ਸ਼ਹਿਰ ਦੀ ਉਚਾਈ ਤੋਂ ਇਕ ਹੋਰ ਕੁਜ਼ਕੋ ਦਿਖਾਈ ਪੈਂਦਾ ਹੈ। ਇਹ ਪੁਰਾਣੇ ਤਬਾਹ ਹੋਏ ਕਿਲ੍ਹਿਆਂ ਦੀ ਥਾਂ 'ਤੇ ਸਥਿਤ ਹੈ। ਇਸ ਕੁਜ਼ਕੋ ਦੀ ਛੱਤ ਰੰਗੀਨ ਟਾਈਲਾਂ ਵਾਲੀ ਹੈ। ਇਸ ਦੀ ਸਾਧਾਰਣ ਸਾਦਗੀ ਦੀ ਵਿਆਖਿਆ ਬਾਰਾਕ ਸ਼ੈਲੀ ਦੇ ਕੁਪੋਲਾ ਚਰਚ ਦੀ ਤੁਲਨਾ ਰਾਹੀਂ ਕੀਤੀ ਜਾ ਸਕਦੀ ਹੈ। ਜਿਵੇਂ ਜਿਵੇਂ ਸ਼ਹਿਰ ਦੂਰ ਹੁੰਦਾ ਜਾਂਦਾ ਹੈ ਇਸ ਸ਼ਹਿਰ ਦੀਆਂ ਭੀੜੀਆਂ ਗਲੀਆਂ ਅਤੇ ਰੰਗੀਨ ਪਹਿਰਾਵਿਆਂ ਵਿਚ ਇੱਥੋਂ ਦੇ ਦੋਸੀ ਲੋਕ ਹੀ ਦਿਖਾਈ ਪੈਂਦੇ ਹਨ। ਇਹ ਕੁਜ਼ਕੋ ਤੁਹਾਨੂੰ ਇਕ ਸੰਗਾਊ ਯਾਤਰੂ ਦੇ ਤੌਰ 'ਤੇ ਬੁਲਾਉਂਦਾ ਹੈ। ਅਰਥਾਤ ਸਰਦੀਆਂ ਦੇ ਪਾਰਦਰਸ਼ੀ ਜਿਹੇ ਅਸਮਾਨ ਦੀ ਸੁੰਦਰਤਾ ਹੇਠਾਂ ਚੀਜ਼ਾਂ ਨੂੰ ਉਨ੍ਹਾਂ ਦੇ ਆਭਾਸੀ ਰੂਪ ਵਿਚ ਗੁਜ਼ਾਰਨ ਮਾਤਰ ਲਈ।
ਤੇ ਇੱਥੇ ਹੀ ਇਕ ਹੋਰ ਕੁਜ਼ਕੋ ਹੈ। ਇਕ ਜੀਵੰਤ ਸ਼ਹਿਰ, ਜਿਸਦੀਆਂ ਯਾਦਗਾਰਾਂ ਸੂਰਮਿਆਂ ਦੇ ਅਜਿੱਤ ਸਾਹਸ ਦੀਆਂ ਗਵਾਹ ਹਨ ਅਤੇ ਇਨ੍ਹਾਂ ਸੂਰਮਿਆਂ ਨੇ ਸਪੇਨ ਦੇ ਨਾਂ 'ਤੇ ਇਸ ਖੇਤਰ ਉੱਪਰ ਜਿੱਤ ਪ੍ਰਾਪਤ ਕੀਤੀ ਸੀ। ਇਸ ਕੁਜ਼ਕੋ ਨੂੰ ਅਜਾਇਬ ਘਰ ਅਤੇ ਲਾਇਬਰੇਰੀ ਵਿਚ, ਚਰਚ ਦੇ ਅਗਲੇ ਹਿੱਸਿਆਂ ਵਿਚ ਅਤੇ ਸਪਸ਼ਟ ਰੂਪ ਵਿਚ ਉਨ੍ਹਾਂ ਗੋਰੇ ਆਗੂਆਂ ਦੇ ਰੂਪ ਵਿਚ ਦੇਖਿਆ ਜਾ ਸਕਦਾ ਹੈ ਜਿਹੜੇ ਇਨ੍ਹਾਂ ਜਿੱਤਾਂ 'ਤੇ ਅੱਜ ਵੀ ਮਾਣ ਕਰਦੇ ਹਨ। ਇਹ ਕੁਜ਼ਕੋ ਤੁਹਾਨੂੰ ਤੁਹਾਡੇ ਜ਼ਰਾਬਕਤਰ ਅਤੇ ਹਥਿਆਰ ਧਾਰਨ ਕਰਨ ਤੋਂ ਬਾਦ ਕਿਸੇ ਤਾਕਤਵਰ ਘੋੜੇ 'ਤੇ ਸਵਾਰ ਹੋਣ ਲਈ ਕਹਿੰਦਾ ਹੈ ਅਤੇ ਪ੍ਰੇਰਿਤ ਕਰਦਾ ਹੈ ਕਿ ਉਨ੍ਹਾਂ ਨੰਗੇ ਇੰਡੀਅਨਾਂ ਦੇ ਸਮੂਹ ਨੂੰ ਦਰੜਦੇ ਹੋਏ ਰਸਤਾ ਬਣਾ ਲਿਆ ਜਾਵੇ, ਜਿਨ੍ਹਾਂ ਦੀ ਮਨੁੱਖੀ ਕੰਧ ਢਹਿ ਗਈ ਹੈ।
ਹਰ ਕੁਜ਼ਕੋ ਦੀ ਅੱਡ-ਅੱਡ ਤਰ੍ਹਾਂ ਨਾਲ ਪ੍ਰਸ਼ੰਸਾ ਕੀਤੀ ਜਾ ਸਕਦੀ ਹੈ ਅਤੇ ਅਸੀਂ ਆਪਣੇ ਪੜਾਅ ਲਈ ਹਰੇਕ ਵਿਚ ਰੁਕਣ ਦਾ ਫੈਸਲਾ ਕੀਤਾ।
-0-