ਇੱਥੋਂ ਤੱਕ ਕਿ ਅੱਜ ਵੀ ਜੇਤੂ ਭੀੜ ਵੱਲੋਂ ਜਿੱਤ ਨੂੰ ਸਦੀਵਤਾ ਪ੍ਰਦਾਨ ਕਰਨ ਲਈ ਉਨ੍ਹਾਂ ਦੇ ਹਰ ਕਾਰਜ ਵਿਚ ਜਿੱਤ ਦੀ ਖੁਸ਼ੀ ਅਤੇ ਪਸ਼ੂਪੁਣੇ ਦੀ ਪੂਰੀ ਲੜੀ ਨੂੰ ਦੇਖਿਆ ਜਾ ਸਕਦਾ ਹੈ। ਇੱਕਾ ਜਾਤੀ ਨੂੰ ਬਹੁਤ ਪਹਿਲਾਂ ਹੀ ਗਾਲਬ ਸ਼ਕਤੀ ਤੋਂ ਵਾਂਝੇ ਕੀਤਾ ਜਾ ਚੁੱਕਾ ਹੈ, ਪਰ ਉਨ੍ਹਾਂ ਦੇ ਪਥਰੀਲੇ ਭਵਨ ਅੱਜ ਵੀ ਇਕ ਬੁਝਾਰਤ ਵਾਂਗ ਸ਼ਹਿਰ ਦੇ ਸਾਹਮਣੇ ਖੜ੍ਹੇ ਹਨ। ਇਨ੍ਹਾਂ ਉੱਪਰ ਵਕਤ ਦੇ ਹੱਲੇ ਵੀ ਬੇਅਸਰ ਸਾਬਿਤ ਹੋਏ ਹਨ। ਗੋਰੇ ਸਿਪਾਹੀਆਂ ਦੀਆਂ ਟੋਲੀਆਂ ਨੇ ਪਹਿਲਾਂ ਤੋਂ ਹੀ ਲੁੱਟੇ ਗਏ ਸ਼ਹਿਰ ਨੂੰ ਹੋਰ ਲੁੱਟਿਆ, ਅਸੀਮ ਲਾਲਚ ਤਹਿਤ ਇਕਾ ਮੰਦਰਾਂ 'ਤੇ ਹਮਲੇ ਕੀਤੇ। ਸੋਨੇ ਦੇ ਲਾਲਚ ਨੂੰ ਇਕੱਠਾ ਕੀਤਾ, ਜਿਸ ਨਾਲ ਸੂਰਜ ਦੇ ਮੰਦਰ ਦੀਆਂ ਕੰਧਾਂ ਮੜ੍ਹੀਆਂ ਹੋਈਆਂ ਸਨ । ਇਨ੍ਹਾਂ ਲੁਟੇਰਿਆਂ ਨੇ ਖੁਸ਼ਹਾਲ ਅਤੇ ਆਨੰਦ ਭਰਪੂਰ ਲੋਕਾਂ ਦੇ ਪ੍ਰੇਰਕ ਪ੍ਰਤੀਕ ਨੂੰ ਦੂਜਿਆਂ ਨੂੰ ਦੁੱਖ ਦੇਣ ਵਾਲੇ ਆਪਣੇ ਸੁੱਖ ਨਾਲ ਵਟਾ ਲਿਆ। ਇੰਤੀ (ਸੂਰਜ) ਦੇ ਮੰਦਰ ਅਤੇ ਉਸਦੀਆਂ ਕੰਧਾਂ ਨੂੰ ਢਾਹ ਦਿੱਤਾ ਤੇ ਇਨ੍ਹਾਂ ਨੀਂਹਾਂ ਤੇ ਹੀ ਨਵੇਂ ਧਰਮ ਦੀ ਨੀਂਹ ਰੱਖੀ ਗਈ। ਕੈਥੇਡਰਲ ਦਾ ਨਿਰਮਾਣ ਤਬਾਹ ਕੀਤੇ ਗਏ ਸ਼ਾਨਦਾਰ ਮਹਿਲ ਦੇ ਖੰਡਰਾਂ ਉੱਪਰ ਕੀਤਾ ਗਿਆ ਅਤੇ ਸੂਰਜ ਮੰਦਰ ਦੇ ਖੰਡਰਾਂ 