Back ArrowLogo
Info
Profile
ਨਹੀਂ ਹਨ। ਅਜਿਹਾ ਨਹੀਂ ਹੋ ਸਕਦਾ। ਪਰ ਨਿੱਘੇ ਬਿਸਤਰਿਆਂ ਦੇ ਬਾਵਜੂਦ ਅਸੀਂ ਮੁਸ਼ਕਿਲ ਨਾਲ ਆਪਣੀਆਂ ਅੱਖਾਂ ਹੀ ਬੰਦ ਕਰ ਸਕੇ । ਫੜ੍ਹ ਮਾਰ ਕੇ ਚਬਾਈਆਂ ਕੋਕਾ ਦੀਆਂ ਬਹੁਤ ਸਾਰੀਆਂ ਪੱਤੀਆਂ ਸਾਰੀ ਰਾਤ ਸਾਥੋਂ ਬਦਲਾ ਲੈਂਦੀਆਂ ਰਹੀਆਂ ਜਿਸਦੇ ਸਿੱਟੇ ਵਜੋਂ ਉਲਟੀਆਂ, ਢਿੱਡ ਦਰਦ, ਸਿਰ ਪੀੜ ਅਤੇ ਮਦਹੋਸ਼ੀ ਦੇ ਤੂਫ਼ਾਨ ਵਿਚ ਅਸੀਂ ਗੋਤੇ ਲਾਉਂਦੇ ਰਹੇ।

ਉਸੇ ਟਰੱਕ ਵਿਚ ਅਸੀਂ ਅਗਲੇ ਦਿਨ ਤੜਕੇ ਹੀ ਸਿਕੁਆਨੀ ਲਈ ਚੱਲ ਪਏ, ਜਿੱਥੇ ਅਸੀਂ ਭੁੱਖ, ਠੰਢ ਅਤੇ ਮੀਂਹ ਦੇ ਭੰਨੇ ਹੋਏ ਬਾਦ ਦੁਪਹਿਰ ਦੇ ਵਿਚਕਾਰ ਜਿਹੇ ਪਹੁੰਚੇ। ਹਮੇਸ਼ਾ ਵਾਂਗ ਆਪਣੀ ਰਾਤ ਨਾਗਰਿਕ ਰੱਖਿਆ ਚੌਕੀ ਵਿਚ ਗੁਜ਼ਾਰੀ ਤੇ ਹਮੇਸ਼ਾ ਵਾਂਗ ਉਨ੍ਹਾਂ ਨੇ ਸਾਡਾ ਬਹੁਤ ਖਿਆਲ ਰੱਖਿਆ। ਵਿਲਕਾਨੋਟਾ ਨਾਂ ਦਾ ਇਕ ਮੰਦਭਾਗਾ ਜਿਹਾ ਦਰਿਆ ਸਿਕੁਆਨੀ ਪਿੰਡ ਵਿੱਚੋਂ ਲੰਘਦਾ ਸੀ। ਸਾਨੂੰ ਇਸਦੇ ਪਾਣੀ ਵਿੱਚੋਂ ਕੁਝ ਸਮੇਂ ਲਈ ਤਾਂ ਲੰਘਣਾ ਹੀ ਪਵੇਗਾ, ਜੋ ਚਿੱਕੜ ਦਾ ਇਕ ਦਰਿਆ ਹੈ।

ਸਿਕੁਆਨੀ ਦੇ ਬਾਜ਼ਾਰ ਵਿਚ ਅਸੀਂ ਦੁਨੀਆਂ ਦੇ ਵਿਭਿੰਨ ਰੰਗਾਂ ਤੋਂ ਵਾਕਫ਼ ਹੋਏ। ਇਹ ਰੰਗ ਬਾਜ਼ਾਰ ਦੀਆਂ ਦੁਕਾਨਾਂ, ਦੁਕਾਨਦਾਰਾਂ ਨਾਲ ਹੋ ਰਹੀਆਂ ਬਹਿਸਾਂ, ਇਕਸੁਰੀਆਂ ਚੀਕਾਂ ਤੇ ਭੀੜ ਦੇ ਉੱਚੀ ਬੋਲਣ ਦੇ ਸਨ। ਉਦੋਂ ਹੀ ਅਸੀਂ ਦੇਖਿਆ ਕਿ ਇਕ ਕੋਨੇ ਵਿਚ ਲੋਕਾਂ ਦੀ ਭੀੜ ਜਮ੍ਹਾ ਹੋ ਰਹੀ ਹੈ ਅਤੇ ਅਸੀਂ ਜਾਂਚ ਲਈ ਉੱਥੇ ਪਹੁੰਚੇ।

