ਕੁਝ ਹੀ ਪਲਾਂ ਵਿਚ ਉੱਥੇ ਵਾਪਰੀ ਘਟਨਾ ਬਾਰੇ ਜਾਣਕਾਰੀ ਹਾਸਲ ਕਰਨ ਲਈ ਇਕ ਪੁਲਿਸ ਅਧਿਕਾਰੀ ਪ੍ਰਗਟ ਹੋ ਗਿਆ। ਉਹ ਗੱਲਬਾਤ ਲਈ ਸਾਰਜੇਂਟ ਨੂੰ ਇਕ ਕੋਨੇ ਵਿਚ ਘੜੀਸ ਕੇ ਲੈ ਗਿਆ । ਜਦ ਉਹ ਵਾਪਸ ਸਾਡੇ ਕੋਲ ਆਏ ਤਾਂ ਸਾਰਜੇਂਟ ਨੇ ਮੇਰੇ ਸਾਥੀ ਯਾਤਰੀ ਦੇ ਵਿਰੁੱਧ ਇਕ ਲੰਮਾ ਨਿੰਦਾ ਭਾਸ਼ਣ ਆਰੰਭ ਕਰ ਦਿੱਤਾ। ਨਾਲ ਹੀ ਅਧਿਕਾਰੀ ਨੂੰ ਕੁਝ ਸਮਝਾਉਣ ਲਈ ਮੂੰਹ ਬਣਾ ਕੇ ਇਸ਼ਾਰਾ ਵੀ ਕੀਤਾ।
'ਸੁਣ ਓਇ! ਅਰਜਨਟੀਨੀ' ਜੇ ਤੇਰੇ ਕੋਲ ਕੋਈ ਹੋਰ ਪਟਾਕਾ ਹੈਗਾ ਤਾਂ ਮੈਨੂੰ ਤੁਰੰਤ ਦੇ ਦੇਹ। ਜੈਸਾ ਪਟਾਕਾ ਤੂੰ ਕੁਝ ਦੇਰ ਪਹਿਲਾਂ ਚਲਾਇਆ ਹੈ।” ਅਲਬਰਟੋ ਨੇ ਫੌਰਨ ਗੱਲ ਸਮਝ ਲਈ ਤੇ ਆਪਣੇ ਚਿਹਰੇ ਉੱਪਰ ਅਜੀਬ ਮਾਸੂਮੀਅਤ ਦੇ ਭਾਵ ਲੈ ਆਂਦੇ ਜੋ ਪਹਿਲਾਂ ਗੁਆਚ ਗਏ ਸਨ। ਅਧਿਕਾਰੀ ਨੇ ਉਸਨੂੰ ਜਨਤਕ ਥਾਵਾਂ 'ਤੇ ਪਟਾਕੇ ਨਾ ਚਲਾਉਣ ਦੀ ਚੇਤਾਵਨੀ ਦਿੱਤੀ। ਫੇਰ ਉਸਨੇ ਸ਼ਰਾਬਖ਼ਾਨੇ ਦੇ ਮਾਲਕ ਨੂੰ ਕਿਹਾ ਕਿ ਮਸਲਾ ਸਮਾਪਤ ਹੋ ਗਿਆ ਹੈ। ਉਹ ਕੰਧ 'ਤੇ ਗੋਲੀ ਚਲਾਉਣ ਦੇ ਕਿਸੇ ਨਿਸ਼ਾਨ ਨੂੰ ਨਹੀਂ ਦੇਖ ਸਕਿਆ। ਇਕ ਔਰਤ ਕੰਧ ਨਾਲ ਚਿਪਕ ਕੇ ਖੜੇ ਪੁਲਿਸ ਅਧਿਕਾਰੀ ਨੂੰ ਕੁਝ ਖਿਸਕਾ ਕੇ ਗੋਲੀ ਦਾ ਨਿਸ਼ਾਨ ਦਿਖਾਉਣਾ ਚਾਹੁੰਦੀ ਸੀ, ਪਰ ਹੱਕ-ਵਿਰੋਧ ਬਾਰੇ ਉਸਦੀ ਗਿਣਤੀ-ਮਿਣਤੀ ਤੋਂ ਬਾਦ ਜ਼ਰੂਰੀ ਸੀ ਕਿ ਉਹ ਆਪਣਾ ਮੂੰਹ ਬੰਦ ਰੱਖੇ । ਇਸ ਸਥਿਤੀ ਵਿਚ ਉਸਨੇ ਆਪਣੀ ਜ਼ੁਬਾਨ ਦੀ ਤਲਖ਼ੀ ਅਲਬਰਟੋ ਬਾਰੇ ਜ਼ਾਹਿਰ ਕੀਤੀ। "ਇਹ ਅਰਜਨਟੀਨੀ ਸੋਚਦੇ ਹਨ ਕਿ ਹਰ ਚੀਜ਼ ਤੇ ਇਨ੍ਹਾਂ ਦਾ ਅਧਿਕਾਰ ਹੈ”, ਉਸਨੇ ਕਿਹਾ। ਇਸ ਤੋਂ ਬਿਨਾਂ ਕੁਝ ਹੋਰ ਅਨਾਦਰਪੂਰਨ ਕਿਹਾ ਜੋ ਹਵਾ ਵਿਚ ਉੱਡ ਗਿਆ ਕਿਉਂਕਿ ਅਸੀਂ ਦੌੜ ਚੁੱਕੇ ਸਾਂ। ਸਾਡੇ ਦੋਵਾਂ ਵਿੱਚੋਂ ਇਕ ਜਣਾ ਉਦਾਸੀ ਨਾਲ ਬੀਅਰ ਬਾਰੇ ਸੋਚ ਰਿਹਾ ਸੀ, ਜਦ ਕਿ ਦੂਸਰਾ ਡਿੱਗ ਪਏ ਸੈਂਡਵਿਚਾਂ ਬਾਰੇ।
ਸਾਨੂੰ ਸਵਾਰੀ ਵਾਸਤੇ ਇਕ ਹੋਰ ਟਰੱਕ ਲੱਭ ਗਿਆ। ਇਸ ਵਿਚ ਲੀਮਾ ਤੋਂ ਦੋ ਨੌਜਵਾਨ ਆ ਰਹੇ ਸਨ । ਸਾਰੀ ਯਾਤਰਾ ਦੌਰਾਨ ਉਹ ਸਾਨੂੰ ਇਹੀ ਦਰਸਾਉਂਦੇ ਰਹੇ ਕਿ ਉਹ ਉਨ੍ਹਾਂ ਖ਼ਾਮੋਸ਼ ਇੰਡੀਅਨਾਂ ਨਾਲੋਂ ਕਿਨੇ ਜ਼ਿਆਦਾ ਵਧੀਆ ਹਨ, ਜਿਹੜੇ ਉਨ੍ਹਾਂ ਦੀਆਂ ਟਿੱਚਰਾਂ ਨੂੰ ਨਜ਼ਰ ਅੰਦਾਜ਼ ਕਰਦੇ ਰਹੇ। ਪਹਿਲਾਂ ਤਾਂ ਅਸੀਂ ਹੋਰ ਪਾਸੇ ਦੇਖ ਕੇ ਉਨ੍ਹਾਂ ਨੂੰ ਨਜ਼ਰ ਅੰਦਾਜ਼ ਕਰਨ ਦੀ ਕੋਸ਼ਿਸ਼ ਕਰਦੇ ਰਹੇ ਪਰ ਅਸੀਮ ਮੈਦਾਨਾਂ ਦੀ ਕੁਝ ਘੰਟਿਆਂ ਦੀ ਅਕਾਊ ਯਾਤਰਾ ਨੇ ਸਾਨੂੰ ਮਜਬੂਰ ਕਰ ਦਿੱਤਾ ਕਿ ਅਸੀਂ ਨਾਲ ਯਾਤਰਾ ਕਰ ਰਹੇ ਗੋਰੇ ਲੋਕਾਂ ਨਾਲ ਕੁਝ ਸ਼ਬਦਾਂ ਦੀ ਅਦਲਾ-ਬਦਲੀ ਕਰੀਏ। ਇੰਡੀਅਨਾਂ ਵਿੱਚੋਂ ਕੁੱਝ ਇੱਕ ਲੋਕਾਂ ਨਾਲ ਹੀ ਅਸੀਂ ਗੱਲਬਾਤ ਕਰ ਸਕੇ ਜਿਨ੍ਹਾਂ ਨੇ ਮਾਣ ਵਿਚ ਸਾਡੇ ਸਵਾਲਾਂ ਦੇ ਸੁੰਨੇ ਜਿਹੇ ਉੱਤਰ ਹੀ ਦਿੱਤੇ। ਅਸਲ ਵਿਚ ਲੀਮਾ ਤੋਂ ਆ ਰਹੇ ਮੁੰਡੇ ਕਾਫ਼ੀ ਠੀਕ ਸਨ। ਉਨ੍ਹਾਂ ਦੀ ਕੋਸ਼ਿਸ਼ ਕੇਵਲ ਉਨਾਂ ਅਤੇ ਇੰਡੀਅਨਾਂ ਵਿਚਕਾਰ ਸਾਫ਼ ਅੰਤਰ ਨੂੰ ਉਜਾਗਰ ਕਰਨਾ ਹੀ ਸੀ। ਸਾਡੇ ਨਵੇਂ ਬਣੇ ਮਿੱਤਰਾਂ ਨੇ ਸਾਡੇ ਲਈ ਕੋਕਾ-ਪੱਤੀਆਂ ਦਾ ਪ੍ਰਬੰਧ ਕੀਤਾ। ਅਸੀਂ ਬਹੁਤ ਉਤਸ਼ਾਹ ਨਾਲ ਉਨ੍ਹਾਂ ਪੱਤੀਆਂ ਨੂੰ ਚਬਾਇਆ। ਇਸ ਤੋਂ ਬਾਦ ਸਾਡੇ ਅਤੇ ਸਾਡੇ ਮਸ਼ਕੂਕ ਮਿੱਤਰਾਂ ਵਿਚਕਾਰ ਨਾਚ ਅਤੇ ਸੰਗੀਤ ਦਾ ਹੜ੍ਹ ਹੀ ਆ ਗਿਆ ਸੀ।
ਪਿਛਲੀ ਰਾਤ ਅਸੀਂ ਆਯਾਵਰੀ ਨਾਂ ਦੇ ਪਿੰਡ ਵਿਚ ਪਹੁੰਚ ਗਏ ਸਾਂ। ਉੱਥੇ ਸਾਡੇ ਹੋਟਲ ਵਿਚ ਰੁਕਣ ਦਾ ਖਰਚਾ ਨਾਗਰਿਕ ਰੱਖਿਅਕਾਂ ਦੇ ਮੁਖੀ ਨੇ ਚੁੱਕਿਆ। ਉਸਨੂੰ ਸਾਡੇ ਕਮਜ਼ੋਰ ਜਿਹੇ ਇਨਕਾਰ ਵਿਰੁੱਧ ਹੈਰਾਨੀਜਨਕ ਹਾਵ-ਭਾਵ ਨਾਲ ਕਿਹਾ, "ਦੋ ਅਰਜਨਟੀਨੀ ਡਾਕਟਰਾਂ ਨੂੰ ਇਸ ਲਈ ਬੇਅਰਾਮੀ ਨਾਲ ਸੌਣਾ ਪਵੇ, ਕਿ ਉਨ੍ਹਾਂ ਕੋਲ ਪੈਸੇ