'ਤੇ ਚਰਚ ਆਫ ਸੇਂਟੋ ਡੋਮਿੰਗੋ ਦੀ ਉਸਾਰੀ ਹੋਈ। ਇਹ ਸਭ ਹੰਕਾਰੇ ਜੇਤੂ ਲੋਕਾਂ ਵਲੋਂ ਹਾਰੀਆਂ ਨਸਲਾਂ ਨੂੰ ਸਬਕ ਸਿਖਾ ਕੇ ਦਿੱਤੀ ਗਈ ਸਜ਼ਾ ਸੀ। ਤੇ ਹੁਣ ਵੀ ਅਕਸਰ ਅਮਰੀਕਾ ਦਾ ਦਿਲ ਰੋਹ ਨਾਲ ਕੰਬ ਉਠਦਾ ਹੈ। ਏਂਡੀਜ਼ ਦੀ ਵਾਪਸੀ ਦੀ ਕਾਹਲ ਹੁੰਦੀ ਹੈ ਅਤੇ ਠੀਕ ਉਸੇ ਸਮੇਂ ਧਰਤੀ ਦੀ ਸਤ੍ਹਾ 'ਤੇ ਤਿੱਖੀਆਂ ਤਰੰਗਾਂ ਹਮਲਾ ਕਰਦੀਆਂ ਹਨ। ਤਿੰਨ ਵਾਰੀ ਸੇਂਟੋ ਡੋਮਿੰਗੋ ਦੇ ਹੰਕਾਰ ਦਾ ਪ੍ਰਤੀਕ ਕੁਪੋਲਾ ਤਬਾਹ ਹੋ ਚੁੱਕਿਆ ਹੈ ਤੇ ਇਹੀ ਹਾਲਤ ਚਰਚ ਦੀਆਂ ਕੰਧਾਂ ਦੀ ਵੀ ਹੋਈ ਹੈ। ਪਰ ਇਸਦੀ ਨੀਂਹ ਬਿਲਕੁਲ ਓਹੋ ਜਿਹੀ ਹੀ ਹੈ। ਸੂਰਜ ਮੰਦਰ ਦੇ ਮਹਾਨ ਹਿੱਸਿਆਂ ਦੇ ਵੱਡੇ ਪੱਥਰ ਦੂਰੋਂ ਪ੍ਰਛਾਣੇ ਜਾ ਸਕਦੇ ਹਨ। ਭਾਵੇਂ ਇਨ੍ਹਾਂ ਉੱਤੇ ਇਮਾਰਤ ਨੂੰ ਤਬਾਹ ਕਰਨ ਵਾਲਿਆਂ ਨੇ ਭਿਆਨਕ ਹਮਲੇ ਕੀਤੇ ਪਰ ਉਹ ਇਕ ਵੀ ਵੱਡੇ ਪੱਥਰ ਨੂੰ ਥਾਂ ਤੋਂ ਨਹੀਂ ਹਿਲਾ ਸਕੇ।
ਪਰ ਕਾਨ ਦਾ ਬਦਲਾ ਇਸ ਭਾਰੀ ਬੇਅਦਬੀ ਸਾਮਣੇ ਛੋਟਾ ਹੀ ਸੀ। ਆਪਣੇ ਰੱਖਿਅਕ ਦੇਵਤਾ ਸਾਮ੍ਹਣੇ ਬੇਨਤੀ ਦੀ ਸ਼ਕਲ ਵਿਚ ਸੁੱਟੇ ਜਾਂਦੇ ਭੂਰੇ ਪੱਥਰ ਇੱਥੇ ਵਧਦੇ ਗਏ ਤਾਂ ਕਿ ਬਦੇਸ਼ੀ ਧਾੜਵੀਆਂ ਦਾ ਨਾਸ਼ ਹੋਵੇ। ਪਰ ਅੱਜ ਇਹ ਪੱਥਰ ਬੇਜਾਨ ਥਕਾਵਟ ਦਾ ਪ੍ਰਤੀਕ ਹੀ ਹਨ। ਇਹ ਥੋੜੇ ਜਿਹੇ ਸੈਲਾਨੀਆਂ ਦੀ ਤਾਰੀਫ਼ ਹੀ ਹਾਸਿਲ ਕਰ ਪਾਉਂਦੇ