ਲੋਕਾਂ ਲਈ ਸੰਘਣੀ ਭੀੜ ਵਿਚ ਵਲਿਆ ਇਕ ਸ਼ਾਂਤ ਜਲੂਸ ਚੱਲਿਆ ਆ ਰਿਹਾ ਸੀ। ਅੱਗੇ-ਅੱਗੇ ਰੰਗ ਬਿਰੰਗੇ ਕੱਪੜੇ ਪਾਈ ਇਕ ਦਰਜਨ ਦੇ ਕਰੀਬ ਪਾਦਰੀ ਚੱਲ ਰਹੇ ਸਨ। ਪਿੱਛੇ ਕਾਲੇ ਕੱਪੜੇ ਪਹਿਨੇ ਕੁਝ ਗੰਭੀਰ ਤੇ ਪਤਵੰਤੇ ਦਿਸਦੇ ਲੋਕ ਇਕ ਤਾਬੂਤ ਚੁੱਕੀ ਆ ਰਹੇ ਸਨ। ਰਸਮੀ ਤੌਰ 'ਤੇ ਉਹ ਇਸ ਜਨਾਜ਼ੇ ਵਾਲੇ ਜਲੂਸ ਦੇ ਅੰਤ ਨੂੰ ਪੇਸ਼ ਕਰ ਰਹੇ ਸਨ, ਜਿਨ੍ਹਾਂ ਪਿੱਛੇ ਬਹੁਤ ਵੱਡੀ ਭੀੜ ਬਿਨਾਂ ਕਿਸੇ ਤਰਤੀਬ ਜਾਂ ਨਿਰਦੇਸ਼ ਦੇ ਚੱਲ ਰਹੀ ਸੀ। ਜਲੂਸ ਇਕ ਥਾਂ ਅਚਾਨਕ ਰੁਕਿਆ ਤੇ ਕਾਲ਼ੇ-ਕੱਪੜਿਆਂ ਵਾਲਾ ਇਕ ਵਿਅਕਤੀ ਅਚਾਨਕ ਸਾਮ੍ਹਣੇ ਛੱਜੇ 'ਤੇ ਪ੍ਰਗਟ ਹੋਇਆ। ਉਸਦੇ ਹੱਥ ਵਿਚ ਕਾਗਜ਼ ਤੇ ਲਿਖਿਆ ਹੋਇਆ ਸੀ, "ਇਹ ਸਾਡੀ ਜ਼ਿੰਮੇਵਾਰੀ ਹੈ ਜਿਸ ਤਰ੍ਹਾਂ ਅਸੀਂ ਇਸ ਮਹਾਨ ਤੇ ਮਹੱਤਵਪੂਰਨ ਬੰਦੇ ਨੂੰ ਅਲਵਿਦਾ ਕਿਹਾ ਹੈ। ਕੋਈ ਵੀ ਹੋਰ... ਵਗੈਰਾ।" ਉਸਦੀ ਇਸ ਅਲੰਕ੍ਰਿਤ ਬੜਬੜਾਹਟ ਦੇ ਮੁੱਕਣ ਤੋਂ ਬਾਦ ਇਹ ਜਲੂਸ ਅੱਗੇ ਇਕ ਹੋਰ ਭਵਨ-ਸਮੂਹ ਵੱਲ ਵਧਣ ਲੱਗਾ। ਉੱਥੇ ਵੀ ਕਾਲੇ ਕੱਪੜਿਆਂ ਵਾਲਾ ਇਕ ਬੰਦਾ ਛੱਜੇ ਤੇ ਹਾਜ਼ਰ ਸੀ। "ਕਿਸੇ ਵੀ ਹੋਰ ਬੰਦੇ ਦੀ ਮੌਤ ਹੋ ਜਾਂਦੀ ਹੈ, ਪਰ ਉਸਦੇ ਚੰਗੇ ਕੰਮਾਂ ਤੇ ਉਸਦੀ ਬੇਦਾਗ ਇਮਾਨਦਾਰੀ, ਸੱਚਾਈ ਦੀਆਂ ਯਾਦਾਂ.... ਵਗੈਰਾ-ਵਗੈਰਾ।” ਇਸ ਤਰ੍ਹਾਂ ਉਹ ਬੁੱਢਾ ਜੋ ਕੋਈ ਵੀ ਹੋਵੇ ਆਪਣੇ ਆਖ਼ਰੀ ਆਰਾਮ ਸਥਾਨ ਲਈ ਤੁਰ ਸਕਿਆ। ਪਰ ਉਸਦੇ ਸਾਥੀ ਪਿੰਡ ਵਾਲਿਆਂ ਦੀ ਨਫ਼ਰਤ ਉਸਦਾ ਪਿੱਛਾ ਕਰ ਰਹੀ ਸੀ, ਜਿਹੜੇ ਹਰ ਮੋੜ 'ਤੇ ਆਪਣੇ ਭਾਵ ਸ਼ਬਦਾਂ ਦੇ ਵਹਾਅ ਰਾਹੀਂ ਪੇਸ਼ ਕਰਕੇ ਆਪਣੇ ਦਿਲ ਦਾ ਬੋਝ ਘਟਾ ਰਹੇ ਸਨ ।

ਫਿਰ ਇਕ ਹੋਰ ਦਿਨ ਦਾ ਸਫ਼ਰ, ਬਿਲਕੁਲ ਉਸੇ ਤਰ੍ਹਾਂ ਜਿਵੇਂ ਹੁੰਦਾ ਆਇਆ ਸੀ। ਤੇ ਆਖਿਰਕਾਰ ਅਸੀਂ ਪਹੁੰਚੇ ਕੁਜ਼ਕੋ।

 

 

-0-

84 / 147
Previous
Next