ਦੋ ਸ਼ਬਦ
ਹਰ ਸਾਹਿਤ ਸਿਰਜਣਾ ਪਿਛੇ ਕੋਈ ਨਾ ਕੋਈ ਮਨੋਰਥ ਜ਼ਰੂਰ ਹੁੰਦਾ ਹੈ, ਜਿਸ ਵਿਚੋਂ ਸਮਕਾਲੀ ਜ਼ਮਾਨੇ ਦੀ ਨਬਜ਼ ਅਤੇ ਲੇਖਕ ਦੀ ਸ਼ਖਸੀਅਤ ਦੀ ਝਲਕ ਦਿਖਾਈ ਦਿੰਦੀ ਹੈ । ਇਸ ਤਰ੍ਹਾਂ ਹੀ ਹਰ ਸਹਿਤਕਾਰ ਨੂੰ ਕਿਸੇ ਨਾ ਕਿਸੇ ਘਟਨਾ ਜਾਂ ਸ਼ਖਸੀਅਤ ਤੋਂ ਪ੍ਰੇਰਨਾ ਮਿਲਦੀ ਹੈ, ਜਿਸ ਨਾਲ ਉਹ ਆਪਣੇ ਕਾਰਜ ਨੂੰ ਨੇਪਰੇ ਚਾੜ੍ਹਨ ਵਿਚ ਲਗਨ ਨਾਲ ਕੰਮ ਕਰਦਾ ਹੈ। ਇਹ ਹਥਲੀ ਪੁਸਤਕ 'ਨਚਦਾ ਗਾਉਂਦਾ ਪੰਜਾਬ ਵੀ ਇਸੇ ਤਰ੍ਹਾਂ ਹੀ ਮੇਰੇ ਬਚਪਨ ਦੇ ਸ਼ੌਂਕ ਦਾ ਸਾਰਥਕ ਪ੍ਰਤੀਕਰਮ ਹੈ ਜੋ ਬੋਲੀਆਂ ਸੁਣਨੀਆਂ, ਪੜ੍ਹਨੀਆਂ ਅਤੇ ਲਿਖਣ ਦਾ ਸੀ । ਸਾਡੇ ਆਪਣੇ ਹੀ ਨਾਨਕੇ ਪਿੰਡ ਵਿਚ ਜਿਥੇ ਮੈਂ ਜਨਮ ਤੋਂ ਹੀ ਪਲਿਆ ਵਧਿਆ ਫੁਲਿਆ ਅਤੇ ਆਪਣੀ ਪੜ੍ਹਾਈ ਪ੍ਰਾਪਤ ਕੀਤੀ, ਉਥੇ ਰਾਮ ਚੰਦ ਉਰਫ ਰਾਮੂ ਕੋਲੋਂ ਇਹ ਚੇਟਕ ਬੋਲੀਆਂ ਦੀ ਲੱਗ ਗਈ। ਮੈਂ ਪਹਿਲਾਂ ਬੋਲੀਆਂ ਜੋੜਨੀਆਂ ਫੇਰ ਆਪਣੇ ਉਸਤਾਦ ਨੂੰ ਪਿੰਡੋਂ ਬਾਹਰ ਨਹਿਰ ਦੇ ਕੰਡੇ ਜਾ ਕੇ ਸੁਣਾਦਿਆ ਕਰਨੀਆਂ ਤੇ ਅਕਸਰ ਉਸ ਦੀ ਥਾਪੀ ਹਾਸਲ ਹੋਇਆ ਕਰਦੀ ਸੀ । ਉਹ ਪਿੰਡ ਦੇ ਹਿਸਾਬ ਨਾਲ ਮੇਰਾ ਮਾਮਾ ਲਗਦਾ ਹੈ। ਜਦੋਂ ਵੀ ਉਸ ਨੇ ਮੇਰੀ ਬੋਲੀ ਤੋਂ ਖੁਸ਼ ਹੋਣਾ ਤਾਂ ਉਸ ਇਹ ਕਹਿ ਉਠਣਾ-
ਲੈ ਗਏ ਮਾਮਿਆਂ ਕੋਲੋਂ ਖੋਹ ਕੇ ਭਾਣਜੇ
ਚਲਦਾ ਨਹੀਂ ਜ਼ੋਰ ਧਿਙਾਣਾ
ਦਿੱਲੀ ਨੀ ਕਿਸੇ ਦੇ ਬਾਪ ਦੀ
ਦਿੱਲੀ ਐ ਤਖਤ ਪੁਰਾਣਾ
ਉਸ ਦੀ ਪ੍ਰਤਿਭਾ ਬੋਲੀਆਂ ਦਾ ਨਾਪ ਤੋਲ ਪਰਤਣ ਦੀ ਸਿਖਰ ਤੇ ਪਹੁੰਚੀ ਸੀ ।
ਇਸ ਕਿਤਾਬ ਵਿਚ ਮੈਂ ਪੰਜਾਬ ਦੇ ਸਭਿਆਚਾਰਕ ਵਿਰਸੇ ਨੂੰ ਸਾਂਭਣ ਦੀ ਅਤ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਕੀਤੀ ਹੈ । ਕੁਝ ਤਰੁਟੀਆਂ ਅਤੇ ਸਮਾਜਿਕ ਬੁਰਾਈਆਂ ਨੂੰ ਭੰਡਣ ਦੀ ਜਿੰਨਾ ਕੁ ਹੋ ਸਕਿਆ ਹਿੰਮਤ ਕੀਤੀ ਹੈ। ਇਸ ਵਿਚ ਭੈਣ, ਭਰਾ, ਮਾਂ, ਧੀ, ਬਾਬਲ, ਬੇਟੀ, ਪਤੀ, ਪਤਨੀ, ਦਿਉਰ, ਭਰਜਾਈ, ਜੇਠ, ਸੱਸ, ਨੂੰਹ, ਸੌਂਕਣਾਂ ਦੀ ਲੜਾਈ, ਨਾਲ ਹੀ ਮੁੰਡੇ ਕੁੜੀਆਂ ਦੇ ਇਸ਼ਕ ਦੀ ਚਰਚਾ, ਹੀਰ ਰਾਂਝੇ ਨਾਲ ਪ੍ਰਚੱਲਤ ਬੋਲੀਆਂ, ਪੰਜਾਬ ਦੇ ਪੇਂਡੂ ਜੀਵਨ ਨਾਲ ਸੰਬੰਧਤ ਖੇਤੀ, ਪਸ਼ੂ ਪੰਛੀ, ਫਸਲਾਂ, ਟਿਬੇ, ਖੇਤ, ਤਿਉਹਾਰ ਰਸਮਾਂ ਅਤੇ ਰਿਵਾਜ ਦਾ ਜ਼ਿਕਰ ਕਰਨ ਦੀ ਕੋਸ਼ਿਸ਼ ਕੀਤੀ ਹੈ । ਕੁਝ ਕੁ ਸਮਾਜਿਕ ਬੁਰਾਈਆਂ ਜਿਵੇਂ ਦਾਜ ਦੀ ਲਾਹਨਤ, ਦੂਸਰਾ