ਸਕਦਾ ਹੈ ਜੋ ਉਸਦੇ ਮੁਕੱਦਰ ਵਿਚ ਲਿਖੇ ਗਏ ਸਨ । ਨਾਲ ਹੀ ਉਹ ਲੋਕਾਂ ਉੱਪਰ ਆਪਣੀਆਂ ਧਾਰਨਾਵਾਂ ਠੋਸਣ ਦੀ ਪਰਿਕਲਪਨਿਕ ਪ੍ਰਵਿਰਤੀ ਦੀ ਪੱਕੀ ਉਦਾਹਰਣ ਹੈ। ਕੀ ਉਹ ਬੰਦਾ ਉਸ ਸਿੱਖਿਆ ਪ੍ਰਣਾਲੀ ਦਾ ਰਵਾਇਤੀ ਉਤਪਾਦ ਨਹੀਂ ਸੀ, ਜਿਹੜੀ ਵਿਅਕਤੀ ਦਾ ਪੱਖ ਸੁਣਨ ਦੀ ਸਮਰੱਥਾ ਨੂੰ ਤਬਾਹ ਕਰ ਦਿੰਦੀ ਹੈ। ਕੀ ਉਹ ਖੂਨ ਦੇ ਕਤਰੇ ਦੇ ਜਾਦੂਈ ਅਸਰ ਹੇਠ ਨਹੀਂ ? ਚਾਹੇ ਉਹ ਵੀ ਦੋਗਲੀ ਨਸਲ ਦੀ ਕਿਸੇ ਗਰੀਬ ਔਰਤ ਨੂੰ ਕਿਸੇ ਰਾਜਨੀਤਕ ਆਗੂ ਨੂੰ ਵੇਚਣ ਤੋਂ ਪੈਦਾ ਹੋਇਆ ਹੋਵੇ ਜਾਂ ਫਿਰ ਕਿਸੇ ਇੰਡੀਅਨ ਨੌਕਰਾਣੀ ਨਾਲ ਉਸਦੇ ਸਪੇਨੀ ਮਾਲਕ ਵਲੋਂ ਕੀਤੇ ਬਲਾਤਕਾਰ ਤੋਂ ਪੈਦਾ ਹੋਇਆ ਹੋਵੇ।
ਉਸ ਨਾਲ ਸਾਡੀ ਯਾਤਰਾ ਕਰੀਬਨ ਸਮਾਪਤ ਹੋ ਗਈ ਸੀ ਜਦੋਂ ਉਹ ਅਧਿਆਪਕ ਚੁੱਪ ਹੋਇਆ। ਸੜਕ ਦੇ ਮੁੜਨ ਨਾਲ ਹੀ ਅਸੀਂ ਉਸੇ ਦਰਿਆ 'ਤੇ ਬਣੇ ਪੁਲ ਨੂੰ ਪਾਰ ਕੀਤਾ ਜਿਸਨੂੰ ਸਵੇਰੇ ਛੋਟੇ ਜਿਹੇ ਨਾਲ਼ੇ ਦੇ ਰੂਪ ਵਿਚ ਦੇਖਿਆ ਸੀ । ਇਲਾਵ ਦੂਸਰੇ ਕਿਨਾਰੇ ਤੇ ਸੀ।
-0-