆਇਮਾਰਾ ਤੋਂ ਲੈਂਦੇ ਰਹੇ ਹਨ। ਉਸਨੇ ਸਕੂਲ ਸਥਾਪਿਤ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ ਜਿਸ ਨਾਲ ਇੱਥੋਂ ਦੇ ਲੋਕ ਆਪਣੀ ਦੁਨੀਆਂ ਬਾਰੇ ਵਧੇਰੇ ਜਾਗਰੂਕ ਹੋ ਸਕਣਗੇ ਤੇ ਆਪਣੇ ਦੇਸ਼ ਵਿਚ ਲਾਭਕਾਰੀ ਭੂਮਿਕਾ ਨਿਭਾ ਸਕਣਗੇ। ਨਾਲ ਹੀ ਉਸ ਅਧਿਆਪਕ ਨੇ ਵਰਤਮਾਨ ਸਿੱਖਿਆ ਦੇ ਮੂਲ ਢਾਚੇ ਵਿਚ ਬਦਲਾਅ 'ਤੇ ਵੀ ਜ਼ੋਰ ਦਿੱਤਾ ਜਿਹੜੀ ਮੁਸ਼ਕਿਲ ਨਾਲ ਹੀ ਇੰਡੀਅਨਾਂ ਲਈ ਕੋਈ ਮੌਕਾ ਮੁਹੱਈਆ ਕਰਾ ਪਾਉਂਦੀ ਹੈ (ਸਿੱਖਿਆ ਪ੍ਰਾਪਤੀ ਕੇਵਲ ਗੋਰੇ ਲੋਕਾਂ ਦੀ ਸੁਵਿਧਾ ਦੀ ਅਨੁਸਾਰੀ ਹੈ) । ਇਹ ਸਥਾਨਕ ਲੋਕਾਂ ਨੂੰ ਸ਼ਰਮ ਤੇ ਘਟੀਆਪਨ ਦੇ ਅਹਿਸਾਸ ਨਾਲ ਭਰ ਦੇਣ ਵਾਲਾ ਤੱਥ ਹੈ। ਇਸੇ ਕਰਕੇ ਉਹ ਇੰਡੀਅਨ ਲੋਕ ਇਕ ਦੂਸਰੇ ਦੀ ਸਹਾਇਤਾ ਦੇ ਸਮਰੱਥ ਵੀ ਨਹੀਂ ਰਹੇ। ਉਹ ਆਪਸ ਵਿਚ ਝਗੜਦੇ ਹਨ ਜਦ ਕਿ ਗੋਰੇ ਸਮਾਜ ਵਿਚ ਉਨ੍ਹਾਂ ਲਈ ਕੋਈ ਥਾਂ ਨਹੀਂ ਹੈ। ਇਨ੍ਹਾਂ ਨਾਖ਼ੁਸ਼ ਲੋਕਾਂ ਦੀ ਹੋਣੀ ਛੋਟੀਆਂ-ਮੋਟੀਆਂ ਪ੍ਰਸ਼ਾਸਕੀ ਨੌਕਰੀਆਂ 'ਤੇ ਟਿਕੇ ਰਹਿਣ ਤੇ ਆਪਣੇ ਬੱਚਿਆਂ ਲਈ ਆਸ ਕਰਨਾ ਹੈ। ਇਹ ਲੋਕ ਆਪਣੀਆਂ ਨਾੜਾਂ ਵਿਚ ਦੌੜਦੇ ਬਸਤੀਵਾਦੀ ਖੂਨ ਦੇ ਕੁਝ ਤੁਪਕਿਆਂ ਦੇ ਜਾਦੂਈ ਅਸਰ ਲਈ ਧੰਨਵਾਦੀ ਬਣਦੇ ਹਨ, ਜਿਹੜਾ ਇਹ ਆਸ ਨਹੀਂ ਮਰਨ ਦਿੰਦਾ ਕਿ ਉਹ ਮਰਨ ਤੋਂ ਪਹਿਲਾਂ ਆਪਣਾ ਟੀਚਾ ਹਾਸਿਲ ਕਰ ਲੈਣਗੇ । ਉਸ ਅਧਿਆਪਕ ਦੀ ਕੱਸੀ ਹੋਈ ਮੁੱਠੀ ਤੋਂ ਕੋਈ ਵੀ ਉਨ੍ਹਾਂ ਅੱਤਿਆਚਾਰਾਂ ਦਾ ਅਨੁਮਾਨ ਲਾ
–––––––––––––––––––
ਮੈਸਟੀਜ਼ : ਯੂਰਪ ਤੇ ਅਮਰੀਕਾ ਦੇ ਮਿਸ਼ਰਣ ਨਾਲ ਪੈਦਾ ਹੋਈ ਨਸਲ ਦੇ ਲੋਕ