Back ArrowLogo
Info
Profile
ਅਸੀਂ ਵਾਪਸ ਕਿਨਾਰੇ 'ਤੇ ਆਏ ਤੇ ਇਕ ਕਿਸ਼ਤੀ ਕੋਲ ਗਏ, ਜੋ ਪੂਨੇ ਤੋਂ ਬੋਲੀਵੀਆ ਦੀ ਬੰਦਰਗਾਹ ਵਿਚਕਾਰ ਚੱਲਦੀ ਸੀ। ਸਾਡੀ ਕੋਸ਼ਿਸ਼ ਸੀ ਕਿ ਕੁਝ ਮੇਟ ਹਾਸਿਲ ਕੀਤੀ ਜਾਵੇ ਜੋ ਸਾਡੇ ਕੋਲ ਖ਼ਤਮ ਹੋਣ ਵਾਲੀ ਸੀ । ਪਰ ਬੋਲੀਵੀਆ ਦੇ ਉੱਤਰੀ ਹਿੱਸੇ ਦੇ ਲੋਕ ਨਾਮਾਤਰ ਹੀ ਮੇਟ ਪੀਂਦੇ ਸਨ। ਅਸਲ ਵਿਚ ਉਨ੍ਹਾਂ ਨੇ ਇਸ ਬਾਰੇ ਮੁਸ਼ਕਿਲ ਨਾਲ ਹੀ ਕੁਝ ਸੁਣਿਆ ਹੋਇਆ ਸੀ। ਸੋ ਅਸੀਂ ਅੱਧ ਸੇਰ ਮੇਟ ਵੀ ਪ੍ਰਾਪਤ ਨਾ ਕਰ ਸਕੇ। ਅਸੀਂ ਕਿਸ਼ਤੀ ਦਾ ਮੁਆਇਨਾ ਕੀਤਾ। ਜੋ ਇੰਗਲੈਂਡ ਵਿਚ ਡਿਜ਼ਾਈਨ ਕੀਤੀ ਗਈ ਸੀ, ਪਰ ਬਣੀ ਏਥੇ ਹੀ ਸੀ। ਇਸ ਕਿਸ਼ਤੀ ਦੀ ਸਾਜ-ਸਜਾਵਟ ਇਸ ਇਲਾਕੇ ਦੀ ਸਧਾਰਣ ਗਰੀਬੀ ਨਾਲ ਮੇਲ ਨਹੀਂ ਖਾਂਦੀ ਸੀ।

ਰਿਹਾਇਸ਼ ਦੀ ਸਾਡੀ ਸਮੱਸਿਆ ਦਾ ਹੱਲ ਨਾਗਰਿਕ ਸੁਰੱਖਿਆ ਚੌਕੀ 'ਤੇ ਹੋ ਗਿਆ। ਉੱਥੇ ਇਕ ਦੋਸਤਾਨਾ ਵਿਹਾਰ ਵਾਲੇ ਲੈਫਟੀਨੈਂਟ ਨੇ ਸਾਡੇ ਰਹਿਣ ਦਾ ਪ੍ਰਬੰਧ ਦਵਾਖ਼ਾਨੇ ਵਿਚ ਕਰ ਦਿੱਤਾ। ਸਾਡੇ ਦੋਵਾਂ ਲਈ ਇੱਕੋ ਬਿਸਤਰਾ ਸੀ ਪਰ ਤਸੱਲੀ ਇਹ ਕਿ ਇਹ ਬਿਸਤਰਾ ਨਿੱਘਾ ਤੇ ਆਰਾਮਦੇਹ ਸੀ। ਉਸ ਤੋਂ ਅਗਲੇ ਦਿਨ ਕੈਥੇਡਰਲ ਤੱਕ ਦੇ ਬੜੇ ਪਿਆਰੇ ਤੇ ਦਿਲਚਸਪ ਸਫ਼ਰ ਤੋਂ ਬਾਦ ਸਾਨੂੰ ਕੁਜ਼ਕੋ ਨੂੰ ਜਾਣ ਵਾਲਾ ਇੱਕ ਟਰੱਕ ਮਿਲ ਗਿਆ। ਪੂਨੇ ਦੇ ਹੀ ਇਕ ਡਾਕਟਰ ਨੇ ਸਾਨੂੰ ਕੁਜ਼ਕੋ ਵਿਚ ਰਹਿ ਰਹੇ ਇਕ ਸਾਬਕਾ ਕੋਹੜ ਮਾਹਿਰ ਡਾ. ਹਰਮੋਸਾ ਦੇ ਨਾਂ ਤੁਆਰਫ਼ੀ ਪੱਤਰ ਦੇ ਦਿੱਤਾ ਸੀ।

 

 

-0-

81 / 147
Previous
Next