ਇੰਕਾਵਾਂ ਦੀ ਧਰਤੀ
ਚਾਰੇ ਪਾਸਿਓਂ ਪਹਾੜੀਆਂ ਨਾਲ ਪੂਰੀ ਤਰ੍ਹਾਂ ਘਿਰਿਆ ਹੋਇਆ ਕੁਜ਼ਕੋ ਇੱਥੋਂ ਦੇ ਨਿਵਾਸੀਆਂ ਲਈ ਇਕ ਖ਼ਤਰੇ ਨਾਲੋਂ ਘੱਟ ਸੁਰੱਖਿਆ ਨੂੰ ਚਿਹਨਤ ਕਰਦਾ ਹੈ। ਇਨ੍ਹਾਂ ਨਿਵਾਸੀਆਂ ਨੇ ਆਪਣੀ ਸੁਰੱਖਿਆ ਲਈ ਭਾਰੀ ਗਿਣਤੀ ਵਿਚ ਕਿਲ੍ਹਿਆਂ ਦਾ ਨਿਰਮਾਣ ਕੀਤਾ। ਕਹਾਣੀ ਦਾ ਇਹ ਦ੍ਰਿਸ਼ਟੀਕੋਣ ਘੱਟੋ ਵੱਧ ਸਤਹੀ ਜਾਣਕਾਰੀ ਦਿੰਦਾ ਹੈ। ਬਹੁਤ ਸਾਰੇ ਕਾਰਨਾਂ ਕਰਕੇ ਮੈਂ ਇਸ ਪੱਖ/ਦ੍ਰਿਸ਼ਟੀਕੋਣ ਨੂੰ ਨਹੀਂ ਮੰਨਦਾ। ਹਾਲਾਂਕਿ ਇਹ ਬਿਲਕੁਲ ਸੰਭਵ ਹੈ ਕਿ ਇਨ੍ਹਾਂ ਕਿਲਿਆਂ ਨੂੰ ਆਰੰਭ ਵਿਚ ਸ਼ਹਿਰ ਦੇ ਕੇਂਦਰਾਂ ਵਜੋਂ ਉਸਾਰਿਆ ਗਿਆ ਹੋਵੇ । ਖਾਨਾਬਦੋਸ਼ ਜੀਵਨ ਦੀ ਸਮਾਪਤੀ ਤੋਂ ਫੌਰਨ ਬਾਦ ਵਾਲੇ ਦੌਰ ਵਿਚ ਜਦੋਂ ਇਕਾਵਾਂ ਦੀ ਹੈਸੀਅਤ ਕਿਸੇ ਤਾਂਘ ਵਾਲੀ ਜਨਜਾਤੀ ਤੋਂ ਜ਼ਿਆਦਾ ਕੁਝ ਵੀ ਨਹੀਂ ਸੀ ਤੇ ਜਦ ਗਿਣਤੀ ਪੱਖੋਂ ਬਿਹਤਰ ਦੁਸ਼ਮਣਾਂ ਦੇ ਰੂਪ ਵਿਚ ਇੱਥੇ ਵਸ ਚੁੱਕੀ ਜਨਸੰਖਿਆ ਦੀ ਰੱਖਿਆ ਲਈ ਸਕਸਾਵਾਮਨ ਦੀ ਉਸਾਰੀ ਹੋਈ ਹੋਵੇਗੀ । ਸ਼ਹਿਰ ਤੇ ਕਿਲ੍ਹੇ ਦੀ ਇਹ ਦੂਹਰੀ ਭੂਮਿਕਾ ਹੀ ਇਸਦੇ ਨਿਰਮਾਣ ਪਿੱਛੇ ਲੁਕੇ ਹੋਏ ਕੁਝ ਤਰਕਾਂ ਦੀ ਵਿਆਖਿਆ ਕਰਦੀ ਹੈ। ਇਸ ਦਾ ਇਹ ਅਰਥ ਹਰਗਿਜ਼ ਨਹੀਂ ਕਿ ਸ਼ਹਿਰ ਨੂੰ ਹਮਲਾਵਰ ਦੁਸ਼ਮਣਾਂ ਤੋਂ ਬਚਾਉਣ ਲਈ ਦੂਜੇ ਪਾਸਿਓਂ ਉਸਨੂੰ ਅਸੁਰੱਖਿਅਤ ਛੱਡ ਦਿੱਤਾ ਗਿਆ ਹੋਵੇਗਾ। ਇਹ ਬੇਅਰਥ ਹੈ ਕਿ ਕਿਲ੍ਹਿਆਂ ਦੀ ਉਸਾਰੀ ਇਸ ਤਰਜ਼ ਤੇ ਹੋਈ ਹੈ ਕਿ ਘਾਟੀ ਵਿਚ ਸਥਿਤ ਸ਼ਹਿਰ ਉੱਤੇ ਨਿਯੰਤਰਣ ਰੱਖਿਆ ਜਾਵੇ। ਆਰੀਨੁਮਾ-ਦੰਦੇਦਾਰ ਕੰਧ ਦਾ ਅਰਥ ਇਹੀ ਹੈ ਕਿ ਜਦੋਂ ਦੁਸ਼ਮਣ ਹੱਲਾ ਬੋਲਣ ਤਾਂ ਉਹ ਤਿੰਨ ਪਾਸਿਆਂ ਤੋਂ ਘਿਰ ਜਾਣ ਤੇ ਜਦੋਂ ਉਹ ਫਸ ਜਾਣ ਤਾਂ ਦੂਸਰੀ ਤੇ ਤੀਸਰੀ ਕੰਧ ਉਨ੍ਹਾਂ ਦੇ ਸਾਮ੍ਹਣੇ ਹੋਵੇ। ਰੱਖਿਅਕਾਂ ਦੇ ਕਮਰੇ, ਉਨ੍ਹਾਂ ਦੀ ਤਿਆਰੀ ਅਤੇ ਜਵਾਬੀ ਹਮਲੇ ਦੀ ਕਾਰਵਾਈ ਲਈ ਸੁਵਿਧਾਵਾਂ ਦੇ ਤੌਰ 'ਤੇ ਬਣਾਏ ਗਏ ਹਨ।
ਇਹ ਸਭ ਕੁਝ ਸ਼ਹਿਰ ਲਈ ਮਾਣ ਵਾਲੀਆਂ ਇਮਾਰਤਾਂ ਹਨ। ਇਨ੍ਹਾਂ ਤੋਂ ਇਹ ਭਾਵ ਮਿਲਦਾ ਹੈ ਕਿ ਕੋਚੁਆ ਸੂਰਮੇ ਆਪਣੇ ਨਾਲੋਂ ਸਮਰੱਥ ਦੁਸ਼ਮਣਾਂ ਨਾਲ ਲੜਦੇ ਹੋਏ ਵੀ ਆਪਣੇ ਕਿਲਿਆਂ ਦੀ ਰੱਖਿਆ ਕਰਨ ਵਿਚ ਸਫ਼ਲ ਰਹੇ ਸਨ। ਨਾਲ ਹੀ ਕਿਲ੍ਹਿਆਂ ਦੀ ਵਿਉਂਤਬੰਦੀ ਬਹੁਤ ਖੋਜੀ ਕਿਸਮ ਦੀ ਪ੍ਰਵਿਰਤੀ ਵੱਲ ਇਸ਼ਾਰਾ ਕਰਦੀ ਹੈ ਜੋ ਗਣਿਤ ਵਿਚ ਮੁਹਾਰਤ ਰੱਖਣ ਵਾਲੇ ਵੀ ਸਨ। ਮੇਰੇ ਨਜ਼ਰੀਏ ਅਨੁਸਾਰ ਇਹ ਪੂਰਵ ਇੱਕਾ ਪੜਾਅ ਦੀ ਸਿਰਜਣਾ ਹੈ। ਪਦਾਰਥਕ ਜੀਵਨ ਪ੍ਰਤੀ ਖਿੱਚ ਤੋਂ ਪਹਿਲਾਂ ਦਾ ਪੜਾਅ। ਇਕ ਸਭਿਅਕ ਨਸਲ ਵਜੋਂ ਵਿਕਸਿਤ ਹੁੰਦੇ ਹੋਏ ਕੋਚੂਆ ਸਭਿਆਚਾਰਕ ਉੱਚਤਾ ਦੀ ਸਥਿਤੀ ਤੱਕ ਨਹੀਂ ਪਹੁੰਚ ਸਕੇ, ਪਰ ਉਨ੍ਹਾਂ ਨੇ ਨਿਰਮਾਣ ਅਤੇ ਕਲਾ ਦੇ ਖੇਤਰ ਵਿਚ ਹੈਰਾਨੀਜਨਕ ਤਰੱਕੀ ਕੀਤੀ। ਕੋਚੂਆ ਸੂਰਮੇ ਲਗਾਤਾਰ ਆਪਣੀਆਂ ਜਿੱਤਾਂ ਨਾਲ ਆਪਣੇ ਵਿਰੋਧੀਆਂ ਨੂੰ ਦੂਰ