ਆਪਣੇ ਦੇਵਤਿਆਂ ਦੀ ਅਪਾਰ ਕਿਰਪਾ ਉਡੀਕਦੇ ਜਿਗਿਆਸੂ ਇੰਡੀਅਨਾਂ ਨੇ ਚਰਚਾਂ ਦਾ ਉਭਾਰ ਦੇਖਿਆ। ਇਸ ਨਾਲ ਉਨ੍ਹਾਂ ਦੇ ਅਤੀਤ ਦਾ ਗੌਰਵ ਤਕ ਨਸ਼ਟ ਹੈ ਗਿਆ। ਇਕਾ ਰੋਕਾ ਮਹਿਲ ਦੀਆਂ ਛੇ ਮੀਟਰ ਉੱਚੀਆਂ ਕੰਧਾਂ ਜਿਨ੍ਹਾਂ ਨੂੰ ਹਮਲਾਵਰਾਂ ਨੇ ਆਪਣੇ ਬਸਤੀਵਾਦੀ ਮਹਿਲ ਲਈ ਇਕ ਭਾਰ ਸਮਝਿਆ ਅਸਲ ਵਿਚ ਹਾਰੇ ਯੋਧਿਆਂ ਦੇ ਕਮਾਲ ਦੇ ਪੱਥਰਾਂ ਤੋਂ ਬਣੇ ਢਾਂਚੇ ਸਨ।
ਪਰ ਜਿਸ ਨਸਲ ਨੇ 'ਓਲੇਟੇਈ’* ਦੀ ਰਚਨਾ ਕੀਤੀ ਉਸਨੇ ਕੁਜ਼ਕੋ ਨੂੰ ਪੱਥਰਾਂ ਦੇ ਢੇਰ ਤੋਂ ਜ਼ਿਆਦਾ ਅਤੀਤ ਦੇ ਗੌਰਵ ਵਜੋਂ ਪੇਸ਼ ਕੀਤਾ। ਵਿਲਕਾਨੋਟਾ ਅਤੇ ਉਰੂਬਾਂਬਾ ਨਦੀਆਂ ਦੇ ਨਾਲ-ਨਾਲ ਇਕ ਸੌ ਕਿਲੋਮੀਟਰ ਤੋਂ ਜ਼ਿਆਦਾ ਦੂਰੀ ਤੱਕ ਇਕਾ ਸਭਿਅਤਾ ਦੇ ਚਿੰਨ੍ਹ ਖਿੱਲਰੇ ਪਏ ਹਨ। ਇਨ੍ਹਾਂ ਲੱਛਣਾਂ ਵਿੱਚੋਂ ਸਭ ਤੋਂ ਅਹਿਮ ਹਮੇਸ਼ਾ ਵਾਂਗ ਪਹਾੜੀ ਚੋਟੀਆਂ 'ਤੇ ਹਨ, ਜਿੱਥੇ ਉਨ੍ਹਾਂ ਦੇ ਕਿਲ੍ਹੇ ਅਚਾਨਕ ਹੋਣ ਵਾਲੇ ਹਮਲਿਆਂ ਤੋਂ ਸੁਰੱਖਿਅਤ ਸਨ। ਦੋ ਘੰਟਿਆਂ ਦੀ ਲੰਮੀ ਚੜ੍ਹਾਈ ਤੋਂ ਬਾਦ ਅਸੀਂ ਟੇਢੇ-ਮੇਢੇ ਤੇ ਔਭੜੇ ਰਸਤੇ ਰਾਹੀਂ ਪਿਸਾਕ ਦੀ ਚੋਟੀ 'ਤੇ ਪੁੱਜੇ। ਸਾਡੇ ਤੋਂ ਬਹੁਤ ਪਹਿਲਾਂ ਇੱਥੇ ਸਪੇਨੀ ਤਲਵਾਰਾਂ ਪਹੁੰਚੀਆਂ ਸਨ, ਜਿਨ੍ਹਾਂ ਨੇ ਪਿਸਾਕ ਦੀਆਂ ਫੌਜਾਂ, ਰਖਵਾਲਿਆਂ ਤੇ ਮੰਦਰਾਂ ਨੂੰ ਵੀ ਤਬਾਹ ਕਰ ਦਿੱਤਾ ਸੀ। ਉੱਘੜ-ਦੁਘੜੇ ਪਏ ਪੱਥਰਾਂ ਨੂੰ ਦੇਖ ਕੇ ਕੋਈ ਵੀ ਸਮਝ ਸਕਦਾ ਹੈ ਕਿ ਇਥੇ ਕਦੇ ਰਖਵਾਲੀ ਲਈ ਕੋਈ ਢਾਂਚਾ ਜਾਂ ਸੁਰੱਖਿਆ ਮੌਜੂਦ ਸੀ। ਇਸੇ ਥਾਂ 'ਤੇ ਹੀ ਇੰਤੀਵਤਾਨਾ** ਮੌਜੂਦ ਸੀ ਤੇ ਉਹ ਦੁਪਹਿਰ ਸਮੇਂ ਸੂਰਜ ਨੂੰ ਫੜਦਾ ਤੇ ਬੰਨ ਦਿੰਦਾ ਸੀ । ਇੱਥੇ ਹੀ ਪੁਜਾਰੀਆਂ ਦੇ ਮੱਠ ਵੀ ਹਨ। ਇਹ ਸਭ ਕੁਝ ਮਾੜਾ-ਮੋਟਾ ਹੀ ਬਚਿਆ ਹੈ। ਵਿਲਕਾਨੋਟਾ ਦੇ ਰਾਹ 'ਤੇ ਤੁਰਦਿਆਂ ਤੇ ਕੁਝ ਗੈਰਜ਼ਰੂਰੀ ਥਾਵਾਂ ਤੋਂ ਗੁਜ਼ਰਦਿਆਂ ਅਸੀਂ 'ਓਲਾਤਾਈਤਾਂਬ' ਪੁੱਜ ਗਏ। ਇਹ ਵਿਸ਼ਾਲ ਕਿਲ੍ਹਾ ਹੈ। ਇੱਥੇ ਹੀ ਮਾਕੋ ਦੂਸਰੇ *** ਨੇ ਸਪੇਨੀਆਂ ਵਿਰੁੱਧ ਹਥਿਆਰ ਚੁੱਕੇ ਸਨ, ਹਰਨਾਂਡੋ ਪਿਸਾਰੋ ਦੀਆਂ ਟੁਕੜੀਆਂ ਦਾ ਵਿਰੋਧ ਕੀਤਾ ਸੀ ਅਤੇ ਚਾਰ ਇਕਾਵਾਂ ਦੇ ਸੰਖੇਪ ਵੰਸ਼ ਦੀ ਸਥਾਪਨਾ ਕੀਤੀ ਸੀ। ਇਹ ਵੰਸ਼ ਸਪੇਨੀ ਸਾਮਰਾਜ ਨਾਲ ਤਦ ਤਕ ਸੰਘਰਸ਼ ਕਰਦਾ ਰਿਹਾ, ਜਦ ਤਕ ਇਸਦੇ ਆਖਰੀ ਪ੍ਰਤੀਨਿਧੀ ਦੀ ਕੁਜ਼ਕੋ ਦੇ ਮੁੱਖ ਚੁਰਾਹੇ 'ਤੇ ਵਾਇਸਰਾਏ ਤੋਲਡੋ ਦੇ ਹੁਕਮ ਨਾਲ ਹੱਤਿਆ ਨਹੀਂ ਕਰ ਦਿੱਤੀ ਗਈ।
ਇਕ ਚੱਟਾਨੀ ਪਹਾੜੀ ਜੋ ਸੌ ਮੀਟਰ ਤੋਂ ਘੱਟ ਉੱਚੀ ਨਹੀਂ ਸੀ ਰਿਓ ਵਿਲਕਾਨੋਟਾ ਵਿਚ ਸਮਾ ਗਈ। ਕਿਲ੍ਹੇ ਦਾ ਓਹੀ ਹਿੱਸਾ ਬਚਿਆ ਸੀ ਜੋ ਸਿਖਰ 'ਤੇ ਸੀ। ਇਹ ਹਿੱਸਾ
––––––––––––––––
* ਇਕਾ ਜਨਰਲ ਓਲਾਂਟਾ ਦਾ ਇਕ ਮਹਾਂਕਾਵਿ ਨਾਟਕ, ਜਿਸ ਵਿਚ ਨਾਇਕ ਨੂੰ ਇਕ ਇਕਾ ਰਾਜਕੁਮਾਰੀ ਨਾਲ ਇਸ਼ਕ ਕਾਰਨ ਮਾਰ ਦਿੱਤਾ ਗਿਆ। ਲੇਖਕ ਮੇਂਡਗਨੋ।
** ਸੂਰਜ ਦੇ ਮਾਪ ਦੀ ਥਾਂ
*** 1536 ਵਿਚ ਸਪੇਨੀਆਂ ਖਿਲਾਫ਼ ਵਿਦਰੋਹ ਕਰਨ ਵਾਲਾ ਇਕਾ ਯੋਧਾ